ਕਨ੍ਹੱਈਆ ਕੁਮਾਰ ਦੇ ਪ੍ਰਚਾਰ ਲਈ ਦੇਸ ਭਰ ਤੋਂ ਬਿਹਾਰ ਆਈਆਂ ਕੁੜੀਆਂ ਕੀ ਕਹਿ ਰਹੀਆਂ

- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ, ਬੇਗੁਸਰਾਏ ਤੋਂ
ਦਿੱਲੀ ਦੀ ਰਹਿਣ ਵਾਲੀ 24 ਸਾਲ ਦੀ ਸਵਾਤੀ 7 ਅਪ੍ਰੈਲ ਤੋਂ ਬੇਗੁਸਰਾਏ 'ਚ ਹੈ। ਉਹ ਪਹਿਲੀ ਵਾਰ ਇੱਥੇ ਆਈ ਹੈ ਅਤੇ ਹਰ ਦਿਨ ਸਵੇਰੇ 8 ਵਜੇ ਉਥੋਂ ਦੇ ਪਿੰਡਾਂ 'ਚ ਚੋਣ ਪ੍ਰਚਾਰ ਲਈ ਨਿਕਲ ਜਾਂਦੀ ਹੈ।
ਉਹ ਬੇਗੂਸਰਾਏ ਆ ਰਹੀ ਸੀ ਤਾਂ ਉਸ ਦੇ ਮਾਪਿਆਂ ਨੇ ਬਿਹਾਰ ਦੇ ਅਕਸ ਬਾਰੇ ਸਾਵਧਾਨ ਕੀਤਾ ਸੀ, ਹਾਲਾਂਕਿ ਸਵਾਤੀ ਨੂੰ ਇਸ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਿਆ।
ਸਵਾਤੀ ਕਹਿੰਦੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਹਿੰਦੂਤਵੀ ਵਿਚਾਰਾਂ ਦੇ ਨੇੜੇ ਹਨ ਅਤੇ ਕਾਂਗਰਸ ਵਿਰੋਧੀ ਹੋਣ ਕਾਰਨ ਮੋਦੀ ਦਾ ਸਮਰਥਨ ਕਰਦੇ ਹਨ।
ਸਵਾਤੀ ਨੇ ਆਪਣੇ ਮਾਪਿਆਂ ਵੱਲੋਂ ਬਿਹਾਰ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ ਅਣਸੁਣੀ ਕਰ ਦਿੱਤੀ ਅਤੇ ਬੇਗੁਸਰਾਏ ਪਹੁੰਚ ਗਈ।

ਸਵਾਤੀ ਕਹਿੰਦੀ ਹੈ, "ਮੈਨੂੰ ਬੇਗੁਸਰਾਏ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਲੈਫਟ 'ਚ ਸਿੱਧੀ ਲੜਾਈ ਹੈ। ਦੇਸ ਭਰ ਦੇ ਵਿਦਿਆਰਥੀ ਪਹੁੰਚੇ ਹਨ ਅਤੇ ਸਾਰਿਆਂ ਦੇ ਮਨ 'ਚ ਆਸ ਹੈ। ਅਸੀਂ ਇਸੇ ਆਸ ਦੇ ਸਹਾਰੇ ਇੱਥੇ ਇੰਨੇ ਦਿਨਾਂ ਤੋਂ ਹਾਂ।"
ਸਵਾਤੀ ਮੰਨਦੀ ਹੈ ਕਿ ਉਸ ਦੇ ਵਿਚਾਰ ਆਪਣੇ ਮਾਤਾ-ਪਿਤਾ ਤੋਂ ਵੱਖ ਹਨ। ਸਵਾਤੀ ਦੱਸਦੀ ਹੈ ਕਿ ਚੋਣ ਪ੍ਰਚਾਰ ਦੌਰਾਨ ਇੱਕ ਪਿੰਡ 'ਚ ਕੁਝ ਲੋਕਾਂ ਨੇ ਉਨ੍ਹਾਂ ਕੋਲੋਂ ਉਨ੍ਹਾਂ ਦੀ ਜਾਤ ਪੁੱਛੀ।
ਉਹ ਕਹਿੰਦੀ ਹੈ, "ਇੱਕ ਔਰਤ ਨੇ ਕੁਝ ਪੁੱਛਿਆ ਤਾਂ ਮੈਨੂੰ ਸਮਝ ਨਹੀਂ ਆਇਆ। ਫਿਰ ਮੈਂ ਆਪਣੇ ਸਾਥੀਆਂ ਕੋਲੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੇਰੀ ਜਾਤ ਜਾਣਨਾ ਚਾਹੁੰਦੇ ਹਨ। ਇੱਥੇ ਚੋਣਾਂ 'ਚ ਜਾਤ ਦੀ ਭੂਮਿਕਾ ਹੈ।"
ਇਹ ਵੀ ਪੜ੍ਹੋ-

ਤਸਵੀਰ ਸਰੋਤ, KANHAIYA KUMAR, TWITTER
'ਕਨ੍ਹੱਈਆ ਨੇ ਭਰਿਆ ਖਾਲੀਪਣ'
ਕੇਰਲ ਦੀ ਅਪਰਣਾ 9 ਅਪ੍ਰੈਲ ਤੋਂ ਬੇਗੁਸਰਾਏ 'ਚ ਹੈ।
ਅਪਰਣਾ ਦੇ ਮਨ 'ਚ ਬਿਹਾਰ ਦਾ ਅਕਸ ਕੁਝ ਠੀਕ ਨਹੀਂ ਸੀ। ਹੁਣ ਉਹ ਕਹਿੰਦੀ ਹੈ ਕਿ ਬੇਗੁਸਰਾਏ ਆਉਣ ਤੋਂ ਬਾਅਦ ਬਿਹਾਰ ਨੂੰ ਲੈ ਕੇ ਉਸ ਦੇ ਮਨ 'ਚ ਜੋ ਧਾਰਨਾ ਸੀ ਉਹ ਟੁੱਟ ਗਈ ਹੈ।
ਅਪਰਣਾ ਕਹਿੰਦੀ ਹੈ, "ਇਥੋਂ ਦੇ ਲੋਕ ਸਿਆਸਤ ਨੂੰ ਲੈ ਕੇ ਵਧੇਰੇ ਜਾਗਰੂਕ ਹਨ। ਲੋਕਾਂ ਨੂੰ ਪਤਾ ਹੈ ਕਿ ਕਿਹੜਾ ਉਮੀਦਵਾਰ ਕਿੱਥੋਂ ਹੈ। ਇੱਥੋਂ ਤੱਕ ਕਿ ਅਨਪੜ੍ਹ ਔਰਤਾਂ ਨੂੰ ਵੀ ਇਹ ਗੱਲਾਂ ਪਤਾ ਹਨ। ਮੇਰੇ ਮਨ 'ਚ ਬਿਹਾਰ ਦਾ ਜੋ ਅਕਸ ਸੀ ਬਿਹਾਰ ਉਸ ਤੋਂ ਬਿਲਕੁਲ ਵੱਖਰਾ ਹੈ।"
"ਅਜਿਹਾ ਨਹੀਂ ਹੈ ਕਿ ਜੋ ਮੈਂ ਬੋਲਦੀ ਹਾਂ ਲੋਕ ਉਸ ਸੁਣ ਲੈਂਦੇ ਹਨ। ਲੋਕ ਸਵਾਲ ਪੁੱਛਦੇ ਹਨ ਅਤੇ ਅਸਹਿਮਤ ਵੀ ਹੁੰਦੇ ਹਨ।"
ਅਪਰਣਾ ਆਖ਼ਿਰ ਕੇਰਲ ਤੋਂ ਬੇਗੁਸਰਾਏ ਕਿਉਂ ਆ ਗਈ? ਉਹ ਕਹਿੰਦੀ ਹੈ, "ਇਸ ਸਰਕਾਰ 'ਚ ਵਿਰੋਧੀ ਧਿਰ ਬਿਲਕੁਲ ਖ਼ਤਮ ਹੋ ਗਿਆ ਹੈ। ਕਨ੍ਹੱਈਆ ਨੇ ਵਿਰੋਧ ਦੇ ਖਾਲੀਪਣ ਨੂੰ ਭਰਿਆ ਹੈ ਅਤੇ ਇਹ ਬਹੁਤ ਵੱਡੀ ਗੱਲ ਹੈ। ਯਕੀਨ ਮੰਨੋ ਇਹ ਬੇਗੁਸਰਾਏ 'ਚ ਇਤਿਹਾਸ ਰਚਣ ਜਾ ਰਹੇ ਹਨ।"

'ਨੇਤਾਵਾਂ ਦੇ ਵਾਅਦਿਆਂ 'ਤੇ ਭਰੋਸਾ ਨਹੀਂ'
ਅਪਰਣਾ ਇਸ ਗੱਲ ਨੂੰ ਮੰਨਦੀ ਹੈ ਕਿ ਭਾਰਤ ਦੀ ਚੁਣਾਵੀ ਸਿਆਸਤ 'ਚ ਲੋਕਾਂ ਵਿਚਾਲੇ ਵਾਅਦਿਆਂ 'ਤੇ ਕੋਈ ਭਰੋਸਾ ਨਹੀਂ ਹੈ।
ਉਨ੍ਹਾਂ ਮੁਤਾਬਕ ਬਿਹਾਰ 'ਚ ਬਦਹਾਲੀ ਹੈ ਪਰ ਲੋਕ ਖੁਸ਼ ਦਿਖਦੇ ਹਨ ਅਤੇ ਬਹੁਤ ਗੁੱਸੇ 'ਚ ਨਹੀਂ ਹਨ।
ਉਹ ਕਹਿੰਦੀ ਹੈ, "ਮੈਂ ਆਪਣੇ ਸੂਬੇ ਕੇਰਲ ਨਾਲ ਬਿਹਾਰ ਦੀ ਤੁਲਨਾ ਕਰਦੀ ਹਾਂ ਤਾਂ ਲਗਦਾ ਹੈ ਕਿ ਇੱਥੇ ਗੰਦਗੀ ਬਹੁਤ ਹੈ ਪਰ ਅਜਿਹਾ ਨਹੀਂ ਹੈ ਕਿ ਲੋਕਾਂ ਨੂੰ ਗੰਦਗੀ ਚੰਗੀ ਲਗਦੀ ਹੈ। ਲੋਕ ਬੇਹੱਦ ਗਰੀਬੀ ਕਾਰਨ ਗੰਦਗੀ 'ਚ ਰਹਿਣ ਲਈ ਮਜਬੂਰ ਹਨ।"

'ਇਹ ਚੋਣਾਂ ਵੱਖ ਹਨ'
ਦੀਪਾ ਕਾਲਜ 'ਚ ਪੜ੍ਹਦੀ ਹੈ ਅਤੇ ਉਹ ਦਿੱਲੀ ਦੀ ਹੈ। ਦੀਪਾ ਵੀ ਬੇਗੁਸਰਾਏ 'ਚ ਦੋ ਹਫ਼ਤਿਆਂ ਤੋਂ ਹੈ। ਦੀਪਾ ਵੀ ਕੋਈ ਠੇਠ ਸਿਆਸੀ ਪ੍ਰਚਾਰਕ ਨਹੀਂ ਹੈ ਪਰ ਇਸ ਵਾਰ ਦੀਆਂ ਚੋਣਾਂ ਉਨ੍ਹਾਂ ਲਈ ਵੱਖ ਹਨ।
ਉਨ੍ਹਾਂ ਨੇ ਬੇਗੁਸਰਾਏ 'ਚ ਔਰਤਾਂ ਵਿਚਾਲੇ ਵਧੇਰੇ ਸਮਾਂ ਗੁਜਾਰਿਆ ਹੈ।
ਦੀਪਾ ਕਹਿੰਦੀ ਹੈ, "ਅਸੀਂ ਜਾਤ ਆਧਾਰਿਤ ਵੋਟਿੰਗ ਨੂੰ ਤੋੜਿਆ ਹੈ। ਅਸੀਂ ਔਰਤਾਂ ਕੋਲੋਂ ਪੁੱਛਿਆ ਹੈ ਕਿ ਬਾਥਰੂਮ ਕਿੱਥੇ ਹਨ, ਗੈਸ ਸਿਲੰਡਰ ਕਿੱਥੇ ਹਨ, ਹਸਪਤਾਲ ਕਿੱਥੇ ਹਨ। ਅਸੀਂ ਸਕੂਲ, ਕਾਲਜ, ਹਸਪਤਾਲ ਅਤੇ ਰੁਜ਼ਗਾਰ ਬਾਰੇ ਪੁੱਛਦੇ ਹਾਂ।"
ਇਹ ਵੀ ਪੜ੍ਹੋ-
"ਇਨ੍ਹਾਂ ਸਮੱਸਿਆਵਾਂ ਨਾਲ ਕੋਈ ਇੱਕ ਜਾਤ ਪੀੜਤ ਨਹੀਂ ਹੈ। ਕਨ੍ਹੱਈਆ ਕੋਲੋਂ ਆਸ ਹੈ ਇਸ ਲਈ ਛੁੱਟੀ ਲੈ ਕੇ ਆਈ ਹਾਂ। ਬਦਲਾਅ ਦੀ ਸ਼ੁਰੂਆਤ ਤਾਂ ਕਿਤੋਂ ਕਿਤੋਂ ਤਾਂ ਹੋਵੇਗੀ ਹੀ। ਮੈਨੂੰ ਲਗਦਾ ਹੈ ਕਿ ਇਹ ਬੇਗੁਸਰਾਏ ਤੋਂ ਹੀ ਹੋਵੇਗੀ। ਇਸ ਲਈ ਇੱਥੇ ਆਈ ਹਾਂ।"
ਉਨ੍ਹਾਂ ਮੁਤਾਬਕ, "ਮੈਂ ਘੁੰਮਦੇ ਹੋਏ ਜੋ ਮਹਿਸੂਸ ਕਰ ਰਹੀ ਹਾਂ ਉਹੀ ਦੱਸ ਰਹੀ ਹਾਂ। ਅੰਤ ਤਾਂ ਚੋਣਾਂ ਦੇ ਨਤੀਜੇ ਹੀ ਦੱਸਣਗੇ ਕਿ ਸਾਡੀ ਕੋਸ਼ਿਸ਼ ਕਿੰਨੀ ਸਫ਼ਲ ਰਹੀ। ਮੈਂ ਇੱਥੋਂ ਦੇ ਸਰਪੰਚਾਂ ਨਾਲ ਮਿਲਦੀ ਹਾਂ ਤਾਂ ਉਹ ਖ਼ੁਦ ਕਹਿੰਦੇ ਹਨ ਕਿ ਅਜਿਹੀਆਂ ਚੋਣਾਂ ਬੇਗੁਸਰਾਏ 'ਚ ਕਦੇ ਨਹੀਂ ਹੋਈਆਂ ਕਿਉਂਕਿ ਹੁਣ ਤੱਕ ਦੀਆਂ ਚੋਣਾਂ ਜਾਤ ਦੇ ਨੇੜੇ ਹੀ ਘੁੰਮਦੀਆਂ ਰਹਿੰਦੀਆਂ ਸਨ।"
'ਇਲੈਕਸ਼ਨ ਟੂਰਿਜ਼ਮ 'ਤੇ ਨਹੀਂ'
ਰਾਜਸਥਾਨ ਦੀ ਆਕਾਂਸ਼ਾ ਪਿਛਲੇ ਇੱਕ ਮਹੀਨੇ ਤੋਂ ਬੇਗੁਸਰਾਏ 'ਚ ਹੈ। ਆਕਾਂਸ਼ਾ ਇਸ ਤੋਂ ਪਹਿਲਾਂ ਇੱਥੇ ਬਿਹਾਰ ਦੇ ਆਪਣੇ ਦੋਸਤ ਦੇ ਵਿਆਹ 'ਚ ਆਈ ਸੀ।
ਉਹ ਕਹਿੰਦੀ ਹੈ, "ਅੱਜ ਕਿਸੇ ਨੂੰ ਵੀ ਦੇਸਧ੍ਰੋਹੀ ਕਹਿ ਦਿੰਦੇ ਹਨ। ਅਚਾਨਕ ਤੁਹਾਡੇ ਘਰ ਦੇ ਬੱਚੇ ਨੂੰ ਕੋਈ ਅੱਤਵਾਦੀ ਕਹਿਣ ਲੱਗ ਜਾਂਦਾ ਹੈ ਤਾਂ ਕਿਵੇਂ ਲੱਗੇਗਾ?"

ਉਹ ਕਹਿੰਦੀ ਹੈ ਕਿ ਉਹ ਲੋਕ ਇਥੇ ਕੋਈ ਇਲੈਕਸ਼ਨ ਟੂਰਿਜ਼ਮ 'ਤੇ ਨਹੀਂ ਆਏ ਹਨ। ਦੇਸ ਦੀ ਨੌਜਵਾਨ ਪੀੜ੍ਹੀ ਬਹੁਤ ਕੁਝ ਬਦਲਣਾ ਚਾਹੁੰਦੀ ਹੈ ਪਰ ਉਸ ਨੂੰ ਸਪੇਸ ਨਹੀਂ ਮਿਲ ਰਿਹਾ।"
ਆਕਾਂਸ਼ਾ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਘਰ ਵਾਲੇ ਨਾਰਾਜ਼ ਨਹੀਂ ਹੁੰਦੇ ਕਿ ਇੱਕ ਮਹੀਨੇ ਤੋਂ ਉਹ ਬੇਗੁਸਰਾਏ 'ਚ ਕੀ ਕਰ ਰਹੀ ਹੈ?
ਉਹ ਕਹਿੰਦੀ ਹੈ, "ਉਨ੍ਹਾਂ ਨੂੰ ਪਤਾ ਹੈ ਕਿ ਮੈਂ ਕੀ ਕਰ ਰਹੀ ਹਾਂ ਅਤੇ ਮੈਂ ਜੋ ਵੀ ਕਰਾਂਗੀ ਉਸ ਦਾ ਫ਼ੈਸਲਾ ਘਰ ਵਾਲੇ ਨਹੀਂ ਲੈਣਗੇ, ਘਰ ਵਾਲੇ ਹਰ ਵਾਰ ਸਹੀ ਨਹੀਂ ਹੁੰਦੇ।"
ਰਾਜਸਥਾਨ ਦੀ ਹੀ ਸੋਨਮ 29 ਮਾਰਚ ਤੋਂ ਬੇਗੁਸਰਾਏ 'ਚ ਹੈ। ਉਹ ਕਹਿੰਦੀ ਹੈ, "ਮੈਨੂੰ ਬਿਹਾਰ ਬਹੁਤ ਰਾਸ ਆ ਰਿਹਾ ਹੈ। ਮੈਂ ਤਾਂ ਮੰਨਦੀ ਹਾਂ ਕਿ ਗ਼ੈਰ-ਬਿਹਾਰੀਆਂ ਨੂੰ ਇੱਥਏ ਆਉਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਇੱਥੋਂ ਦੇ ਲੋਕ ਕਿੰਨੇ ਮਿਹਨਤੀ ਹਨ।"
ਸੋਨਮ ਕਹਿੰਦੀ ਹੈ, "ਪਿੰਡਾਂ ਦੇ ਲੋਕ ਸਾਡੀਆਂ ਗੱਲਾਂ ਨਾਲ ਸਹਿਮਤੀ ਜਤਾਉਂਦੇ ਹਨ ਅਤੇ ਆਪਣੀਆਂ ਪਰੇਸ਼ਾਨੀਆਂ 'ਤੇ ਖੁੱਲ੍ਹ ਕੇ ਬੋਲ ਰਹੇ ਹਨ। ਇਥੇ ਬੁਨਿਆਦੀ ਸੁਵਿਧਾਵਾਂ ਦਾ ਮੁੱਦਾ ਹੈ। ਹਾਂ, ਇਹ ਸਹੀ ਹੈ ਕਿ ਇੱਥੇ ਕੋਈ ਮੋਦੀ ਵਿਰੋਧੀ ਮਾਹੌਲ ਨਹੀਂ ਹੈ ਪਰ ਵਿਰੋਧੀ ਦੀ ਥਾਂ ਖਾਲੀ ਹੈ ਅਤੇ ਸਾਡੀ ਕੋਸ਼ਿਸ਼ ਵਿਰੋਧੀ ਦੇ ਖਾਲੀਪਣ ਨੂੰ ਹੀ ਭਰਨਾ ਹੈ। ਅਸੀਂ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਨਹੀਂ ਲੜ ਰਹੇ।"

ਇਹ ਸਾਰੀ ਕੁੜੀਆਂ ਸ਼ਨਿੱਚਰਵਾਰ ਸ਼ਾਮ ਤੱਕ ਵਾਪਸ ਜਾਵੇਗੀ।
ਸੋਨਮ ਕੋਲੋਂ ਪੁੱਛਿਆਂ ਕਿ ਵਾਪਸ ਆਉਣ ਵੇਲੇ ਉਨ੍ਹਾਂ ਦੇ ਦਿਮਾਗ਼ 'ਚ ਬਿਹਾਰ ਦੀ ਉਹ ਕਿਹੜੀ ਗੱਲ ਹੋਵੇਗੀ ਜੋ ਹਮੇਸ਼ਾ ਯਾਦ ਰਹੇਗੀ?
ਉਹ ਕਹਿੰਦੀ ਹੈ, "ਬਿਹਾਰ ਦੇ ਉਹ ਲੋਕ ਜੋ ਹੱਡ-ਭੰਨਵੀ ਮਿਹਨਤ ਕਰਦੇ ਹਨ ਪਰ ਬਹੁਤ ਕੁਝ ਨਹੀਂ ਮਿਲਦਾ, ਫਿਰ ਵੀ ਆਸਾਂ ਦੀ ਰੌਸ਼ਨੀ ਦੀ ਸ਼ੁਰੂਆਤ ਇਥੋਂ ਹੀ ਕਰਦੇ ਹਨ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












