'ਮਿਸ਼ਨ ਫ਼ਤਿਹ': ਨਿਆਣਾ ਤਾਂ ਰੱਬ ਕੋਲ ਚਲਾ ਗਿਆ ਪਰ ਖੱਡੇ ਵਿੱਚ ਕੌਣ ਰਹਿ ਗਿਆ - ਬਲਾਗ

ਫ਼ਤਿਹ

ਤਸਵੀਰ ਸਰੋਤ, Sukhcharan preet/bbc

    • ਲੇਖਕ, ਆਰਿਸ਼ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਬੋਰਵੈੱਲ ਤਾਂ ਪਹਿਲਾਂ ਹੀ ਪੁੱਟਿਆ ਪਿਆ ਸੀ, ਬੱਚੇ ਦਾ ਅੰਦਰ ਡਿੱਗਣਾ ਤਾਂ ਕਿਸਮਤ ’ਤੇ ਮੜ੍ਹਿਆ ਜਾ ਸਕਦਾ ਹੈ।

ਪ੍ਰਸ਼ਾਸਨ ਦੀ ਅਣਗਹਿਲੀ, ਬਚਾਅ ਕਾਰਜ ਵਿੱਚ ਨਲਾਇਕੀ ਤੇ ਇੱਕ ਖ਼ਾਸ ਜਮਾਤ ਦੇ ਸਵਾਹ ਵਰਗੇ ਦਿਲਾਂ ਦਾ ਰੰਗ ਪਹਿਲਾਂ ਹੀ ਪਤਾ ਸੀ।

ਘਟਨਾ ਦਰਦਨਾਕ ਸੀ, ਇਹ ਵੀ ਪਹਿਲਾਂ ਹੀ ਪਤਾ ਸੀ, ਪਰ ਕਈਆਂ ਨੂੰ ਲੱਗਿਆ ਕਿ ਹੋਰ ਮਸਾਲੇ ਦੀ ਗੁੰਜਾਇਸ਼ ਹੈ।

ਅਸਲ ’ਚ ਬਹੁਤੇ ਮੀਡੀਆ ਵਾਲਿਆਂ ਨੂੰ ਬਹੁਤ ਦੇਰ ਤੋਂ ਜਾਪਦਾ ਹੈ ਕਿ ਉਨ੍ਹਾਂ ਨੂੰ ਬਹੁਤ ਕੁਝ ਪਹਿਲਾਂ ਹੀ ਪਤਾ ਹੁੰਦਾ ਹੈ।

ਇਹ ਵੀ ਜ਼ਰੂਰ ਪੜ੍ਹੋ:

ਇੰਟਰਨੈੱਟ ਦੇ ਦੌਰ 'ਚ ਨਵਾਂ ਮਸਾਲਾ

ਸੰਗਰੂਰ ਦੇ ਪਿੰਡ ਭਗਵਾਨਪੁਰਾ ਦੀ ਘਟਨਾ ਨੂੰ ਰਿਪੋਰਟ ਕਰਨ ਲਈ ਪਹਿਲਾਂ ਤਾਂ ਸੈੱਟ ਫਾਰਮੂਲਾ ਵਰਤਿਆ ਗਿਆ।

ਗੰਭੀਰਤਾ ਪੂਰੇ ਸੁਹੱਪਣ ਨਾਲ ਰਚੀ ਗਈ। ਬਰੈਂਡਿੰਗ ਵੀ ਕੀਤੀ ਗਈ, ਬੱਚੇ ਦਾ ਨਾਂ ਫ਼ਤਿਹ ਸੀ ਤਾਂ ਕੰਮ ਸੌਖਾ ਹੋ ਗਿਆ — ਮਿਸ਼ਨ ਫ਼ਤਿਹ।

ਕਹਾਣੀ ਨਵੀਂ ਨਹੀਂ ਸੀ। 13 ਸਾਲ ਪਹਿਲਾਂ ਜਦੋਂ ਪ੍ਰਿੰਸ ਨਾਂ ਦਾ ਬੱਚਾ ਹਰਿਆਣਾ ਵਿੱਚ ਇਸੇ ਤਰ੍ਹਾਂ ਖੱਡੇ ’ਚ ਡਿੱਗਿਆ ਸੀ ਤਾਂ ਮੀਡੀਆ ਕਵਰੇਜ ਦਾ ਖ਼ਾਕਾ ਤਿਆਰ ਹੋ ਗਿਆ ਸੀ।

ਫ਼ਤਹਿਵੀਰ

ਤਸਵੀਰ ਸਰੋਤ, Sukhcharan preet/bbc

ਪਰ ਛੇਤੀ ਹੀ ਇਹ ਸੱਚਾਈ ਸਾਹਮਣੇ ਆ ਗਈ ਕਿ ਇੰਟਰਨੈੱਟ ਨੇ ਨਵੇਂ ਮਸਾਲੇ ਬਾਜ਼ਾਰ ਵਿੱਚ ਲੈ ਆਂਉਂਦੇ ਹਨ, ਤੜਕੇ ਦਾ ਸਵਾਦ ਵੀ ਨਿੱਤ ਨਵੇਕਲਾ ਬਣਾਉਣਾ ਪਵੇਗਾ।

6 ਜੂਨ ਨੂੰ ਦੋ ਸਾਲ ਦੇ ਫ਼ਤਿਹ ਦੇ ਡਿੱਗਣ ਤੋਂ ਲੈ ਕੇ 11 ਜੂਨ ਨੂੰ ਲਾਸ਼ ਕੱਢੇ ਜਾਣ ਤੱਕ, ਪਹਿਲਾਂ ਤਾਂ ਹਮਦਰਦੀ ਦੇ ਨਾਂ ’ਤੇ ਅਫ਼ਵਾਹਾਂ ਛਾਪ ਕੇ ‘ਕਲਿੱਕ’ ਇਕੱਠੇ ਕੀਤੇ ਗਏ, ਅਰਦਾਸਾਂ ਦੇ ਨਾਂ 'ਤੇ 'ਲਾਈਕ' ਇਕੱਠੇ ਕੀਤੇ ਗਏ ਅਤੇ ਵੀਡੀਓ ਦੇ 'ਵਿਊਜ਼' ਵੀ ਬਟੋਰੇ ਗਏ।

ਇਹ ਆਲੋਚਨਾ ਇੰਟਰਨੈੱਟ ਉੱਤੇ ਚੱਲ ਰਹੇ ਕਿਸੇ ਵੀ ਚੈਨਲ ਦੀ ਕੀਤੀ ਜਾ ਸਕਦੀ ਹੈ, ਥੋੜ੍ਹੀ ਜਾਂ ਜ਼ਿਆਦਾ। ਚੰਗਿਆਈ ਦੀ ਸਦਾ ਹੀ ਘਾਟ ਹੁੰਦੀ ਹੈ, ਇਹ ਵੀ ਤਾਂ ਪਹਿਲਾਂ ਹੀ ਪਤਾ ਸੀ।

'ਮਿਸ਼ਨ ਫ਼ਤਿਹ' 'ਚੋਂ ਆਇਆ ਨਵਾਂ ਬਿਜ਼ਨੇਸ ਮਾਡਲ

ਹਾਂ, ਵੱਡੀ ਖ਼ਬਰ ਇਹ ਹੈ ਕਿ 'ਮਿਸ਼ਨ ਫ਼ਤਿਹ' ਵਿੱਚੋਂ ਕਈਆਂ ਲਈ ਇੱਕ ਨਵਾਂ ਬਿਜ਼ਨੇਸ ਮਾਡਲ ਨਿਕਲ ਕੇ ਆਇਆ ਹੈ।

ਆਨਲਾਈਨ ਮੀਡੀਆ ਲਈ ਖ਼ਾਸ ਖੁਸ਼ਖ਼ਬਰੀ ਹੈ। ਪੱਤਰਕਾਰ ਵੀਰਾਂ-ਭੈਣਾਂ ਅਤੇ ਪੱਕੇ ਦਰਸ਼ਕ ਪਿਆਰੇ ਜ਼ਰੂਰ ਨੋਟ ਕਰਨ।

ਫ਼ਤਿਹ ਦੀ ਨਿੱਕੀ ਜਿਹੀ ਜ਼ਿੰਦਗੀ ਭਾਵੇਂ ਸਾਨੂੰ ਇੱਕ ਹੋਰ ਸਾਕਾ ਦੇ ਗਈ ਪਰ ਨਾਲ ਹੀ ਕੈਨੇਡਾ ਜਾਣ ਦੇ ਸੁਪਨੇ ਵੇਖਣ-ਵੇਚਣ ਦਾ ਇੱਕ ਨਵਾਂ ਤਰੀਕਾ ਵੀ ਦੇ ਗਈ ਹੈ।

ਫ਼ਤਹਿਵੀਰ

ਤਸਵੀਰ ਸਰੋਤ, Sukhcharan preet bbc

ਇੱਕ ਨਿਊਜ਼ ਵੈੱਬਸਾਈਟ ਨੇ ਪੰਜਾਬ ਦੇ 'ਮੌਜੂਦਾ' ਨੂੰ 'ਹਮੇਸ਼ਾ' ਨਾਲ ਜੋੜ ਕੇ ਜੁਗਾੜ ਲਗਾਇਆ, ਇੱਕ ਇਮੀਗ੍ਰੇਸ਼ਨ ਏਜੰਟ ਦੇ ਨਾਲ ਮਿਲ ਕੇ ਫੇਸਬੁੱਕ ਲਈ ਸਪੈਸ਼ਲ ਵੀਡੀਓ ਤਿਆਰ ਕਰ ਲਿਆ।

ਏਜੰਟ ਨੂੰ ਆਖਿਆ ਕਿ ਫ਼ਤਹਿ ਦੇ ਇੰਨੇ ਡੂੰਘੇ ਖੱਡੇ ਵਿੱਚ ਡਿੱਗਣ ਦਾ ਸਬੰਧ ਪੰਜਾਬ ਦੇ ਲੋਕਾਂ ਦੀ ਕੈਨੇਡਾ ਜਾਣ ਦੀ ਗਗਨਚੁੰਬੀ ਖਾਹਿਸ਼ ਨਾਲ ਜੋੜੋ।

ਏਜੰਟ ਨੇ ਵੀ 110 ਫੁੱਟ ਡੂੰਘੇ ਖਿਆਲ ਪੇਸ਼ ਕਰ ਦਿੱਤੇ।

ਪੱਤਰਕਾਰ ਨੂੰ ਲੱਗਿਆ ਕਿ ਉਹ ਮਾਈਕ ਨੂੰ ਤਮੀਜ਼ ਨਾਲ ਸਿੱਧਾ ਫੜੇਗਾ, ਸੁਚੱਜੀ ਜਿਹੀ ਇੱਕ ਭੂਮਿਕਾ ਰਚੇਗਾ ਤੇ ਇੰਟਰਵਿਊ ਇੰਝ ਕਰੇਗਾ ਕਿ ਕਿਸੇ ਨੂੰ ਸਮਝ ਹੀ ਨਹੀਂ ਆਵੇਗਾ ਕਿ ਵੇਚਿਆ ਕੀ ਜਾ ਰਿਹਾ ਹੈ।

ਇੱਕ ਬੱਚੇ ਦੀ ਜ਼ਿੰਦਗੀ-ਮੌਤ ਦੇ ਲਾਈਵ ਸ਼ੋਅ ਵਿੱਚ ਇਸ ਏਜੰਟ ਨੂੰ ਲਿਆ ਕੇ 'ਸਰੋਗੇਟ ਐਡਵਰਟਾਈਜ਼ਿੰਗ' (ਕਿਸੇ ਚੀਜ਼ ਦੇ ਬਹਾਨੇ ਕਿਸੇ ਹੋਰ ਚੀਜ਼ ਦੀ ਮਸ਼ਹੂਰੀ) ਦਾ ਇੱਕ ਨਵਾਂ ਮਾਡਲ ਪੇਸ਼ ਕਰ ਦਿੱਤਾ ਗਿਆ।

ਸ਼ਰਾਬ ਕੰਪਨੀਆਂ ਤਾਂ ਮਿਊਜ਼ਿਕ ਸੀਡੀ ਜਾਂ ਸੋਡਾ-ਵਾਟਰ ਦੇ ਬਹਾਨੇ ਅਜਿਹੀਆਂ ਮਸ਼ਹੂਰੀਆਂ ਕਰਦੀਆਂ ਰਹਿ ਗਈਆਂ।

ਇਹ ਵੀ ਜ਼ਰੂਰ ਪੜ੍ਹੋ:

ਇਹ ਪੱਤਰਕਾਰ ਪਤੰਦਰ, ਉਸ ਦੇ ਪਤਵੰਤੇ ਮਾਲਕ ਤੇ ਇੱਕ ਸੁਪਨਾ-ਸਪੈਸ਼ਲਿਸਟ ਏਜੰਟ ਤਾਂ ਮਲਟੀਨੈਸ਼ਨਲ ਕੰਪਨੀਆਂ ਨੂੰ ਵੀ ਮਾਤ ਦੇ ਗਏ।

'ਲਾਸ਼ਾਂ ਉੱਤੇ ਰਾਜਨੀਤੀ ਦਾ ਨਾਚ', ਇਹ ਫਿਕਰਾ ਤੁਸੀਂ ਭਾਸ਼ਣਾਂ ਵਿੱਚ ਸੁਣਿਆ ਹੋਣਾ ਹੈ। ਲਓ, ਹੁਣ ਲਾਸ਼ਾਂ ਉੱਤੇ ਸਟੂਡੈਂਟ ਵੀਜ਼ਾ ਦੀ ਸੇਲ ਵੀ ਪੇਸ਼ ਹੈ।

ਫ਼ਤਹਿਵੀਰ

ਤਸਵੀਰ ਸਰੋਤ, Sukhcharan preet/bbc

ਇਮੀਗ੍ਰੇਸ਼ਨ ਏਜੰਟ ਤੋਂ ਨੀਟੂ ਸ਼ਟਰਾਂ ਵਾਲੀ ਪੱਤਰਕਾਰੀ

ਫ਼ਤਿਹ ਤਾਂ ਭਾਵੇਂ ਮਾੜੀ ਕਿਸਮਤ ਕਾਰਨ ਖੱਡੇ ਵਿੱਚ ਡਿੱਗਿਆ ਹੋਵੇਗਾ ਪਰ ਇਸ ਚੈਨਲ ਨੇ ਗਰਤ ਵੱਲ ਜਾਂਦੀ ਬੁਲੇਟ ਟਰੇਨ 'ਤੇ ਛਾਲ ਆਪੇ ਮਾਰੀ ਅਤੇ ਇਸ ਮਾਮਲੇ ਵਿੱਚ ਹੋਈ ਜ਼ਿਆਦਾਤਰ ਮੀਡੀਆ ਕਵਰੇਜ ਦਾ ਮੁਹਾਵਰਾ ਵੀ ਬਣ ਗਿਆ।

ਕਈ ਹੋਰ ਵੀ ਇਸੇ ਗੱਡੀ ਚੜ੍ਹੇ। ਇੱਕ ਜਣਾ ਬੱਸ ਵਿੱਚ ਬਹਿ ਗਿਆ, ਲੋਕ ਸਭਾ ਚੋਣਾਂ ਦੇ ‘ਸਭ ਤੋਂ ਕਾਮਯਾਬ’ ਕੈਂਡੀਡੇਟ ਨੀਟੂ ਸ਼ਟਰਾਂਵਾਲੇ ਦੇ ਨਾਲ! ਨੀਟੂ ਕਿੱਥੇ ਜਾ ਰਿਹਾ ਸੀ? ਫ਼ਤਿਹ ਨੂੰ ਬਚਾਉਣ।

ਨੀਟੂ ਤੇ ਫ਼ਤਿਹ ਦੀ ਇਹ ਸਾਂਝ ਇੱਕ ਚੈਨਲ ਨੇ ਅਜਿਹੀ ਰਚਾਈ ਕਿ ਮਹੀਨੇ ਦੀਆਂ ਦੋ ਵਾਇਰਲ ਖ਼ਬਰਾਂ ਨੂੰ ਸਲੀਕੇ ਨਾਲ ਜੋੜ ਕੇ ਵਿਖਾ ਦਿੱਤਾ। ਇਸ ਚੈਨਲ ਨੇ ਵੀ ਸੋਚਿਆ ਕਿ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਵੇਚਿਆ ਕੀ ਜਾ ਰਿਹਾ ਹੈ।

ਅਜਿਹੇ ਦੋ ਨਵੇਕਲੇ ਉਪਰਾਲਿਆਂ ਸਾਹਮਣੇ ਬਾਕੀ ਪੱਤਰਕਾਰੀ ਦੀ ਆਲੋਚਨਾ ਕਰਨਾ ਔਖਾ ਹੋ ਗਿਆ ਹੈ। ਚੰਗੀ ਪੱਤਰਕਾਰੀ ਦੀ ਸ਼ਲਾਘਾ ਕਰਨਾ ਵੀ ਬੇਮਾਅਨੇ ਹੈ।

ਇਸ ਮੇਲੇ ਵਿੱਚ ਕੁਝ ਰਿਪੋਰਟਰਾਂ ਦੀ ਕ੍ਰਿਕਟ ਵਰਗੀ ਕੁਮੈਂਟਰੀ ਵੀ ਹੁਣ ਜਾਇਜ਼ ਹੀ ਜਾਪਦੀ ਹੈ — "ਲੈ ਗਏ, ਲੈ ਗਏ, ਓ ਵੇਖੋ ਲੈ ਗਏ ਫ਼ਤਿਹਵੀਰ ਨੂੰ... ਓ, ਸੌਰੀ, ਗਲਤੀ ਲੱਗ ਗਈ!"

ਇਹ ਵੀ ਜ਼ਰੂਰ ਪੜ੍ਹੋ:

ਲੋਕਾਂ ਨੂੰ ਇਕੱਠੇ ਕਰ ਕੇ, ਲਾਈਵ ਕੈਮਰੇ ਸਾਹਮਣੇ ਗਾਲਾਂ ਕਢਵਾ ਕੇ ਵੀ ਸ਼ਾਇਦ ਕੋਈ ਪੱਤਰਕਾਰੀ ਡਿਊਟੀ ਹੀ ਨਿਭਾਈ ਗਈ।

ਫ਼ਤਹਿਵੀਰ

ਤਸਵੀਰ ਸਰੋਤ, Sukhcharan preet/bbc

ਜੁਗਾੜ, ਝੂਠ ਤੇ ਭਰਮ ਤਾਂ ਕੋਈ ਵੱਡੀ ਗੁਸਤਾਖੀ ਨਹੀਂ ਰਹਿ ਗਏ।

ਹਾਂ, ਇਹ ਵੀ ਨਹੀਂ ਕਿ ਚੈਨਲ ਮਾਲਕਾਂ ਦੀਆਂ ਥਾਪੀਆਂ ਦੇ ਚਾਹਵਾਨ, ਮਹੀਨਾਵਾਰ ਕਿਸ਼ਤਾਂ ਦੇ ਦੇਣਦਾਰ ਅਤੇ ਆਦਤ ਤੋਂ ਮਜਬੂਰ ਇਨ੍ਹਾਂ ਪੱਤਰਕਾਰਾਂ ਦੀ ਇਨਸਾਨੀਅਤ ਇਸ ਘੁੰਮਣਘੇਰੀ 'ਚ ਪੂਰੀ ਤਰ੍ਹਾਂ ਗੁੰਮ ਹੋ ਗਈ ਹੋਵੇ।

ਇਨਸਾਨੀਅਤ ਨਾਤੇ ਕਈਆਂ ਨੇ ਸੋਚਿਆ ਸੀ ਕਿ ਫ਼ਤਿਹ ਜ਼ਿੰਦਾ ਬਾਹਰ ਆ ਜਾਵੇਗਾ ਤਾਂ ਇੱਕ 'ਪੋਜ਼ਿਟਿਵ ਸਟੋਰੀ' ਵੀ ਕਰਾਂਗੇ। ਅਫ਼ਸੋਸ, ਇਹ ਹੋ ਨਾ ਸਕਿਆ, ਮਿਸ਼ਨ ਪੂਰਾ ਫ਼ਤਿਹ ਹੋ ਨਾ ਸਕਿਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)