You’re viewing a text-only version of this website that uses less data. View the main version of the website including all images and videos.
IPL 2019: ਗੱਬਰ ਦੀ ਦਲੇਰੀ ਸਦਕਾ ਦਿੱਲੀ 7 ਸਾਲ ਬਾਅਦ ਪਲੇਆਫ਼ 'ਚ
- ਲੇਖਕ, ਆਦੇਸ਼ ਕੁਮਾਰ ਗੁਪਤ
- ਰੋਲ, ਖੇਡ ਪੱਤਰਕਾਰ, ਬੀਬੀਸੀ ਦੇ ਲਈ
ਆਈਪੀਐੱਲ-12 ਵਿੱਚ ਐਤਵਾਰ ਨੂੰ ਖੇਡੇ ਗਏ ਦੋਵਾਂ ਮੁਕਾਬਲਿਆਂ ਵਿੱਚ ਕ੍ਰਿਕਟ ਪੰਡਿਤਾਂ ਦੀ ਨਜ਼ਰ ਸਿਰਫ਼ ਇਸ ਗੱਲ 'ਤੇ ਸੀ, ਕੀ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਆਪੋ-ਆਪਣੇ ਮੈਚ ਜਿੱਤ ਕੇ ਪਲੇਆਫ਼ ਯਾਨਿ ਆਖ਼ਰੀ ਚਾਰ 'ਚ ਆਪਣੀ ਥਾਂ ਬਣਾਉਣ 'ਚ ਸਫ਼ਲ ਹੁੰਦਾ ਹੈ ਜਾਂ ਨਹੀਂ।
ਆਖ਼ਰਕਾਰ ਦਿੱਲੀ ਕੈਪੀਟਲਜ਼ ਤਾਂ ਰਾਇਲ ਚੈਲੇਂਜਰਸ ਬੈਂਗਲੌਰ ਨੂੰ ਹਰਾ ਕੇ ਪਲੇਆਫ਼ ਵਿੱਚ ਪਹੁੰਚ ਗਈ, ਪਰ ਕੋਲਕਾਤਾ ਨਾਈਟ ਰਾਈਡਰਸ ਨੇ ਜਿੱਤ ਹਾਸਲ ਕਰਕੇ ਮੁੰਬਈ ਇੰਡੀਅਨਜ਼ ਦੀ ਉਡੀਕ ਵਧਾ ਦਿੱਤੀ ਹੈ।
ਐਤਵਾਰ ਨੂੰ ਖੇਡੇ ਗਏ ਦੂਜੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਕੋਲਕਾਤਾ ਦੇ ਹੱਥੋਂ 34 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਈਡਨ ਗਾਰਡਨਜ਼ ਵਿੱਚ ਖੇਡਦੇ ਹੋਏ ਮੁੰਬਈ ਦੇ ਸਾਹਮਣੇ ਜਿੱਤੇ ਦੇ ਲਈ 233 ਦੌੜਾਂ ਵਰਗਾ ਵੱਡਾ ਟੀਚਾ ਸੀ ਪਰ ਉਹ ਤੈਅ 20 ਓਵਰ ਖੇਡ ਕੇ ਸੱਤ ਵਿਕਟਾਂ ਗੁਆ ਕੇ 198 ਦੌੜਾਂ ਹੀ ਬਣਾ ਸਕੀ।
ਇਹ ਵੀ ਪੜ੍ਹੋ:
ਮੁੰਬਈ ਦੇ ਹਾਰਦਿਕ ਪਾਂਡਿਆ ਨੇ 34 ਗੇਂਦਾਂ 'ਤੇ ਛੇ ਚੌਕੇ ਅਤੇ ਨੌਂ ਛੱਕੇ ਲਗਾਉਂਦੇ ਹੋਏ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਪਰ ਬਾਕੀ ਬੱਲੇਬਾਜ਼ ਦਬਾਅ ਦਾ ਸਾਹਮਣਾ ਨਹੀਂ ਕਰ ਸਕੇ।
ਕੋਲਕਾਤਾ ਦੇ ਲਈ ਸੁਨੀਲ ਨਾਰਾਇਣ, ਹੈਰੀ ਗਰਨੀ ਅਤੇ ਆਂਦਰੇ ਰਸੇਲ ਨੇ ਦੋ-ਦੋ ਵਿਕੇਟ ਹਾਸਲ ਕੀਤੇ।
ਕੋਲਕਾਤਾ ਦਾ ਵੱਡਾ ਟਾਰਗੈੱਟ
ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਸੱਦੇ ਦਾ ਪੂਰੀ ਤਰ੍ਹਾਂ ਲੁਤਫ਼ ਲਿਆ ਅਤੇ 20 ਓਵਰਾਂ ਵਿੱਚ ਸਿਰਫ਼ ਦੋ ਵਿਕਟਾਂ ਗੁਆ ਕੇ 232 ਦੌੜਾਂ ਬਣਾਈਆਂ।
ਕੋਲਕਾਤਾ ਨੂੰ ਇਸ ਮਜ਼ਬੂਤ ਹਾਲਤ ਵਿੱਚ ਪਹੁੰਚਾਇਆ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਕ੍ਰਿਸ ਲਿਨ ਤੋਂ ਇਲਾਵਾ ਆਂਦਰੇ ਰਸੇਲ ਨੇ।
ਸਭ ਤੋਂ ਪਹਿਲਾਂ ਤਾਂ ਸ਼ੁਭਮਨ ਗਿੱਲ ਨੇ ਕ੍ਰਿਸ ਲਿਨ ਦੇ ਨਾਲ ਮਿਲ ਕੇ ਪਹਿਲੇ ਵਿਕਟ ਦੇ ਲਈ 96 ਦੌੜਾਂ ਜੋੜ ਕੇ ਪਹਿਲਾਂ ਹੀ ਮੁੰਬਈ ਦੇ ਗੇਂਦਬਾਜ਼ਾਂ ਦਾ ਦਮ ਕੱਢ ਦਿੱਤਾ।
ਸ਼ੁਭਮਨ ਗਿੱਲ ਨੇ 45 ਗੇਂਦਾਂ 'ਤੇ ਛੇ ਚੌਕੇ ਅਤੇ ਚਾਰ ਛੱਕਿਆਂ ਦੇ ਸਹਾਰੇ 76 ਦੌੜਾਂ ਬਣਾਈਆਂ ਤਾਂ ਲਿਨ ਨੇ ਵੀ 29 ਗੇਂਦਾਂ 'ਤੇ 54 ਦੌੜਾਂ ਬਣਾ ਛੱਡੀਆਂ।
ਇਸ ਤੋਂ ਬਾਅਦ ਕਮਾਲ ਦੀ ਫਾਰਮ ਵਿੱਚ ਚੱਲ ਰਹੇ ਆਂਦਰੇ ਰਸੇਲ ਦੀ ਵਾਰੀ ਸੀ। ਉਨ੍ਹਾਂ ਨੇ 40 ਗੇਂਦਾਂ 'ਤੇ ਛੇ ਚੌਕੇ ਅਤੇ ਅੱਠ ਛੱਕਿਆਂ ਦੇ ਸਹਾਰੇ ਨਾਬਾਦ 80 ਦੌੜਾਂ ਬਣਾਈਆਂ।
ਆਂਦਰੇ ਰਸੇਲ ਉਂਝ ਵੀ ਟੀਮ ਦੀ ਲਗਾਤਾਰ ਹਾਰ ਤੋਂ ਪ੍ਰੇਸ਼ਾਨ ਸਨ ਅਤੇ ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਤਿੰਨ ਨੰਬਰ 'ਤੇ ਖੇਡ ਸਕਦੇ ਹਨ।
ਆਖ਼ਰਕਾਰ ਟੀਮ ਪ੍ਰਬੰਧਕ ਵਿੱਚ ਆਵਾਜ਼ ਸੁਣੀ ਗਈ ਅਤੇ ਉਨ੍ਹਾਂ ਦਾ ਕਿਹਾ ਸੱਚ ਵੀ ਹੋਇਆ।
ਇਸ ਤੋਂ ਪਹਿਲਾਂ ਵੀ ਰਸੇਲ ਜ਼ਬਰਦਸਤ ਬੱਲੇਬਾਜ਼ੀ ਕਰ ਰਹੇ ਸਨ ਪਰ ਐਤਵਾਰ ਨੂੰ ਉਨ੍ਹਾਂ ਨੂੰ ਪੂਰਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਵੀ ਉਸ ਨੂੰ ਦੋਵੇਂ ਹੱਥੀ ਲਿਆ।
ਕੱਲ੍ਹ ਦੀ ਜਿੱਤ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਸ ਦੇ 12 ਮੈਚਾਂ ਵਿੱਚ ਪੰਜ ਜਿੱਤ ਅਤੇ ਸੱਤ ਹਾਰ ਤੋਂ ਬਾਅਦ ਅੰਕ ਤਾਲਿਕਾ ਵਿੱਚ 10 ਅੰਕ ਹੋ ਗਏ ਹਨ।
ਇਹ ਵੀ ਪੜ੍ਹੋ:
ਦੂਜੇ ਪਾਸੇ ਮੁੰਬਈ ਇੰਡੀਅਨਜ਼ 12 ਮੈਚ ਤੋਂ ਬਾਅਦ ਸੱਤ ਜਿੱਤ ਅਤੇ ਪੰਜ ਹਾਰ ਤੋਂ ਬਾਅਦ 14 ਅੰਕਾਂ ਦੇ ਨਾਲ ਅਜੇ ਵੀ ਅੰਕ ਤਾਲਿਕਾ ਵਿੱਚ ਤੀਜੇ ਨੰਬਰ 'ਤੇ ਹਨ।
ਇਸ ਤੋਂ ਪਹਿਲਾਂ ਆਈਪੀਐੱਲ-12 ਵਿੱਚ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਉਹੀ ਹੋਇਆ ਜਿਸਦਾ ਡਰ ਸੀ।
ਕੋਹਲੀ ਦੀ ਟੀਮ ਬਾਹਰ
ਦਿੱਲੀ ਕੈਪੀਟਲਸ ਨੇ ਆਪਣੇ ਹੀ ਮੈਦਾਨ ਫ਼ਿਰਾਜ਼ਸ਼ਾਹ ਕੋਟਲਾ ਵਿੱਚ ਵਿਰਾਟ ਕੋਹਲੀ ਦੀ ਦਿੱਲੀ ਕੈਪੀਟਲਸ ਨੇ ਆਪਣੇ ਹੀ ਮੈਦਾਨ ਫਿਰਾਜ਼ਸ਼ਾਹ ਕੋਟਲਾ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਖੇਡ ਰਹੀ ਰਾਇਲ ਚੈਲੇਂਜਰਸ ਬੈਂਗਲੌਰ ਦਾ ਪਲੇਆਫ਼ ਯਾਨਿ ਆਖ਼ਰੀ ਚਾਰ ਵਿੱਚ ਪਹੁੰਚਣ ਦੀ ਮੁੰਹਿਮ 16 ਦੌੜਾਂ ਨਾਲ ਮਿਲੀ ਜਿੱਤ ਦੇ ਨਾਲ ਹੀ ਖ਼ਤਮ ਹੋ ਗਈ।
ਇਸ ਹਾਰ ਦੇ ਨਾਲ ਹੀ ਬੈਂਗਲੌਰ ਦੇ ਆਖ਼ਰੀ ਚਾਰ ਵਿੱਚ ਪਹੁੰਚਣ ਦੇ ਸਾਰੇ ਸਮੀਕਰਣ ਅਤੇ ਬਹਿਸਬਾਜ਼ੀ ਖ਼ਤਮ ਹੋ ਗਈ।
ਹੁਣ ਬੈਂਗਲੌਰ ਦੇ 12 ਮੈਚ ਵਿੱਚ ਚਾਰ ਜਿੱਤ ਅਤੇ ਅੱਠ ਹਾਰ ਤੋਂ ਬਾਅਦ ਸਿਰਫ਼ ਅੱਠ ਅੰਕ ਹਨ ਅਤੇ ਉਹ ਅੱਠ ਟੀਮਾਂ ਵਿੱਚੋਂ ਸਭ ਤੋਂ ਹੇਠਲੇ ਨੰਬਰ 'ਤੇ ਹੈ।
ਬੈਂਗਲੌਰ ਦੇ ਸਾਹਮਣੇ ਜਿੱਤ ਦੇ ਲਈ 188 ਦੌੜਾਂ ਦਾ ਟੀਚਾ ਸੀ ਪਰ ਉਹ ਤੈਅ 20 ਓਵਰਾਂ ਵਿੱਚ ਸੱਤ ਵਿਕਟ ਗੁਆ ਕੇ 171 ਦੌੜਾਂ ਹੀ ਬਣਾ ਸਕੀ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਦਿਲੇਰ ਫ਼ੈਸਲਾ ਲੈਂਦੇ ਹੋਏ ਤੈਅ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 187 ਦੌੜਾਂ ਵਰਗਾ ਚੁਣੌਤੀ ਭਰਿਆ ਸਕੋਰ ਬਣਾਇਆ।
ਦਿੱਲੀ ਦੇ ਦਿਖਾਈ ਦਲੇਰੀ
ਇਸ ਤੋਂ ਪਹਿਲਾਂ ਮੈਚ ਵਿੱਚ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫ਼ੈਸਲੇ ਨੂੰ ਸਹੀ ਸਾਬਿਤ ਕਰਦੇ ਹੋਏ ਖ਼ੁਦ ਕਪਤਾਨ ਸ਼੍ਰੇਅਸ ਅਈਅਰ ਨੇ 52 ਅਤੇ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੇ 50 ਦੌੜਾਂ ਦੀ ਪਾਰੀ ਖੇਡੀ।
ਇਨ੍ਹਾਂ ਦੋਵੇਂ ਬੱਲੇਬਾਜ਼ਾਂ ਨੇ ਦੂਜੇ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ।
ਸ਼ਿਖਰ ਧਵਨ ਨੇ 50 ਦੌੜਾਂ ਸਿਰਫ਼ 37 ਗੇਂਦਾਂ 'ਤੇ ਪੰਜ ਚੌਕੇ ਅਤੇ ਦੋ ਛੱਕਿਆਂ ਦੇ ਨਾਲ ਬਣਾਈਆਂ।
ਸ਼ਿਖਰ ਧਵਨ ਦਾ ਬੱਲਾ ਅੱਜ-ਕੱਲ੍ਹ ਜ਼ਬਰਦਸਤ ਫਾਰਮ ਵਿੱਚ ਹੈ।
ਐਤਵਾਰ ਨੂੰ ਉਨ੍ਹਾਂ ਦੇ ਬੱਲੇ ਨਾਲ ਲਗਾਤਾਰ ਤੀਜਾ ਅਰਧ ਸੈਂਕੜਾ ਨਿਕਲਿਆ।
ਇਸ ਤੋਂ ਪਹਿਲਾਂ ਸ਼ਿਖਰ ਨੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ 54 ਅਤੇ ਪੰਜਾਬ ਖ਼ਿਲਾਫ਼ 56 ਦੌੜਾਂ ਬਣਾਈਆਂ ਸਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਤੋਂ ਪਹਿਲਾਂ ਕੋਲਕਾਤਾ ਖ਼ਿਲਾਫ਼ ਵੀ ਨਾਬਾਦ 97 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਹੈਦਰਾਬਾਦ ਦੇ ਖ਼ਿਲਾਫ਼ ਸਿਰਫ਼ ਸੱਤ ਅਤੇ ਮੁੰਬਈ ਖ਼ਿਲਾਫ਼ 35 ਦੌੜਾਂ ਬਣਾਈਆਂ ਸਨ।
ਕਪਤਾਨ ਅਈਅਰ ਨੇ ਵੀ ਸਿਰਫ਼ 37 ਗੇਂਦਾਂ 'ਤੇ 52 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ।
ਕਪਤਾਨ ਅਈਅਰ ਦਾ ਆਈਪੀਐੱਲ ਵਿੱਚ ਇਤ ਤੀਜਾ ਅਰਧ ਸੈਂਕੜਾ ਹੈ।
ਇਹ ਵੀ ਪੜ੍ਹੋ:
ਇਸ ਜਿੱਤ ਦੇ ਨਾਲ ਹੀ ਦਿੱਲੀ ਨੇ 12 ਮੈਚਾਂ ਵਿੱਚ ਅੱਠ ਜਿੱਤ ਅਤੇ ਚਾਰ ਹਾਰ ਦੇ ਨਾਲ 16 ਅੰਕਾਂ ਸਹਿਤ ਪਲੇਆਫ਼ ਵਿੱਚ ਵੀ ਆਪਣੀ ਥਾਂ ਬਣਾ ਲਈ ਹੈ।
ਇਸ ਤੋਂ ਪਹਿਲਾਂ ਪਿਛਲੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਵੀ ਪਲੇਆਫ਼ ਵਿੱਚ ਥਾਂ ਬਣਾ ਚੁੱਕੀ ਹੈ।
ਦਿੱਲੀ ਇਸ ਤੋਂ ਪਹਿਲਾਂ ਸਾਲ 2012 ਵਿੱਚ ਪਲੇਆਫ਼ ਵਿੱਚ ਪਹੁੰਚੀ ਸੀ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ