ਯੁਵਰਾਜ ਸਿੰਘ: ਬੱਲੇ ਦੀਆਂ ਦਹਾੜਾਂ ਤੋਂ ਸੰਨਿਆਸ ਦੇ ‘ਹੰਝੂਆਂ’ ਤੱਕ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
2007 ਦੇ ਟੀ-20 ਵਿਸ਼ਵ ਕੱਪ ਅਤੇ 2011 ਦੀ ਵਿਸ਼ਵ ਕੱਪ ਵਿੱਚ ਜਿੱਤ ਦੇ ਹੀਰੋ ਰਹੇ ਯੁਵਰਾਜ ਸਿੰਘ ਨੇ ਸਾਊਥ ਹੋਟਲ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਆਪਣੀ ਸੰਨਿਆਸ ਲੈਣ ਦਾ ਐਲਾਨ ਕੀਤਾ।
37 ਸਾਲਾ ਯੁਵਰਾਜ ਸਿੰਘ ਨੇ ਭਾਰਤ ਲਈ ਆਪਣਾ ਆਖ਼ਰੀ ਇੱਕ ਰੋਜ਼ਾ ਮੈਚ ਇੰਗਲੈਂਡ ਦੇ ਵਿਰੁੱਧ ਖੇਡਿਆ ਸੀ, ਉਨ੍ਹਾਂ ਦਾ ਆਖ਼ਰੀ ਪੰਜ ਰੋਜ਼ਾ ਮੈਚ ਵੀ ਦਸੰਬਰ 2012 ਵਿੱਚ ਇੰਗਲੈਂਡ ਦੇ ਹੀ ਖ਼ਿਲਾਫ਼ ਸੀ।
ਇਹ ਵੀ ਪੜ੍ਹੋ:
ਪਿਛਲੇ ਦੋ ਸਾਲਾਂ ਦੌਰਾਨ ਉਨ੍ਹਾਂ ਨੇ ਕਿਸੇ ਵੀ ਫਾਰਮ ਵਿੱਚ ਭਾਰਤ ਲਈ ਕ੍ਰਿਕਟ ਨਹੀਂ ਖੇਡਿਆ।
ਯਾਦਗਾਰੀ ਪਾਰੀਆਂ
ਆਪਣੇ ਸੰਨਿਆਸ ਦੇ ਐਲਾਨ ਤੋਂ ਬਾਅਦ ਯੁਵਰਾਜ ਨੇ ਕ੍ਰਿਕਟ ਦੀ ਮੈਦਾਨ ਨਾਲ ਜੁੜੀਆਂ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ।

ਤਸਵੀਰ ਸਰੋਤ, ANI
ਉਨ੍ਹਾਂ ਨੇ ਕ੍ਰਿਕਟ ਦੇ ਮੈਦਾਨ ਵਿੱਚ ਸਭ ਤੋਂ ਯਾਦਗਾਰੀ ਤਿੰਨ ਮੈਚਾਂ ਬਾਰੇ ਦੱਸਿਆ।
ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਵਿੱਚ ਆਪਣੀਆਂ ਤਿੰਨ ਬਿਹਤਰੀਨ ਪਾਰੀਆਂ ਵਿੱਚ, 2011 ਵਿੱਚ ਵਿਸ਼ਵ ਕੱਪ ਜਿੱਤਣਾ, 2007 ਟੀ-20 ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ਼ ਇੱਕ ਓਵਰ ਵਿੱਚ ਲਾਏ ਗਏ 6 ਛੱਕੇ ਅਤੇ 2004 ਵਿੱਚ ਲਾਹੌਰ ਵਿੱਚ ਬਣਾਇਆ ਗਿਆ ਟੈਸਟ ਸੈਂਕੜੇ ਨੂੰ ਗਿਣਿਆ।
ਕੈਂਸਰ ਹੋਣਾ - ਅਰਸ਼ ਤੋਂ ਫਰਸ਼ 'ਤੇ ਡਿੱਗਣ ਸਮਾਨ

ਤਸਵੀਰ ਸਰੋਤ, Reuters
ਯੁਵਰਾਜ ਨੇ ਰਿਟਾਇਰਮੈਂਟ ਦਾ ਐਲਾਨ ਕਰਦੇ ਹੋਏ ਕਿਹਾ, "ਮੈਂ ਬਚਪਨ ਤੋਂ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਿਆ ਅਤੇ ਦੇਸ਼ ਵਾਸਤੇ ਖੇਡਣ ਲਈ ਉਹਨਾਂ ਦੇ ਸੁਪਨੇ ਦਾ ਪਿੱਛਾ ਕੀਤਾ।"
"ਮੇਰੇ ਪ੍ਰਸ਼ੰਸਕਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਮੇਰੇ ਲਈ 2011 ਦਾ ਵਿਸ਼ਵ ਕੱਪ ਜਿੱਤਣਾ, 'ਮੈਨ ਆਫ਼ ਦ ਸੀਰੀਜ਼' ਬਣਨਾ ਇਕ ਸੁਪਨੇ ਵਰਗਾ ਸੀ।"
"ਇਸ ਤੋਂ ਬਾਅਦ ਮੈਨੂੰ ਕੈਂਸਰ ਹੋ ਗਿਆ। ਇਹ ਅਰਸ਼ ਤੋਂ ਫਰਸ਼ 'ਤੇ ਡਿੱਗਣ ਵਰਗਾ ਸੀ। ਉਸ ਵੇਲੇ ਮੇਰਾ ਪਰਿਵਾਰ, ਮੇਰੇ ਪ੍ਰਸ਼ੰਸਕ ਮੇਰੇ ਨਾਲ ਸਨ।"
ਉਹਨਾਂ ਨੇ ਕਿਹਾ, "ਇੱਕ ਕ੍ਰਿਕਟਰ ਵਜੋਂ ਸਫ਼ਰ ਸ਼ੁਰੂ ਕਰਨ ਵੇਲੇ ਮੈਂ ਇਹ ਨਹੀਂ ਸੀ ਸੋਚਿਆ ਕਿ ਮੈਂ ਕਦੇ ਵੀ ਭਾਰਤ ਲਈ ਖੇਡਾਂਗਾ। ਲਾਹੌਰ ਵਿੱਚ 2004 'ਚ ਮੈਂ ਪਹਿਲਾ ਸੈਂਕੜਾ ਬਣਾਇਆ ਸੀ। ਲਾਹੌਰ ਵਿੱਚ ਟੀ-20 ਵਿਸ਼ਵ ਕੱਪ 'ਚ 6 ਗੇਂਦਾਂ ਵਿੱਚ ਛੇ ਛੱਕੇ ਲਗਾਉਣੇ ਵੀ ਯਾਦਗਾਰ ਸਨ।"
ਸਭ ਤੋਂ ਖ਼ਰਾਬ ਪ੍ਰਦਸ਼ਨ

ਤਸਵੀਰ ਸਰੋਤ, PTI
ਇਸ ਦੌਰਾਨ 2014 ਦੇ ਟੀ-20 ਵਿਸ਼ਵ ਕੱਪ ਦੇ ਫ਼ਾਈਨਲ ਵਿੱਚ ਸ੍ਰੀ ਲੰਕਾ ਦੇ ਖ਼ਿਲਾਫ 21 ਗੇਂਦਾਂ ਵਿੱਚ ਕੇਵਲ 11 ਦੌੜਾਂ ਬਣਾਉਣਾ ਯੁਵਰਾਜ ਦੀ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ।
ਉਹਨਾਂ ਨੇ ਕਿਹਾ, "2014 ਵਿੱਚ ਟੀ-20 ਦਾ ਫਾਈਨਲ ਮੇਰੇ ਜੀਵਨ ਦਾ ਸਭ ਤੋਂ ਖ਼ਰਾਬ ਮੈਚ ਸੀ। ਮੈਂ ਇਸ ਵੇਲੇ ਸੋਚ ਲਿਆ ਸੀ ਕਿ ਮੇਰਾ ਕ੍ਰਿਕਟ ਵਿੱਚ ਸਫ਼ਰ ਖ਼ਤਮ ਹੋ ਗਿਆ ਹੈ। ਤਦ ਮੈਂ ਥੋੜ੍ਹਾ ਰੁਕਿਆ ਅਤੇ ਵਿਚਾਰ ਕੀਤਾ ਕਿ ਮੈਂ ਕ੍ਰਿਕਟ ਖੇਡਣਾ ਸ਼ੁਰੂ ਕਿਉਂ ਕੀਤਾ ਸੀ।"
"ਫਿਰ ਮੈ ਵਾਪਸ ਘਰੇਲੂ ਕ੍ਰਿਕਟ 'ਚ ਗਿਆ ਅਤੇ ਸਖ਼ਤ ਮਿਹਨਤ ਕੀਤੀ। ਫਿਰ ਮੈਂ ਤਿੰਨ ਸਾਲ ਬਾਅਦ ਇੱਕ-ਰੋਜ਼ਾ ਕ੍ਰਿਕਟ ਵਿੱਚ ਵਾਪਸੀ ਕੀਤੀ ਕਿਉਂਕਿ ਮੈਂ ਖ਼ੁਦ ਉੱਤੇ ਵਿਸ਼ਵਾਸ ਕਰਨਾ ਨਹੀਂ ਛੱਡਿਆ।"
2017 ਵਿੱਚ ਯੁਵਰਾਜ ਸਿੰਘ ਤਿੰਨ ਸਾਲ ਬਾਅਦ ਕ੍ਰਿਕਟ ਮੈਦਾਨ ਵਿੱਚ ਪਰਤੇ ਅਤੇ ਆਪਣੇ ਖੇਡ ਜੀਵਨ ਦੀ ਸਭ ਤੋਂ ਵੱਡੀ ਪਾਰੀ (150 ਦੌੜਾਂ) ਖੇਡੀ।

ਤਸਵੀਰ ਸਰੋਤ, PTI
ਯੁਵਰਾਜ ਨੇ ਕਿਹਾ, "ਡੇਢ ਸਾਲ ਬਾਅਦ ਮੈਂ ਟੀ-20 ਵਿੱਚ ਵਾਪਸੀ ਕੀਤੀ। ਉਸ ਤੋਂ ਬਾਅਦ ਆਸਟ੍ਰੇਲੀਆ ਦੇ ਖ਼ਿਲਾਫ਼ ਆਖ਼ਰੀ ਓਵਰ ਵਿੱਚ ਛੱਕਾ ਮਾਰਿਆ। 3 ਸਾਲ ਬਾਅਦ ਮੈਂ ਇੱਕ ਰੋਜ਼ਾ ਮੈਚ ਵਿੱਚ ਵਾਪਸੀ ਕੀਤੀ। 2017 ਵਿੱਚ ਕਟਕ 'ਚ 150 ਦੌੜ ਬਣਾਏ, ਜੋ ਮੇਰੇ ਸਫ਼ਰ ਦਾ ਸਭ ਤੋਂ ਵੱਡਾ ਇਕ ਰੋਜ਼ਾ ਸਕੋਰ ਹੈ।"
ਇਸ ਦੌਰਾਨ ਯੁਵਰਾਜ ਨੇ ਆਪਣੇ ਮਾਤਾ-ਪਿਤਾ ਅਤੇ ਪਤਨੀ ਦੇ ਨਾਲ ਕ੍ਰਿਕਟ ਖੇਤਰ ਨਾਲ ਜੁੜੇ ਕਈ ਲੋਕਾਂ ਦਾ ਧੰਨਵਾਦ ਕੀਤਾ।
ਯੁਵਰਾਜ ਨੇ ਕਿਹਾ, "ਮੈਂ ਸੌਰਵ ਗਾਂਗੁਲੀ ਦੀ ਕਪਤਾਨੀ ਹੇਠ ਖੇਡਣਾ ਸ਼ੁਰੂ ਕੀਤਾ ਸੀ। ਫਿਰ ਮੈਂ ਰਾਹੁਲ ਦਰਾਵਿੜ, ਜਵਗਲ ਸ਼੍ਰੀਨਾਥ ਵਰਗੇ ਕ੍ਰਿਕਟਰਾਂ ਨਾਲ ਖੇਡਿਆ। ਆਸ਼ੀਸ਼ ਨੇਹਰਾ, ਭੱਜੀ ਵਰਗੇ ਦੋਸਤ ਮਿਲੇ।"
ਉਸ ਨੇ ਕਿਹਾ, "ਮੈਂ ਹਮੇਸ਼ਾ ਆਪਣੇ-ਆਪ 'ਤੇ ਭਰੋਸਾ ਰੱਖਿਆ। ਇਹ ਮਾਅਨੇ ਨਹੀਂ ਰੱਖਦਾ ਕਿ ਦੁਨੀਆ ਕੀ ਕਹਿੰਦੀ ਹੈ। ਮੈਂ ਸੌਰਵ ਦੀ ਕਪਤਾਨੀ ਵਿੱਚ ਖੇਡਣਾ ਸ਼ੁਰੂ ਕੀਤਾ। ਸਚਿਨ, ਰਾਹੁਲ, ਅਨਿਲ, ਸ਼੍ਰੀਨਾਥ ਵਰਗੇ ਮਹਾਨ ਲੋਕਾਂ ਨਾਲ ਖੇਡਿਆ। ਜ਼ਹੀਰ, ਵੀਰੂ, ਗੌਤਮ, ਭੱਜੀ ਵਰਗੇ ਮੈਚ ਜੇਤੂਆਂ ਨਾਲ ਖੇਡਿਆ।"

ਤਸਵੀਰ ਸਰੋਤ, PTI
"ਮਹਿੰਦਰ ਸਿੰਘ ਧੋਨੀ ਵਰਗੇ ਕਪਤਾਨ ਅਤੇ ਗੈਰੀ ਕਰਸਟਨ ਵਰਗੇ ਮਹਾਨ ਕੋਚ ਨਾਲ ਖੇਡਣ ਦਾ ਮੈਨੂੰ ਮੌਕਾ ਮਿਲਿਆ।"
ਸੰਨਿਆਸ ਦੇ ਫੈਸਲੇ ਬਾਰੇ
ਸੰਨਿਆਸ ਦੇ ਫ਼ੈਸਲੇ ਬਾਰੇ ਪੁੱਛਣ 'ਤੇ ਯੁਵਰਾਜ ਨੇ ਕਿਹਾ, "ਸਫ਼ਲਤਾ ਵੀ ਨਹੀਂ ਮਿਲ ਰਹੀ ਸੀ ਅਤੇ ਮੌਕੇ ਵੀ ਨਹੀਂ ਸੀ ਮਿਲ ਰਹੇ। 2000 ਵਿੱਚ ਖੇਡਣਾ ਸ਼ੁਰੂ ਕੀਤਾ ਸੀ ਅਤੇ 19 ਸਾਲ ਹੋ ਗਏ ਸਨ। ਉਲਝਣ ਸੀ ਕਿ ਸਫ਼ਰ ਕਿਵੇਂ ਖ਼ਤਮ ਕਰਨਾ ਹੈ। ਸੋਚਿਆ ਕਿ ਪਿਛਲਾ ਟੀ-20 ਜੋ ਜਿੱਤਿਆ ਹੈ, ਉਸ ਨਾਲ ਖ਼ਤਮ ਕਰਦਾ ਤਾਂ ਚੰਗਾ ਹੁੰਦਾ, ਪਰ ਸਭ ਕੁਝ ਸੋਚਿਆ ਹੋਇਆ ਨਹੀਂ ਹੁੰਦਾ। ਜ਼ਿੰਦਗੀ ਵਿੱਚ ਇੱਕ ਵਕਤ ਆਉਂਦਾ ਹੈ ਕਿ ਸਮਾਂ ਫੈਸਲਾ ਕਰ ਲੈਂਦਾ ਹੈ ਕਿ ਹੁਣ ਜਾਣਾ ਹੈ।"
ਉਸ ਨੇ ਕਿਹਾ, "ਮੇਰੇ ਸਫ਼ਰ ਦਾ ਸਭ ਤੋਂ ਵੱਡਾ ਪਲ 2011 ਵਿਸ਼ਵ ਕੱਪ ਜਿੱਤਣਾ ਸੀ। ਜਦੋਂ ਮੈਂ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਦੇ ਖਿਲਾਫ਼ 84 ਦੌੜਾਂ ਬਣਾਈਆਂ ਸਨ, ਉਹ ਕੈਰੀਅਰ ਦਾ ਇੱਕ ਵੱਡਾ ਮੋੜ ਸੀ। ਇਸ ਤੋਂ ਬਾਅਦ ਕਈ ਮੈਚਾਂ ਵਿੱਚ ਅਸਫ਼ਲਤਾ ਮਿਲੀ ਪਰ ਕਈ ਵਾਰ ਮੌਕੇ ਮਿਲੇ। ਮੈਂ ਕਦੇ 10 ਹਜ਼ਾਰ ਦੌੜਾਂ ਬਾਰੇ ਨਹੀਂ ਸੋਚਿਆ ਸੀ ਪਰ ਵਿਸ਼ਵ ਕੱਪ ਜਿੱਤਣਾ ਖ਼ਾਸ ਸੀ। 'ਮੈਨ ਆਫ਼ ਦਿ ਸੀਰੀਜ਼' ਬਣ ਕੇ 10,000 ਦੌੜ ਬਣਾਉਣ ਤੋਂ ਜਿਆਦਾ ਖ਼ਾਸ ਵਿਸ਼ਵ ਕੱਪ ਜਿੱਤਣਾ ਸੀ। ਇਹ ਮਹਿਜ਼ ਮੇਰਾ ਨਹੀਂ, ਬਲਕਿ ਸਾਰੀ ਟੀਮ ਦਾ ਸੁਪਨਾ ਸੀ।"

ਤਸਵੀਰ ਸਰੋਤ, ANI
ਅੰਤਰਰਾਸ਼ਟਰੀ ਕ੍ਰਿਕਟ ਵਿੱਚ ਰਿਕਾਰਡ
ਇੱਕ ਰੋਜ਼ਾ ਕ੍ਰਿਕਟ ਵਿੱਚ ਯੁਵਰਾਜ ਸਿੰਘ ਨੇ 304 ਮੈਚਾਂ ਵਿੱਚ 36.65 ਦੀ ਔਸਤ ਨਾਲ 14 ਸੈਂਕੜੇ ਅਤੇ 52 ਅਰਧ ਸੈਂਕੜੇ ਅਤੇ 8701 ਦੌੜਾਂ ਬਣਾਈਆਂ ਅਤੇ 111 ਵਿਕਟਾਂ ਲਈਆ।
ਟੀ-20 ਕ੍ਰਿਕਟ ਵਿੱਚ ਯੁਵਰਾਜ ਨੇ ਭਾਰਤ ਦੇ ਲਈ 58 ਮੈਚਾਂ ਵਿੱਚ 8 ਅਰਧ ਸੈਂਕੜੇ ਸਮੇਤ 1177 ਦੌੜਾਂ ਬਣਾਈਆਂ। ਇਸ ਫਾਰਮੈਟ 'ਚ ਯੁਵੀ 136.68 ਦੀ ਸਟਰਾਈਕ ਰੇਟ ਨਾਲ ਖੇਡੇ।
ਯੁਵਰਾਜ ਨੂੰ ਆਪਣੇ ਸਫ਼ਰ ਵਿੱਚ ਮਹਿਜ਼ 40 ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਦੌਰਾਨ ਉਨ੍ਹਾਂ ਨੇ 33.93 ਦੀ ਔਸਤ ਨਾਲ 1900 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












