ਨਮੋ ਟੀਵੀ : ਚੋਣਾਂ ਤੋਂ ਠੀਕ ਪਹਿਲਾਂ ਨਵਾਂ ਚੈਨਲ ਕਿੱਥੋਂ ਆਇਆ

ਤਸਵੀਰ ਸਰੋਤ, narendramodi @Twitter
ਪਿਛਲੇ ਕੁਝ ਦਿਨਾਂ ਤੋਂ ਚੋਣ ਕਮਿਸ਼ਨ ਤੋਂ ਲੈ ਕੇ ਸਿਆਸੀ ਪਾਰਟੀਆਂ ਅਤੇ ਮੀਡੀਆ ਇੱਕ ਮੁੱਦੇ ਉੱਤੇ ਲਗਾਤਾਰ ਚਰਚਾ ਕਰ ਰਿਹਾ ਹੈ। ਮੁੱਦਾ ਇਹ ਹੈ ਕਿ ਨਮੋ ਟੀਵੀ ਨਾਂ ਦਾ ਇੱਕ ਚੈਨਲ ਚੋਣਾਂ ਮੌਕੇ ਕਿੱਥੋਂ ਅਤੇ ਕਿਵੇਂ ਆਇਆ। ਚਰਚਾ ਇਹ ਵੀ ਹੈ ਕਿ ਇਸ ਚੈਨਲ ਦਾ ਮਾਲਕ ਕੌਣ ਹੈ ਅਤੇ ਇਹ ਚੈਨਲ ਕਿੱਥੋਂ ਚੱਲ ਰਿਹਾ ਹੈ।
ਬੁੱਧਵਾਰ ਨੂੰ ਚੋਣ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਨਮੋ ਟੀਵੀ ਦੀ ਸ਼ੁਰੂਆਤ ਦੇ ਸਬੰਧ ਵਿਚ ਜਵਾਬ ਮੰਗਿਆ ਹੈ।
ਇਸ ਤੋਂ ਹਫਤੇ ਪਹਿਲਾ 'ਆਪ' ਨੇ ਚੋਣ ਕਮਿਸ਼ਨ ਨੂੰ ਕਥਿਤ ਤੌਰ 'ਤੇ ਮੋਦੀ ਦੇ ਨਾਮ ਨਾਲ ਚੈਨਲ ਚਲਾਉਣ ਦੀ ਸ਼ਿਕਾਇਤ ਕੀਤੀ ਸੀ।
ਪਾਰਟੀ ਨੇ ਇਸ ਗੱਲ 'ਤੇ ਸਵਾਲ ਕੀਤਾ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਕ ਸਿਆਸੀ ਪਾਰਟੀ ਨੂੰ 24 ਘੰਟੇ ਚੈਨਲ ਕਿਵੇਂ ਚਲਾਉਣ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਸਵਾਲ ਕੀਤਾ ਕਿ ਇਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੀ ਸਮਗਰੀ 'ਤੇ ਕਿਸ ਦੀ ਨਿਗਰਾਨੀ ਹੋਵੇਗੀ?
ਇਹ ਵੀ ਪੜ੍ਹੋ-

ਤਸਵੀਰ ਸਰੋਤ, namotv.in @facebook
ਕਾਂਗਰਸ ਨੇ ਵੀ ਇਸ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਇਸਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।
ਭਾਵੇਂ ਕਿ ਡੀਟੀਐੱਚ ਉੱਤੇ ਸਰਵਿਸ ਦੇਣ ਵਾਲੀ ਕੰਪਨੀ ਟਾਟਾ ਸਕਾਈ ਨੇ ਵੀਰਵਾਰ ਨੂੰ ਇਸ ਬਾਰੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਨਮੋ ਟੀਵੀ ਹਿੰਦੀ ਨਿਊਜ਼ ਚੈਨਲ ਨਹੀਂ ਹੈ। ਇਹ ਇੱਕ ਵਿਸ਼ੇਸ਼ ਸੁਵਿਧਾ ਹੈ ਜੋ ਇੰਟਰਨੈੱਟ ਰਾਹੀ ਮੁਹੱਈਆ ਕਰਵਾਇਆ ਜਾ ਰਹੀ ਹੈ ਅਤੇ ਇਸਦੇ ਪ੍ਰਸਾਰਣ ਲਈ ਸਰਕਾਰੀ ਲਾਇਸੰਸ ਲੈਣ ਦੀ ਜਰੂਰਤ ਨਹੀਂ ।
ਸਰਸਰੀ ਨਜ਼ਰ ਤੋਂ ਦੇਖੀਏ ਤਾਂ ਇਹ ਚੈਨਲ ਭਾਜਪਾ ਦਾ ਲੱਗਦਾ ਹੈ, ਪਰ ਅਧਿਕਾਰਤ ਤੌਰ 'ਤੇ ਭਾਜਪਾ ਨੇ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ।
ਇਹ ਵੀ ਪੜ੍ਹੋ-
ਐੱਨਡੀਟੀਵੀ ਦੀ ਇੱਕ ਖ਼ਬਰ ਮੁਤਾਬਕ ਜਦੋਂ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਬੰਧਤ ਅਧਿਕਾਰੀ ਹੀ ਦੇਣਗੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਇਸ ਬਾਰੇ ਟਿੱਪਣੀ ਕਰਨ ਦਿਓ, ਮੈਨੂੰ ਅਤੇ ਤੁਹਾਨੂੰ ਇਸ ਮਾਮਲੇ ਵਿਚ ਨਹੀਂ ਪੈਣਾ ਚਾਹੀਦਾ।
ਇਸ ਸਬੰਧੀ ਟਾਟਾ ਸਕਾਈ ਨੇ 29 ਮਾਰਚ ਨੂੰ ਆਪਣੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ ਚੈਨਲ ਨੰਬਰ 512 ਉੱਤੇ ਆਉਣ ਵਾਲਾ ਨਮੋ ਟੀਵੀ ਚੈਨਲ ਹਿੰਦੀ ਨਿਊਜ਼ ਚੈਨਲ ਹੈ ਅਤੇ ਸਿਆਸਤ ਦੇ ਬਾਰੇ ਖ਼ਬਰਾਂ ਦਿੰਦਾ ਹੈ।

ਤਸਵੀਰ ਸਰੋਤ, Tatasky @twitter
ਇੱਕ ਹੋਰ ਟਵੀਟ ਵਿਚ ਟਾਟਾ ਸਕਾਈ ਨੇ ਕਿਹਾ ਸੀ ਕਿ ਲਾਂਚ ਆਫਰ ਦੇ ਤੌਰ ਉੱਤੇ ਇਹ ਚੈਨਲ ਸਾਰੇ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ, ਇਸ ਨੂੰ ਹਟਾਉਣ ਦਾ ਕੋਈ ਵਿਕਲਪ ਨਹੀਂ ਹੈ।

ਤਸਵੀਰ ਸਰੋਤ, Tatasky @Twitter
ਨਮੋ ਟੀਵੀ ਦੀ ਵੈੱਬਸਾਈਟ ਉੱਤੇ ਨਿੱਜਤਾ ਦਾ ਪੰਨਾ ਹੈ ਉਸ ਉੱਤੇ 22 ਦਸੰਬਰ 2017 ਦੀ ਤਾਰੀਖ਼ ਦਿੱਤੀ ਗਈ ਹੈ।

ਤਸਵੀਰ ਸਰੋਤ, namotv.in
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸੂਚੀ ਵਿਚ 31 ਮਾਰਚ 2019 ਤੱਕ ਦੇਸ਼ ਵਿਚ ਕੁੱਲ 901 ਚੈਨਲ ਚੱਲ ਰਹੇ ਸਨ, ਪਰ ਇਸ ਸੂਚੀ ਵਿਚ ਨਮੋ ਟੀਵੀ ਦਾ ਕਿਤੇ ਨਾਂ ਨਹੀਂ ਹੈ।
ਇਸ ਤੋਂ ਇਲਾਵਾ ਸੰਚਾਰ ਸੈਟੇਲਾਈਟ ਲਿੰਗਸੈਟ ਰਾਹੀ ਜੁੜਨ ਵਾਲੀਆਂ ਡੀਟੀਐੱਚ ਸੇਵਾਵਾਂ ਦੀ ਸੂਚੀ ਵਿਚ ਵੀ ਨਮੋ ਟੀਵੀ ਦਾ ਨਾਂ ਨਹੀਂ ਹੈ।
31 ਮਾਰਚ 2019 ਤੱਕ ਜਿੰਨ੍ਹਾਂ ਚੈਨਲਾਂ ਨੂੰ ਸ਼ੁਰੂ ਕਰਨ ਦੀ ਆਗਿਆ ਮਿਲੀ ਸੀ, ਉਸ ਵਿਚ ਵੀ ਨਮੋ ਟੀਵੀ ਦਾ ਨਾਮ ਨਹੀਂ ਹੈ।
ਨਮੋ ਟੀਵੀ ਉੱਤੇ ਕੀ ਦਿਖਦਾ ਹੈ
ਇਸ ਚੈਨਲ ਨੇ ਆਪਣੇ ਲੋਗੋ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਰਤੀ ਹੈ। ਇਹ ਟਾਟਾ ਸਕਾਈ, ਡਿਸ਼ ਟੀਵੀ ਅਤੇ ਕਈ ਹੋਰ ਪਲੇਟਫਾਰਮ ਉੱਤੇ ਦੇਖਿਆ ਜਾ ਸਕਦਾ ਹੈ।
ਕਈ ਲੋਕਾਂ ਨੇ ਇਸ ਉੱਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਇਹ ਚੈਨਲ ਉਨ੍ਹਾਂ ਨੂੰ ਪਰੋਸਿਆ ਜਾ ਰਿਹਾ ਹੈ।

ਤਸਵੀਰ ਸਰੋਤ, Narendra modi @Twitter
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3