ਭਾਜਪਾ ਦੀ ਪਹਿਲੀ ਲਿਸਟ ਜਾਰੀ - ਮੋਦੀ ਵਾਰਾਣਸੀ ਤੋਂ, ਅਮਿਤ ਸ਼ਾਹ ਗਾਂਧੀਨਗਰ ਤੋਂ, ਅਡਵਾਨੀ ਦਾ ਨਾਮ ਨਹੀਂ - ਲੋਕ ਸਭਾ ਚੋਣਾਂ 2019

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਵੀਰਵਾਰ ਸ਼ਾਮ ਨੂੰ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ ਨੇ 184 ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।

ਨਾਵਾਂ ਦੇ ਐਲਾਨ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਇਸ ਵਾਰ ਭਾਜਪਾ ਕਈ ਵੱਡੇ ਨਾਵਾਂ ਨੂੰ ਉਮੀਦਵਾਰ ਨਹੀਂ ਬਣਾਏਗੀ।

ਜਿਵੇਂ ਹੀ ਜੇਪੀ ਨੱਢੀ ਨੇ ਨਾਮ ਪੜ੍ਹਣੇ ਸ਼ੁਰੂ ਕੀਤੇ ਤਾਂ ਸਭ ਨੂੰ ਹੈਰਾਨ ਕਰਨ ਵਾਲਾ ਨਾਮ ਸੀ ਅਮਿਤ ਸ਼ਾਹ ਦਾ।

ਇਹ ਵੀ ਪੜ੍ਹੋ-

ਅਡਵਾਨੀ ਦਾ ਨਾਮ ਨਹੀਂ

ਅਮਿਤ ਸ਼ਾਹ ਗਾਂਧੀਨਗਰ ਤੋਂ ਚੋਣਾਂ ਲੜਣਗੇ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਆਡਵਾਨੀ ਫਿਲਹਾਲ ਗਾਂਧੀਨਗਰ ਤੋਂ ਸੰਸਦ ਮੈਂਬਰ ਹਨ।

ਇਸ ਸੂਚੀ ਵਿੱਚ ਆਡਵਾਨੀ ਦਾ ਨਾਮ ਨਹੀਂ ਹੈ। ਨੱਢਾ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਪਰ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਡਵਾਨੀ ਦੀ ਟਿਕਟ ਕੱਟ ਗਈ ਹੈ।

ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਦਾ ਵੀ ਨਾਮ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਵੀ ਟਿਕਟ ਵੀ ਕੱਟ ਗਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਸਭਾ ਸੀਟ ਇੱਕ ਵਾਰ ਫਿਰ ਵਾਰਾਣਸੀ ਹੀ ਹੋਵੇਗੀ।

ਲਖਨਊ ਤੋਂ ਰਾਜਨਾਥ, ਅਮੇਠੀ ਤੋਂ ਸਮ੍ਰਿਤੀ

ਲਖਨਊ ਤੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ, ਅਮੇਠੀ ਤੋਂ ਸਮ੍ਰਿਤੀ ਇਰਾਨੀ, ਗਾਜ਼ੀਆਬਾਦ ਤੋਂ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਚੋਣਾਂ ਲੜਣਗੇ।

ਅਮੇਠੀ ਵਿੱਚ ਸਮ੍ਰਿਤੀ ਇਰਾਨੀ ਦੇ ਸਾਹਮਣੇ ਹੋਣਗੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ। ਹੇਮਾ ਮਾਲਿਨੀ ਮਥੁਰਾ ਤੋਂ ਚੋਣਾਂ ਲੜਨਗੇ।

ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੌਇਡਾ ਤੋਂ ਚੋਣ ਲੜਨਗੇ ਅਤੇ ਨਿਤਿਨ ਗਡਕਰੀ ਨਾਗਪੁਰ ਤੋਂ।

ਇਹ ਵੀ ਪੜ੍ਹੋ-

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਸੀਟਾਂ ਦੀ ਵੰਡ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ ਅਤੇ ਪ੍ਰਦਰਸ਼ਨ ਨੂੰ ਆਧਾਰ ਬਣਾਇਆ ਗਿਆ ਹੈ।

ਅਜੇ ਬਿਹਾਰ ਦੇ ਨਾਵਾਂ ਦਾ ਐਲਾਨ ਨਹੀਂ ਹੋਇਆ।

ਬਿਹਾਰ 'ਚ ਭਾਜਪਾ 17 ਸੀਟਾਂ 'ਤੇ ਚੋਣਾਂ ਲੜ ਰਹੀ ਹੈ। ਜੇਪੀ ਨੱਢਾ ਨੇ ਦੱਸਿਆ ਕਿ ਕੇਂਦਰੀ ਚੋਣ ਸਮਿਤੀ ਨੇ ਬਿਹਾਰ ਦੇ ਸਾਰੇ 17 ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਬਿਹਾਰ ਐਨਡੀਏ ਇਨ੍ਹਾਂ ਨਾਵਾਂ ਦਾ ਐਲਾਨ ਕਰੇਗੀ।

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)