'ਹਿੰਦੂ ਵਿਰੋਧੀ ਵਿਚਾਰਧਾਰਾ' ਵਾਲੇ ਕਮਲ ਹਾਸਨ ਦੇ ਵਿਕੀਪੀਡੀਆ ਪੇਜ ਦਾ ਸੱਚ: ਫੈਕਟ ਚੈੱਕ

ਤਸਵੀਰ ਸਰੋਤ, Getty Images
ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਦੇ ਵਿਕੀਪੀਡੀਆ ਪੇਜ ਦਾ ਇੱਕ ਸਕ੍ਰੀਨਸ਼ੌਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ।
ਇਸ ਸਕ੍ਰੀਨਸ਼ੌਟ ਮੁਤਾਬਕ ਕਮਲ ਹਾਸਨ ਦੇ ਵਿਕੀਪੀਡੀਆ ਪੇਜ 'ਤੇ ਲਿਖਿਆ ਹੈ ਕਿ ਉਹਨਾਂ ਦਾ ਐਂਟੀ-ਹਿੰਦੂ ਮਾਈਂਡ ਸੈੱਟ (ਹਿੰਦੂਆਂ ਦੇ ਖਿਲਾਫ ਵਿਚਾਰਧਾਰਾ) ਹੈ।
ਹਾਸਨ ਨੇ ਐਤਵਾਰ ਨੂੰ ਕਿਹਾ ਸੀ ਕਿ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਇੱਕ ਹਿੰਦੂ ਸੀ। ਇਸ ਤੋਂ ਬਾਅਦ ਹੀ ਇਹ ਸਕ੍ਰੀਨਸ਼ੌਟ ਸਾਂਝਾ ਕੀਤਾ ਜਾਣ ਲੱਗਿਆ।
ਹਾਸਨ 1948 ਵਿੱਚ ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਨੱਥੂਰਾਮ ਗੋਡਸੇ ਦੀ ਗੱਲ ਕਰ ਰਹੇ ਸਨ।
ਤਾਮਿਲ ਨਾਡੂ ਵਿੱਚ ਪ੍ਰਚਾਰ ਦੌਰਾਨ ਹਾਸਨ ਨੇ ਕਿਹਾ ਸੀ, ''ਮੈਂ ਇਹ ਸਿਰਫ ਮੁਸਲਮਾਨਾਂ ਦੇ ਇਲਾਕੇ ਵਿੱਚ ਹੋਣ ਕਰਕੇ ਨਹੀਂ ਕਹਿ ਰਿਹਾ ਪਰ ਗਾਂਧੀ ਦੇ ਬੁੱਤ ਦੇ ਸਾਹਮਣੇ ਕਹਿ ਰਿਹਾ ਹਾਂ। ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ, ਤੇ ਉਸਦਾ ਨਾਂ ਸੀ ਨਾਥੂਰਾਮ ਗੋਡਸੇ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, Social Media Grab
ਇਸ ਪੇਜ 'ਤੇ ਲਿਖਿਆ ਗਿਆ, ''ਕਮਲ ਹਾਸਨ, ਜੋ ਹਿੰਦੂਆਂ ਦੇ ਖਿਲਾਫ ਵਿਚਾਰਧਾਰਾ ਰੱਖਦੇ ਹਨ, 7 ਨਵੰਬਰ, 1954 ਨੂੰ ਪੈਦਾ ਹੋਏ ਸਨ। ਉਹ ਭਾਰਤੀ ਫਿਲਮ ਅਦਾਕਾਰ, ਲੇਖਕ ਤੇ ਨਿਰਮਾਤਾ ਹਨ।''
ਇਹ ਹੋਇਆ ਕਿਵੇਂ?
ਵਿਕੀਪੀਡੀਆ ਦੇ ਪਲੈਟਫਾਰਮ 'ਤੇ ਮਸ਼ਹੂਰ ਹਸਤੀਆਂ, ਮੁੱਦੇ, ਦੇਸ ਅਤੇ ਪੂਰੀ ਦੁਨੀਆਂ ਦੀ ਹਰ ਚੀਜ਼ ਬਾਰੇ ਜਾਣਕਾਰੀ ਹੁੰਦੀ ਹੈ।
ਇਹ ਮੁਫਤ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਦਾ ਵੀ ਅਕਾਊਂਟ ਹੈ ਉਹ ਨਵੇਂ ਪੇਜ ਬਣਾ ਸਕਦਾ ਹੈ ਤੇ ਪੁਰਾਣਿਆਂ ਵਿੱਚ ਬਦਲਾਅ ਵੀ ਕਰ ਸਕਦਾ ਹੈ।
13 ਮਈ 2019 ਨੂੰ ਸਵੇਰੇ 11:32 ਤੇ ਇੱਕ ਅਣਪਛਾਤੇ ਯੂਜ਼ਰ ਨੇ ਕਮਲ ਹਾਸਨ ਦੇ ਪੇਜ 'ਤੇ ਇਹ ਸ਼ਬਦ ਜੋੜ ਦਿੱਤੇ, ਕਿ ਹਾਸਨ ਦੀ ਵਿਚਾਰਧਾਰਾ ਹਿੰਦੂਆਂ ਦੇ ਖਿਲਾਫ ਹੈ।

ਤਸਵੀਰ ਸਰੋਤ, Social Media Grab
ਸੰਦੀਪ ਰੌਤ ਨਾਂ ਦੇ ਵਿਕੀਪੀਡੀਆ ਕੌਨਟ੍ਰਿਬਿਊਟਰ ਨੇ ਦੁਪਹਿਰ ਨੂੰ ਕਰੀਬ ਢੇਡ ਵਜੇ ਇਹ ਸ਼ਬਦ ਪੇਜ ਤੋਂ ਹਟਾਏ।

ਤਸਵੀਰ ਸਰੋਤ, Social Media Grab
14 ਮਈ ਸਵੇਰੇ 3:46 'ਤੇ ਇਹ ਸ਼ਬਦ ਫਿਰ ਤੋਂ ਬਾਓਗ੍ਰਾਫੀ ਵਿੱਚ ਜੋੜੇ ਗਏ।

ਤਸਵੀਰ ਸਰੋਤ, Social Media Grab
ਉਸੇ ਅਣਪਛਾਤੇ ਯੂਜ਼ਰ ਨੇ ਇੱਕ ਘੰਟੇ ਬਾਅਦ ਹਾਸਨ ਦੇ ਜਨਮ ਦੀ ਥਾਂ ਨੂੰ , 'ਮਦਰਾਸ, ਭਾਰਤ' ਨੂੰ 'ਲਾਹੌਰ, ਪਾਕਿਸਤਾਨ' ਨਾਲ ਬਦਲ ਦਿੱਤਾ।

ਤਸਵੀਰ ਸਰੋਤ, Social Media Grab
ਜੇ ਕੋਈ ਪੇਜ ਕਿਸੇ ਯੂਜ਼ਰ ਵੱਲੋਂ ਸੁਰੱਖਿਅਤ ਨਹੀਂ ਕੀਤਾ ਗਿਆ ਤਾਂ ਉਸ ਨੂੰ ਐਡਿਟ ਕੀਤਾ ਜਾ ਸਕਦਾ ਹੈ। ਇਹੀ ਹਾਸਨ ਨਾਲ ਵੀ ਹੋਇਆ।
ਪੇਜ ਹਾਸਨ ਜਾਂ ਉਨ੍ਹਾਂ ਦਾ ਪਾਰਟੀ ਦੇ ਨਾਂ ਨਾਲ ਆਫੀਸ਼ੀਅਲ ਤੌਰ 'ਤੇ ਅਧਿਕਾਰਤ ਨਹੀਂ ਸੀ, ਇਸ ਲਈ ਯੂਜ਼ਰ ਉਸ ਨੂੰ ਕਈ ਵਾਰ ਐਡਿਟ ਕਰ ਸਕੇ।
ਉਨ੍ਹਾਂ ਦਾ ਅੰਗਰੇਜ਼ੀ ਵਿਕੀਪੀਡੀਆ ਪੇਜ ਪਹਿਲਾਂ ਵਾਂਗ ਹੀ ਰਿਹਾ।
ਇਹ ਵੀ ਪੜ੍ਹੋ:
ਵਿਕੀਪੀਡੀਆ 'ਚ ਬਦਲਾਅ ਦੇ ਪੁਰਾਣੇ ਕੇਸ
ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਵਿਕੀਪੀਡੀਆ ਪੇਜ 'ਤੇ ਬਦਲਾਅ ਕੀਤੇ ਗਏ ਹੋਣ।
ਬੀਬੀਸੀ ਪਹਿਲਾਂ ਵੀ ਇਸ 'ਤੇ ਰਿਪੋਰਟ ਕਰ ਚੁੱਕਿਆ ਹੈ। ਜਦੋਂ ਵਿਕੀਪੀਡੀਆ ਪੇਜ '1966 ਐਂਟੀ ਕਾਊ ਸਲੌਟਰ ਐਜੀਟੇਸ਼ਨ' ਨੂੰ ਐਡਿਟ ਕੀਤਾ ਗਿਆ ਸੀ।
ਪੇਜ ਵਿੱਚ ਬਦਲਾਅ ਕੀਤਾ ਗਿਆ ਸੀ ਕਿ ਤਿੰਨ ਤੋਂ ਸੱਤ ਲੱਖ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਪੁਲਿਸ ਨੇ ਲੋਕਾਂ 'ਤੇ ਗੋਲੀਆਂ ਚਲਾਈਆਂ ਜਿਸ ਨਾਲ 375 ਤੋਂ 5000 ਲੋਕ ਮਾਰੇ ਗਏ। ਜਦਕਿ ਬਦਲਾਅ ਤੋਂ ਪਹਿਲਾਂ ਇਹ ਲਿਖਿਆ ਹੋਇਆ ਸੀ ਕਿ ਮਾਰੇ ਗਏ ਲੋਕਾਂ ਦੀ ਗਿਣਤੀ ਸੱਤ ਸੀ।
ਕਈ ਸੀਨੀਅਰ ਪੱਤਰਕਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਆਫੀਸ਼ੀਅਲ ਜਾਣਕਾਰੀ ਮੁਤਾਬਕ 10 ਤੋਂ ਘੱਟ ਲੋਕ ਹਾਦਸੇ ਵਿੱਚ ਮਾਰੇ ਗਏ ਸਨ।
26 ਮਾਰਚ 2019 ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਦਾ ਵਿਕੀਪੀਡੀਆ ਪੇਜ ਵੀ ਐਡਿਟ ਕੀਤਾ ਗਿਆ ਸੀ। ਉਸ ਮੁਤਾਬਕ ਉਹ ਸਭ ਤੋਂ ਭ੍ਰਿਸ਼ਟ ਸਿਆਸਤਦਾਨ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












