ਕੀ ਭਾਜਪਾ ਹੀ ਸਿਰਫ਼ ਬਹੁਮਤ ਜਿੰਨੀਆਂ ਸੀਟਾਂ ਉੱਤੇ ਚੋਣ ਲੜ ਰਹੀ- ਫੈਕਟ ਚੈੱਕ

    • ਲੇਖਕ, ਸੁਪ੍ਰੀਤ ਅਨੇਜਾ
    • ਰੋਲ, ਫੈਕਟ ਚੈੱਕ ਟੀਮ, ਬੀਬੀਸੀ ਨਿਊਜ਼

ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ 'ਚ ਸਿਰਫ਼ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਹਾਸਿਲ ਕਰਨ ਲਈ ਚੋਣਾਂ ਲੜ ਰਹੀ ਹੈ।

ਭਾਰਤ 'ਚ ਲੋਕ ਸਭਾ ਚੋਣਾਂ 7 ਗੇੜਾਂ 'ਚ ਹੋ ਰਹੀ ਹੈ ਅਤੇ ਇਨ੍ਹਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਵੋਟਾਂ ਦਾ ਪਹਿਲਾ ਗੇੜ 11 ਅਪ੍ਰੈਲ ਨੂੰ ਹੋ ਗਿਆ ਹੈ।

ਇਸ ਵਾਇਰਲ ਪੋਸਟ 'ਚ ਲਿਖਿਆ ਗਿਆ ਹੈ, "ਸਪੱਸ਼ਟ ਤੌਰ 'ਤੇ ਬਹੁਮਤ ਹਾਸਿਲ ਕਰਨ ਲਈ ਤੁਹਾਨੂੰ 273 ਸੀਟਾਂ ਚਾਹੀਦੀਆਂ ਹਨ, ਕਾਂਗਰਸ ਸਿਰਫ਼ 230 ਸੀਟਾਂ 'ਤੇ ਹੀ ਚੋਣਾਂ ਲੜ ਰਹੀ ਹੈ।”

ਇਹ ਵੀ ਪੜ੍ਹੋ-

“ਐੱਸਪੀ 37, ਬੀਐੱਸਪੀ 37, ਆਰਜੇਡੀ 20 ਅਤੇ ਟੀਐੱਮਸੀ 42 ਸੀਟਾਂ ’ਤੇ ਚੋਣ ਲੜ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਕੋਈ ਵੀ ਪਾਰਟੀ ਆਪਣੀ ਪੂਰਨ ਤੌਰ 'ਤੇ ਸਰਕਾਰ ਬਣਾਉਣ ਲਈ ਚੋਣਾਂ ਨਹੀਂ ਲੜ ਰਹੀ ਹੈ। ਉਹ ਭਾਜਪਾ ਨੂੰ ਸਪੱਸ਼ਟ ਬਹੁਮਤ ਹਾਸਿਲ ਕਰਨ ਤੋਂ ਰੋਕਣ ਲਈ ਅਤੇ ਰਾਸ਼ਟਰ ਨੂੰ ਅਪਾਹਜ ਕਰਨ ਲਈ ਚੋਣਾਂ ਲੜ ਰਹੇ ਹਨ।"

ਇਸ ਪੋਸਟ ਨੂੰ ਕਈ ਭਾਜਪਾ ਹਮਾਇਤੀ ਫੇਸਬੁੱਕ ਗਰੁੱਪਾਂ 'ਚ ਸਾਂਝਾ ਕੀਤਾ ਗਿਆ ਹੈ ਜਿਵੇਂ, "ਵੀ ਸਪੋਰਟ ਨਰਿੰਦਰ ਮੋਦੀ।"

ਇਸ ਨੂੰ ਸ਼ੇਅਰਚੈਟ ਵਰਗੇ ਪਲੇਟਫਾਰਮ 'ਤੇ ਹਜ਼ਾਰਾਂ ਵਾਰ ਦੇਖਿਆ ਗਿਆ। ਸਾਡੇ ਵਟਸਐਪ ਗਰੁੱਪ 'ਤੇ ਲੋਕਾਂ ਨੇ ਸੱਚਾਈ ਜਾਣਨ ਲਈ ਇਸ ਦੀ ਇੱਕ ਫੋਟੋ ਭੇਜੀ। ਅਸੀਂ ਦੇਖਿਆ ਕਿ ਵਾਇਰਲ ਪੋਸਟ ਦੇ ਦਾਅਵੇ ਝੂਠੇ ਹਨ।

ਇਹ ਵੀ ਪੜ੍ਹੋ-

ਫੈਕਟ ਚੈੱਕ

ਲੋਕ ਸਭਾ ਦੀਆਂ ਕੁੱਲ 543 ਸੀਟਾਂ ਤੇ ਦੋ ਨਾਮਜ਼ਦ ਸੀਟਾਂ ਹਨ। ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਸਰਕਾਰ ਬਣਾਉਣ ਲਈ ਘੱਟੋ-ਘੱਟ 272 ਸੀਟਾਂ ਦੀ ਜ਼ਰੂਰਤ ਹੈ।

ਇਹ ਸੱਚ ਹੈ ਕਿ ਭਾਜਪਾ ਬਹੁਮਤ ਹਾਸਿਲ ਕਰਨ ਲਈ 272 ਤੋਂ ਵੱਧ ਸੀਟਾਂ 'ਤੇ ਚੋਣ ਲੜ ਰਹੀ ਹੈ। ਭਾਜਪਾ ਨੇ ਹੁਣ ਤੱਕ 433 ਉਮੀਦਵਾਰਾਂ ਦੀਆਂ 19 ਸੂਚੀਆਂ ਵੀ ਜਾਰੀ ਕੀਤੀਆਂ ਹਨ।

ਪਰ ਇਹ ਦਾਅਵਾ ਕਰਨਾ ਗ਼ਲਤ ਹੈ ਕਿ ਕਾਂਗਰਸ 230 ਸੀਟਾਂ 'ਤੇ ਚੋਣਾਂ ਲੜ ਰਹੀ ਹੈ।

ਕਾਂਗਰਸ ਪਾਰਟੀ ਦੀ ਅਧਿਕਾਰਤ ਵੈਬਸਾਈਟ ਵੱਖ-ਵੱਖ ਚੋਣ ਖੇਤਰਾਂ ਦੇ ਉਮੀਦਵਾਰਾਂ ਦੀ ਇਕਸਾਰ ਸੂਚੀ ਦਿੰਦੀ ਹੈ।

ਤ੍ਰਿਮੂਲ ਕਾਂਗਰਸ (ਸੀਐਮਸੀ), ਬਹੁਜਨ ਸਮਾਜ ਪਾਰਟੀ (ਬੀਐੱਸਪੀ), ਸਮਾਜਵਾਦੀ ਪਾਰਟੀ (ਐੱਸਪੀ) ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਖੇਤਰੀ ਪਾਰਟੀਆਂ ਹਨ।

ਇਨ੍ਹਾਂ ਚਾਰਾਂ ਪਾਰਟੀਆਂ ਦੇ ਖੇਤਰੀ ਨੁਮਾਇੰਦਗੀ ਕਾਰਨ ਇਨ੍ਹਾਂ ਦੇ ਉਮੀਦਵਾਰਾਂ ਦੀ ਗਿਣਤੀ ਘੱਟ ਹੈ ਅਤੇ ਇਹ ਆਪਣੇ-ਆਪਣੇ ਖੇਤਰਾਂ ਤੋਂ ਚੋਣ ਲੜ ਰਹੇ ਹਨ।

ਉੱਤਰ ਪ੍ਰਦੇਸ਼ ਵਿੱਚ ਐਸਪੀ 37 ਸੀਟਾਂ 'ਤੇ ਅਤੇ ਬੀਐਸਪੀ 38 ਸੀਟਾਂ 'ਤੇ ਚੋਣ ਲੜ ਰਹੀ ਹੈ। ਬਿਹਾਰ ਤੋਂ ਆਰਜੇਡੀ ਨੇ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਤ੍ਰਿਮੂਲ ਕਾਂਗਰਸ ਨੇ 42 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਪੱਛਮੀ ਬੰਗਾਲ ਦੇ ਵੱਖ-ਵੱਖ ਚੋਣ ਹਲਕਿਆਂ ਤੋਂ ਚੋਣ ਲੜ ਰਹੇ ਹਨ।

ਭਾਜਪਾ ਅਤੇ ਕਾਂਗਰਸ ਨੇ ਪੂਰੇ ਦੇਸ 'ਚ ਕਈ ਸੂਬਿਆਂ ਤੋਂ ਉਮੀਦਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ।

ਇਸ ਤਰ੍ਹਾਂ ਇਹ ਦਾਅਵਾ ਕਰਨਾ ਕਿ ਕਾਂਗਰਸ ਨੇ ਸਿਰਫ਼ 230 ਸੀਟਾਂ ਤੋਂ ਉਮੀਦਵਾਰ ਐਲਾਨੇ ਹਨ, ਬਿਲਕੁਲ ਗ਼ਲਤ ਹੈ।

ਜਦਕਿ ਹੁਣ ਤੱਕ ਪਾਰਟੀ ਨੇ 379 ਉਮੀਦਵਾਰਾਂ ਦੇ ਨਾਮ ਦਿੱਤੇ ਹਨ ਜਦਕਿ ਬਹੁਮਤ ਹਾਸਿਲ ਕਰਨ ਲਈ 272 ਦਾ ਅੰਕੜਾ ਹੈ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)