ਤੁਹਾਡਾ ਮੋਬਾਈਲ ਨੈਟਵਰਕ ਤੇਜ਼ ਹੈ ਜਾਂ ਵਾਈਫਾਈ?

ਤਸਵੀਰ ਸਰੋਤ, Getty Images
ਇੱਕ ਰਿਸਰਚ ਮੁਤਾਬਕ ਕਈ ਦੇਸਾਂ ਵਿੱਚ ਹੁਣ ਮੋਬਾਈਲ ਡਾਟਾ ਵਾਈ-ਫਾਈ ਤੋਂ ਤੇਜ਼ ਕੰਮ ਕਰਦਾ ਹੈ।
80 ਦੇਸਾਂ ਵਿੱਚ ਸਪੀਡ ਟੈਸਟ ਕਰਨ ਤੋਂ ਬਾਅਦ ਇਹ ਸਾਬਤ ਹੋਇਆ ਕਿ 33 ਦੇਸਾਂ ਵਿੱਚ ਮੋਬਾਈਲ ਡਾਟਾ ਨੇ ਵਾਈ-ਫਾਈ ਨੂੰ ਪਿੱਛੇ ਛੱਡ ਦਿੱਤਾ ਹੈ। ਇਹ ਸਰਵੇਅ ਵਾਇਰਲੈਸ ਕਵਰੇਜ ਮੈਪਿੰਗ ਕੰਪਨੀ 'ਓਪਨ ਸਿਗਨਲ' ਵੱਲੋਂ ਕੀਤਾ ਗਿਆ ਹੈ।
ਹਾਲਾਂਕਿ ਅਜੇ ਵੀ ਵਧੇਰੇ ਦੇਸਾਂ 'ਚ ਵਾਈ-ਫਾਈ ਸਭ ਤੋਂ ਤੇਜ਼ ਹੈ, ਇਨ੍ਹਾਂ ਦੇਸਾਂ ਵਿੱਚ ਯੂਕੇ ਅਤੇ ਆਇਰਲੈਂਡ ਵੀ ਸ਼ਾਮਲ ਹਨ।
ਪਰ ਕੰਪਨੀ ਓਪਨ ਸਿਗਨਲ ਮੁਤਾਬਕ ਜੇ ਵਾਈ-ਫਾਈ ਵਾਲੀ ਲੋਕੇਸ਼ਨ ਵਿੱਚ ਪਹਿਲਾਂ ਤੋਂ ਹੀ ਹੋਰ ਨੈਟਵਰਕਸ ਹਨ ਤਾਂ ਏਅਰ-ਵੇਵਜ਼ ਦੀ ਭੀੜ ਹੋਣ ਕਾਰਨ ਸਪੀਡ 'ਤੇ ਫਰਕ ਪੈ ਸਕਦਾ ਹੈ।
ਇਹ ਵੀ ਪੜ੍ਹੋ-
ਜਦਕਿ ਮੋਬਾਈਲ ਨੈਟਵਰਕ ਦਾ ਸਪੈਕਟਰਮ ਪਹਿਲਾਂ ਤੋਂ ਤੈਅ ਹੁੰਦਾ ਹੈ ਅਤੇ ਉਸ ਦਾ ਲਾਈਸੈਂਸ ਵੀ ਆਪਰੇਟਰ ਕੋਲ ਹੁੰਦਾ ਹੈ, ਜਿਸ ਕਾਰਨ ਇੰਟਰਨੈੱਟ ਇਸਤੇਮਾਲ ਕਰਨ ਦਾ ਤਜਰਬਾ ਵਧੀਆ ਰਹਿੰਦਾ ਹੈ।
ਡਾਟਾ ਦਾ ਨਿਚੋੜ ਕੱਢਣ ਵਾਲੇ ਇਐਨ ਫੌਗ ਨੇ ਰਿਪੋਰਟ ਵਿੱਚ ਲਿਖਿਆ, ''ਇਹ ਗਲਤ ਹੈ ਕਿ ਮੋਬਾਈਲ ਡਾਟਾ ਵਾਈ-ਫਾਈ ਤੋਂ ਘਟੀਆ ਹੈ।''
ਆਸਟ੍ਰੇਲੀਆ ਵਿੱਚ ਮੋਬਾਈਲ 'ਤੇ ਡਾਊਨਲੋਡ ਸਪੀਡ ਵਾਈ-ਫਾਈ ਤੋਂ ਔਸਤ 13mbps ਵੱਧ ਤੇਜ਼ ਹੈ। ਕਤਰ, ਫਰਾਂਸ, ਮੈਕਸੀਕੋ, ਤੁਰਕੀ ਅਤੇ ਸਾਉਥ ਅਫਰੀਕਾ ਵਿੱਚ ਵੀ ਅਜਿਹਾ ਹੀ ਹੈ।
ਹੌਂਗ ਕੌਂਗ, ਅਮਰੀਕਾ, ਥਾਈਲੈਂਡ, ਇਸਰਾਈਲ ਅਤੇ ਰੂਸ ਵਿੱਚ ਵਾਈ-ਫਾਈ ਦੀ ਸਪੀਡ ਮੋਬਾਈਲ ਡਾਟਾ ਤੋਂ ਦੁਗਣੀ ਹੈ। ਯੂਕੇ ਵਿੱਚ ਵਾਈ-ਫਾਈ ਮੋਬਾਈਲ ਡਾਟਾ ਤੋਂ 60 ਫੀਸਦ ਤੇਜ਼ ਹੈ, ਰਿਪੋਰਟ ਮੁਤਾਬਕ ਇਸ ਦੇ ਪਿੱਛੇ ਦੀ ਵਜ੍ਹਾ ਵਧੀਆ ਨੈਟਵਰਕ ਹੈ।

ਤਸਵੀਰ ਸਰੋਤ, Getty Images
ਫੌਗ ਨੇ ਕਿਹਾ, ''4G ਵਾਲੇ 50 ਦੇਸਾਂ ਵਿੱਚ 63 ਫੀਸਦ ਮੋਬਾਈਲ ਡਾਟਾ ਤੇਜ਼ ਸੀ।''
ਵਾਈ-ਫਾਈ 'ਤੇ ਮੋਬਾਈਲ ਡਾਟਾ ਦੇ ਵਿਚਾਲੇ ਦਾ ਇਹ ਫਰਕ 5G ਨੈਟਵਰਕ ਦੇ ਆਉਣ ਨਾਲ ਹੋਰ ਵੀ ਵਧੇਗਾ। ਕਿਉਂਕਿ ਵਾਈ-ਫਾਈ ਸਪੀਡ 'ਤੇ ਕੰਮ ਕਰਨ ਲਈ ਬਰੌਡਬੈਂਡ ਨੈਟਵਰਕ 'ਤੇ ਕੰਮ ਕਰਨਾ ਪਵੇਗਾ ਜਿਸ ਵਿੱਚ ਸਮਾਂ ਲੱਗੇਗਾ।
ਹਾਲਾਂਕਿ ਸਪੀਡ ਮਾਪਣ ਵਾਲੀ ਦੂਜੀ ਡਾਟਾ ਕੰਪਨੀ ਨੇ ਕਿਹਾ ਕਿ ਦੁਰਾਡੇ ਇਲਾਕਿਆਂ ਵਿੱਚ ਹਜੇ ਵੀ ਵਾਈ-ਫਾਈ ਹੀ ਕੰਮ ਕਰੇਗਾ ਕਿਉਂਕਿ 5G ਨੂੰ ਉੱਥੇ ਪਹੁੰਚਣ ਵਿੱਚ ਸਮਾਂ ਲੱਗੇਗਾ।
ਰਿਪੋਰਟ ਵਿੱਚ ਸੈਮਸੰਗ ਦਾ ਵੀ ਜ਼ਿਕਰ ਹੈ ਜੋ ਅਜਿਹੇ ਫੋਨ ਬਣਾ ਰਹੀ ਹੈ ਜੋ ਡਾਟਾ ਭੇਜਣ ਲਈ ਦੋਵੇਂ ਵਾਈ-ਫਾਈ ਅਤੇ ਮੋਬਾਈਲ ਡਾਟਾ ਨੂੰ ਜੋੜੇਗਾ।
ਇਹ ਵੀਡੀਓਜ਼ ਵੀ ਦੇਖ ਸਕਦੇ ਹੋ:












