You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ: ਮੇਨਕਾ ਗਾਂਧੀ ਨੇ ਪ੍ਰਚਾਰ ਦੌਰਾਨ ਮੁਸਲਮਾਨਾਂ ਨੂੰ ਕੀ ਕਿਹਾ ਕਿ ਵਿਵਾਦ ਹੋ ਗਿਆ
ਮੇਨਕਾ ਗਾਂਧੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਉਨ੍ਹਾਂ ਨੇ ਮੁਸਲਮਾਨ ਵੋਟਰਾਂ ਬਾਰੇ ਜੋ ਬਿਆਨ ਦਿੱਤਾ ਹੈ ਉਸ ਬਾਰੇ ਵਿਵਾਦ ਹੋ ਗਿਆ ਹੈ।
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਉਹ ਭਾਜਪਾ ਦੀ ਟਿੱਕਟ 'ਤੇ ਲੋਕ ਸਭਾ ਚੋਣਾਂ ਲੜ ਰਹੇ ਹਨ। ਇਹ ਵਿਵਾਦਿਤ ਬਿਆਨ ਉਨ੍ਹਾਂ ਨੇ ਇੱਕ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਦਿੱਤਾ।
ਪੜ੍ਹੋ, ਮੇਨਕਾ ਗਾਂਧੀ ਨੇ ਕੀ ਕਿਹਾ
“ਲੋਕਾਂ ਦੀ ਮਦਦ ਤੇ ਪਿਆਰ ਨਾਲ ਮੈਂ ਜਿੱਤ ਰਹੀ ਹਾਂ, ਪਰ ਜੇ ਮੇਰੀ ਜਿੱਤ ਮੁਸਲਮਾਨਾਂ ਤੋਂ ਬਿਨਾਂ ਹੋਈ ਤਾਂ ਮੈਨੂੰ ਵਧੀਆ ਨਹੀਂ ਲੱਗੇਗਾ। ਕਿਉਂਕਿ ਮੈਂ ਇੰਨ੍ਹਾਂ ਦੱਸ ਦਿੰਦੀ ਹਾਂ ਕਿ ਦਿੱਲ ਖੱਟਾ ਹੋ ਜਾਂਦਾ ਹੈ। ਫਿਰ ਜਦੋਂ ਮੁਸਲਮਾਨ ਕੰਮ ਲਈ ਆਉਂਦਾ ਹੈ ਤਾਂ ਮੈਂ ਸੋਚਦੀ ਹਾਂ ਕਿ ‘ਛੱਡੋ ਪਰ੍ਹੇ ਕੀ ਫਰਕ ਪੈਂਦਾ ਹੈ’।”
ਇਹ ਵੀ ਪੜ੍ਹੋ
“ਆਖ਼ਰ ਨੌਕਰੀ ਇੱਕ ਸੌਦੇਬਾਜ਼ੀ ਵੀ ਤਾਂ ਹੁੰਦੀ ਹੈ — ਗੱਲ ਸਹੀ ਹੈ ਕਿ ਨਹੀਂ? ਇਹ ਨਹੀਂ ਕਿ ਅਸੀਂ ਸਾਰੇ ਮਹਾਤਮਾ ਗਾਂਧੀ ਦੀ ਸੱਤਵੀਂ ਪੀੜ੍ਹੀ ਹਾਂ ਕਿ ਅਸੀਂ ਦਿੰਦੇ ਹੀ ਜਾਵਾਂਗੇ ਅਤੇ ਫਿਰ ਚੋਣਾਂ ਵਿੱਚ ਮਾਰ ਖਾਈ ਜਾਵਾਂਗੇ। ਗੱਲ ਸਹੀ ਹੈ ਕਿ ਨਹੀਂ? ਤੁਹਾਨੂੰ ਇਹ ਪਹਿਚਾਨਣਾ ਪਵੇਗਾ। ਇਹ ਜਿੱਤ ਤੁਹਾਡੇ ਬਿਨਾਂ ਵੀ ਹੋਵੇਗੀ ਤੇ ਤੁਹਾਡੇ ਨਾਲ ਵੀ ਹੋਵੇਗੀ। ਅਤੇ ਇਹ ਚੀਜ਼ ਤੁਹਾਨੂੰ ਹਰ ਥਾਂ ਫੈਲਾਉਣੀ ਹੋਵੇਗੀ।”
“ਜਦੋਂ ਮੈਂ ਦੋਸਤੀ ਦਾ ਹੱਥ ਲੈ ਕੇ ਆਈ ਹਾਂ। ਪੀਲੀਭੀਤ ਤੋਂ ਪੁੱਛ ਲਵੋ, ਇੱਕ ਵੀ ਬੰਦੇ ਨੂੰ ਫੋਨ ਕਰਕੇ ਪੁੱਛ ਲਵੋ ਕਿ ਮੇਨਕਾ ਗਾਂਧੀ ਉੱਥੇ ਕਿਹੋ ਜਿਹੀ ਸੀ। ਜੇ ਤੁਹਾਨੂੰ ਕਿਤੇ ਵੀ ਲੱਗੇ ਕਿ ਮੈਥੋਂ ਗੁਸਤਾਖ਼ੀ ਹੋਈ ਹੈ ਤਾਂ ਮੈਨੂੰ ਵੋਟ ਨਾ ਦਿਓ।”
“ਪਰ ਜੇ ਤੁਹਾਨੂੰ ਲੱਗੇ ਕਿ ਮੈਂ ਖੁੱਲ੍ਹੇ ਹੱਥ, ਖੁੱਲ੍ਹੇ ਦਿਲ ਨਾਲ ਆਈ ਹਾਂ, ਤੁਹਾਨੂੰ ਲੱਗੇ ਕਿ ਕੱਲ੍ਹ ਨੂੰ ਤੁਹਾਨੂੰ ਮੇਰੀ ਲੋੜ ਪਵੇਗੀ... ਇਹ ਇਲੈਕਸ਼ਨ ਤਾਂ ਮੈਂ ਪਾਰ ਕਰ ਚੁੱਕੀ ਹਾਂ। ਹੁਣ ਤੁਹਾਨੂੰ ਮੇਰੀ ਲੋੜ ਪਵੇਗੀ। ਹੁਣ ਤੁਸੀਂ ਲੋੜ ਲਈ ਨੀਂਹ ਰੱਖਣੀ ਹੈ ਤਾਂ ਇਹੀ ਸਮਾਂ ਹੈ। ਜਦੋਂ ਤੁਹਾਡੇ ਪੋਲਿੰਗ ਬੂਥ ਦਾ ਨਤੀਜਾ ਆਵੇਗਾ ਤੇ ਉਸ ਨਤੀਜੇ ਵਿੱਚ ਸੌ ਵੋਟ ਨਿਕਲਣਗੇ ਜਾਂ 50 ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਕੰਮ ਲਈ ਮੇਰੇ ਕੋਲ ਆਓਂਗੇ ਤਾਂ ਉਹੀ ਹੋਵੇਗਾ ਮੇਰਾ ਸਾਥ....”
ਇਹ ਵੀ ਪੜ੍ਹੋ
ਪ੍ਰਤੀਕਿਰਿਆ ਕੀ ਆਈ?
ਮੇਨਕਾ ਗਾਂਧੀ ਦੇ ਬਿਆਨ ’ਤੇ ਕਾਂਗਰਸ ਪਾਰਟੀ ਦੇ ਆਗੂ ਸੰਜੇ ਝਾ ਨੇ ਟਵੀਟ ਕੀਤਾ, "ਵਾਹ, ਮੈਂ ਹੁਣੇ-ਹੁਣੇ ਸੁਣਿਆ ਕਿ ਮੇਨਕਾ ਗਾਂਧੀ ਨੇ ਮੁਸਲਮਾਨਾਂ ਨੂੰ ਨਾਲ ਗੱਲ ਕਰਦੇ ਹੋਏ ਬਹੁਤ ਹੀ ਹੈਰਾਨੀ ਵਾਲੀ ਗੱਲ ਕਹੀ, ‘ਮੇਰੇ ਕੋਲ ਹਰ ਬੂਥ ਦੇ ਹਿਸਾਬ ਨਾਲ ਵੇਰਵੇ ਹਨ, ਤੁਹਾਨੂੰ ਮੇਰੀ ਲੋੜ ਪਵੇਗੀ।’ ਭਾਜਪਾ ਨੂੰ ਹਰਾਉਣਾ ਸਾਡੀ ਜਿੰਮੇਵਾਰੀ ਹੈ। ਉਹ ਵੋਟਾਂ ਲਈ ਸਾਡੇ ਸਾਥੀ ਭਾਰਤੀਆਂ ਨੂੰ ਡਰਾ ਰਹੇ ਹਨ। ਚੋਣ ਕਮਿਸ਼ਨ ਇਸ 'ਤੇ ਜਲਦ ਤੋਂ ਜਲਦ ਕਾਰਵਾਈ ਕਰੇ।”
ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੇ ਮੇਨਕਾ ਦੇ ਹੱਕ ਵਿੱਚ ਟਵੀਟ ਕੀਤਾ।
ਉਨ੍ਹਾਂ ਨੇ ਲਿਖਿਆ, “ਜੇ ਭਾਰਤੀ ਮੁਸਲਮਾਨ ਮੇਨਕਾ ਗਾਂਧੀ ਨੂੰ ਵੋਟ ਨਹੀਂ ਦਿੰਦੇ ਤਾਂ ਉਹ ਮਹਾਤਮਾ ਗਾਂਧੀ ਨਹੀਂ ਹਨ ਜੋ ਉਨ੍ਹਾਂ ਨੂੰ ਧੋਖੇ ਦੇ ਬਦਲੇ ਇਨਾਮ ਵਿੱਚ ਪਾਕਿਸਤਾਨ ਦੇ ਦੇਣਗੇ। ਇਮਾਨਦਾਰ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਧੋਖੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।"
ਆਮ ਆਦਮੀ ਪਾਰਟੀ ਦੇ ਆਗੂ ਅਭਿਜੀਤ ਦੀਪਕੇ ਨੇ ਟਵੀਟ ਵਿੱਚ ਲਿਖਿਆ, “ਮੇਨਕਾ ਗਾਂਧੀ ਨੇ ਖੁੱਲ੍ਹੇਆਮ ਵੋਟਰਾਂ ਨੂੰ ਧਮਕੀ ਦਿੱਤੀ ਹੈ। ਮੇਨਕਾ ਗਾਂਧੀ ਅਤੇ ਭਾਜਪਾ ਨੇ ਲੋਕਾਂ ਨੂੰ ਨੌਕਰੀ ਦੇਣ ਲਈ ਕੀ ਕੀਤਾ। ਦੇਸ਼ ਵਿੱਚ ਬੇਰੁਜ਼ਗਾਰੀ ਦਰ ਹੁਣ ਤੱਕ ਦੀ ਸਭ ਤੋਂ ਉੱਪਰ ਹੈ।”
ਸੁਲਤਾਨਪੁਰ ਮੇਨਕਾ ਗਾਂਧੀ ਦੇ ਪਤੀ ਸੰਜੇ ਗਾਂਧੀ ਦਾ ਕਾਰਜ ਖੇਤਰ ਰਿਹਾ ਹੈ।
ਮੇਨਕਾ ਗਾਂਧੀ ਪੀਲੀਭੀਤ ਤੋਂ ਛੇ ਵਾਰ ਚੋਣਾਂ ਜਿੱਤ ਚੁੱਕੇ ਹਨ ਪਰ ਇਸ ਵਾਰ ਉਨ੍ਹਾਂ ਨੇ ਇਹ ਸੀਟ ਆਪਣੇ ਬੇਟੇ ਵਰੁਣ ਗਾਂਧੀ ਨੂੰ ਦੇ ਦਿੱਤੀ ਹੈ ਅਤੇ ਖ਼ੁਦ ਸੁਲਤਾਨਪੁਰ ਤੋਂ ਚੋਣ ਲੜ ਰਹੇ ਹਨ।
ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵਰੁਣ ਗਾਂਧੀ ਸੁਲਤਾਨਪੁਰ ਤੋਂ ਹੀ ਲੋਕ ਸਭਾ ਲਈ ਚੁਣੇ ਗਏ ਸਨ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ