ਉਹ ਖ਼ਤਰਨਾਕ ਸ਼ੂਟਰ ਜਿਸ ਤੋਂ ਹਿਟਲਰ ਦੀ ਫੌਜ ਵੀ ਡਰਦੀ ਸੀ

ਤਸਵੀਰ ਸਰੋਤ, Getty Images
ਇਹ ਕਹਾਣੀ ਉਸ ਕੁੜੀ ਦੀ ਹੈ ਜਿਸ ਨੂੰ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਨਿਸ਼ਾਨੇਬਾਜ਼ ਦਾ ਦਰਜਾ ਹਾਸਿਲ ਹੈ ਅਤੇ ਜਿਸ ਨੇ ਹਿਟਲਰ ਦੀ ਨਾਜ਼ੀ ਫੌਜ ਦੇ ਨੱਕ 'ਚ ਦਮ ਕਰ ਦਿੱਤਾ ਸੀ।
ਸਿਰਫ਼ 25 ਸਾਲ ਦੀ ਉਮਰ 'ਚ ਲਿਊਡਮਿਲਾ ਨੇ 309 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਜਿਨ੍ਹਾਂ ਵਿੱਚ ਵਧੇਰੇ ਹਿਟਲਰ ਦੇ ਸੈਨਿਕ ਸਨ।
ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਦੂਜੀ ਵਿਸ਼ਵ ਜੰਗ ਚੱਲ ਰਹੀ ਸੀ ਅਤੇ ਲਿਊਡਮਿਲਾ ਪਵਲੀਚੈਂਕੋ 1942 ਵਿੱਚ ਵਾਸ਼ਿੰਗਟਨ ਪਹੁੰਚੀ।
ਹਾਲਾਂਕਿ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸੋਵੀਅਤ ਸੰਘ ਨੇ ਲਿਊਡਮਿਲਾ ਨੂੰ ਪ੍ਰੋਪਗੈਂਡਾ ਦੇ ਤਹਿਤ ਇਸਤੇਮਾਲ ਕੀਤਾ।
ਇੱਥੋਂ ਤੱਕ ਦੀ ਉਨ੍ਹਾਂ ਨੂੰ ਸੋਵੀਅਤ ਹਾਈ ਕਮਾਨ ਵੱਲੋਂ ਅਮਰੀਕਾ ਭੇਜਿਆ ਗਿਆ। ਉਨ੍ਹਾਂ ਨੂੰ ਭੇਜਣ ਦਾ ਮੰਤਵ ਵੈਸਟਰਨ ਯੂਰਪੀਅਨ ਫਰੰਟ 'ਤੇ ਅਮਰੀਕਾ ਦਾ ਸਮਰਥਨ ਹਾਸਿਲ ਕਰਨਾ ਸੀ।
ਜੋਸਫ਼ ਸਟਾਲਿਨ ਚਾਹੁੰਦੇ ਸਨ ਕਿ ਮਿੱਤਰ ਦੇਸਾਂ ਦੀਆਂ ਫੌਜਾਂ ਯੂਰਪ 'ਤੇ ਹਮਲਾ ਕਰਨ ਅਤੇ ਉਹ ਇਸ ਲਈ ਉਤਾਵਲੇ ਵੀ ਸਨ।

ਤਸਵੀਰ ਸਰੋਤ, Keystone/Getty Images
ਅਮਰੀਕਾ ਯਾਤਰਾ
ਸਟਾਲਿਨ ਚਾਹੁੰਦੇ ਸਨ ਕਿ ਜਰਮਨਾਂ 'ਤੇ ਆਪਣੀ ਸੈਨਾ ਨੂੰ ਵੰਡਣ ਦਾ ਦਬਾਅ ਬਣਾਇਆ ਜਾਵੇ ਜਿਸ ਨਾਲ ਸੋਵੀਅਤ ਸੈਨਾ 'ਤੇ ਉਨ੍ਹਾਂ ਵੱਲੋਂ ਪੈ ਰਿਹਾ ਦਬਾਅ ਘਟ ਹੋ ਜਾਵੇਗਾ।
ਸਟਾਲਿਨ ਦੀ ਇਹ ਮੰਸ਼ਾ ਤਿੰਨ ਸਾਲ ਤੱਕ ਪੂਰੀ ਨਹੀਂ ਹੋਈ। ਇਸ ਮਿਸ਼ਨ ਨੂੰ ਦਿਮਾਗ਼ 'ਚ ਰੱਖ ਕੇ ਲਿਊਡਮਿਲਾ ਪਵਲੀਚੈਂਕੋ ਨੇ ਵ੍ਹਾਈਟ ਹਾਊਸ 'ਚ ਕਦਮ ਰੱਖਿਆ।
ਅਜਿਹਾ ਕਰਨ ਵਾਲੀ ਉਹ ਪਹਿਲੀ ਸੋਵੀਅਤ ਔਰਤ ਸੀ ਜਿਸ ਨੂੰ ਰਾਸ਼ਟਰਪਤੀ ਫਰੈਂਕਲਿਨ ਰੂਜ਼ਵੈਲਟ ਨੇ ਰਿਸੀਵ ਕੀਤਾ।
ਲਿਊਡਮਿਲਾ ਪਵਲੀਚੈਂਕੋ ਨੇ ਰਾਸ਼ਟਰਪਤੀ ਰੂਜ਼ਵੈਲਟ ਦੀ ਪਤਨੀ ਅਲੇਨੋਰ ਰੂਜ਼ਵੈਲਟ ਦੇ ਨਾਲ ਪੂਰੇ ਦੇਸ ਦੀ ਯਾਤਰਾ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਅਮਰੀਕੀਆਂ ਨਾਲ ਔਰਤ ਹੁੰਦੇ ਹੋਏ ਵੀ ਜੰਗ ਵਿੱਚ ਸ਼ਾਮਿਲ ਹੋਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਸ਼ੂਟਿੰਗ ਕਲੱਬ ਤੋਂ ਰੈੱਡ ਆਰਮੀ ਤੱਕ ਦਾ ਸਫ਼ਰ
14 ਸਾਲ ਦੀ ਕੱਚੀ ਉਮਰ 'ਚ ਲਿਊਡਮਿਲਾ ਪਵਲੀਚੈਂਕੋ ਦਾ ਵਾਹ ਹਥਿਆਰਾਂ ਨਾਲ ਪਿਆ। ਉਹ ਆਪਣੇ ਪਰਿਵਾਰ ਦੇ ਨਾਲ ਯੂਕਰੇਨ 'ਚ ਆਪਣੇ ਜੱਦੀ ਪਿੰਡ ਤੋਂ ਕੀਵ ਆ ਕੇ ਵਸ ਗਈ ਸੀ।
ਹੈਨਰੀ ਸਾਕੈਡਾ ਦੀ ਕਿਤਾਬ 'ਹੀਰੋਇਨਸ ਆਫ ਦਿ ਸੋਵੀਅਤ ਯੂਨੀਅਨ' ਮੁਤਾਬਕ ਪਵਲੀਚੈਂਕੋ ਇੱਕ ਹਥਿਆਰਾਂ ਫੈਕਟਰੀ 'ਚ ਕੰਮ ਕਰਦੀ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਸੋਆਵੀਆਜਿਮ ਸ਼ੂਟਿੰਗ ਐਸੋਸੀਏਸ਼ਨ 'ਚ ਦਾਖ਼ਲਾ ਲਵੇਗੀ ਜਿੱਥੇ ਉਨ੍ਹਾਂ ਨੇ ਹਥਿਆਰਾਂ ਦੀ ਵਰਤੋਂ ਦੀ ਸਿਖਲਾਈ ਦਿੱਤੀ ਜਾਵੇਗੀ।
ਅਮਰੀਕੀ ਯਾਤਰਾ ਦੌਰਾਨ ਪਵਲੀਚੈਂਕੋ ਨੇ ਦੱਸਿਆ, "ਜਦੋਂ ਮੇਰੇ ਗੁਆਂਢ 'ਚ ਰਹਿਣ ਵਾਲਾ ਇੱਕ ਮੁੰਡਾ ਸ਼ੂਟਿੰਗ ਕਰਕੇ ਸ਼ੇਖੀ ਮਾਰ ਰਿਹਾ ਸੀ, ਉਦੋਂ ਮੈਂ ਸੋਚ ਲਿਆ ਕਿ ਇੱਕ ਕੁੜੀ ਵੀ ਅਜਿਹਾ ਕਰ ਸਕਦੀ ਹੈ। ਇਸ ਲਈ ਮੈਂ ਸਖ਼ਤ ਮਿਹਨਤ ਕੀਤੀ।"
ਕੁਝ ਦਿਨ 'ਚ ਹੀ ਪਵਲੀਚੈਂਕੋ ਨੇ ਹਥਿਆਰ ਚਲਾਉਣ 'ਚ ਮਹਾਰਤ ਹਾਸਿਲ ਕਰ ਲਈ ਸੀ।
22 ਜੂਨ, 1941 'ਚ ਜਰਮਨੀ ਨੇ ਜਰਮਨ-ਸੋਵੀਅਤ ਵਿਚਾਲੇ ਹਮਲਾ ਨਾ ਕਰਨ ਦੀ ਸੰਧੀ ਨੂੰ ਤੋੜ ਦਿੱਤਾ ਅਤੇ ਆਪਰੇਸ਼ਨ ਬਾਰਬਰੋਸਾ ਸ਼ੁਰੂ ਕੀਤਾ।
ਇਸ ਆਪਰੇਸ਼ਨ ਤਹਿਤ ਜਰਮਨੀ ਨੇ ਸੋਵੀਅਤ ਸੰਘ 'ਤੇ ਹਮਲਾ ਕਰ ਦਿੱਤਾ।
ਮਿਲਟਰੀ ਟ੍ਰੇਨਿੰਗ
ਲਿਊਡਮਿਲਾ ਪਵਲੀਚੈਂਕੋ ਨੇ ਆਪਣੇ ਦੇਸ ਦੀ ਰੱਖਿਆ ਲਈ ਕੀਵ ਦੀ ਯੂਨੀਵਰਸਿਟੀ 'ਚ ਚੱਲ ਰਹੀ ਇਤਿਹਾਸ ਦੀ ਪੜ੍ਹਾਈ ਛੱਡ ਕੇ ਆਰਮੀ 'ਚ ਜਾਣ ਦਾ ਫ਼ੈਸਲਾ ਲਿਆ।
ਆਰਮੀ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।

ਤਸਵੀਰ ਸਰੋਤ, Topical Press Agency/Getty Images
ਪਰ ਜਦੋਂ ਉਨ੍ਹਾਂ ਨੇ ਨਿਸ਼ਾਨੇਬਾਜ਼ੀ 'ਚ ਆਪਣਾ ਹੁਨਰ ਦਿਖਾਇਆ ਤਾਂ ਆਰਮੀ ਵਾਲਿਆਂ ਨੇ ਉਨ੍ਹਾਂ ਨੂੰ ਰੈੱਡ ਆਰਮੀ ਨਾਲ ਆਡੀਸ਼ਨ ਦਾ ਮੌਕਾ ਦਿੱਤਾ।
ਚਾਰਲਜ਼ ਸਟ੍ਰੋਂਜ ਨੇ ਨਿਸ਼ਾਨੇਬਾਜ਼ਾਂ 'ਤੇ ਆਪਣੀ 'ਸਨਾਈਪਰ ਇਨ ਐਕਸ਼ਨ' ਨਾਮ ਦੀ ਕਿਤਾਬ 'ਚ ਪਵਲੀਚੈਂਕੋ ਦੇ ਹਵਾਲੇ ਨਾਲ ਲਿਖਿਆ, "ਮੈਂ ਕੀਵ ਦੇ ਇੱਕ ਸਕੂਲ 'ਚ ਬੇਸਿਕ ਮਿਲਟਰੀ ਟ੍ਰੇਨਿੰਗ ਲਈ ਸੀ, ਜਿੱਥੇ ਮੈਂ ਰੀਜਨਲ ਟੂਰਨਾਮੈਂਟ 'ਚ ਮੈਡਲ ਜਿੱਤਿਆ ਸੀ।"
ਆਡੀਸ਼ਨ 'ਚ ਪਵਲੀਚੈਂਕੋ ਨੂੰ ਇੱਕ ਰਾਈਫਲ ਦਿੱਤੀ ਗਈ ਅਤੇ ਦੋ ਉਨ੍ਹਾਂ ਰੋਮਨ ਸੈਨਿਕਾਂ 'ਤੇ ਨਿਸ਼ਾਨਾ ਲਗਾਉਣ ਲਈ ਕਿਹਾ ਗਿਆ ਜੋ ਜਰਮਨੀ ਲਈ ਕੰਮ ਕਰ ਰਹੇ ਸਨ।
ਪਵਲੀਚੈਂਕੋ ਨੇ ਬੜੀ ਆਸਾਨੀ ਨਾਲ ਨਿਸ਼ਾਨਾ ਲਗਾ ਦਿੱਤਾ। ਇਸ ਨਾਲ ਉਨ੍ਹਾਂ ਨੂੰ 25ਵੀਂ ' ਚਪਾਏਵ ਫੂਸੀਲੀਅਰਸ ਡਿਵੀਜ਼ਨ 'ਚ ਐਂਟ੍ਰੀ ਮਿਲ ਗਈ।
'ਮਰੇ ਹੋਏ ਨਾਜ਼ੀ ਨੁਕਸਾਨ ਨਹੀਂ ਪਹੁੰਚਾਉਂਦੇ'
ਸੈਨਾ 'ਚ ਰਹਿੰਦਿਆਂ ਹੋਇਆਂ ਉਨ੍ਹਾਂ ਨੇ ਗਰੀਸ ਅਤੇ ਮੋਲਦੋਵਾ ਦੀਆਂ ਲੜਾਈਆਂ 'ਚ ਹਿੱਸਾ ਲਿਆ। ਪਵਲੀਚੈਂਕੋ ਨੇ ਛੇਤੀ ਹੀ ਸੈਨਾ 'ਚ ਖ਼ਾਸ ਅਕਸ ਬਣਾ ਲਿਆ।

ਤਸਵੀਰ ਸਰੋਤ, Getty Images
ਜੰਗ ਤੋਂ ਪਹਿਲਾਂ 75 ਦਿਨਾਂ 'ਚ ਹੀ ਉਨ੍ਹਾਂ ਨੇ 187 ਨਾਜ਼ੀ ਸੈਨਿਕਾਂ ਨੂੰ ਮਾਰ ਸੁੱਟਿਆ।
ਅੱਜ ਦੇ ਯੂਕਰੇਨ ਦੇ ਦੱਖਣ 'ਚ ਵੱਸੇ ਓਡੇਸਾ ਦੀ ਜੰਗ 'ਚ ਖ਼ੁਦ ਨੂੰ ਸਾਬਿਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੈਵਾਸਟੋਪੋਲ ਦੀ ਜੰਗ ਨੂੰ ਲੜਨ ਲਈ ਕ੍ਰਾਈਮਿਆ ਭੇਜ ਦਿੱਤਾ ਗਿਆ। (30 ਅਕਤੂਬਰ, 1941 ਤੋਂ 4 ਜੁਲਾਈ 1942)
ਸੈਵਾਸਟੋਪੋਲ ਦੀ ਜੰਗ ਵਿੱਚ ਉਨ੍ਹਾਂ ਨੂੰ ਕਈ ਸੱਟਾਂ ਆਈਆਂ ਪਰ ਉਨ੍ਹਾਂ ਨੇ ਉਦੋਂ ਤੱਕ ਮੈਦਾਨ ਨਹੀਂ ਛੱਡਿਆ, ਜਦੋਂ ਤੱਕ ਨਾਜੀ ਆਰਮੀ ਨੇ ਉਨ੍ਹਾਂ ਦੀ ਪੋਜੀਸ਼ਨ ਨੂੰ ਬੰਬ ਨਾਲ ਨਹੀਂ ਉਡਾ ਦਿੱਤਾ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਆਈਆਂ।
ਇਹ ਵੀ ਪੜ੍ਹੋ-
ਕਈ ਉਪਲਬਧੀਆਂ ਦੇ ਚਲਦਿਆਂ ਉਨ੍ਹਾਂ ਲੈਫ਼ੀਨੈਂਟ ਅਹੁਦੇ 'ਤੇ ਤਰੱਕੀ ਮਿਲੀ ਅਤੇ ਉਨ੍ਹਾਂ ਨੇ ਦੂਜੇ ਨਿਸ਼ਾਨੇਬਾਜ਼ਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਆਦ ਹੀ ਉਨ੍ਹਾਂ ਨੂੰ ਵਾਸ਼ਿੰਗਟਨ ਭੇਜਿਆ ਗਿਆ।
ਅਮਰੀਕਾ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਜ਼ਿੰਦਾ ਰਹਿਣ ਵਾਲਾ ਹਰ ਜਰਮਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਮਾਰ ਦੇਵੇਗਾ। ਇਸ ਲਈ ਇੱਕ ਨਾਜ਼ੀ ਨੂੰ ਮਾਰ ਕੇ ਮੈਂ ਕਈ ਜਾਨਾਂ ਬਚਾਉਂਦੀ ਹਾਂ।"
ਜੰਗ ਦੇ ਮੈਦਾਨ 'ਤੇ...
ਲਿਊਡਮਿਲਾ ਪਲਵੀਚੈਂਕੋ ਕਈ ਵਾਰ ਪੱਤਰਕਾਰਾਂ ਦੇ ਕੁਝ ਸਵਾਲਾਂ ਤੋਂ ਖ਼ਫ਼ਾ ਵੀ ਹੋ ਜਾਂਦੀ ਸੀ।
ਇੱਕ ਵਾਰ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਸੀਂ ਜੰਗ ਦੇ ਮੈਦਾਨ 'ਤੇ ਮੇਅਕੱਪ ਕਰਕੇ ਜਾਂਦੇ ਹੋ।

ਤਸਵੀਰ ਸਰੋਤ, Getty Images
ਤਾਂ ਪਲਵੀਚੈਂਕੋ ਨੇ ਉਨ੍ਹਾਂ ਨੂੰ ਜਵਾਬ ਦਿੱਤਾ, "ਅਜਿਹਾ ਕੋਈ ਨਿਯਮ ਨਹੀਂ ਹੈ ਕਿ ਜੰਗ 'ਚ ਮੇਅਕੱਪ ਕਰਕੇ ਨਹੀਂ ਜਾ ਸਕਦੇ ਪਰ ਉਸ ਵੇਲੇ ਕਿਸ ਕੋਲ ਇਹ ਸੋਚਣ ਦਾ ਸਮਾਂ ਹੁੰਦਾ ਹੈ ਕਿ ਜੰਗ ਵਿਚਾਲੇ ਤੁਹਾਡੇ ਨੱਕ ਕਿੰਨੀ ਕੁ ਚਮਕ ਰਹੀ ਹੈ?"
ਉਨ੍ਹਾਂ ਦੀ ਸਕਰਟ ਦੀ ਲੰਬਾਈ 'ਤੇ ਵੀ ਸਵਾਲ ਚੁੱਕਿਆ ਗਿਆ ਸੀ। ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਸੀ, "ਆਪਣੀ ਯੂਨੀਫਾਰਮ ਨੂੰ ਇੱਜ਼ਤ ਨਾਲ ਦੇਖਦੀ ਹਾਂ। ਇਸ ਵਿੱਚ ਮੈਨੂੰ ਲੈਨਿਨ ਦਾ ਆਡਰ ਨਜ਼ਰ ਆਉਂਦਾ ਹੈ ਅਤੇ ਇਹ ਜੰਗ ਦੇ ਲਹੂ 'ਚ ਡਿੱਜੀ ਹੈ।"
1942 'ਚ ਉਨ੍ਹਾਂ ਨੇ ਟਾਈਮ ਮੈਗ਼ਜ਼ੀਨ ਨੂੰ ਕਿਹਾ ਸੀ, "ਅਜਿਹਾ ਲਗਦਾ ਹੈ ਕਿ ਅਮਰੀਕੀਆਂ ਲਈ ਅਹਿਮ ਗੱਲ ਇਹ ਹੈ ਔਰਤਾਂ ਯੂਨੀਫਾਰਮ ਹੇਠਾਂ ਕੀ ਸਿਲਕ ਦੀ ਅੰਡਰਵੀਅਰ ਪਹਿਨਦੀਆਂ ਹਨ। ਪਰ ਉਨ੍ਹਾਂ ਨੂੰ ਇਹ ਜਾਣਨਾ ਹੋਵੇਗਾ ਕਿ ਯੂਨੀਫਾਰਮ ਕੀ ਰਿਪ੍ਰੇਜ਼ੈਂਟ ਕਰਦੀ ਹੈ।"
ਹੀਰੋ ਆਫ ਦਿ ਸੋਵੀਅਤ ਯੂਨੀਅਨ
ਸੋਵੀਅਤ ਸੰਘ ਵਾਪਸ ਆਉਂਦਿਆਂ ਹੋਇਆ ਪਵਲੀਚੈਂਕੋ ਬ੍ਰਿਟੇਨ ਵੀ ਗਈ। ਇੱਥੇ ਵੀ ਉਨ੍ਹਾਂ ਨੇ ਬ੍ਰਿਟੇਨ ਤੋਂ ਵੈਸਟਰਨ ਫਰੰਟ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਜੰਗ ਅਤੇ ਹੀਰੋ ਆਫ ਦਿ ਸੋਵੀਅਤ ਯੂਨੀਅਨ ਦੇ ਉੱਚ ਸਨਮਾਨ ਨਾਲ ਨਿਵਾਜ਼ੇ ਜਾਣ ਤੋਂ ਬਾਅਦ ਉਨ੍ਹਾਂ ਨੇ ਕੀਵ ਯੂਨੀਵਰਸਿਟੀ ਤੋਂ ਆਪਣੀ ਟ੍ਰੇਨਿੰਗ ਖ਼ਤਮ ਕੀਤੀ ਅਤੇ ਇੱਕ ਇਤਿਹਾਸਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

ਤਸਵੀਰ ਸਰੋਤ, Getty Images
1945 ਨਾਲ 1953 ਵਿਚਾਲੇ ਉਨ੍ਹਾਂ ਨੇ ਸੋਵੀਅਤ ਨੇਵੀ ਦੇ ਮੁਖ ਦਫ਼ਤਰ ਦੇ ਨਾਲ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਹ ਸੋਵੀਅਤ ਕਮੇਟੀ ਆਫ ਵਾਰ ਵੈਟੇਰਨਸ ਦੀ ਸਰਗਰਮ ਮੈਂਬਰ ਰਹੀ।
ਉਹ ਉਨ੍ਹਾਂ 2 ਹਜ਼ਾਰ ਬੰਦੂਕਧਾਰੀਆਂ 'ਚੋਂ ਸੀ ਜੋ ਰੈੱਡ ਆਰਮੀ ਨਾਲ ਦੂਜੀ ਵਿਸ਼ਵ ਜੰਗ 'ਚ ਲੜੇ ਅਤੇ ਉਨ੍ਹਾਂ 500 'ਚੋਂ ਸੀ ਜੋ ਜੰਗ 'ਚੋਂ ਜ਼ਿੰਦਾ ਬਚ ਗਏ।
ਪਰ ਉਨ੍ਹਾਂ ਦੇ ਜਖ਼ਮ ਠੀਕ ਨਹੀਂ ਹੋਏ। 10 ਅਕਤੂਬਰ 1974 'ਚ 58 ਸਾਲ ਦੀ ਉਮਰ 'ਚ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ
ਕਿਰਦਾਰ 'ਤੇ ਸਵਾਲ
ਇਤਿਹਾਸ 'ਚ ਉਨ੍ਹਾਂ ਦੇ ਕਿਰਦਾਰ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ। ਨਿਊਬਾ ਵਿਨੋਗਰਾਡੋਵਾ ਨੇ ਆਪਣੀ ਕਿਤਾਬ, 'ਅਵੈਂਜਿੰਗ ਐਂਜਲਸ' 'ਚ ਕੁਝ ਅਜਿਹੇ ਹੀ ਸਵਾਲ ਚੁੱਕੇ ਸਨ।
ਲਿਊਡਮਿਲਾ ਪਲਵੀਚੈਂਕੋ ਦੇ ਸਿਰ ਸਭ ਤੋਂ ਵਧੇਰੇ ਮੌਤਾਂ ਦਾ ਸਿਹਰਾ ਬਜਣ 'ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੇ ਕਿਤਾਬ 'ਚ ਲਿਖਿਆ, "ਉਨ੍ਹਾਂ ਨੇ 187 ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ ਪਰ ਇਹ ਬਹੁਤ ਅਜੀਬ ਹੈ ਕਿ ਉਨ੍ਹਾਂ ਨੂੰ ਓਡੇਸਾ 'ਚ ਕੋਈ ਮੈਡਲ ਨਹੀਂ ਮਿਲਿਆ।"

ਤਸਵੀਰ ਸਰੋਤ, Getty Images
"ਹਰ 10 ਦੁਸ਼ਮਣਾਂ ਨੂੰ ਮਾਰਨ ਜਾਂ ਜਖ਼ਮੀ ਕਰਨ 'ਤੇ ਨਿਸ਼ਾਨੇਬਾਜ਼ਾਂ ਨੂੰ ਇੱਕ ਮੈਡਲ ਸਨਮਾਨ ਵਜੋਂ ਦਿੱਤਾ ਜਾਂਦਾ ਹੈ ਅਤੇ ਹਰੇਕ 20 ਮਾਰਨ ਦੇ ਆਡਰ ਆਫ ਰੈੱਡ ਸਟਾਰ। ਜੇਕਰ 75 ਮੌਤਾਂ ਹਨ ਤਾਂ 'ਹੀਰੋ ਆਫ ਸੋਵੀਅਤ ਯੂਨੀਅਨ' ਦੀ ਖਿਤਾਬ ਦੇਣ ਲਈ ਇਹ ਕਾਫੀ ਹੈ, ਤਾਂ ਉਨ੍ਹਾਂ ਕਿਉਂ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ।"
ਕਈ ਲੇਖਕਾਂ ਨੇ ਇਸ ਗੱਲ 'ਤੇ ਵੀ ਸਵਾਲ ਚੁੱਕੇ ਹਨ ਕਿ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਚਿਹਰੇ 'ਤੇ ਕਈ ਸੱਟਾਂ ਲੱਗੀਆਂ ਸਨ ਪਰ ਤਸਵੀਰਾਂ 'ਚ ਚਿਹਰੇ 'ਤੇ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ।
ਵਾਸ਼ਿੰਗਟਨ ਯਾਤਰਾ 'ਤੇ ਲਿਊਡਮਿਲਾ ਪਵਲੀਚੈਂਕੋ ਨਾਲ ਵਲਾਦੀਮੀਰ ਪਚੈਲਿਨਤਸੇਵ ਵੀ ਗਏ ਸਨ।
ਇਸ 'ਤੇ ਵੀ ਸਵਾਲ ਚੁੱਕੇ ਗਏ ਕਿ ਦੋ ਪਾਇਲਟ ਜਾਂ ਦੋ ਟੈਂਕ ਕਮਾਂਡਰਾਂ ਦੀ ਬਜਾਇ ਕਿਉਂ ਦੋ ਮਹੱਤਵਪੂਰਨ ਸ਼ੂਟਰਾਂ ਨੂੰ ਚੁਣਿਆ ਗਿਆ ਕਿਉਂਕਿ ਨਿਸ਼ਾਨੇਬਾਜ਼ ਕੋਲ ਆਪਣੀ ਆਪਣੇ ਦੇ ਗੁਣ ਗਾਉਣ ਲਈ ਬਹੁਤ ਕੁਝ ਸੀ। ਜਰਮਨ ਉਨ੍ਹਾਂ ਕੋਲੋੰ ਡਰਦੇ ਸਨ ਅਤੇ ਸੋਵੀਅਤ ਪ੍ਰੈਸ ਨੇ ਉਨ੍ਹਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕਾਫੀ ਸੀ।












