ਕਰਤਾਰਪੁਰ ਲਾਂਘਾ: ਡੇਰਾ ਬਾਬਾ ਨਾਨਕ ਦੇ ਨਿਵਾਸੀ ਇਸ ਲਈ ਹਨ ਫਿਕਰਮੰਦ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਡੇਰਾ ਬਾਬਾ ਨਾਨਕ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੀਆਂ ਤਿਆਰੀਆਂ ਸਿਖਰਾਂ 'ਤੇ ਹਨ।
ਪਰ ਸਥਾਨਕ ਨਿਵਾਸੀ ਸੋਚਾਂ ਅਤੇ ਉਮੀਦਾਂ ਵਿੱਚ ਘਿਰੇ ਹੋਏ ਹਨ।
ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਹੈ।
ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਇੱਥੋਂ ਹੀ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ:
ਕਸਬੇ ਦੇ ਅੰਦਰ 20-25 ਲੋਕ ਸਮਾਗਮ ਵਾਲੀ ਥਾਂ ਦੀ ਤਿਆਰੀ ਨੂੰ ਅੰਤਿਮ ਛੋਹਾਂ ਦੇਣ ਵਿੱਚ ਰੁਝੇ ਹੋਏ ਹਨ।
ਭਾਰਤ ਦੇ ਉੱਪ ਰਾਸ਼ਟਪਤੀ ਵੈਂਕਈਐ ਨਾਇਡੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਇਸੇ ਥਾਂ 'ਤੇ ਨੀਂਹ ਪੱਥਰ ਰੱਖਣਗੇ।
ਇਸ ਛੋਟੇ ਜਿਹੇ ਕਸਬੇ ਵਿੱਚ ਆਗੂਆਂ ਲਈ ਵੱਡਾ ਸ਼ਮਿਆਨਾ ਤਾਣਿਆ ਜਾ ਰਿਹਾ ਸੀ।

ਇਸ ਲਾਂਘੇ ਨੂੰ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿੱਚ ਇੱਕ ਨਵੀਂ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।
ਅਮਨ ਕਾਨੂੰਨ ਬਹਾਲ ਰੱਖਣ ਲਈ ਇਲਾਕੇ ਨੂੰ ਪੁਲਿਸ ਛਾਉਣੀ ਬਣਾ ਦਿੱਤਾ ਗਿਆ ਹੈ।
ਕਾਂਗਰਸ ਆਗੂਆਂ ਵਿੱਚ ਰੋਸ
ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਦੇ ਪ੍ਰਬੰਧਾਂ ਨੂੰ ਲੈ ਕੇ ਰੋਸ ਜ਼ਾਹਿਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਇਲਾਕੇ ਦੇ ਮੰਤਰੀਆਂ ਨੂੰ ਪੂਰੀ ਤਰਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ।
ਬਿਆਨ ਜਾਰੀ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਇਸ ਸਮਾਗਮ ਸਬੰਧੀ ਫ਼ੈਸਲੇ ਦਿੱਲੀ ਵਿਚ ਬੈਠ ਕੇ ਕੀਤੇ ਗਏ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ 'ਚ ਧੰਨਵਾਦ ਕਰਨ ਦੀ ਜ਼ਿੰਮੇਵਾਰੀ ਦੇਣ 'ਤੇ ਵੀ ਇਤਰਾਜ਼ ਜਤਾਇਆ ਹੈ।
ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਇਲਾਕੇ ਦੇ ਮੰਤਰੀਆਂ ਨੂੰ ਸਮਾਗਮ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।

ਦੂਜੇ ਪਾਸੇ ਕੇਂਦਰੀ ਸੜਕ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ ਜਾਰੀ ਕੀਤੇ ਇੱਕ ਵਿਗਿਆਪਨ ਵਿੱਚ ਉਨ੍ਹਾਂ ਆਗੂਆਂ ਦੀ ਸੂਚੀ ਦਿੱਤੀ ਗਈ ਹੈ ਜੋ ਮੌਕੇ 'ਤੇ ਮੌਜੂਦ ਰਹਿਣਗੇ। ਉਨ੍ਹਾਂ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਇਲਾਵਾ ਗੁਰਦਾਸਪੁਰ ਤੋਂ ਸਾਂਸਦ ਅਤੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ ਵੀ ਹੈ।
ਕਰਤਾਰਪੁਰ ਗੁਰਦੁਆਰੇ ਦਾ ਮਹੱਤਵ
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ, ਜਿਹੜਾ ਕਿ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।
ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਕਿ ਲਾਹੌਰ ਤੋਂ 130 ਕਿਲੋਮੀਟਰ ਦੂਰ, ਸਿਰਫ਼ ਤਿੰਨ ਘੰਟੇ ਦੀ ਦੂਰੀ 'ਤੇ ਸਥਿੱਤ ਹੈ।
ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17-18 ਸਾਲ ਗੁਜ਼ਾਰੇ ਸਨ। ਸਿੱਖਾਂ ਅਤੇ ਮੁਸਲਮਾਨ ਦੋਵਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।
ਬਹੁਤ ਸਾਰੇ ਸ਼ਰਧਾਲੂ ਬੀਐਸਐਫ ਵੱਲੋਂ ਲਾਈਆਂ ਖ਼ਾਸ ਦੂਰਬੀਨਾਂ ਵਿੱਚੋਂ ਗੁਰਦੁਆਰੇ ਦੇ ਦਰਸ਼ਨਾਂ ਲਈ ਡੇਰਾ ਬਸੀ ਪਹੁੰਚਦੇ ਹਨ।
ਇਹ ਸਮੁੱਚੀ ਗਤੀਵਿਧੀ ਬੀਐਸਐਫ ਆਪਣੀ ਨਿਗਰਾਨੀ ਹੇਠ ਕਰਾਉਂਦੀ ਹੈ।
ਸਥਾਨਕ ਨਿਵਾਸੀਆਂ ਵਿੱਚ ਬੇਚੈਨੀ
ਸਥਾਨਕ ਨਿਵਾਸੀ ਸੋਮਵਾਰ ਦੇ ਸਮਾਗਮ ਅਤੇ ਉਸ ਵਿੱਚ ਹੋਣ ਵਾਲੇ ਐਲਾਨਾਂ ਤੋਂ ਕਾਫੀ ਉਮੀਦਾਂ ਹਨ।
ਉਨ੍ਹਾਂ ਮੁਤਾਬਕ ਸ਼ਾਇਦ ਇਸ ਇਲਾਕੇ ਵਿੱਚ ਆਉਣ ਵਾਲੇ ਸਰਧਾਲੂਆਂ ਦੀ ਗਿਣਤੀ ਵੱਧਣ ਕਾਰਨ ਕਸਬੇ ਵਿੱਚ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਤੇ ਜ਼ਮੀਨ ਦੇ ਭਾਅ ਕਾਫ਼ੀ ਵਧਣਗੇ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੁਝ ਨਾਗਰਿਕਾਂ ਨੂੰ ਇਸ ਬਾਰੇ ਸ਼ੱਕ ਵੀ ਹਨ। ਇੱਥੇ ਤਾਇਨਾਤ ਬੀਐਸਐਫ ਦੇ ਜਵਾਨਾਂ ਵਿੱਚ ਵੀ ਨਿਵਾਸੀਆਂ ਵਾਲੀ ਹੀ ਉਤਸੁਕਤਾ ਦੇਖੀ ਜਾ ਸਕਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੋਰ ਵੇਰਵਿਆਂ ਦੀ ਉਡੀਕ ਹੈ।
ਬੀਐਸਐਫ਼ ਦੇ ਇੱਕ ਅਫ਼ਸਰ ਨੇ ਦੱਸਿਆ, "ਹਾਲੇ ਤੱਕ ਕਾਫ਼ੀ ਬੁਨਿਆਦੀ ਕਿਸਮ ਦੇ ਵੇਰਵੇ ਸਾਡੇ ਕੋਲ ਹਨ। ਸਾਨੂੰ ਨਹੀਂ ਪਤਾ ਕਿ ਕਿੱਥੋਂ ਅਤੇ ਕਿਹੋ-ਜਿਹਾ ਲਾਂਘਾ ਬਣਾਇਆ ਜਾਣਾ ਹੈ।"

"ਵੇਰਵੇ ਮਿਲਣ ਤੋਂ ਬਾਅਦ ਹੀ ਸਾਨੂੰ ਪਤਾ ਲੱਗ ਸਕੇਗਾ ਕਿ ਇਸ ਦਾ ਸਾਡੇ 'ਤੇ ਕੀ ਅਸਰ ਪਵੇਗਾ।"
ਇਹ ਵੀ ਪੜ੍ਹੋ:
ਕਿਸਾਨ ਹਰਭਜਨ ਸਿੰਘ ਨੇ ਦੱਸਿਆ, "ਇਹ ਰੱਬ ਦੀ ਮਿਹਰ ਹੈ ਕਿ ਅਸੀਂ ਅੱਜ ਦਾ ਦਿਨ ਦੇਖ ਰਹੇ ਹਾਂ ਜਦੋਂ ਸਰਹੱਦ 'ਤੇ ਇੰਨੀ ਸਰਗਰਮੀ ਨਜ਼ਰ ਆ ਰਹੀ ਹੈ।"
"ਸੁਣਨ ਵਿੱਚ ਆ ਰਿਹਾ ਹੈ ਕਿ ਇਸ ਨਾਲ ਸਾਡੇ ਕਾਰੋਬਾਰ ਵਿੱਚ ਸੁਧਾਰ ਆਵੇਗਾ। ਪਰ ਸਾਨੂੰ ਨਹੀਂ ਪਤਾ ਕਿ ਰੱਬ ਦੀ ਕੀ ਮਰਜ਼ੀ ਹੈ।"
ਬੀਰਾ, ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਬਾਹਰ ਖਿਡੌਣੇ ਵੇਚਦਾ ਹੈ। ਉਸ ਮੁਤਾਬਕ ਪਹਿਲਾਂ ਤਾਂ ਇੱਥੇ 1500 ਸੌ ਤੋਂ ਵਧੇਰੇ ਸ਼ਰਧਾਲੂ ਨਹੀਂ ਸਨ ਆਉਂਦੇ ਪਰ ਲਾਂਘੇ ਦੇ ਐਲਾਨ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ।

ਬੀਰੇ ਨੇ ਦੂਰਬੀਨਾਂ ਵੱਲ ਤੇਜ਼ੀ ਨਾਲ ਵਧ ਰਹੇ ਸ਼ਰਧਾਲੂਆਂ ਦੇ ਇੱਕ ਜੱਥੇ ਵੱਲ ਇਸ਼ਾਰਾ ਕਰਦਿਆਂ ਕਿਹਾ, "ਹਾਲਾਂਕਿ, ਇਹ ਸਾਡੇ ਲਈ ਚੰਗਾ ਹੈ ਜਾਂ ਮਾੜਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਤਦ ਤੱਕ ਤਾਂ ਅਸੀਂ ਰੌਣਕ ਦਾ ਆਨੰਦ ਮਾਣ ਰਹੇ ਹਾਂ।"
ਜੋਗਿੰਦਰ ਸਿੰਘ ਗੁਆਂਢੀ ਪਿੰਡ ਪੱਖੋਕੇ ਵਿੱਚ ਰਹਿੰਦੇ ਹਨ ਪਰ ਉਨ੍ਹਾਂ ਦਾ ਖੇਤ ਡੇਰਾ ਬਾਬਾ ਨਾਨਕ ਵਿੱਚ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਰੱਬ ਦੇ ਸ਼ੁਕਰਗੁਜ਼ਾਰ ਹਨ ਕਿ ਇਲਾਕੇ ਵਿੱਚ ਇੰਨਾ ਕੁਝ ਹੋ ਰਿਹਾ ਹੈ।
ਉਨ੍ਹਾਂ ਕਿਹਾ, "ਇਹ ਵਧੀਆ ਲਗਦਾ ਹੈ ਪਰ ਰੱਬ ਨਾ ਕਰੇ ਕਿ ਸ਼ਰਧਾਲੂਆਂ ਦੀ ਆਮਦ ਵਧਣ ਅਤੇ ਇਲਾਕੇ ਦੇ ਸੈਲਾਨੀ ਕੇਂਦਰ ਬਣਨ ਮਗਰੋਂ ਸਾਨੂੰ ਇੱਥੋਂ ਭਜਾ ਦਿੱਤਾ ਜਾਵੇ। ਉਮੀਦ ਹੈ ਸਾਡੇ ਬਾਬਾ ਜੀ ਸਾਡਾ ਧਿਆਨ ਰੱਖਣਗੇ।"
ਬੀਐਸਐਫ਼ ਕੋਲ ਫਿਕਰਮੰਦੀ ਦੀ ਆਪਣੀ ਹੀ ਵਜ੍ਹਾ ਹੈ। ਇੱਕ ਅਫ਼ਸਰ ਨੇ ਦੱਸਿਆ, "ਗਹਿਮਾ-ਗਹਿਮੀ ਵਧਣ ਦਾ ਮਤਲਬ ਹੈ ਸਾਡੇ ਲਈ ਵਧੇਰੇ ਜਿੰਮੇਵਾਰੀ ਅਤੇ ਸਾਨੂੰ ਬੇਹੱਦ ਸਾਵਧਾਨ ਰਹਿਣਾ ਪਵੇਗਾ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












