1971 ਦੀ 'ਜੰਗ ਛੱਡ ਕੇ ਭੱਜੇ ਸਨ' ਪਾਇਲਟ ਰਾਜੀਵ ਗਾਂਧੀ?

ਰਾਜੀਵ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਾਇਰਲ ਸੰਦੇਲਾਂ ਵਿੱਚ ਕਿਹਾ ਜਾ ਰਿਹਾ ਹੈ ਜਦੋਂ ਦੇਸ ਨੂੰ ਰਾਜੀਵ ਗਾਂਧੀ ਦੀ ਲੋੜ ਸੀ ਤਾਂ ਉਹ ਦੇਸ ਛੱਡ ਕੇ ਚਲੇ ਗਏ ਸਨ
    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਬਾਰੇ ਸੋਸ਼ਲ ਮੀਡੀਆ 'ਚ ਇੱਕ ਸੰਦੇਸ਼ ਫੈਲਾਇਆ ਜਾ ਰਿਹਾ ਹੈ।

ਇਸ ਸੰਦੇਸ਼ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 'ਜਦੋਂ 1971 ਦੀ ਭਾਰਤ-ਪਾਕ ਜੰਗ 'ਚ ਦੇਸ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਸੀ ਤਾਂ ਭਾਰਤੀ ਹਵਾਈ ਸੈਨਾ ਦੇ ਪਾਇਲਟ ਰਹੇ ਰਾਜੀਵ ਗਾਂਧੀ ਦੇਸ ਛੱਡ ਕੇ ਭੱਜ ਗਏ ਸਨ।'

ਰਿਵਰਸ ਸਰਚ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਨੂੰ ਦੋ ਦਿਨ ਮਗਰੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਇਹ ਸੰਦੇਸ਼ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਹੋਣਾ ਸ਼ੁਰੂ ਹੋਇਆ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਵੱਲੋਂ 26 ਫਰਵਰੀ ਨੂੰ ਬਾਲਾਕੋਟ ਵਿੱਚ ਹਵਾਈ ਹਮਲਾ ਕੀਤਾ ਗਿਆ, ਉਸ ਮਗਰੋਂ 27 ਫਰਵਰੀ ਨੂੰ ਪਾਕਿਸਤਾਨੀ ਲੜਾਕੂ ਜਹਾਜ਼ਾਂ ਨਾਲ ਮੁਕਾਬਲੇ ਦੌਰਾਨ ਪਾਇਲਟ ਅਭਿਨੰਦਨ ਨੂੰ ਪਾਕਿਸਤਾਨ ਨੇ ਹਿਰਾਸਤ ਵਿੱਚ ਲੈ ਲਿਆ।

ਸੱਜੇ-ਪੱਖੀ ਰੁਝਾਨ ਵਾਲੇ ਫੇਸਬੁੱਕ ਅਤੇ ਵਟਸਐਪ ਗਰੁੱਪਾਂ ਵਿੱਚ ਇਸ ਵਾਈਰਲ ਸੰਦੇਸ਼ ਦੇ ਨਾਲ ਲਿਖਿਆ ਜਾ ਰਿਹਾ ਹੈ, "ਜੋ ਰਾਹੁਲ ਗਾਂਧੀ ਅੱਜ ਭਾਰਤ ਵੱਲੋੰ ਕੀਤੇ ਹਵਾਈ ਹਮਲੇ ਦੇ ਸਬੂਤ ਮੰਗ ਰਹੇ ਹਨ , ਉਨ੍ਹਾਂ ਦੇ ਪਿਤਾ ਨੇ ਦੇਸ ਦੇ ਮੁਸ਼ਕਿਲ ਵੇਲੇ ਦੇਸ ਦਾ ਸਾਥ ਨਹੀਂ ਦਿੱਤਾ।"

ਇਹ ਵੀ ਪੜ੍ਹੋ-

ਬੀਬੀਸੀ ਦੇ ਬਹੁਤ ਸਾਰੇ ਪਾਠਕਾਂ ਨੇ ਵੀ ਫੈਕਟ ਟੀਮ ਦੇ ਵਟਸਐਪ ਨੰਬਰ 'ਤੇ ਇਸ ਪੋਸਟ ਨੂੰ ਭੇਜਿਆ ਹੈ ਅਤੇ ਇਸ ਦੀ ਹਕੀਕਤ ਜਾਣਨੀ ਚਾਹੀ ਹੈ

ਤਸਵੀਰ ਸਰੋਤ, SM Viral Post

ਤਸਵੀਰ ਕੈਪਸ਼ਨ, ਬੀਬੀਸੀ ਦੇ ਬਹੁਤ ਸਾਰੇ ਪਾਠਕਾਂ ਨੇ ਵੀ ਫੈਕਟ ਟੀਮ ਦੇ ਵਟਸਐਪ ਨੰਬਰ 'ਤੇ ਇਸ ਪੋਸਟ ਨੂੰ ਭੇਜਿਆ ਹੈ ਅਤੇ ਇਸ ਦੀ ਹਕੀਕਤ ਜਾਣਨੀ ਚਾਹੀ ਹੈ

ਆਪਣੇ ਇਨ੍ਹਾਂ ਦਾਅਵਿਆਂ ਨੂੰ ਸਹੀ ਸਾਬਿਤ ਕਰਨ ਲਈ ਕੁਝ ਫੇਸਬੁੱਕ ਅਤੇ ਟਵਿੱਟਰ ਯੂਜ਼ਰਸ ਨੇ 'ਪੋਸਟਕਾਰਡ ਨਿਊਜ਼' ਅਤੇ 'ਪੀਕਾ ਪੋਸਟ' ਨਾਮ ਦੀਆਂ ਦੋ ਵੈਬਸਾਈਟਾਂ ਦੇ ਲਿੰਕ ਸ਼ੇਅਰ ਕੀਤੇ ਹਨ।

ਇਨ੍ਹਾਂ ਵੈਬਸਾਈਟਸ ਨੇ ਸਾਲ 2015 ਅਤੇ 2018 ਵਿੱਚ ਬਿਲਕੁਲ ਉਹੀ ਦਾਅਵਾ ਕੀਤਾ ਸੀ ਜੋ ਹਿੰਦੀ ਵਿੱਚ ਲਿਖੀ ਵਾਈਰਲ ਪੋਸਟ ਵਿੱਚ ਕੀਤਾ ਗਿਆ ਸੀ।

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸੈਂਕੜਿਆਂ ਵਾਰ ਸ਼ੇਅਰ ਕੀਤੀ ਜਾ ਚੁੱਕੀ ਇਸ ਪੋਸਟ ਨੂੰ ਅਸੀਂ ਆਪਣੀ ਪੜਤਾਲ ਵਿੱਚ ਦੇਖਿਆ ਕਿ ਇਹ ਤੱਥਾਂ ਤੋਂ ਪਰੇ ਅਤੇ ਲੋਕਾਂ ਨੂੰ ਗੁਮਰਾਹ ਕਰਨ ਲਈ ਪਾਈ ਗਈ ਲਗਦੀ ਹੈ।

ਇੰਦਰਾ ਗਾਂਧੀ , ਰਾਜੀਵ ਗਾਂਧੀ, ਸੋਨੀਆ ਗਾਂਧੀ
ਤਸਵੀਰ ਕੈਪਸ਼ਨ, ਵਾਈਰਲ ਸੰਦੇਸ਼ ਵਿੱਚ ਜਿਸ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ, ਉਸ ਵੇਲੇ ਰਾਜੀਵ ਗਾਂਧੀ ਭਾਰਤ ਦੀ ਸਿਆਸਤ ਤੋਂ ਦੂਰ ਸਨ

ਵਾਈਰਲ ਸੰਦੇਸ਼ ਦਾ ਫੈਕਟ ਚੈੱਕ

ਭਾਰਤ ਦੀ ਸਰਕਾਰੀ ਵੈਬਸਾਈਟ ਪੀਐਮ ਇੰਡੀਆ ਮੁਤਾਬਕ 20 ਅਗਸਤ 1944 ਨੂੰ ਮੁੰਬਈ 'ਚ ਜੰਮੇ ਰਾਜੀਵ ਗਾਂਧੀ 40 ਸਾਲ ਦੀ ਉਮਰ 'ਚ ਦੇਸ ਦੇ ਪ੍ਰਧਾਨ ਮੰਤਰੀ ਬਣੇ ਸਨ।

ਵਾਈਰਲ ਸੰਦੇਸ਼ ਵਿੱਚ ਜਿਸ ਸਮੇਂ ਦਾ ਜ਼ਿਕਰ (ਭਾਰਤ-ਪਾਕਿਸਤਾਨ ਜੰਗ, 1971) ਕੀਤਾ ਗਿਆ ਹੈ, ਉਸ ਵੇਲੇ ਉਨ੍ਹਾਂ ਦੀ ਮਾਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਸੀ ਅਤੇ ਰਾਜੀਵ ਗਾਂਧੀ ਭਾਰਤ ਦੀ ਸਿਆਸਤ ਤੋਂ ਦੂਰ ਸਨ।

ਸਰਕਾਰੀ ਵੈਬਸਾਈਟ ਮੁਤਾਬਕ ਜਹਾਜ਼ ਉਡਾਉਣਾ ਰਾਜੀਵ ਗਾਂਧੀ ਦਾ ਸਭ ਤੋਂ ਵੱਡਾ ਸ਼ੌਕ ਸੀ।

ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਲੰਡਨ (ਇੰਗਲੈਂਡ) ਤੋਂ ਪੜ੍ਹਾਈ ਪੂਰੀ ਕਰਕੇ ਵਾਪਸ ਆਉਂਦਿਆਂ ਹੀ 'ਦਿੱਲੀ ਫਲਾਇੰਗ ਕਲੱਬ' ਦੀ ਲਿਖਤੀ ਪ੍ਰੀਖਿਆ ਦਿੱਤੀ ਸੀ ਅਤੇ ਉਸ ਦੇ ਆਧਾਰ 'ਤੇ ਹੀ ਰਾਜੀਵ ਗਾਂਧੀ ਕਮਰਸ਼ੀਅਲ ਲਾਈਸੈਂਸ ਹਾਸਿਲ ਕਰਨ 'ਚ ਸਫ਼ਲ ਹੋਏ ਸਨ।

ਵੈਬਸਾਈਟ ਮੁਤਾਬਕ, ਭਾਰਤ ਦੇ ਸਤਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਾਲ 1968 ਵਿੱਚ ਭਾਰਤ ਦੀ ਸਰਕਾਰੀ ਹਵਾਈ ਜਹਾਜ਼ ਸੇਵਾ 'ਇੰਡੀਅਨ ਏਅਰਲਾਈਂਸ' ਲਈ ਬਤੌਰ ਪਾਈਲਟ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਕਰੀਬ ਇੱਕ ਦਹਾਕੇ ਤੱਕ ਉਨ੍ਹਾਂ ਨੇ ਇਹ ਨੌਕਰੀ ਕੀਤੀ ਸੀ।

ਰਾਜੀਵ ਗਾਂਧੀ ਕਦੇ ਵੀ ਭਾਰਤ ਹਵਾਈ ਸੈਨਾ ਦੇ ਪਾਇਲਟ ਨਹੀਂ ਰਹੇ। ਉਨ੍ਹਾਂ ਨੂੰ ਫਾਈਟਰ ਪਾਇਲਟ ਦੱਸਣ ਵਾਲਿਆਂ ਦਾ ਦਾਅਵਾ ਬਿਲਕੁਲ ਗ਼ਲਤ ਹੈ।

ਰਾਹੁਲ ਗਾਧੀ, ਪ੍ਰਿਅੰਕਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਸੋਨੀਆ ਗਾਂਧੀ 'ਤੇ ਕਿਤਾਬ ਲਿਖਣ ਵਾਲੇ ਸੀਨੀਅਰ ਪੱਤਰਕਾਰ ਰਸ਼ੀਦ ਕਿਦਵਈ ਨੇ ਬੀਬੀਸੀ ਨੂੰ ਦੱਸਿਆ, "1971 ਦੀ ਜੰਗ ਨਾਲ ਉਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਸੀ। ਉਹ ਤਾਂ ਏਅਰ ਇੰਡੀਆ ਲਈ ਯਾਤਰੀ ਜਹਾਜ਼ ਉਡਾਉਂਦੇ ਸਨ।"

"ਉਨ੍ਹਾਂ ਬੋਇੰਗ ਜਹਾਜ਼ ਉਡਾਉਣ ਦਾ ਬਹੁਤ ਸ਼ੌਂਕ ਸੀ। ਜਦੋਂ ਉਨ੍ਹਾਂ ਦਾ ਕਰੀਅਰ ਸ਼ੁਰੂ ਹੋਇਆ ਸੀ ਤਾਂ ਬੋਇੰਗ ਵਰਗੇ ਯਾਤਰੀ ਜਹਾਜ਼ ਭਾਰਤ ਵਿੱਚ ਨਹੀਂ ਸਨ ਪਰ ਉਨ੍ਹਾਂ ਨੇ ਆਪਣੇ ਕਰੀਅਰ ਦੇ ਆਖ਼ਰੀ ਸਾਲਾਂ ਵਿੱਚ ਬੋਇੰਗ ਵੀ ਉਡਾਇਆ ਸੀ।"

ਇਹ ਵੀ ਪੜ੍ਹੋ

ਬੱਚਿਆਂ ਨਾਲ ਛੱਡਿਆ ਦੇਸ?

ਵਾਈਰਲ ਸੰਦੇਸ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ 'ਭਾਰਤ-ਪਾਕ ਜੰਗ ਦੌਰਾਨ ਉਹ ਆਪਣੀ ਪਤਨੀ ਸੋਨੀਆ ਗਾਂਧੀ ਅਤੇ ਬੱਚਿਆਂ (ਪ੍ਰਿਅੰਕਾ-ਰਾਹੁਲ) ਦੇ ਨਾਲ ਦੇਸ ਛੱਡ ਕੇ ਇਟਲੀ ਚਲੇ ਗਏ ਸਨ।'ਇਹ ਦਾਅਵਾ ਵੀ ਝੂਠਾ ਹੈ।

ਜਦੋਂ 1971 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਲੜੀ ਗਈ, ਉਦੋਂ ਰਾਹੁਲ ਗਾਂਧੀ ਕਰੀਬ 6 ਸਾਲ ਦੇ ਸਨ ਅਤੇ ਪ੍ਰਿਅੰਕਾ ਗਾਂਧੀ ਦਾ ਜਨਮ ਨਹੀਂ ਹੋਇਆ ਸੀ। ਉਨ੍ਹਾਂ ਦਾ ਜਨਮ 1972 ਵਿੱਚ ਹੋਇਆ ਸੀ।

ਰਾਜੀਵ ਗਾਂਧੀ, ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਰਸ਼ੀਦ ਕਿਦਵਈ ਰਾਜੀਵ ਗਾਂਧੀ ਦੇ ਦੇਸ ਛੱਡਣ ਦੀ ਗੱਲ ਨੂੰ ਅਫ਼ਵਾਹ ਦੱਸਦਿਆਂ ਹੋਇਆ ਕਹਿੰਦੇ ਹਨ, "ਪਹਿਲੀ ਗੱਲ ਤਾਂ ਇਹ ਹੈ ਕਿ ਜੰਗ 'ਚ ਰਾਜੀਵ ਦੀ ਕੋਈ ਭੂਮਿਕਾ ਨਹੀਂ ਸੀ, ਉਨ੍ਹਾਂ ਦੀ ਮਾਂ ਦੇਸ ਦੀ ਕਮਾਨ ਸੰਭਾਲ ਰਹੀ ਸੀ।"

"ਦੂਜੀ ਅਹਿਮ ਗੱਲ ਇਹ ਹੈ ਕਿ 1971 ਵਿੱਚ ਤਾਂ ਖ਼ੁਦ ਇੰਦਰਾ ਗਾਂਧੀ ਤਾਂ ਕਿਤੇ ਨਹੀਂ ਗਈ ਸੀ ਅਤੇ ਉਨ੍ਹਾਂ ਦੇ ਅਹੁਦੇ 'ਤੇ ਹੁੰਦਿਆਂ ਹੀ ਭਾਰਤ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ ਤਾਂ ਅਜਿਹੇ ਵਿੱਚ ਉਨ੍ਹਾਂ ਪੁੱਤਰ ਜਾਂ ਪੋਤਰੇ ਦੀ ਆਲੋਚਨਾ ਕਿਵੇਂ ਕੀਤੀ ਜਾ ਸਕਦੀ ਹੈ।"

ਸੀਨੀਅਰ ਪੱਤਰਕਾਰ ਨੀਨਾ ਗੋਪਾਲ ਵੀ 'ਰਾਜੀਵ ਗਾਂਧੀ ਦੇ ਦੇਸ ਛੱਡਣ ਦੇ ਦਾਅਵੇ' 'ਤੇ ਸ਼ੱਕ ਕਰਦੀ ਹੈ ਅਤੇ ਕਹਿੰਦੀ ਹੈ, "ਜੋ ਵੀ ਹੋਵੇ, ਰਾਜੀਵ ਗਾਂਧੀ ਕਾਇਰ ਤਾਂ ਬਿਲਕੁਲ ਨਹੀਂ ਸਨ। ਡਰ ਕੇ ਉਨ੍ਹਾਂ ਨੇ ਦੇਸ ਛੱਡਿਆ, ਇਹ ਕਹਿਣਾ ਹੈ ਉਨ੍ਹਾਂ ਦਾ ਅਪਮਾਨ ਹੈ।"

"ਉਂਝ ਵੀ ਉਨ੍ਹਾਂ ਦੀ ਮਾਂ ਇੰਦਰਾਂ ਗਾਂਧੀ ਦੇ ਸਾਹਮਣੇ ਪਾਕਿਸਤਾਨ ਨੇ ਆ ਕੇ ਸ਼ਾਂਤੀ ਲਈ ਹੱਥ ਜੋੜੇ ਸੀ।"

राजीव गांधी

ਤਸਵੀਰ ਸਰੋਤ, DELHIFLYINGCLUB.ORG

ਵਾਈਰਲ ਸੰਦੇਸ਼ ਵਿੱਚ ਇੱਕ ਚੀਜ਼ ਠੀਕ ਹੈ ਅਤੇ ਉਹ ਹੈ ਰਾਜੀਵ ਗਾਂਧੀ ਦੀ ਤਸਵੀਰ ਜਿਸ ਵਿੱਚ ਪਾਇਲਟ ਦੀ ਡਰੈਸ ਪਹਿਨੇ ਹੋਏ ਹਨ।

ਰਾਜੀਵ ਗਾਂਧੀ ਦੀ ਇਹ ਤਸਵੀਰ 'ਦਿੱਲੀ ਫਲਾਇੰਗ ਕਲੱਬ' ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)