Chandrayaan-2: ISRO ਦਾ ਚੰਦਰਯਾਨ-2 ਮਿਸ਼ਨ ਦਾ ਮਕਸਦ ਕੀ ਹੈ ਅਤੇ ਇਹ ਕਿਵੇਂ ਕਰੇਗਾ ਕੰਮ

ਚੰਦਰਯਾਨ-2

ਤਸਵੀਰ ਸਰੋਤ, PIB

ਭਾਰਤ ਦਾ ਸਭ ਤੋਂ ਮਹੱਤਵਕਾਂਸ਼ੀ ਪ੍ਰੋਗਰਾਮ ਚੰਦਰਯਾਨ-2 ਦੁਨੀਆਂ ਦੇ ਤਮਾਮ ਦੇਸਾਂ ਦੀ ਮੁਹਿੰਮ, ਚਲੋ ਫਿਰ ਚੰਨ ’ਤੇ ਚਲੋ ਲਈ ਬੇਹੱਦ ਅਹਿਮ ਇਨਪੁਟ ਮੁਹੱਈਆ ਕਰਵਾਏਗਾ।

ਇਹ ਵੀ ਹੋ ਸਕਦਾ ਹੈ ਕਿ ਇਸੇ ਦੀ ਬੁਨਿਆਦ ’ਤੇ ਅੱਗੇ ਚੱਲ ਕੇ ਇਨਸਾਨ ਚੰਨ ’ਤੇ ਪਹਿਲਾ ਸਟੇਸ਼ਨ ਬਣਾਵੇ।

ਚੰਦਰਯਾਨ-2 ਮਿਸ਼ਨ ਤੋਂ ਜੋ ਜਾਣਕਾਰੀਆਂ ਮਿਲਣਗੀਆਂ, ਉਸ ਨਾਲ ਇਹ ਹੋ ਸਕਦਾ ਹੈ ਕਿ ਭਵਿੱਖ ਵਿੱਚ ਇਨਸਾਨ ਚੰਨ ਦੇ ਦੱਖਣੀ ਪਾਸੇ ਵੱਲ ਉੱਤਰੇ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਚੰਦਰਯਾਨ ਵਿੱਚ ਤਿੰਨ ਉਪਕਰਨ

ਇਸ ਚੰਦਰਯਾਨ ਵਿੱਚ ਤਿੰਨ ਵਿਸ਼ੇਸ਼ ਉਪਕਰਨ ਹਨ। ਇੱਕ ਆਰਬੀਟਰ ਹੈ ਜੋ ਚੰਨ ਦੇ ਓਰਬਿਟ ਵਿੱਚ ਰਹੇਗਾ ਅਤੇ ਉਸ ਦੇ ਚੱਕਰ ਲਾਵੇਗਾ।

ਇੱਕ ਲੈਂਡਰ ਹੈ ਜੋ ਚੰਨ ਦੀ ਸਤਹ 'ਤੇ ਉਤਰੇਗਾ। ਉਨ੍ਹਾਂ ਵਿੱਚੋਂ ਇੱਕ ਰੋਵਰ ਨਿਕਲੇਗਾ ਜੋ ਚੰਨ ਉੱਤੇ ਘੁੰਮੇਗਾ ਅਤੇ ਚੰਦਰਮਾ ਦੀ ਘੋਖ ਕਰੇਗਾ।

ਰੋਵਰ ਜਾਣਕਾਰੀ ਦੇਵੇਗਾ ਲੈਂਡਰ ਨੂੰ ਅਤੇ ਲੈਂਡਰ ਜਾਣਕਾਰੀ ਦੇਵੇਗਾ ਓਰਬਿਟਰ ਨੂੰ। ਓਰਬਿਟਰ ਸਾਰੀ ਜਾਣਕਾਰੀ ਧਰਤੀ ਨੂੰ ਭੇਜੇਗਾ।

ਇਹ ਵੀ ਪੜ੍ਹੋ:

ਚੰਦਰਯਾਨ ਮਿਸ਼ਨ ਭਾਰਤ ਲਈ ਕਿੰਨਾ ਅਹਿਮ

ਭਾਰਤ ਨੇ ਇਸ ਚੰਦਰਯਾਨ ਵਿੱਚ 13 ਵਿਗਿਆਨਕ ਯੰਤਰ ਲਗਾਏ ਹਨ। ਇਸ ਤੋਂ ਇਲਾਵਾ ਇੱਕ ਨਾਸਾ ਦਾ ਯੰਤਰ ਵੀ ਹੈ ਜਿਸ ਨੂੰ ਭਾਰਤ ਮੁਫ਼ਤ ਵਿੱਚ ਲੈ ਕੇ ਜਾ ਰਿਹਾ ਹੈ। ਇਹ ਸਾਰੇ ਯੰਤਰ ਚੰਦਰਮਾ ਦੇ ਸਾਊਥ ਪੋਲ ਯਾਨਿ ਕਿ ਦੱਖਣੀ ਧਰੁਵ ਦੇ ਸਭ ਤੋਂ ਨੇੜੇ ਜਾ ਰਹੇ ਹਨ।

ਜ਼ਿਆਦਾਤਰ ਮਿਸ਼ਨ ਚੰਦਰਮਾ ਦੇ ਇਕੁਏਟਰ ਖੇਤਰ ਵਿੱਚ ਹੋਏ ਹਨ। ਪੋਲ ਦੇ ਨੇੜੇ ਕਿਸੇ ਸਪੇਸ ਕਰਾਫ਼ਟ ਨੇ ਲੈਂਡਿੰਗ ਨਹੀਂ ਕੀਤੀ ਹੈ। ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਉੱਥੋਂ ਕੁਝ ਨਾ ਕੁਝ ਨਵਾਂ ਮਿਲੇਗਾ।

ਭਾਰਤ ਨੇ 2008 ਵਿੱਚ ਚੰਦਰਯਾਨ-1 ਨੂੰ ਚੰਦਰਮਾ ਉੱਤੇ ਭੇਜਿਆ ਸੀ। ਚੰਦਰਯਾਨ-1 ਚੰਨ ਵੱਲ ਜਾਣ ਵਾਲਾ ਭਾਰਤ ਦਾ ਪਹਿਲਾ ਸਪੇਸਕਰਾਫ਼ਟ ਸੀ। ਇਸ ਤਰ੍ਹਾਂ ਭਾਰਤ ਦਾ ਨਾਂ ਦੁਨੀਆਂ ਵਿੱਚ ਮਸ਼ਹੂਰ ਹੋ ਗਿਆ।

ਚੰਦਰਯਾਨ -2

ਤਸਵੀਰ ਸਰੋਤ, AFP

ਵਿਸ਼ਵ ਨੇ ਮੰਨਿਆ ਕਿ ਭਾਰਤ ਇੱਕ ਸਸਤੇ ਅਤੇ ਟਿਕਾਊ ਮਿਸ਼ਨ ਨੂੰ ਪੂਰਾ ਕਰ ਸਕਦਾ ਹੈ। ਉਸ ਮਿਸ਼ਨ ਵਿੱਚ ਭਾਰਤ ਕਪਤਾਨ ਸੀ ਅਤੇ ਨਾਸਾ, ਯੂਰਪੀਅਨ ਸਪੇਸ ਏਜੰਸੀ, ਬੁਲਗੇਰੀਆ ਅਤੇ ਬਰਤਾਨੀਆਂ ਵਰਗੀਆਂ ਏਜੰਸੀਆਂ ਉਸ ਵਿੱਚ ਸਾਂਝੀਦਾਰ ਸਨ।

ਚੰਦਰਯਾਨ ਨੂੰ ਦੋ ਸਾਲਾਂ ਤੱਕ ਕੰਮ ਕਰਨ ਲਈ ਬਣਾਇਆ ਗਿਆ ਸੀ ਪਰ 10 ਮਹੀਨਿਆਂ ਦੇ ਅੰਦਰ ਉਸਦੇ ਕੁਝ ਹਿੱਸੇ ਖਰਾਬ ਹੋ ਗਏ।

ਉਨ੍ਹਾਂ 10 ਮਹੀਨਿਆਂ ਵਿੱਚ ਚੰਦਰਯਾਨ ਨੇ ਇਤਿਹਾਸ ਬਣਾਇਆ। ਪਹਿਲੀ ਵਾਰੀ ਚੰਦਰਮਾ 'ਤੇ ਪਾਣੀ ਦੇ ਅਣੂ ਦੀ ਖੋਜ ਚੰਦਰਯਾਨ -1 ਨੇ ਕੀਤੀ ਸੀ।

ਹੁਣ ਚੰਦਰਯਾਨ-1 ਤੋਂ ਅਗਲਾ ਕਦਮ ਹੈ ਚੰਦਰਯਾਨ-2। ਇਹ ਮਿਸ਼ਨ ਭਾਰਤ ਲਈ ਖਾਸ ਹੈ ਕਿਉਂਕਿ ਭਾਰਤ ਦਾ ਝੰਡਾ ਚੰਨ ਦੀ ਸਤਹ 'ਤੇ ਜਾ ਰਿਹਾ ਹੈ ਅਤੇ ਇਸ ਲਈ ਦੇਸ ਦੇ ਮਾਣ ਦਾ ਵਿਸ਼ਾ ਹੈ।

ਭਾਰਤ ਲਈ ਚੁਣੌਤੀਆਂ

ਭਵਿੱਖ ਵਿੱਚ ਮੰਗਲ ਗ੍ਰਹਿ 'ਤੇ ਸਾਫ਼ਟ ਲੈਂਡਿੰਗ ਅਤੇ ਚੰਦਰਮਾ 'ਤੇ ਵਿਅਕਤੀ ਨੂੰ ਭੇਜਿਆ ਜਾਵੇਗਾ। ਇਹ ਇੱਕ ਅਹਿਮ ਤਕਨੀਕ ਹੈ ਜਿਸ ਵਿੱਚ ਭਾਰਤ ਚੰਦਰਯਾਨ ਰਾਹੀਂ ਮਾਸਟਰ ਬਣਨਾ ਚਾਹੁੰਦਾ ਹੈ।

ਪਰ ਇਹ ਇੰਨਾ ਸੌਖਾ ਨਹੀਂ ਹੈ। ਇਹ ਅਸਲ ਵਿੱਚ ਰਾਕੇਟ ਵਿਗਿਆਨ ਹੀ ਹੈ। ਚੰਨ ਤੋਂ ਧਰਤੀ ਦੀ ਦੂਰੀ 3.84 ਲੱਖ ਕਿਲੋਮੀਟਰ ਹੈ। ਚੰਨ ਵਿੱਚ ਗੁਰਤਾਸ਼ਕਤੀ ਬਹੁਤ ਘੱਟ ਹੈ।

ਉੱਥੇ ਕੋਈ ਵਾਤਾਵਰਣ ਨਹੀਂ ਹੈ। ਤੁਸੀਂ ਉਤਰਨ ਲਈ ਪੈਰਾਸ਼ੂਟ ਦੀ ਵਰਤੋਂ ਕਰ ਸਕਦੇ ਹੋ। ਜੇ ਸਾਫ਼ਟ ਲੈਂਡਿੰਗ ਕਰਨੀ ਹੈ ਤਾਂ ਉਹ ਬਹੁਤ ਮੁਸ਼ਕਿਲ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਸਾਫ਼ਟ ਲੈਂਡਿੰਗ ਦੇ ਮਿਸ਼ਨ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸਭ ਫੇਲ੍ਹ ਹੋਏ।

ਇਸਰੋ, ਚੰਦਰਯਾਨ

ਤਸਵੀਰ ਸਰੋਤ, AFP

ਇਹ ਪੂਰਾ ਮਿਸ਼ਨ ਕੰਪਿਊਟਰ ਤੋਂ ਕੰਟਰੋਲ ਹੋਵੇਗਾ। ਉਂਝ ਇਸ ਪ੍ਰੋਜੈਕਟ ਨੂੰ ਪੂਰਾ ਹੋਣ ਵਿੱਚ ਕਾਫ਼ੀ ਸਮਾਂ ਲੱਗਿਆ। ਜਦੋਂ ਚੰਦਰਯਾਨ-1 ਆਇਆ ਸੀ ਤਾਂ ਇਹ ਫ਼ੈਸਲਾ ਹੋਇਆ ਸੀ ਕਿ ਚੰਦਰਯਾਨ-2 ਸਾਲ 2014 ਵਿੱਚ ਆਵੇਗਾ।

ਉਦੋਂ ਉਸ ਲਈ ਰੂਸ ਤੋਂ ਲੈਂਡਰ ਲੈਣਾ ਸੀ। ਪਰ ਉਨ੍ਹਾਂ ਦੇ ਆਪਣੇ ਹੀ ਸਪੇਸ ਪ੍ਰੋਗਰਾਮ ਵਿੱਚ ਸਮੱਸਿਆ ਕਾਰਨ ਉਹ ਨਹੀਂ ਆਇਆ ਤਾਂ ਭਾਰਤ ਦੇ ਵਿਗਿਆਨੀਆਂ ਨੇ ਖੁਦ ਹੀ ਲੈਂਡਰ ਬਣਾਇਆ ਅਤੇ ਇਸ ਲਈ ਇੰਨੀ ਦੇਰ ਹੋ ਗਈ।

ਪੇਲੋਡ ਕੀ ਹੁੰਦਾ ਹੈ

ਇੱਕ ਹੋਰ ਸ਼ਬਦ ਤੁਸੀਂ ਸੁਣਿਆ ਹੋਵੇਗਾ- ਪੇਲੋਡ। ਪੇਲੋਡ ਇੱਕ ਵਿਗਿਆਨੀ ਉਪਕਰਨ ਜੋ ਵੱਖ-ਵੱਖ ਕੰਮ ਕਰਨਗੇ। ਓਰਬਿਟਰ, ਲੈਂਡਰ, ਰੋਵਰ .. ਇਨ੍ਹਾਂ ਸਾਰਿਆਂ 'ਤੇ ਹੀ ਪੇਲੋਡ ਹੈ। ਓਰਬਿਟਰ ਵਿੱਚ ਉੱਚ ਗੁਣਵੱਤਾ ਵਾਲਾ ਕੈਮਰਾ ਹੈ।

ਇੱਕ ਉਪਕਰਨ ਹੈ ਜੋ ਚੰਨ ਦੇ ਮਾਹੌਲ ਦਾ ਵਿਸ਼ਲੇਸ਼ਣ ਕਰੇਗਾ। ਜਿਵੇਂ ਧਰਤੀ ਉੱਤੇ ਭੂਚਾਲ ਆਉਂਦੇ ਹਨ ਉਸੇ ਤਰ੍ਹਾਂ ਹੀ ਚੰਨ 'ਤੇ 'ਮੂਨਕੁਏਕ' ਆਉਂਦੇ ਹਨ। ਉਸ ਬਾਰੇ ਜਾਣਕਾਰੀ ਮਿਲੇਗੀ।

ਚੰਦਰਯਾਨ -2

ਤਸਵੀਰ ਸਰੋਤ, Getty Images

ਇੱਕ ਪ੍ਰੋਬ ਹੈ ਜੋ ਚੰਨ ਦੀ ਅੰਦਰਲੀ ਸਤਹ 'ਤੇ ਦੱਬਿਆ ਜਾਏਗਾ। ਉਸ ਤੋਂ ਪਤਾ ਲੱਗੇਗਾ ਕਿ ਚੰਨ ਦੀ ਸਤਹ ਤੇ ਕਿਵੇਂ ਦਾ ਤਾਪਮਾਨ ਹੁੰਦਾ ਹੈ। ਇੱਕ ਉਪਕਰਨ ਹੈ ਰੋਵਰ ਵਿੱਚ ਜਿਸ ਨਾਲ ਚੰਨ ਦੀ ਮਿੱਟੀ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ਵਿਗਿਆਨ ਦੇ ਖ਼ੇਤਰ ਵਿੱਚ ਮਸ਼ਹੂਰ ਪੱਤਰਕਾਰ ਪੱਲਵ ਬਾਗਲਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਸਪੇਸ ਤਕਨੀਕ ਨੂੰ ਹਮੇਸ਼ਾ ਸਮਰਥਨ ਮਿਲਿਆ ਹੈ। ਕੋਈ ਵੀ ਸਰਕਾਰ ਹੋਵੇ, ਯੂਪੀਏ ਦੀ ਸਰਕਾਰ ਹੋਵੇ, ਐਨਡੀਏ ਦੀ ਸਰਕਾਰ ਹੋਵੇ ਸਭ ਦਾ ਸਮਰਥਨ ਮਿਲਿਆ ਹੈ। ਇਸੇ ਕਾਰਨ ਭਾਰਤ ਵਿੱਚ ਕਾਫ਼ੀ ਰਾਕੇਟ ਅਤੇ ਸੈਟੇਲਾਈਟ ਹਨ।

ਇਹ ਮਿਸ਼ਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸਦੀ ਕਮਾਨ ਦੋ ਔਰਤਾਂ ਦੇ ਹੱਥਾਂ ਵਿੱਚ ਹੈ। ਇੱਕ ਹਨ ਇਸ ਮਿਸ਼ਨ ਦੀ ਡਾਇਰੈਕਟਰ ਰਿਤੂ ਕਰਿਧਲ ਅਤੇ ਦੂਜੀ ਹਨ ਪ੍ਰਾਜੈਕਟ ਡਾਇਰੈਕਟਰ ਮੁਥਇਆ ਵਨਿਤਾ।

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)