ਇਨਸੈਫੇਲਾਇਟਿਸ: ਕੀ ਮੁਜ਼ੱਫਰਪੁਰ 'ਚ ਲੀਚੀ ਬਣੀ ਬੱਚਿਆਂ ਦੀ ਮੌਤ ਦਾ ਕਾਰਨ

ਮੁ਼ਜ਼ੱਫਰਪੁਰ

ਤਸਵੀਰ ਸਰੋਤ, STR/AFP

ਤਸਵੀਰ ਕੈਪਸ਼ਨ, ਸਾਲ 2014 'ਚ ਵੀ ਬਿਹਾਰ ਦੇ ਮੁਜ਼ੱਫਰਪੁਰ 'ਚ 122 ਬੱਚਿਆਂ ਦੀ ਮੌਤ ਹੋਈ ਸੀ

ਬਿਹਾਰ ਦੇ ਖੁਸ਼ਹਾਲ ਮੰਨੇ ਜਾਣ ਵਾਲੇ ਸ਼ਹਿਰ ਮੁਜ਼ੱਫਰਪੁਰ 'ਚ ਬੀਤੇ 15 ਦਿਨਾਂ 'ਚ ਦਿਮਾਗ਼ੀ ਬੁਖ਼ਾਰ ਦੇ ਨਾਲ-ਨਾਲ ਐਕਿਊ ਇਨਸੈਫੇਲਾਇਟਿਸ ਸਿੰਡ੍ਰੋਮ (ਏਈਐੱਸ) ਨਾਲ ਹੁਣ ਤੱਕ 103 ਬੱਚਿਆਂ ਦੀ ਮੌਤ ਹੋ ਗਈ ਹੈ।

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਮੁਜ਼ੱਫਰਪੁਰ ਮੈਡੀਕਲ ਕਾਲਜ ਦਾ ਦੌਰਾ ਕੀਤਾ ਅਤੇ ਬੱਚਿਆਂ ਦੀ ਮੌਤ 'ਤੇ ਹਮਦਰਦੀ ਜ਼ਾਹਿਰ ਕੀਤੀ।

ਇਸ ਦੇ ਨਾਲ ਹੀ ਹਰਸ਼ਵਰਧਨ ਨੇ ਆਉਣ ਵਾਲੇ ਸਮੇਂ 'ਚ ਅਜਿਹੀ ਬਿਮਾਰੀਆਂ ਨਾਲ ਨਜਿੱਠਣ ਲਈ ਜ਼ਰੂਰੀ ਇੰਤਜ਼ਾਮ ਕਰਨ ਦਾ ਭਰੋਸਾ ਵੀ ਦਿੱਤਾ।

ਹਾਲਾਂਕਿ, ਇਸ ਤੋਂ ਬਾਅਦ ਕਈ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਹੁਣ ਤੱਕ ਨਹੀਂ ਮਿਲੇ-

ਸਵਾਲ 1- ਕੀ ਇਨ੍ਹਾਂ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਸੀ?

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਬੱਚਿਆਂ ਦੀ ਜਾਨ ਬਚਾਉਣ ਲਈ ਕੁਝ ਸੁਝਾਅ ਦਿੱਤੇ ਹਨ ਅਤੇ ਉਨ੍ਹਾਂ ਵੱਲ ਇਸ਼ਾਰਾ ਕੀਤਾ ਜਿਨ੍ਹਾਂ ਨਾਲ ਬੱਚਿਆਂ ਦੀ ਜਾਨ ਜਾਂਦੀ ਹੈ।

ਹਰਸ਼ਵਰਧਨ ਨੇ ਕਿਹਾ, "ਸਾਲ 2014 'ਚ ਜਦੋਂ ਮੈਂ ਇੱਥੋਂ ਦਾ ਦੌਰਾ ਕੀਤਾ ਸੀ ਤਾਂ ਮੈਂ ਕਿਹਾ ਸੀ ਕਿ ਸਾਰੇ ਜਨਤਕ ਸਿਹਤ ਕੇਂਦਰਾਂ 'ਚ ਗਲੂਕੋਮੀਟਰ ਹੋਣਾ ਚਾਹੀਦਾ ਹੈ ਜੋ ਕਿ ਹੁਣ ਮੌਜੂਦ ਹੈ।

ਇਸ ਨਾਲ ਬਿਮਾਰ ਬੱਚਿਆਂ ਦੇ ਸਰੀਰ 'ਚ ਗਲੂਕੋਜ਼ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਗਲੂਕੋਜ਼ ਘਟ ਹੈ ਤਾਂ ਉਨ੍ਹਾਂ ਨੂੰ ਡੋਜ਼ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਮੁ਼ਜ਼ੱਫਰਪੁਰ

ਤਸਵੀਰ ਸਰੋਤ, STR/AFP

ਤਸਵੀਰ ਕੈਪਸ਼ਨ, ਮੁਜ਼ੱਫਰਪੁਰ 'ਚ 93 ਬੱਚਿਆਂ ਦੀ ਮੌਤ ਦਾ ਕਾਰਨ ਕੀ ਹੈ ਇਸ ਨੂੰ ਲੈ ਕੇ ਹੁਣ ਤੱਕ ਮਾਹਿਰਾਂ ਵਿਚਾਲੇ ਇੱਕ ਰਾਇ ਨਹੀਂ ਬਣ ਸਕੀ ਹੈ

ਮੈਂ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਪੀਐੱਚਸੀ 'ਚ ਡਾਕਟਰ ਮੌਜੂਦ ਰਹਿਣੇ ਚਾਹੀਦੇ ਹਨ ਤਾਂ ਜੋਂ ਅਜਿਹੇ ਹਾਲਾਤ ਨਾਲ ਨਜਿੱਠਿਆਂ ਜਾ ਸਕੇ।"

ਹਰਸ਼ਵਰਧਨ ਨੇ ਇਸ ਦੇ ਨਾਲ ਹੀ ਕਿਹਾ ਹੈ ਕਿ ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਪੀਐੱਸੀ 'ਚ ਬੱਚਿਆਂ ਨੂੰ ਮਦਦ ਨਾ ਮਿਲਣ 'ਤੇ ਉਨ੍ਹਾਂ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਬ੍ਰੇਨ ਡੈਮੇਜ ਹੋ ਜਾਂਦਾ ਹੈ।

ਅਜਿਹੇ ਵਿੱਚ ਸਵਾਲ ਉਠਦਾ ਹੈ ਕਿ ਜੇਕਰ ਕਮਿਊਨਿਟੀ ਹੈਲਥ ਸੈਂਟਰ ਦੇ ਪੱਧਰ 'ਤੇ ਸਾਰੀਆਂ ਸਿਹਤ ਸੁਵਿਧਾਵਾਂ ਉਪਲਬਧ ਹੁੰਦੀਆਂ ਹਨ ਤਾਂ ਕਿ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ?

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸਵਾਲ 2- ਕੀ ਇਹ ਬੁਖ਼ਾਰ ਲੀਚੀ ਖਾਣ ਕਾਰਨ ਹੋਇਆ ਹੈ?

ਮੁਜ਼ੱਫਰਪੁਰ 'ਚ 93 ਬੱਚਿਆਂ ਦੀ ਮੌਤ ਦਾ ਕਾਰਨ ਕੀ ਹੈ ਇਸ ਨੂੰ ਲੈ ਕੇ ਹੁਣ ਤੱਕ ਮਾਹਿਰਾਂ ਵਿਚਾਲੇ ਇੱਕ ਰਾਇ ਨਹੀਂ ਬਣ ਸਕੀ ਹੈ।

ਕੁਝ ਚਿਕਿਤਸਾ ਮਾਹਿਰ ਮੰਨਦੇ ਹਨ ਕਿ ਖਾਲੀ ਪੇਟ ਲੀਚੀ ਖਾਣ ਨਾਲ ਸਰੀਰ 'ਚ ਗਲੂਕੋਜ਼ ਦੀ ਘਾਟ ਹੋ ਜਾਂਦੀ ਹੈ ਜਿਸ ਨਾਲ ਬੱਚੇ ਇਸ ਬਿਮਾਰੀ ਦੇ ਚਪੇਟ 'ਚ ਆ ਜਾਂਦੇ ਹਨ।

ਸਾਲ 2014 'ਚ ਵੀ ਬਿਹਾਰ ਦੇ ਮੁਜ਼ੱਫਰਪੁਰ 'ਚ 122 ਬੱਚਿਆਂ ਦੀ ਮੌਤ ਹੋਈ ਸੀ।

ਭਾਰਤ ਅਤੇ ਅਮਰੀਕਾ ਦੇ ਵਿਗਿਆਨੀਆਂ ਨੇ ਇਕੱਠਿਆਂ ਇਨ੍ਹਾਂ ਬੱਚਿਆਂ ਦੀ ਮੌਤ ਦੇ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਬਾਅਦ ਇਕੱਠੀ ਕੀਤੀ ਖੋਜ ਵਿੱਚ ਸਾਹਮਣੇ ਆਇਆ ਸੀ ਕਿ ਖਾਲੀ ਪੇਟ ਜ਼ਿਆਦਾ ਲੀਚੀ ਖਾਣ ਕਾਰਨ ਇਹ ਬਿਮਾਰੀ ਹੋਈ ਹੈ।

ਲੀਚੀ

ਤਸਵੀਰ ਸਰੋਤ, Thinkstock

ਤਸਵੀਰ ਕੈਪਸ਼ਨ, ਬੱਚਿਆਂ 'ਚ ਕੁਪੋਸ਼ਣ ਅਤੇ ਪਹਿਲਾਂ ਤੋਂ ਹੀ ਬਿਮਾਰ ਹੋਣ ਕਾਰਨ ਵੀ ਵਧੇਰੇ ਲੀਚੀ ਖਾਣ 'ਤੇ ਇਸ ਬਿਮਾਰੀ ਦਾ ਖ਼ਤਰਾ ਵਧਾ ਦਿੰਦੀ ਹੈ

ਵਿਗਿਆਨੀਆਂ ਮੁਤਾਬਕ ਲੀਚੀ 'ਚ ਹਾਈਪੋਗਲਿਸੀਨ ਏ ਅਤੇ ਮਿਥਾਈਲ ਐਨਸਾਈਕੋਪ੍ਰੋਪਾਈਲਗਿਸੀਨ ਨਾਮ ਦਾ ਜ਼ਹਿਰੀਲਾ ਤੱਤ ਹੁੰਦਾ ਹੈ।

ਹਸਪਤਾਲ 'ਚ ਭਰਤੀ ਹੋਏ ਵਧੇਰੇ ਬੱਚਿਆਂ ਦੇ ਖ਼ੂਨ ਅਤੇ ਪਿਸ਼ਾਬ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਵਿੱਚ ਇਨ੍ਹਾਂ ਤੱਤਾਂ ਦੀ ਮਾਤਰਾ ਮੌਜੂਦ ਸੀ।

ਵਧੇਰੇ ਬੱਚਿਆਂ ਨੇ ਸ਼ਾਮ ਦਾ ਭੋਜਨ ਨਹੀਂ ਕੀਤਾ ਸੀ ਅਤੇ ਸਵੇਰੇ ਵਧੇਰੇ ਮਾਤਰਾ 'ਚ ਲੀਚੀ ਖਾਦੀ ਸੀ। ਅਜਿਹੀ ਹਾਲਤ 'ਚ ਇਨ੍ਹਾਂ ਤੱਤਾਂ ਦਾ ਅਸਰ ਵਧੇਰੇ ਖ਼ਤਰਨਾਕ ਹੁੰਦਾ ਹੈ।

ਬੱਚਿਆਂ 'ਚ ਕੁਪੋਸ਼ਣ ਅਤੇ ਪਹਿਲਾਂ ਤੋਂ ਹੀ ਬਿਮਾਰ ਹੋਣ ਕਾਰਨ ਵੀ ਵਧੇਰੇ ਲੀਚੀ ਖਾਣ 'ਤੇ ਇਸ ਬਿਮਾਰੀ ਦਾ ਖ਼ਤਰਾ ਵਧ ਜਾਂਦਾ ਹੈ।

ਡਾਕਟਰਾਂ ਨੇ ਇਲਾਕੇ ਦੇ ਬੱਚਿਆਂ ਨੂੰ ਸੀਮਤ ਮਾਤਰਾ 'ਚ ਲੀਚੀ ਖਾਣ ਅਤੇ ਉਸ ਤੋਂ ਪਹਿਲਾਂ ਸੰਤੁਲਿਤ ਭੋਜਨ ਲੈਣ ਦੀ ਸਲਾਹ ਦਿੱਤੀ ਸੀ। ਭਾਰਤ ਸਰਕਾਰ ਨੇ ਇਸ ਬਾਰੇ ਇੱਕ ਨਿਰਦੇਸ਼ ਵੀ ਜਾਰੀ ਕੀਤਾ ਹੈ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਦੁਬੇ ਨੇ ਲੰਬੇ ਸਮੇਂ ਤੋਂ ਵਾਇਰਸ ਅਤੇ ਇਨਫੈਕਸ਼ਨ 'ਤੇ ਕੰਮ ਕਰ ਰਹੀ ਸੀਨੀਅਰ ਡਾਕਟਰ ਮਾਲਾ ਕਨੇਰੀਆ ਨਾਲ ਗੱਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਸਾਲ ਬੱਚਿਆਂ ਦੀ ਮੌਤ ਦੇ ਕਾਰਨ ਕੀ ਹਨ।

ਲੀਚੀ

ਤਸਵੀਰ ਸਰੋਤ, MANISH SHADILYA

ਤਸਵੀਰ ਕੈਪਸ਼ਨ, ਖਾਲੀ ਪੇਟ ਲੀਚੀ ਖਾਣਾ ਵੀ ਬਿਮਾਰੀ ਦਾ ਕਾਰਨ ਹੋ ਸਕਦਾ ਹੈ

ਡਾ. ਕਨੇਰੀਆ ਦਾ ਕਹਿਣਾ ਹੈ, "ਬੱਚਿਆਂ ਦੀ ਮੌਤ ਏਈਐੱਸ ਕਾਰਨ ਹੋ ਰਹੀ ਹੈ ਜਾਂ ਸਾਧਾਰਣ ਦਿਮਾਗ਼ੀ ਬੁਖ਼ਾਰ ਜਾਂ ਫਿਰ ਜਾਪਾਨੀ ਇਨਸੈਫੇਲਾਇਟਿਸ ਕਾਰਨ ਇਹ ਸਪੱਸ਼ਟ ਕਹਿਣਾ ਤਾਂ ਮੁਸ਼ਕਿਲ ਹੈ ਕਿਉਂਕਿ ਇਨ੍ਹਾਂ ਮੌਤਾਂ ਪਿੱਛੇ ਕਈ ਕਾਰਨ ਹੋ ਸਕਦੇ ਹਨ।"

"ਕੱਚੇ ਲੀਚੀ ਫਲ ਤੋਂ ਨਿਕਲਣ ਵਾਲੇ ਟੌਕਸਿਨ, ਬੱਚਿਆਂ 'ਚ ਕੁਪੋਸ਼ਣ, ਉਨ੍ਹਾਂ ਦੇ ਸਰੀਰ 'ਚ ਸ਼ੂਗਰ ਦੇ ਨਾਲ-ਨਾਲ ਸੋਡੀਅਮ ਦਾ ਘੱਟ ਪੱਧਰ, ਸਰੀਰ ਵਿੱਚ ਇਲੈਕਟ੍ਰੋਲਾਈਟ ਪੱਧਰ ਦਾ ਵਿਗੜ ਜਾਣਾ ਆਦਿ ਕੁਝ ਕਾਰਨ ਹੋ ਸਕਦੇ ਹਨ।"

"ਜਦੋਂ ਬੱਚੇ ਰਾਤ ਨੂੰ ਖਾਲੀ ਪੇਟ ਸੌਂ ਜਾਂਦੇ ਹਨ ਅਤੇ ਸਵੇਰੇ ਉਠ ਕੇ ਲੀਚੀ ਖਾ ਲੈਂਦੇ ਹਨ ਤਾਂ ਗਲੂਕੋਜ਼ ਦਾ ਪੱਧਰ ਘੱਟ ਹੋਣ ਕਾਰਨ ਆਸਾਨੀ ਨਾਲ ਇਸ ਬੁਖ਼ਾਰ ਦੇ ਸ਼ਿਕਾਰ ਹੋ ਜਾਂਦੇ ਹਨ।"

"ਪਰ ਲੀਚੀ ਇਕਲੌਤਾ ਕਾਰਨ ਨਹੀਂ ਹੈ। ਮੁਜ਼ੱਫਰਪੁਰ 'ਚ ਇਨਸੈਫੇਲਾਇਟਿਸ ਨਾਲ ਹੋ ਰਹੀਆਂ ਮੌਤਾਂ ਦੇ ਪਿੱਛੇ ਇੱਕ ਨਹੀਂ, ਕਈ ਕਾਰਨ ਹੋ ਸਕਦੇ ਹਨ।"

ਇਹ ਵੀ ਪੜ੍ਹੋ-

ਸਵਾਲ 3- ਕੀ ਹਸਪਤਾਲ 'ਚ ਦਵਾਈਆਂ ਦੀ ਘਾਟ ਸੀ?

ਐਤਵਾਰ ਨੂੰ ਪੱਤਰਕਾਰਾਂ ਨੇ ਕੇਂਦਰੀ ਮੰਤਰੀ ਹਰਸ਼ਵਰਧਨ ਨਾਲ ਜ਼ੋਰਦਾਰ ਸਵਾਲ-ਜਵਾਬ ਕੀਤੇ।

ਇਨ੍ਹਾਂ ਸਵਾਲਾਂ 'ਚੋਂ ਇੱਕ ਸਵਾਲ ਹਸਪਤਾਲ 'ਚ ਦਵਾਈਆਂ ਅਤੇ ਉਪਕਰਨਾਂ ਦੀ ਘਾਟ ਨਾਲ ਜੁੜਿਆ ਹੋਇਆ ਸੀ।

ਮੁ਼ਜ਼ੱਫਰਪੁਰ
ਤਸਵੀਰ ਕੈਪਸ਼ਨ, ਡਾ. ਕਨੇਰੀਆ ਦਾ ਮੁਤਾਬਕ ਮੁਜ਼ੱਫਰਪੁਰ 'ਚ ਇਨਸੈਫੀਲਾਈਟਿਸ ਨਾਲ ਹੋ ਰਹੀਆਂ ਮੌਤਾਂ ਦੇ ਪਿੱਛੇ ਇੱਕ ਨਹੀਂ, ਕਈ ਕਾਰਨ ਹੋ ਸਕਦੇ ਹਨ

ਇੱਕ ਪੱਤਰਕਾਰ ਨੇ ਸਵਾਲ ਕੀਤਾ ਕਿ ਡਾਕਟਰ ਕੋਲੋਂ ਉਨ੍ਹਾਂ ਨੂੰ ਹਸਪਤਾਲ 'ਚ ਦਵਾਈਆਂ, ਜ਼ਰੂਰੀ ਸੁਵਿਧਾਵਾਂ ਅਤੇ ਟ੍ਰੇਂਡ ਸਟਾਫ ਦੀ ਘਾਟ ਬਾਰੇ ਪਤਾ ਲੱਗਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਆਈਸੀਯੂ ਦੇ ਡਾਕਟਰ ਨੇ ਕਿਸ ਆਧਾਰ 'ਤੇ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਪਰ ਦਵਾਈਆਂ ਦੀ ਕਮੀ ਨਹੀਂ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਕੇਂਦਰੀ ਮੰਤਰੀ ਹਰਸ਼ਵਰਧਨ ਨੇ ਸੁਵਿਧਾਵਾਂ ਦੀ ਘਾਟ ਨੂੰ ਲੈ ਕੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਇੱਕ ਨਵਾਂ ਪੀਡੀਆਟ੍ਰਿਕ ਆਈਸੀਯੂ ਵਾਰਡ ਬਣਾਇਆ ਜਾਵੇਗਾ।

ਸਵਾਲ 4: ਬੱਚਿਆਂ ਦੀ ਮੌਤ ਕੁਝ ਖ਼ਾਸ ਇਲਾਕਿਆਂ 'ਚ ਹੀ ਕਿਉਂ ਹੁੰਦੀ ਹੈ?

ਜੇਕਰ ਅੰਕੜਿਆਂ ਦੇ ਨਜ਼ਰ ਮਾਰੀ ਜਾਵੇ ਤਾਂ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੁਜ਼ੱਫਰਪੁਰ 'ਚ ਇਕੋ ਵੇਲੇ ਇੰਨੀ ਵੱਡੀ ਗਿਣਤੀ ਵਿੱਚ ਬੱਚਿਆਂ ਦੀ ਮੌਤ ਹੋਈ ਹੋਵੇ।

ਇਸ ਤੋਂ ਪਹਿਲਾ 2014 ਅਤੇ 1991 'ਚ ਵੀ ਮੁਜ਼ੱਫਰਪੁਰ 'ਚ ਅਜਿਹੇ ਮਾਮਲੇ ਸਾਹਮਣੇ ਆਏ ਹਨ।

ਇਸ ਦੇ ਨਾਲ ਹੀ ਉੱਤਰ ਪੱਦੇਸ਼ ਦੇ ਗੋਰਖ਼ਪੁਰ ਅਤੇ ਪੱਛਮੀ ਬੰਗਾਲ ਦੇ ਮਾਲਦਾ 'ਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਸਨ।

ਇਸ ਬਿਮਾਰੀ 'ਚ ਤੇਜ਼ ਬੁਖ਼ਾਰ ਅਤੇ ਗਲੇ 'ਚ ਦਿੱਕਤ ਵਰਗੇ ਲੱਛਣ ਨਜ਼ਰ ਆਉਣ ਲਗਦੇ ਹਨ ਅਤੇ ਠੀਕ ਇਲਾਜ ਨਾ ਮਿਲਣ 'ਤੇ ਹਫ਼ਤੇ 'ਚ ਹੀ ਜਾਨ ਜਾ ਸਕਦੀ ਹੈ।

ਮੁ਼ਜ਼ੱਫਰਪੁਰ

ਪਹਿਲਾਂ ਇਸ ਬਿਮਾਰੀ ਦਾ ਜ਼ਿੰਮੇਵਾਰ ਮੱਛਰਾਂ ਨੂੰ ਹੀ ਮੰਨਿਆ ਜਾਂਦਾ ਸੀ ਪਰ ਬਾਅਦ 'ਚ ਹੋਏ ਪਰੀਖਣਾਂ ਤੋਂ ਪਤਾ ਲੱਗਿਆ ਕਿ ਕਈ ਮਾਮਲਿਆਂ 'ਚ ਇੱਕ ਜਨਜਨਿਤ ਅੰਟੇਰੋ ਵਾਈਰਸ ਦੀ ਮੌਜੂਦਗੀ ਸੀ। ਵਿਗਿਆਨੀਆਂ ਨੇ ਇਸੇ ਏਈਐੱਸ ਯਾਨਿ ਅਕਿਊਟ ਇਨਸੈਫੇਲਾਇਟਿਸ ਸਿੰਡ੍ਰੋਮ ਦਾ ਨਾਮ ਦਿੱਤਾ।

ਪਰ ਇਹ ਸਵਾਲ ਹੁਣ ਤੱਕ ਇੱਕ ਗੁੱਥੀ ਹੈ ਕਿ ਇਹ ਬਿਮਾਰੀ ਕੁਝ ਖ਼ਾਸ ਥਾਵਾਂ 'ਤੇ ਹੀ ਬੱਚਿਆਂ ਨੂੰ ਆਪਣਾ ਸ਼ਿਕਾਰ ਕਿਉਂ ਬਣਾਉਂਦੀ ਹੈ।

ਸਵਾਲ 5- ਕੀ ਇਹ ਜਾਗਰੂਕਤਾ ਅਭਿਆਨਾਂ ਦੀ ਅਸਫ਼ਲਤਾ ਹੈ?

ਮਾਹਿਰ ਮੰਨਦੇ ਹਨ ਕਿ ਜਾਪਾਨੀ ਬੁਖ਼ਾਰ ਜਾਂ ਏਈਐੱਸ ਦੇ ਖ਼ਿਲਾਫ਼ ਪੋਲੀਓ ਵਾਂਗ ਇੱਕ ਅਭਿਆਨ ਚਲਾ ਕੇ ਇਸ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਇਸ ਲਈ ਨਾ ਸਿਰਫ਼ ਸਰਕਾਰ ਅਤੇ ਡਾਕਟਰਾਂ ਨੂੰ ਕੰਮ ਕਰਨਾ ਹੋਵੇਗਾ ਬਲਕਿ ਲੋਕਾਂ ਨੂੰ ਵੀ ਜਾਗਰੂਕ ਕਰਨਾ ਜ਼ਰੂਰੀ ਹੈ।

ਸਰਕਾਰ ਵੀ ਅਜਿਹੀ ਬਿਮਾਰੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਅਭਿਆਨ ਚਲਾ ਰਹੀ ਹੈ। ਪਰ ਸਿਆਸੀ ਤਬਕਿਆਂ 'ਚ ਜਾਗਰੂਕਤਾ ਅਭਿਆਨਾਂ ਦੇ ਸਫ਼ਲ ਨਤੀਜੇ ਹਾਸਿਲ ਕਰਨ ਦਾ ਜਨੂੰਨ ਨਹੀਂ ਦਿਖਦਾ।

ਜਾਗਰੂਕਤਾ ਦੀ ਘਾਟ ਕਾਰਨ ਮਾਪੇ ਵੀ ਬਿਮਾਰੀ ਦੇ ਜੋਖ਼ਮ ਨੂੰ ਨਹੀਂ ਸਮਝ ਪਾਉਂਦੇ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)