You’re viewing a text-only version of this website that uses less data. View the main version of the website including all images and videos.
#Christchurch: ਨਿਊਜ਼ੀਲੈਂਡ ਮਸਜਿਦਾਂ 'ਤੇ ਹਮਲਾ ਕਰਨ ਵਾਲਾ ਬ੍ਰੇਂਟਨ ਟੈਂਰੰਟ ਪਾਕਿਸਤਾਨ 'ਚ ਕੀ ਕਰਦਾ ਰਿਹਾ
- ਲੇਖਕ, ਮੁਹੰਮਦ ਜ਼ੁਬੈਰ ਖ਼ਾਨ
- ਰੋਲ, ਪੱਤਰਕਾਰ
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ 'ਤੇ ਹਮਲੇ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ ਸ਼ੱਕੀ ਹਮਲਾਵਰ ਬ੍ਰੇਂਟਨ ਟੈਰੰਟ ਦੇ ਬਾਰੇ ਬੀਬੀਸੀ ਨੂੰ ਪਤਾ ਲਗਿਆ ਹੈ ਕਿ ਉਹ ਪਿਛਲੇ ਸਾਲ ਅਕਤੂਬਰ ਦੇ ਆਖ਼ਰ ਅਤੇ ਨਵੰਬਰ ਦੀ ਸ਼ੁਰੂਆਤ 'ਚ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਘੁੰਮ ਰਹੇ ਸਨ।
ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ ਬ੍ਰੇਂਟਨ 15-16 ਦਿਨ ਗਿਲਗਿਤ-ਬਾਲਟਿਸਤਾਨ 'ਚ ਮੌਜੂਦ ਰਹੇ।
ਇਨ੍ਹਾਂ ਇਲਾਕਿਆਂ ਦੇ ਹੋਟਲਾਂ 'ਚ ਬ੍ਰੇਂਟਨ ਟੈਰੰਟ ਦਾ ਜੋ ਵੀ ਰਿਕਾਰਡ ਮੌਜੂਦ ਸੀ, ਉਹ ਅਧਿਕਾਰੀਆਂ ਨੇ 17 ਮਾਰਚ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ।
ਉਹ ਦੋ ਹਫ਼ਤਿਆਂ ਦੌਰਾਨ ਉਹ ਦੂਰ-ਦੁਰਾਡੇ ਦੇ ਇਲਾਕਿਆਂ ਦੀ ਸੈਰ ਕਰਦਾ ਰਿਹਾ। ਬ੍ਰੇਂਟਨ ਜ਼ਿਆਦਾਤਰ ਪੈਦਲ ਚਲਦਾ ਸੀ, ਰੋਜ਼ਾਨਾ ਉੱਠ ਕੇ ਕਸਰਤ ਕਰਦੇ ਸਨ ਅਤੇ ਪਹਾੜਾਂ 'ਤੇ ਟ੍ਰੈਕਿੰਗ ਵੀ ਕਰਦਾ ਸੀ।
ਇਹ ਵੀ ਪੜ੍ਹੋ:
ਪਤਾ ਲਗਿਆ ਹੈ ਕਿ ਬ੍ਰੇਂਟਨ ਟੈਰੰਟ ਨੂੰ ਘੁੰਮਣਾ ਬਹੁਤ ਪਸੰਦ ਸੀ। ਉਹ ਇੱਕ ਸੈਲਾਨੀ ਸੀ, ਜੋ ਜ਼ਿਆਦਾ ਪੈਸੇ ਖ਼ਰਚ ਨਹੀਂ ਕਰਦੇ, ਸਸਤੇ ਹੋਟਲਾਂ 'ਚ ਠਹਿਰਦੇ ਹਨ, ਆਪਣਾ ਬੈਗ ਆਪ ਚੁੱਕਦੇ ਹਨ, ਜਨਤਕ ਆਵਾਜਾਈ ਦੇ ਸਾਧਨਾਂ 'ਚ ਜ਼ਿਆਦਾ ਸਫ਼ਰ ਕਰਦੇ ਹਨ ਅਤੇ ਕਿਸੇ ਗਾਈਡ ਦੀ ਵਰਤੋਂ ਨਹੀਂ ਕਰਦੇ।
ਪਾਕਿਸਤਾਨ 'ਚ ਬਹਿਸ ਵੀ ਹੋਈ
ਗਿਲਗਿਤ 'ਚ ਬ੍ਰੇਂਟਨ ਦੋ ਵੱਖ-ਵੱਖ ਮਨੀ ਚੇਂਜਰਜ਼ (ਵਿਦੇਸ਼ੀ ਮੁਦਰਾ ਬਦਲਣ ਵਾਲੇ) ਤੋਂ 2300 ਅਮਰੀਕਨ ਡਾਲਰ ਪਾਕਿਸਤਾਨ ਦੀ ਕਰੰਸੀ ਵਿੱਚ ਬਦਲਵਾਏ ਸਨ। ਜਿਸਦਾ ਰਿਕਾਰਡ ਵੀ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦੱਸਿਆ ਗਿਆ ਹੈ ਕਿ ਮਨੀ ਚੇਂਜਰ ਵੱਲੋਂ ਘੱਟ ਪੈਸੇ ਦੇਣ 'ਤੇ ਉਸ ਦੀ ਬਹਿਸ ਵੀ ਹੋਈ ਸੀ।
ਬ੍ਰੇਂਟਨ ਨੂੰ ਗਿਲਗਿਤ ਦੀਆਂ ਦੁਕਾਨਾਂ ਬਹੁਤ ਪਸੰਦ ਸਨ ਅਤੇ ਉਸ ਨੂੰ ਸੁੱਕੇ ਮੇਵਿਆਂ ਦੀਆਂ ਦੁਕਾਨਾਂ 'ਤੇ ਮੁੱਲ-ਭਾਅ ਕਰਦੇ ਹੋਏ ਵੀ ਦੇਖਿਆ ਗਿਆ ਸੀ।
ਜਿਸ ਮੌਸਮ ਵਿੱਚ ਉਹ ਕਰੀਮਾਬਾਦ, ਹੁੰਜਾ ਪਹੁੰਚਿਆ ਉਸ ਵੇਲੇ ਉੱਥੇ ਟੂਰਿਸਟ ਸੀਜ਼ਨ ਲਗਭਗ ਖ਼ਤਮ ਹੋਣ ਵਾਲਾ ਸੀ। ਅਜਿਹੇ ਵਿੱਚ ਜੇਕਰ ਕੋਈ ਵਿਦੇਸ਼ੀ ਆਵੇ ਤਾਂ ਸਭ ਸੋਚਦੇ ਹਨ ਕਿ ਉਹ ਉਨ੍ਹਾਂ ਦਾ ਮਹਿਮਾਨ ਬਣੇ।
ਸਥਾਨਕ ਲੋਕਾਂ ਨੇ ਦੱਸਿਆ, "ਉਹ ਸਾਡੇ ਲਈ ਇੱਕ ਆਮ ਵਿਦੇਸ਼ੀ ਟੂਰਿਸਟ ਸੀ, ਜੋ ਆਪਣਾ ਬੈਗ ਖ਼ੁਦ ਚੁੱਕ ਕੇ ਆਇਆ ਸੀ । ਚੰਗੇ ਦੋਸਤਾਨਾ ਅੰਦਾਜ਼ ਵਿੱਚ ਗੱਪਸ਼ਪ ਕਰਦਾ ਸੀ। ਇਲਾਕੇ ਅਤੇ ਪਹਾੜਾਂ ਦੀ ਜਾਣਕਾਰੀ ਲੈਂਦਾ ਸੀ। ਸਥਾਨਕ ਸੱਭਿਆਚਾਰ ਦੀ ਗੱਲ ਕਰਦਾ ਸੀ। ਦੇਖਣ ਵਿੱਚ ਹੀ ਮਿਲਣਸਾਰ ਲਗਦਾ ਸੀ। ਹਰ ਇੱਕ ਨਾਲ ਬਹੁਤ ਛੇਤੀ ਦੋਸਤੀ ਕਰਨ ਦੀ ਕਲਾ ਜਾਣਦਾ ਸੀ।"
ਇਹ ਵੀ ਪੜ੍ਹੋ:
ਉਨ੍ਹਾਂ ਨੇ ਦੱਸਿਆ ਕਿ ਉਹ ਇਹੀ ਪੁੱਛਦਾ ਸੀ ਕਿ ਸਭ ਤੋਂ ਸਸਤਾ ਹੋਟਲ ਕਿਹੜਾ ਹੈ, ਉਹ ਸਸਤੇ ਹੋਟਲ ਵਿੱਚ ਹੀ ਰੁਕੇਗਾ ਭਾਵੇਂ ਉੱਥੇ ਸਹੂਲਤਾਂ ਘੱਟ ਹੀ ਕਿਉਂ ਨਾ ਹੋਵੇ।
ਗਿਲਗਿਤ-ਬਾਲਟਿਸਤਾਨ ਦੀ ਤਾਰੀਫ਼
ਟੈਰੰਟ ਦੇ ਬਾਰੇ ਇੱਕ ਹੋਟਲ ਦੇ ਸੋਸ਼ਲ ਮੀਡੀਆ ਪੰਨੇ 'ਤੇ ਇੱਕ ਸੰਦੇਸ਼ ਵੀ ਪੋਸਟ ਕੀਤਾ ਗਿਆ ਸੀ,ਜੋ ਹੁਣ ਹਟਾ ਦਿੱਤਾ ਗਿਆ ਹੈ ਪਰ ਉਸ ਪੋਸਟ ਦੀ ਫੋਟੋ ਅਜੇ ਵੀ ਸੋਸ਼ਲ ਮੀਡੀਆ 'ਤੇ ਹੈ।
ਉਸ ਸੰਦੇਸ਼ ਵਿੱਚ ਟੈਰੰਟ ਨੇ ਕਿਹਾ ਸੀ:
"ਮੇਰਾ ਨਾਮ ਬ੍ਰੇਂਟਨ ਟੈਰੰਟ ਹੈ ਅਤੇ ਮੈਂ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰ ਰਿਹਾ ਹਾਂ। ਪਾਕਿਸਤਾਨ ਇੱਕ ਸ਼ਾਨਦਾਰ ਥਾਂ ਹੈ। ਇੱਥੋਂ ਦੇ ਲੋਕ ਬਹੁਤ ਮੇਹਰਬਾਨ ਅਤੇ ਮਹਿਮਾਨ ਨਿਵਾਜ਼ੀ ਵਾਲੇ ਹਨ। ਹੁੰਜਾ ਘਾਟੀ ਅਤੇ ਨਗਰ ਵੈਲੀ ਦੀ ਖੂਬਸੂਰਤੀ ਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ। ਅਫਸੋਸ ਵਾਲੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲਣ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਉਹ ਦੂਜੇ ਦੇਸਾਂ ਵਿੱਚ ਚਲੇ ਜਾਂਦੇ ਹਨ। ਉਮੀਦ ਹੈ ਕਿ ਭਵਿੱਖ ਵਿੱਚ ਪਾਕਿਸਤਾਨੀ ਸਰਕਾਰ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜ਼ਰੂਰੀ ਬਦਲਾਅ ਕਰਨਗੇ, ਜਿਸ ਨਾਲ ਦੁਨੀਆਂ ਨੂੰ ਇਸ ਇਲਾਕੇ ਦੀ ਖ਼ੂਬਸੂਰਤੀ ਦੇਖਣ ਨੂੰ ਮਿਲੇਗੀ।"
ਇਹ ਵੀ ਪੜ੍ਹੋ:
ਗਿਲਗਿਤ-ਬਾਲਟਿਸਟਨ ਦੇ ਸੂਤਰਾਂ ਮੁਤਾਬਕ ਬ੍ਰੇਂਟਨ ਟੈਰੰਟ 19-20 ਅਕਤੂਬਰ ਨੂੰ ਗਿਲਗਿਤ ਪਹੁੰਚਿਆ ਸੀ। ਜਿੱਥੇ ਉਨ੍ਹਾਂ ਨੇ ਕਾਨੂੰਨ ਦੇ ਮੁਤਾਬਕ ਪੁਲਿਸ ਦੀ ਸਪੈਸ਼ਲ ਬਰਾਂਚ ਦੇ ਕੋਲ ਆਪਣੀ ਐਂਟਰੀ ਦਰਜ ਕਰਵਾਈ ਸੀ।
ਗਿਲਗਿਤ ਵਿੱਚ ਇੱਕ ਦਿਨ ਅਤੇ ਰਾਤ ਰੁਕਣ ਤੋਂ ਬਾਅਦ ਉਹ ਨਗਰ, ਹੁੰਜ਼ਾ, ਖੁਜੇਰਾਬ ਵੱਲ ਨਿਕਲ ਗਿਆ ਸੀ।
ਬ੍ਰੇਂਟਨ ਟੈਰੰਟ ਦੇ ਪਾਕਿਸਤਾਨ ਵਿੱਚ ਰੁਕਣ ਦੇ ਦਿਨਾਂ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਹਵਾਲੇ ਨਾਲ ਸਰਕਾਰ ਦਾ ਪੱਖ ਲੈਣ ਲਈ ਬੀਬੀਸੀ ਨੇ ਵਿਦੇਸ਼ ਅਤੇ ਗ੍ਰਹਿ ਮੰਤਰਾਲੇ ਦੇ ਬੁਲਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਇਹ ਵੀਡੀਓਜ਼ ਵੀ ਤਹਾਨੂੰ ਪਸੰਦ ਆਉਣਗੇ