ਕੀ ਪਾਕਿਸਤਾਨ - ਭਾਰਤ ਤਣਾਅ ਦਾ ਲਾਹਾ ਮੋਦੀ ਨੂੰ ਮਿਲ ਸਕੇਗਾ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਪੱਤਰਕਾਰ, ਬੀਬੀਸੀ
ਗਲਤਫ਼ਹਿਮੀ ਜਾਂ ਭੁੱਲ ਉਹ ਹੁੰਦੀ ਹੈ, ਜਦੋਂ ਇਕ ਸਿਆਸੀ ਆਗੂ ਸੱਚ ਬੋਲਦਾ ਹੈ। ਇਹ ਕਹਿਣਾ ਹੈ ਅਮਰੀਕੀ ਸਿਆਸੀ ਪੱਤਰਕਾਰ ਮਾਈਕਲ ਕਿਨਸਲੇ ਦਾ।
ਪਿਛਲੇ ਹਫ਼ਤੇ ਭਾਰਤ ਦੀ ਹਾਕਮ ਧਿਰ ਭਾਜਪਾ ਦੇ ਇੱਕ ਵੱਡੇ ਸਿਆਸਤਦਾਨ ਨੇ ਅਜਿਹਾ ਹੀ ਕੀਤਾ ਸੀ। ਬੀਐਸ ਯੇਦਯੁਰੱਪਾ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਕਾਰਨ ਆਉਣ ਵਾਲੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੂੰ ਤਕਰੀਬਨ ਦੋ ਦਰਜਨ ਸੀਟਾਂ ਜਿੱਤਣ ਵਿਚ ਮਦਦ ਮਿਲ ਜਾਵੇਗੀ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੀ ਟਿੱਪਣੀ ਸਪੱਸ਼ਟ ਸੀ। ਹੈਰਾਨੀ ਦੀ ਗੱਲ ਨਹੀਂ ਹੈ ਕਿ ਤੁਰੰਤ ਬਾਅਦ ਹੀ ਵਿਰੋਧੀ ਧਿਰ ਨੇ ਇਸ ਉੱਤੇ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਇਸ ਤੱਥ ਦਾ ਪੱਕਾ ਸਬੂਤ ਹੈ ਕਿ ਨਰਿੰਦਰ ਮੋਦੀ ਦੀ ਪਾਰਟੀ ਆਮ ਚੋਣਾਂ ਤੋਂ ਪਹਿਲਾਂ ਦੋ ਪਰਮਾਣੂ ਦੇਸਾਂ ਵਿਚਾਲੇ ਤਣਾਅ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਚੋਣਾਂ ਸਿਰਫ ਇੱਕ ਮਹੀਨਾ ਦੂਰ ਹਨ। ਨਰਿੰਦਰ ਮੋਦੀ ਦੀ ਪਾਰਟੀ ਸੱਤਾ 'ਚ ਦੂਜੀ ਵਾਰੀ ਲਗਾਤਾਰ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ:
ਯੇਦੀਯੁਰੱਪਾ ਵੱਲੋਂ ਸਪੱਸ਼ਟ ਤੌਰ 'ਤੇ ਕਹਿਣ ਨਾਲ ਭਾਜਪਾ ਨੂੰ ਸ਼ਰਮਸਾਰ ਹੋਣਾ ਪਿਆ। ਵੀ.ਕੇ. ਸਿੰਘ ਨੇ ਇਕ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਸਰਕਾਰ ਦੀ ਕਾਰਵਾਈ "ਸਾਡੇ ਦੇਸ ਦੀ ਸੁਰੱਖਿਆ ਅਤੇ ਸਾਡੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੀ, ਨਾ ਕਿ ਕੁਝ ਸੀਟਾਂ ਜਿੱਤਣ ਲਈ।"
ਕੋਈ ਵੀ ਸਿਆਸੀ ਪਾਰਟੀ ਇਹ ਸਵੀਕਾਰ ਨਹੀਂ ਕਰ ਸਕਦੀ ਕਿ ਇਹ ਚੋਣ ਜਿੱਤਣ ਲਈ ਜੰਗ ਵਰਗੇ ਹਾਲਾਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਸੀ।
ਕਈ ਪੋਸਟਰਾਂ ਵਿੱਚ ਫੌਜ ਨਾਲ ਮੋਦੀ
ਹਾਲਾਂਕਿ ਪਿਛਲੇ ਹਫ਼ਤੇ ਹਵਾਈ ਹਮਲਿਆਂ ਕਾਰਨ ਦੋਵੇਂ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀਆਂ ਵਿੱਚ ਤਣਾਅ ਵੱਧ ਗਿਆ ਸੀ ਪਰ ਪੀਐਮ ਮੋਦੀ ਨੇ ਆਮ ਵਾਂਗ ਆਪਣਾ ਕੰਮ ਜਾਰੀ ਰੱਖਿਆ।
ਭਾਰਤੀ ਹਮਲੇ ਤੋਂ ਕੁਝ ਦੇਰ ਬਾਅਦ ਉਨ੍ਹਾਂ ਇੱਕ ਚੋਣ ਮੀਟਿੰਗ ਦੌਰਾਨ ਕਿਹਾ ਕਿ ਭਾਰਤ ਸੁਰੱਖਿਅਤ ਹੱਥਾਂ ਵਿਚ ਹੈ ਅਤੇ "ਹੁਣ ਅੱਤਵਾਦ ਸਾਹਮਣੇ ਕਮਜ਼ੋਰ ਨਹੀਂ ਹੋਵੇਗਾ।"

ਤਸਵੀਰ ਸਰੋਤ, Reuters
ਅਗਲੀ ਸਵੇਰ ਨੂੰ ਹੀ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਅਤੇ ਇੱਕ ਭਾਰਤੀ ਪਾਇਲਟ ਨੂੰ ਫੜ੍ਹ ਲਿਆ ਜਿਸ ਦਾ ਲੜਾਕੂ ਜਹਾਜ਼ ਡੇਗ ਦਿੱਤਾ ਗਿਆ ਸੀ। ਦੋ ਦਿਨਾਂ ਬਾਅਦ ਪਾਕਿਸਤਾਨ ਨੇ ਪਾਇਲਟ ਨੂੰ ਭਾਰਤ ਵਾਪਸ ਕਰ ਦਿੱਤਾ।
ਪੀਐਮ ਮੋਦੀ ਨੇ ਫਿਰ ਵਿਗਿਆਨੀਆਂ ਦੇ ਇਕ ਇਕੱਠ ਦੌਰਾਨ ਕਿਹਾ ਕਿ ਭਾਰਤ ਦੀ ਏਅਰ ਸਟਰਾਈਕ ਸਿਰਫ਼ ਇੱਕ "ਪਾਇਲਟ ਪ੍ਰੋਜੈਕਟ" ਸੀ ਅਤੇ ਸੰਕੇਤ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਾਰਵਾਈਆਂ ਹੋਰ ਹੋਣਗੀਆਂ।
ਇੱਕ ਹੋਰ ਥਾਂ 'ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਬਾਲਾਕੋਟ ਹਮਲੇ ਵਿਚ ਭਾਰਤ ਨੇ 250 ਤੋਂ ਵੱਧ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ ਜਦੋਂਕਿ ਸੀਨੀਅਰ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿੰਨੇ ਲੋਕਾਂ ਦੀ ਮੌਤ ਹੋਈ।
ਦੇਸ ਦੇ ਕਈ ਹਿੱਸਿਆਂ ਵਿੱਚ ਪੀਐਮ ਮੋਦੀ ਦੇ ਪੋਸਟਰ ਦਿਖਾਈ ਦੇਣ ਲੱਗੇ ਜਿਸ ਵਿੱਚ ਉਨ੍ਹਾਂ ਨੇ ਹੱਥ ਵਿੱਚ ਬੰਦੂਕ ਫੜ੍ਹੀ ਹੋਈ ਸੀ ਅਤੇ ਫੌਜੀ ਨਾਲ ਸਨ। ਇਸ ਤੋਂ ਇਲਾਵਾ ਪੋਸਟਰ ਵਿੱਚ ਲੜਾਕੂ ਜਹਾਜ਼ ਅਤੇ ਧਮਾਕਾ ਹੁੰਦਾ ਦਿਖਾਇਆ ਗਿਆ।
ਟੀਵੀ ਪੱਤਰਕਾਰ ਅਤੇ ਲੇਖਕ ਬਰਖਾ ਦੱਤ ਨੇ ਟਵੀਟ ਕੀਤਾ, "ਚੋਣ ਪੋਸਟਰਾਂ ਅਤੇ ਮੰਚ 'ਤੇ ਸਿਪਾਹੀਆਂ ਦੀਆਂ ਤਸਵੀਰਾਂ ਨਾਲ ਕਾਫ਼ੀ ਬੇਚੈਨ ਹਾਂ, ਇਸ 'ਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ।"
ਪੀਐਮ ਮੋਦੀ ਨੇ ਵਿਰੋਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੁਸ਼ਮਣੀ ਦੀ ਸਿਆਸਤ ਕਰਨ ਤੋਂ ਬਚਣ। ਵਿਰੋਧੀ ਪਾਰਟੀਆਂ ਇਸ ਲਈ ਉਤਾਵਲੀਆਂ ਹਨ ਕਿਉਂਕਿ ਉਹ ਮੰਨਦੇ ਹਨ ਕਿ ਮੋਦੀ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।
ਪਿਛਲੇ ਹਫ਼ਤੇ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ "ਕੌਮੀ ਸੁਰੱਖਿਆ ਨੂੰ ਤੰਗ ਸਿਆਸੀ ਵਿਚਾਰਾਂ ਤੋਂ ਦੂਰ ਹੋਣਾ ਚਾਹੀਦਾ ਹੈ।"
'ਸਿਆਸਤ ਤੋਂ ਲਾਹਾ ਲੈਣ ਦੀ ਕੋਸ਼ਿਸ਼'
ਪਰ ਕੀ ਹਾਲੀਆ ਤਣਾਅ ਕਾਰਨ ਪੀਐਮ ਮੋਦੀ ਨੂੰ ਅਸਲ ਵਿੱਚ ਵੋਟਾਂ ਹਾਸਿਲ ਕਰਨ ਵਿੱਚ ਲਾਹਾ ਮਿਲ ਸਕਦਾ ਹੈ? ਦੂਜੇ ਸ਼ਬਦਾਂ ਵਿਚ ਕੀ ਕੌਮੀ ਸੁਰੱਖਿਆ ਸਿਆਸੀ ਮੁਹਿੰਮ ਦਾ ਹਿੱਸਾ ਹੋ ਸਕਦੀ ਹੈ?
ਕਾਫ਼ੀ ਲੋਕਾਂ ਦਾ ਮੰਨਣਾ ਹੈ ਕਿ ਮੋਦੀ ਕੌਮੀ ਸੁਰੱਖਿਆ ਨੂੰ ਆਪਣੀ ਮੁਹਿੰਮ ਦਾ ਹਿੱਸਾ ਬਣਾ ਸਕਦੇ ਹਨ। ਭਾਰਤ ਸ਼ਾਸਿਤ ਕਸ਼ਮੀਰ ਵਿਚ ਪਿਛਲੇ ਮਹੀਨੇ ਆਤਮਘਾਤੀ ਹਮਲਾ ਹੋਇਆਆ ਜਿਸ ਦਾ ਇਲਜ਼ਾਮ ਇੱਕ ਪਾਕਿਸਤਾਨੀ-ਅੱਤਵਾਦੀ ਸੰਗਠਨ 'ਤੇ ਲਾ ਦਿੱਤਾ ਗਿਆ ਸੀ। ਇਸ ਹਮਲੇ ਵਿੱਚ 40 ਤੋਂ ਵੱਧ ਅਰਧ-ਫ਼ੌਜੀ ਮਾਰੇ ਗਏ ਸਨ।
ਇਸ ਹਮਲੇ ਤੋਂ ਪਹਿਲਾਂ ਮੋਦੀ ਥੋੜ੍ਹਾ ਕਮਜ਼ੋਰ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਪਾਰਟੀ ਕਾਂਗਰਸ ਤੋਂ ਤਿੰਨ ਅਹਿਮ ਸੂਬਿਆਂ ਵਿੱਚ ਚੋਣਾਂ ਹਾਰ ਗਈ ਸੀ। ਖੇਤੀਬਾੜੀ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਨੌਕਰੀਆਂ ਦੀ ਘਾਟ ਕਾਰਨ ਭਾਜਪਾ ਨੂੰ ਕਾਫ਼ੀ ਨੁਕਸਾਨ ਪਹੁੰਚ ਰਿਹਾ ਸੀ।

ਤਸਵੀਰ ਸਰੋਤ, Getty Images
ਹੁਣ ਕਾਫ਼ੀ ਲੋਕਾਂ ਨੂੰ ਲਗਦਾ ਹੈ ਕਿ ਮੋਦੀ ਦੀਆਂ ਸੰਭਾਵਨਾਵਾਂ ਬਿਹਤਰ ਹੋ ਗਈਆਂ ਹਨ ਕਿਉਂਕਿ ਉਹ ਖੁਦ ਨੂੰ ਦੇਸ ਦੀ ਸੁਰੱਖਿਆ ਦੇ "ਮਜ਼ਬੂਤ" ਰੱਖਿਅਕ ਵਜੋਂ ਪੇਸ਼ ਕਰ ਰਹੇ ਹਨ।
ਸਿਆਸਤਦਾਨ ਅਤੇ ਚੋਣ ਵਿਸ਼ਲੇਸ਼ਕ ਯੋਗਿੰਦਰ ਯਾਦਵ ਦਾ ਕਹਿਣਾ ਹੈ, "ਚੋਣਾਂ ਜਿੱਤਣ ਲਈ ਜੰਗ ਦਾ ਇਸਤੇਮਾਲ ਕਰਨਾ ਅਤੇ ਕੌਮੀ ਸੁਰੱਖਿਆ ਨੂੰ ਛੋਟੇ ਸਿਆਸੀ ਲਾਹਿਆਂ ਦੇ ਲਈ ਵਰਤਣਾ ਸਭ ਤੋਂ ਮਾੜੀ ਕੋਸ਼ਿਸ਼ ਹੈ ਪਰ ਮੈਨੂੰ ਨਹੀਂ ਪਤਾ ਕਿ ਇਸ ਨਾਲ ਸਫ਼ਲਤਾ ਮਿਲਦੀ ਹੈ ਜਾਂ ਨਹੀਂ।"
ਇਸ ਦੇ ਸਬੂਤ ਰਲੇ-ਮਿਲੇ ਹਨ ਕਿ ਕੌਮੀ ਸੁਰੱਖਿਆ ਕਾਰਨ ਹਾਕਮ ਪਾਰਟੀ ਨੂੰ ਭਾਰਤ ਵਿਚ ਚੋਣਾਂ ਜਿੱਤਣ ਵਿਚ ਮਦਦ ਮਿਲਦੀ ਹੈ ਜਾਂ ਨਹੀਂ। ਬਰਾਊਨ ਯੂਨੀਵਰਸਿਟੀ ਵਿਚ ਸਿਆਸੀ ਵਿਗਿਆਨ ਦੇ ਪ੍ਰੋਫੈਸਰ ਆਸ਼ੂਤੋਸ਼ ਵਰਸ਼ਨੇ ਦਾ ਕਹਿਣਾ ਹੈ ਕਿ ਪਹਿਲਾਂ ਭਾਰਤ ਵਿੱਚ ਆਈਆਂ ਕੌਮੀ ਸੁਰੱਖਿਆ ਰੁਕਾਵਟਾਂ "ਕੌਮੀ ਚੋਣਾਂ ਤੋਂ ਦੂਰ" ਸਨ।
1962 (ਚੀਨ), 1965 (ਪਾਕਿਸਤਾਨ) ਅਤੇ 1971 (ਪਾਕਿਸਤਾਨ) ਵਿਚ ਹੋਈਆਂ ਜੰਗਾਂ ਆਮ ਚੋਣਾਂ ਤੋਂ ਬਾਅਦ ਹੋਈਆਂ। ਇਨ੍ਹਾਂ ਵਿੱਚ ਸਮੇਂ ਦਾ ਫ਼ਰਕ ਮਹੀਨੇ ਤੋਂ ਦੋ ਸਾਲ ਤੱਕ ਦਾ ਸੀ।
ਸਾਲ 2001 ਵਿੱਚ ਭਾਰਤੀ ਸੰਸਦ 'ਤੇ ਹੋਇਆ ਹਮਲਾ ਜਿਸ ਨੇ ਦੋਹਾਂ ਦੇਸਾਂ ਨੂੰ ਜੰਗ ਦੇ ਕੰਢੇ 'ਤੇ ਲਿਆਂਦਾ ਸੀ, ਆਮ ਚੋਣਾਂ ਤੋਂ ਦੋ ਸਾਲ ਬਾਅਦ ਹੋਇਆ। ਸਾਲ 2008 ਵਿਚ ਮੁੰਬਈ ਹਮਲਾ ਸਾਲ 2009 ਦੀਆਂ ਚੋਣਾਂ ਤੋਂ ਪੰਜ ਮਹੀਨੇ ਪਹਿਲਾਂ ਹੋਇਆ ਸੀ। ਸੱਤਾਧਾਰੀ ਕਾਂਗਰਸ ਪਾਰਟੀ ਕੌਮੀ ਸੁਰੱਖਿਆ ਦਾ ਮੁੱਦਾ ਬਣਾਏ ਬਿਨਾਂ ਹੀ ਚੋਣਾਂ ਵਿੱਚ ਜਿੱਤ ਗਈ ਸੀ।
ਹਾਲਾਤ ਇਸ ਸਮੇਂ ਵੱਖਰੇ ਹੋ ਸਕਦੇ ਹਨ। ਪ੍ਰੋਫੈਸਰ ਵਰਸ਼ਨੇ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਕਸ਼ਮੀਰ ਵਿੱਚ ਹੋਇਆ ਆਤਮਘਾਤੀ ਹਮਲਾ ਅਤੇ ਪਿਛਲੇ ਹਫ਼ਤੇ ਪੈਦਾ ਹੋਇਆ ਤਣਾਅ "ਪਹਿਲਾਂ ਦੇ ਸੁਰੱਖਿਆ ਮਾਮਲਿਆਂ ਨਾਲੋਂ ਜ਼ਿਆਦਾ ਚੋਣਾਂ ਲਈ ਅਹਿਮੀਅਤ ਰੱਖਦਾ ਹੈ।"
ਪ੍ਰੋਫੈਸਰ ਵਰਸ਼ਨੇ ਅੱਗੇ ਕਹਿੰਦੇ ਹਨ, "ਇਹ ਹਮਲਾ ਇੱਕ ਬਹੁਤ ਹੀ ਧਰੁਵੀਕਰਨ ਵਾਲੇ ਦੇਸ ਵਿੱਚ ਆਮ ਚੋਣਾਂ ਤੋਂ ਕੁਝ ਹਫ਼ਤਾ ਪਹਿਲਾਂ ਹੋਇਆ ਹੈ।"
ਕੌਮੀ ਸੁਰੱਖਿਆ ਕਿੰਨਾ ਵੱਡਾ ਮੁੱਦਾ
ਸ਼ਹਿਰੀ ਮੱਧ ਵਰਗ ਦੇ ਵਿਸਥਾਰ ਦਾ ਮਤਲਬ ਇਹ ਹੈ ਕਿ ਸੁਰੱਖਿਆ ਮਾਮਲਿਆਂ ਦੀ ਕਾਫ਼ੀ ਅਹਿਮੀਅਤ ਹੈ। ਡਾ. ਵਰਸ਼ਨੇ ਅਨੁਸਾਰ, "ਦਿੱਲੀ ਵਿੱਚ ਹਾਕਮਧਿਰ ਦੀ ਕਾਰਗੁਜ਼ਾਰੀ ਕਾਫ਼ੀ ਅਹਿਮ ਹੈ।
ਹਿੰਦੂ ਰਾਸ਼ਟਰਵਾਦੀ ਹਮੇਸ਼ਾ ਹੀ ਕਾਂਗਰਸ ਦੀ ਤੁਲਨਾ ਵਿਚ ਕੌਮੀ ਸੁਰੱਖਿਆ 'ਤੇ ਵਧੇਰੇ ਸਖ਼ਤ ਰਹੇ ਹਨ। ਇਸ ਵਿਚ ਅਪਵਾਦ ਇਹ ਹੈ ਕਿ ਕੌਮੀ ਸੁਰੱਖਿਆ ਖੇਤਰੀ ਪਾਰਟੀਆਂ 'ਤੇ ਵਧੇਰੇ ਹਾਵੀ ਨਹੀਂ ਹੈ ਕਿਉਂਕਿ ਉਹ ਜ਼ਿਆਦਾਤਰ ਜਾਤਾਂ ਅਤੇ ਖੇਤਰੀ ਪਛਾਣ 'ਤੇ ਆਧਾਰਿਤ ਹਨ।"
ਬਰਾਊਨ ਯੂਨੀਵਰਸਿਟੀ ਦੇ ਇੱਕ ਸਿਆਸੀ ਵਿਗਿਆਨੀ ਭਾਨੂ ਜੋਸ਼ੀ ਦਾ ਮੰਨਣਾ ਹੈ ਕਿ ਪੀਐਮ ਮੋਦੀ ਦੀ ਮਜ਼ਬੂਤ ਵਿਦੇਸ਼ ਨੀਤੀ ਅਤੇ ਲਗਾਤਾਰ ਕੌਮਾਂਤਰੀ ਦੌਰਿਆਂ ਕਾਰਨ ਵਿਦੇਸ਼ੀ ਆਗੂਆਂ ਨਾਲ ਮੁਲਾਕਾਤਾਂ ਸਦਕਾ ਸ਼ਾਇਦ ਵੋਟਰਾਂ ਦੇ ਇੱਕ ਹਿੱਸੇ ਨਾਲ ਉਹ ਤਾਲਮੇਲ ਬਿਠਾ ਸਕੇ ਹੋਣਗੇ।
ਭਾਨੂ ਜੋਸ਼ੀ ਦਾ ਕਹਿਣਾ ਹੈ, "ਉੱਤਰੀ ਭਾਰਤ ਵਿਚ ਮੇਰੇ ਕੰਮ ਦੌਰਾਨ ਲੋਕ ਲਗਾਤਾਰ ਕੌਮਾਂਤਰੀ ਪੱਧਰ ਵਿਚ ਭਾਰਤ ਦੇ ਮਿਆਰ ਵਿਚ ਸੁਧਾਰ ਲਿਆਉਣ ਬਾਰੇ ਗੱਲ ਕਰਦੇ ਸਨ। ਇਹ ਧਾਰਨਾ ਬਾਲਾਕੌਟ ਹਮਲੇ ਤੋਂ ਬਾਅਦ ਬਦਲ ਸਕਦੀ ਹੈ ਅਤੇ ਜਿਸ ਬਾਰੇ ਉੱਤਰੀ ਭਾਰਤ ਵਿਚ ਵੋਟਰ ਖ਼ਾਸ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਦੀਆਂ ਦੋ-ਧਰੁਵੀ ਚੋਣਾਂ ਦੀ ਪਰਵਾਹ ਕਰਦੇ ਹਨ। "
'ਕਾਰਨੀਜ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ' ਦੇ ਦੱਖਣ ਏਸ਼ੀਆਈ ਪ੍ਰੋਗਰਾਮ ਦੇ ਸੀਨੀਅਰ ਫੈਲੋ ਅਤੇ ਡਾਇਰੈਕਟਰ ਮਿਲਾਨ ਵੈਸ਼ਨਵ ਵਰਗੇ ਹੋਰ ਲੋਕ ਵੀ ਅਜਿਹਾ ਹੀ ਸੋਚਦੇ ਹਨ।
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਭਾਵੇਂ ਵਿਦੇਸ਼ ਨੀਤੀ ਭਾਰਤ ਦੀ ਘਰੇਲੂ ਰਾਜਨੀਤੀ ਵਿੱਚ ਕਦੇ ਵੀ ਇੱਕ "ਵੱਡਾ" ਮੁੱਦਾ ਨਹੀਂ ਰਿਹਾ ਹੈ। ਚੋਣਾਂ ਦੇ ਨੇੜੇ ਤਣਾਅ, ਪਾਕਿਸਤਾਨ ਦੀ ਚੜ੍ਹਤ ਅਤੇ ਵਾਪਸ ਹਮਲਾ ਕਰਨ ਦੀ ਮੋਦੀ ਸਰਕਾਰ ਦੀ ਸਮਰੱਥਾ ਕਾਰਨ ਮੈਨੂੰ ਉਮੀਦ ਹੈ ਕਿ ਇਹ ਮੁਹਿੰਮ ਦਾ ਇੱਕ ਅਹਿਮ ਹਿੱਸਾ ਬਣ ਜਾਵੇਗਾ।"
ਹਾਲਾਂਕਿ, ਡਾ. ਵੈਸ਼ਨਵ ਦਾ ਮੰਨਣਾ ਹੈ ਕਿ ਇਸ ਨਾਲ ਆਰਥਚਾਰੇ ਅਤੇ ਖੇਤੀਬਾੜੀ ਦੇ ਮੁੱਦੇ ਮਹਿਰੂਮ ਨਹੀਂ ਹੋਣਗੇ ਖਾਸ ਤੌਰ 'ਤੇ ਪਿੰਡਾਂ ਵਿਚ।
ਇਹ ਵੀ ਪੜ੍ਹੋ:
"ਇਸ ਦਾ ਭਾਜਪਾ ਨੂੰ ਸਭ ਤੋਂ ਫਾਇਦਾ ਹੋਏਗਾ ਸਵਿੰਗ ਵੋਟਰਾਂ ਤੋਂ ਖਾਸ ਤੌਰ 'ਤੇ ਸ਼ਹਿਰੀ ਖੇਤਰਾਂ ਵਿੱਚ। ਜੇ ਉਹ ਲੋਕ ਇਹ ਤੈਅ ਨਹੀਂ ਕਰ ਪਾ ਰਹੇ ਕਿ ਸਾਲ 2019 ਵਿੱਚ ਵੋਟ ਕਿਸ ਨੂੰ ਪਾਉਣੀ ਹੈ ਤਾਂ ਇਹ ਭਾਵਨਾਤਮਕ ਮੁੱਦਾ ਉਨ੍ਹਾਂ ਦੀ ਮਦਦ ਕਰ ਸਕਦਾ ਹੈ।"
ਵਿਰੋਧੀ ਧਿਰ ਰਾਸ਼ਟਰੀ ਸੁਰੱਖਿਆ ਸਬੰਧੀ ਮੋਦੀ ਦੇ ਏਜੰਡੇ ਨਾਲ ਕਿਵੇਂ ਦਰਪੇਸ਼ ਆਉਂਦੀ ਹੈ ਇਹ ਦੇਖਣਾ ਦਿਲਚਸਪ ਹੋਵੇਗਾ। ਭਾਵੇਂ ਤਣਾਅ ਖ਼ਤਮ ਹੋਣ ਕਾਰਨ ਉੱਤਰ ਭਾਰਤ ਦੇ ਕੁਝ ਸੂਬਿਆਂ ਵਿਚ ਭਾਜਪਾ ਨੂੰ ਥੋੜ੍ਹਾ ਲਾਹਾ ਮਿਲਣ ਦੀ ਉਮੀਦ ਹੈ, ਇਸ ਕਾਰਨ ਪਾਰਟੀ ਨੂੰ ਜਿੱਤਣ ਵਿਚ ਥੋੜ੍ਹੀ ਮਦਦ ਮਿਲ ਸਕਦੀ ਹੈ। ਪਰ ਸਿਆਸਤ ਵਿੱਚ ਇੱਕ ਹਫ਼ਤਾ ਵੀ ਕਾਫ਼ੀ ਲੰਮਾ ਸਮਾਂ ਹੁੰਦਾ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












