ਵਿਸ਼ਵ ਕੱਪ 2019: ਭਾਰਤ-ਪਾਕਿਸਤਾਨ ਮੈਚ ਦੌਰਾਨ ਮੀਂਹ ਕਾਰਨ ਜਦੋਂ ਨੀਲੇ ਰੰਗ ਦੀ ਲਹਿਰ ਹਰੇ ਰੰਗ ਨਾਲ ਮਿਲ ਗਈ

ਤਸਵੀਰ ਸਰੋਤ, Getty Images
- ਲੇਖਕ, ਵਿਨਾਇਕ ਗਾਇਕਵਾੜ
- ਰੋਲ, ਬੀਬੀਸੀ, ਪੱਤਰਕਾਰ
ਪਾਕਿਸਤਾਨ ਦੇ ਲਈ ਵੱਡਾ ਟੀਚਾ ਸੀ। 30 ਗੇਂਦਾਂ 'ਤੇ 136 ਦੌੜਾਂ। ਆਮਿਰ ਬਿਲਕੁਲ ਮੇਰੇ ਨਾਲ ਖੜ੍ਹਾ ਸੀ ਅਤੇ ਕਿਹਾ, "ਨਹੀਂ, ਮੈਂ ਇਹ ਨਹੀਂ ਦੇਖ ਸਕਦਾ!"
ਆਮਿਰ ਭਾਰਤ-ਪਾਕਿਸਤਾਨ ਦਾ ਮੁਕਾਬਲਾ ਦੇਖਣ ਲਈ ਹਜ਼ਾਰਾਂ ਮੀਲ ਦਾ ਸਫ਼ਰ ਕਰਕੇ ਕਰਾਚੀ ਤੋਂ ਮੈਨਚੈਸਟਰ ਪਹੁੰਚੇ।
ਪਰ ਉਨ੍ਹਾਂ ਦਾ ਦਿਲ ਉਦੋਂ ਟੁੱਟ ਗਿਆ ਜਦੋਂ ਮੀਂਹ ਕਾਰਨ ਇੱਕ ਨਵਾਂ ਟਾਰਗੈਟ ਦਿੱਤਾ ਗਿਆ। ਓਵਰ ਘਟਾ ਦਿੱਤੇ ਗਏ ਅਤੇ ਨਵਾਂ ਟੀਚਾ ਮਿਲ ਗਿਆ।
ਪੂਰੇ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਰਿਹਾ ਅਤੇ ਹੁਣ ਉਹ 7-0 ਨਾਲ ਪਾਕਿਸਤਾਨ ਤੋਂ ਅੱਗੇ ਹਨ।
ਅਸੀਂ ਸਭ ਨੇ ਮੈਚ ਦੇਖਿਆ ਹੈ ਇਸ ਲਈ ਮੈਂ ਮੈਚ ਦਾ ਵੇਰਵਾ ਨਹੀਂ ਦੇਵਾਂਗਾ ਸਗੋਂ ਮੈਂ ਤੁਹਾਨੂੰ ਆਪਣਾ ਖਾਸ ਤਜ਼ੁਰਬਾ ਦੱਸਣ ਜਾ ਰਿਹਾ ਹਾਂ ਜਦੋਂ ਆਖਿਰੀ ਗੇਂਦ 'ਤੇ ਮੇਰੇ ਚਿਹਰੇ 'ਤੇ ਮੁਸਕਰਾਹਟ ਅਤੇ ਤਸੱਲੀ ਸੀ।
ਮੈਨੂੰ ਪਤਾ ਸੀ ਕਿ ਅੱਜ ਦਾ ਦਿਨ ਬੇਹੱਦ ਰੁਝੇਵੇਂ ਵਾਲਾ ਹੋਣ ਵਾਲਾ ਹੈ ਪਰ ਵੱਖਰਾ ਵੀ।
ਇਹ ਵੀ ਪੜ੍ਹੋ:
ਜਦੋਂ ਅਸੀਂ ਟੈਕਸੀ ਰਾਹੀਂ ਓਲਡ ਟਰੈਫੋਰਡ ਸਟੇਡੀਅਮ ਪਹੁੰਚੇ ਤਾਂ ਕ੍ਰਿਕਟ ਫੈਨਜ਼ ਸਟੇਡੀਅਮ ਦੇ ਬਾਹਰ ਰਾਹ ਰੋਕ ਕੇ ਖੜ੍ਹੇ ਸਨ।
ਦਰਅਸਲ ਦੋਹਾਂ ਹੀ ਦੇਸਾਂ ਦੇ ਫੈਨ ਵਿਸ਼ਵ ਕੱਪ ਦਾ ਦਿਲਚਸਪ ਮੈਚ ਦੇਖਣ ਲਈ ਸਟੇਡੀਅਮ ਅੰਦਰ ਜਾਣ ਲਈ ਉਡੀਕ ਕਰ ਰਹੇ ਸਨ।
ਝੰਡੇ ਲਹਿਰਾਏ ਜਾ ਰਹੇ ਸਨ, ਲੋਕ ਸੜਕਾਂ 'ਤੇ ਨੱਚ ਰਹੇ ਸਨ, ਆਪਣੀ ਟੀਮ ਲਈ ਨਾਅਰੇ ਲਾ ਰਹੇ ਸਨ।
ਨੀਲੀ ਤੇ ਹਰੀ ਲਹਿਰ
ਭਾਰਤ ਅਤੇ ਪਾਕਿਸਤਾਨ ਦਾ ਮੈਚ ਇੱਕ ਵੱਖਰਾ ਹੀ ਉਤਸ਼ਾਹ ਲੈ ਕੇ ਆਉਂਦਾ ਹੈ। ਜਿਨ੍ਹਾਂ ਕੋਲ ਟਿਕਟਾਂ ਸਨ ਉਹ ਤਾਂ ਸਟੇਡੀਅਮ ਅੰਦਰ ਚਲੇ ਗਏ ਪਰ ਜੋਂ ਟਿਕਟਾਂ ਹਾਸਿਲ ਨਾ ਕਰ ਸਕੇ ਉਹ ਫੈਨ ਜ਼ੋਨ ਪਹੁੰਚੇ।
ਆਈਸੀਸੀ ਨੇ ਇਸ ਮੈਚ ਲਈ ਮੈਨਚੈਸਟਰ ਕੈਥੇਡਰਲ ਗਾਰਡਨਜ਼ ਵਿੱਚ ਖਾਸ ਤੌਰ 'ਤੇ ਫੈਨ ਜ਼ੋਨ ਬਣਾਇਆ ਸੀ।

ਤਸਵੀਰ ਸਰੋਤ, AFP
ਮੈਂ ਖੁਸ਼ਕਿਸਮਤ ਸੀ ਕਿ ਮੇਰੇ ਕੋਲ ਪੂਰੇ ਟੂਰਨਾਮੈਂਟ ਦੀ ਮਾਨਤਾ ਸੀ ਪਰ ਮੈਚ ਦੀ ਨਹੀਂ। ਜ਼ਰਾ ਸੋਚੋ ਮੇਰੇ ਦਿਲ 'ਤੇ ਕੀ ਬੀਤ ਰਿਹਾ ਸੀ।
ਫੈਨ ਜ਼ੋਨ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਮੈਂ ਤੇ ਮੇਰਾ ਸਹਿਯੋਗੀ ਕੈਵਿਨ ਦਰਸ਼ਕਾਂ ਵਿੱਚ ਰਹਿਣ ਲਈ ਇੱਕ ਚੰਗੀ ਥਾਂ ਲੱਭ ਰਹੇ ਸੀ।
ਫਿਰ ਉਹ ਥਾਂ ਵੀ ਮਿਲ ਗਈ। ਇੱਕ ਵੱਡੇ ਸਕਰੀਨ ਦੇ ਸਾਹਮਣੇ ਦੋਹਾਂ ਦੇਸਾਂ ਦੇ ਸਮਰਥਕ ਸਨ। ਇਸ ਲਈ ਅਸੀਂ ਦੋਹਾਂ ਦੇ ਵਿਚਾਲੇ ਬੈਠਣਾ ਸਹੀ ਸਮਝਿਆ।
ਖੱਬੇ ਪਾਸੇ ਨੀਲੇ ਕੱਪੜਿਆਂ ਦੀ ਲਹਿਰ ਸੀ ਤਾਂ ਦੂਜੇ ਪਾਸੇ ਹਰੇ ਰੰਗ ਦੀ। ਸਟੇਡੀਅਮ ਵਿੱਚ ਅਜਿਹਾ ਘੱਟ ਹੀ ਹੁੰਦਾ ਹੈ। ਫੈਨ ਅਕਸਰ ਰਲੇ-ਮਿਲੇ ਹੁੰਦੇ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਭਾਰਤ ਨੇ ਚੌਕਸ ਹੋ ਕੇ ਸ਼ੁਰੂਆਤ ਕੀਤੀ ਅਤੇ ਫਿਰ ਰੋਹਿਤ ਸ਼ਰਮਾ ਨੇ ਆਪਣੇ ਬੱਲੇ ਨਾਲ ਬਵੰਡਰ ਮਚਾ ਦਿੱਤਾ।
ਪਾਕਿਸਤਾਨ ਦੇ ਲਈ ਇਹੀ ਕੰਮ ਮੁਹੰਮਦ ਆਮਿਰ ਨੇ ਕੀਤਾ ਪਰ ਆਪਣੀ ਗੇਂਦਬਾਜ਼ੀ ਦੇ ਨਾਲ।
ਜਦੋਂ ਵੀ ਗੇਂਦ ਬਾਊਂਡਰੀ ਦੇ ਪਾਰ ਜਾਂਦੀ ਸੀ ਭਾਰਤੀ ਫੈਨ ਖੁਸ਼ੀ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਸਨ, ਢੋਲ ਦੀ ਥਾਪ 'ਤੇ ਹਰੇਕ ਚੌਕੇ-ਛੱਕੇ 'ਤੇ ਨੱਚਦੇ ਸਨ।
ਜਦੋਂ ਵੀ ਚੰਗਾ ਸ਼ੌਟ ਹੁੰਦਾ ਜਾਂ ਵਿਕਟ ਬਚਦੀ ਸੱਜੇ ਪਾਸਿਓ ਜਸ਼ਨ ਦੀਆਂ ਆਵਾਜ਼ਾਂ ਆਉਂਦੀਆਂ। ਇਹ ਸਭ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਮੀਂਹ ਨੇ ਪਹਿਲੀ ਵਾਰੀ ਅੜਿੱਕਾ ਪਾਇਆ।

ਤਸਵੀਰ ਸਰੋਤ, Reuters
ਜੈ ਆਚਾਰਿਆ ਰੇਡੀਓ ਜੌਕੀ ਹੈ ਅਤੇ ਇੱਥੇ ਰੇਡੀਓ ਸ਼ੋਅ ਕਰਦਾ ਹੈ। ਉਸ ਨੇ ਮੈਨੂੰ ਕਿਹਾ, "ਭਾਈ ਸਹੀ ਥਾਂ ਚੁਣੀ ਹੈ। ਕੀ ਤੁਹਾਨੂੰ ਪਤਾ ਹੈ ਤੁਹਾਡੇ ਨਾਲ ਇੱਥੇ ਕੀ ਹੋਣ ਵਾਲਾ ਹੈ? ਦੋਹਾਂ ਪਾਸਿਆਂ ਤੋਂ ਤੁਹਾਡਾ ਸੈਂਡਵਿਚ ਬਣ ਜਾਏਗਾ।"
ਮੈਂ ਸਿਰਫ਼ ਮੁਸਕਰਾਇਆ ਅਤੇ ਸੋਚਣ ਲਈ ਮਜਬੂਰ ਹੋ ਗਿਆ ਕਿ ਇਸ ਦੀ ਵਜ੍ਹਾ ਦੋਹਾਂ ਦੇਸਾਂ ਵਿਚਾਲੇ ਤਣਾਅ ਹੋ ਸਕਦਾ ਹੈ।
ਹਾਂ ਆਸਪਾਸ ਕਾਫ਼ੀ ਤਣਾਅ ਸੀ, ਦੋਹਾਂ ਦੇਸਾਂ ਦੇ ਸਮਰਥਕਾਂ 'ਤੇ ਵੱਡਾ ਦਬਾਅ ਸੀ ਅਤੇ ਇਹ ਉਨ੍ਹਾਂ ਦੇ ਚਿਹਰੇ 'ਤੇ ਨਜ਼ਰ ਵੀ ਆ ਰਿਹਾ ਸੀ।
ਪਰ ਵਿਸ਼ਵਾਸ ਕਰੋ, ਕੋਈ ਦੁਸ਼ਮਣੀ ਨਹੀਂ ਸੀ। ਜਦੋਂ ਮੀਂਹ ਕਾਰਨ ਮੈਚ ਰੁੱਕ ਗਿਆ ਤਾਂ ਮੈਂ ਬੀਬੀਸੀ ਭਾਰਤੀ ਭਾਸ਼ਾਵਾਂ ਦੇ ਲਈ ਫੇਸਬੁੱਕ ਲਾਈਵ ਕਰਨ ਬਾਰੇ ਸੋਚਿਆ।
ਦੋਹਾਂ ਦੇਸਾਂ ਦੇ ਲੋਕ ਮੈਨੂੰ ਆਪਣੇ ਵੱਲ ਖਿੱਚ ਰਹੇ ਸਨ ਪਰ ਮੈਂ ਜਿੱਥੇ ਖੜ੍ਹਾ ਸੀ ਉਥੋਂ ਹੀ ਲਾਈਵ ਕਰਨ ਬਾਰੇ ਸੋਚਿਆ।
ਮੀਂਹ ਨੇ ਮਿਲਾਏ ਭਾਰਤ-ਪਾਕਿਸਤਾਨ
ਲੋਕ ਮੀਂਹ ਨੂੰ ਗਲਤ ਕਹਿ ਰਹੇ ਸਨ ਪਰ ਮੈਂ ਕਾਫ਼ੀ ਖੁਸ਼ ਸੀ ਕਿਉਂਕਿ ਦੋਹਾਂ ਦੇਸਾਂ ਦੇ ਸਮਰਥਕਾਂ ਵਿੱਚ ਰੁਕਾਵਟ ਨੂੰ ਖ਼ਤਮ ਕਰਨਾ ਜ਼ਰੂਰੀ ਸੀ।
ਜਿਵੇਂ ਹੀ ਮੀਂਹ ਸ਼ੁਰੂ ਹੋਇਆ, ਫੈਨ ਜ਼ੋਨ ਵਿੱਚ ਡੀਜੇ ਨੇ ਬਾਲੀਵੁੱਡ ਗੀਤ ਵਜਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਨੱਚਣਾ-ਗਾਉਣਾ ਸ਼ੁਰੂ ਕਰ ਦਿੱਤਾ। ਉਹ ਕਾਫ਼ੀ ਖੁਸ਼ ਸਨ। ਉਹ ਗੱਲਾਂ ਕਰ ਰਹੇ ਸਨ। ਇੱਕ ਦੂਜੇ ਨਾਲ ਮਿਲ ਰਹੇ ਸਨ।

ਤਸਵੀਰ ਸਰੋਤ, Reuters
ਪਰ ਜਿਵੇਂ ਹੀ ਖੇਡ ਦੁਬਾਰਾ ਸ਼ੁਰੂ ਹੋਇਆ, ਤਸਵੀਰ ਮੈਚ ਦੀ ਸ਼ੁਰੂਆਤ ਨਾਲੋਂ ਵੱਖਰੀ ਸੀ। ਨੀਲੇ ਰੰਗ ਦੀ ਲਹਿਰ, ਹਰੇ ਰੰਗ ਨਾਲ ਮਿਲ ਗਈ ਸੀ।
ਤੁਸੀਂ ਕਹਿ ਸਕਦੇ ਹੋ ਕਿ ਮੀਂਹ ਨੇ ਖੇਡ ਵਿਗਾੜ ਦਿੱਤੀ ਪਰ ਮੈਂ ਇਹ ਕਹਾਂਗਾ ਕਿ ਇਸ ਨੇ ਲੋਕਾਂ ਨੂੰ ਜੋੜ ਦਿੱਤਾ, ਰੁਕਾਵਟ ਤੋੜ ਦਿੱਤੀ
ਮੈਂ ਭਾਰਤ ਅਤੇ ਪਾਕਿਸਤਾਨ ਦੋਹਾਂ ਸਮਰਥਕਾਂ ਨੂੰ ਮਿਲਿਆ। ਇੱਕ ਚੀਜ਼ ਸਪਸ਼ਟ ਸੀ ਕਿ ਹਰੇਕ ਨੂੰ ਭਰੋਸਾ ਸੀ ਕਿ ਉਨ੍ਹਾਂ ਦੀ ਟੀਮ ਜਿੱਤੇਗੀ। ਪਰ ਕੋਈ ਵੀ ਕਿਸੇ ਬਾਰੇ ਮਾੜਾ ਨਹੀਂ ਕਹਿ ਰਿਹਾ ਸੀ।
ਅਜੀਤ ਪ੍ਰਸਾਦ ਨੇ ਬਰੇਕ ਵੇਲੇ ਭਾਰਤ ਅਤੇ ਪਾਕਿਸਤਾਨ ਸਮਰਥਕਾਂ ਨੂੰ ਗਲੀ ਕ੍ਰਿਕਟ ਖਿਡਾਇਆ।
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, "ਜੋ ਮਰਜ਼ੀ ਜਿੱਤੇ, ਇਸ ਮੈਚ ਨੇ ਸਾਨੂੰ ਚੰਗੇ ਦੋਸਤ ਦਿੱਤੇ ਹਨ। ਸਾਡੇ ਮਨ ਵਿੱਚ ਹਮੇਸ਼ਾ ਪਾਕਿਸਾਤਨ ਅਤੇ ਉਥੋਂ ਦੇ ਸਮਰਥਕਾਂ ਬਾਰੇ ਕੁਝ ਭੁਲੇਖੇ ਸਨ ਅਤੇ ਉਨ੍ਹਾਂ ਨੂੰ ਵੀ ਭਾਰਤੀਆਂ ਬਾਰੇ। ਪਰ ਸ਼ੁਕਰ ਹੈ ਮੈਚ ਦਾ ਅਤੇ ਇਸ ਮੀਂਹ ਦਾ ਜਿਸ ਕਰਕੇ ਅਸੀਂ ਇੱਕ-ਦੂਜੇ ਨੂੰ ਜਾਣਿਆ ਅਤੇ ਜ਼ਿੰਦਗੀ ਭਰ ਦਾ ਸਾਥ ਬਣਾ ਦਿੱਤਾ।"
ਹਰੇਕ ਦੌੜ ਅਤੇ ਵਿਕਟ ਵੇਲੇ ਲੋਕ ਇੱਕ-ਦੂਜੇ ਨੂੰ ਚਿੜਾ ਰਹੇ ਸਨ। ਪਰ ਇਹ ਮਜ਼ਾਕ ਉਡਾਉਣ ਦੇ ਲਈ ਨਹੀਂ ਸੀ, ਸਿਰਫ਼ ਮਜ਼ੇ ਲਈ।
ਦੁਨੀਆਂ ਲਈ ਭਾਰਤ ਅਤੇ ਪਾਕਿਸਤਾਨ ਦੀ ਇੱਕ ਛਬੀ ਬਣ ਚੁੱਕੀ ਹੈ ਕਿ ਕਿਵੇਂ ਦੋਵੇਂ ਦੇਸ ਆਪਸ ਵਿੱਚ ਮੁਕਾਬਲਾ ਕਰਦੇ ਤੇ ਲੜਦੇ ਹਨ ਪਰ ਇਸ ਮੈਚ ਨੇ ਘੱਟੋ-ਘੱਟ ਫੈਨ ਜ਼ੋਨ ਵਿੱਚ ਮੌਜੂਦ ਦੋਹਾਂ ਦੇਸਾਂ ਦੇ ਖਿਡਾਰੀਆਂ ਦੇ ਦਿਲਾਂ ਵਿੱਚ ਤਸਵੀਰ ਜ਼ਰੂਰ ਬਦਲ ਦਿੱਤੀ ਹੋਵੇਗੀ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4