ਪੰਜਾਬ ਦੇ ਸਰਹੱਦੀ ਲੋਕਾਂ ਦੀ ਹੋਣੀ : ਘਰ ਖੁੱਲੇ ਛੱਡ ਕੇ ਭੱਜਣਾ ਪਿਆ ਤੇ ਜਦੋਂ ਵਾਪਸ ਮੁੜੇ ਤਾਂ ਕੁਝ ਨਹੀਂ ਬਚਿਆ

ਤਸਵੀਰ ਸਰੋਤ, Gurpreetsinghchawla/bbc
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਪੰਜਾਬੀ ਲਈ
"ਦੋਵੇਂ ਦੇਸ ਇਕ ਚੰਗੇ ਗੁਆਂਢੀ ਬਣ ਕੇ ਰਹਿਣ" ਉਥੇ ਹੀ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਲੋਕ ਇਹ ਵੀ ਆਖਦੇ ਹਨ ਕਿ "ਬਾਰਡਰ ਉੱਤੇ ਰਹਿਣ ਵਾਲਿਆਂ ਦੀ ਜ਼ਿੰਦਗੀ ਕੀ ਹੈ ਅਤੇ ਜਦ ਭੱਜਣਾ ਪੈਂਦਾ ਤਾਂ ਕੁਝ ਵੀ ਨਹੀਂ ਪੱਲੇ ਪੈਂਦਾ।"
ਧਰਮਕੋਟ ਪੱਤਣ ਦੇ ਰਹਿਣ ਵਾਲੇ ਤਰਸੇਮ ਨੇ ਇਨ੍ਹਾਂ ਲਫ਼ਜ਼ਾਂ ਦਾ ਬਿਆਨ ਕਰਦਿਆਂ ਕਿਹਾ ਕਿ 1965 ਦੀ ਜੰਗ ਅਤੇ 1971 ਦੀ ਜੰਗ ਆਪਣੀ ਹੋਸ਼ 'ਚ ਵੇਖੀ ਹੈ ਅਤੇ ਇਸ ਇਲਾਕੇ 'ਚ ਬਹੁਤ ਨੁਕਸਾਨ ਹੁੰਦਾ ਰਿਹਾ ਹੈ, ਪਿੰਡ ਤੱਕ ਛੱਡਣੇ ਪਏ।"
ਉਨ੍ਹਾਂ ਨੇ ਕਿਹਾ, "1971 'ਚ ਤਾਂ ਘਰ ਖੁਲ੍ਹੇ ਛੱਡ ਕੇ ਭੱਜਣਾ ਪਿਆ ਅਤੇ ਜਦ ਵਾਪਿਸ ਪਰਤੇ ਤਾ ਕੁਝ ਨਹੀਂ ਬਚਿਆ"
ਗੁਰਦਸਪੁਰ ਜ਼ਿਲ੍ਹਾ ਦਾ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਕਰੀਬ 10 ਕਿਲੋਮੀਟਰ ਦੀ ਦੂਰੀ ਉੱਤੇ ਰਾਵੀ ਦਰਿਆ ਦੇ ਕੰਢੇ ਹੈ।
ਧਰਮਕੋਟ ਪੱਤਣ ਰਾਵੀ ਦੇ ਉਸ ਪਾਰ ਭਾਰਤ -ਪਾਕ ਦੀ ਸਰਹੱਦ ਉੱਤੇ ਵਸੇ ਗੁਰਦਾਸਪੁਰ ਜ਼ਿਲ੍ਹੇ ਦੇ ਕੁਲ 6 ਪਿੰਡਾਂ ਵਿੱਚੋਂ ਇੱਕ ਹੈ।
ਜਿਨ੍ਹਾਂ 'ਚ 5 ਅਜਿਹੇ ਪਿੰਡ ਹਨ, ਜਿਨ੍ਹਾਂ ਦੀ ਜ਼ਮੀਨ ਤਾਂ ਦਰਿਆ ਪਾਰ ਹੈ ਪਰ ਉਹ ਦਰਿਆ ਤੋਂ ਉਰੇ ਵਸੇ ਹਨ ਅਤੇ ਇਕ ਪਿੰਡ ਘਣੀਏ ਕੇ ਬੇਟ, ਵਸੋਂ ਵਾਲਾ ਪਿੰਡ ਹੈ। ਇਹ ਪਿੰਡ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੀ ਹੱਦ ਵਿਚ ਆਉਂਦਾ ਹੈ।
ਜੇਕਰ ਰਾਵੀ ਪਾਰ ਦੀ ਗੱਲ ਕਰੀਏ ਤਾਂ ਇਨ੍ਹਾਂ 6 ਪਿੰਡਾਂ ਘਣੀਏ ਕੇ ਬੇਟ ,ਸਹਾਰਨ , ਲਾਲੋਵਾਲ , ਬਸੰਤਰ , ਰਸੂਲਪੁਰ ਅਤੇ ਕਮਾਲਪੁਰ ਦੀ ਕਰੀਬ 6000 ਏਕੜ ਖੇਤੀਬਾੜੀ ਜ਼ਮੀਨ ਹੈ।
ਇਹ ਵੀ ਪੜ੍ਹੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਦਰਿਆ 'ਤੇ ਕੋਈ ਪੱਕਾ ਪੁਲ ਨਹੀਂ ਹੈ
ਜਿਥੇ ਭਾਰਤ ਦੇ ਕਿਸਾਨਾਂ ਵੱਲੋਂ ਆਪਣੀ ਖੇਤੀ ਕੀਤੀ ਜਾਂਦੀ ਹੈ। ਇਸ ਇਲਾਕੇ 'ਚ ਮੁੱਖ ਦਿਕੱਤ ਹੈ ਕਿ ਰਾਵੀ ਦਰਿਆ ਤੇ ਪੱਕਾ ਪੁਲ ਨਹੀਂ ਹੈ ਅਤੇ ਅਸਥਾਈ ਤੌਰ ਤੇ ਪਲਟੂਨ ਪੁਲ ਬੰਨਿਆ ਜਾਂਦਾ ਹੈ।
ਜੇਕਰ ਦਰਿਆ 'ਚ ਪਾਣੀ ਦਾ ਤੇਜ਼ ਵਹਾਅ ਹੋਵੇ ਤਾਂ ਪੁਲ ਚੁੱਕਿਆ ਜਾਂਦਾ ਹੈ ਜਾਂ ਫਿਰ ਪੁਲ ਹੀ ਰੁੜ ਜਾਂਦਾ ਹੈ ਅਤੇ ਦਰਿਆ ਨੂੰ ਪਾਰ ਕਰਨ ਲਈ ਇਕੋ ਇਕ ਸਹਾਰਾ ਬੇੜੀ ਦਾ ਬਚਦਾ ਹੈ।
ਇਨ੍ਹਾਂ ਦਿਨਾਂ 'ਚ ਵੀ ਰਾਵੀ ਤੇਜ਼ ਵਹਾਅ ਤੇ ਵਗ ਰਹੀ ਹੈ, ਜਿਸ ਕਾਰਨ ਨਾਲ ਪੁਲ ਰੁੜ ਗਿਆ ਸੀ ਅਤੇ ਇਲਾਕੇ ਦੇ ਕਿਸਾਨਾਂ ਨੇ ਖੁਦ ਇਸ ਪੁਲ ਨੂੰ ਬੰਨਿਆ ਹੈ।
ਸਰਹੱਦੀ ਇਲਾਕੇ 'ਚ ਦਰਿਆ ਦੇ ਇਸ ਪਾਰ ਅਤੇ ਉਸ ਪਾਰ ਦੋਵੇਂ ਪਾਸੇ ਵੱਸ ਰਹੇ ਲੋਕਾਂ 'ਚ ਤਣਾਅ ਬਣਿਆ ਹੋਇਆ ਹੈ।
ਤਰਸੇਮ ਮਸੀਹ ਦੱਸਦੇ ਹਨ ਕਿ 39 ਸਾਲ ਹੋ ਗਏ ਹਨ ਇਥੇ ਮਲਾਹ ਦੀ ਨੌਕਰੀ ਕਰਦੇ ਅਤੇ ਉਹ ਖ਼ੁਦ ਵੀ ਧਰਮਕੋਟ ਪੱਤਣ ਦੇ ਰਹਿਣ ਵਾਲੇ ਹਨ।
ਤਰਸੇਮ ਦੱਸਦੇ ਹਨ ਕਿ ਹੁਣ ਵੀ ਉਨ੍ਹਾਂ ਦੇ ਇਸ ਇਲਾਕੇ 'ਚ ਭਾਰਤੀ ਫੌਜ ਤੈਨਾਤ ਹੈ ਅਤੇ ਡਰ ਹੈ ਕਿ ਫਿਰ ਕਿਤੇ ਉਹੀ ਪੁਰਾਣੇ ਦਿਨ ਨਾ ਵੇਖਣੇ ਪੈਣ , ਬਹੁਤ ਬੁਰਾ ਹਾਲ ਸੀ।

ਤਸਵੀਰ ਸਰੋਤ, Gurpreetsinghchawla/bbc
"1971 ਵੇਲੇ ਜਦ ਘਰ ਛੱਡ ਜਾ ਰਹੇ ਸਾਂ ਤਾਂ ਬੰਬਾਂ ਦੀਆ ਕੈਂਕਰਾ ਰਾਹ 'ਚ ਵਜਦੀਆਂ ਸਨ ਅਤੇ ਖ਼ੁਦ ਨੂੰ ਅਤੇ ਬੱਚਿਆ ਨੂੰ ਬਚਾਉਣਾ ਬਹੁਤ ਔਖਾ ਸੀ , ਬਾਰਡਰ ਵਾਲੇ ਪਿੰਡਾਂ ਦੇ ਲੋਕਾਂ ਦੀ ਕੋਈ ਜਿੰਦਗੀ ਨਹੀਂ ਹੈ ਅਤੇ ਮੈਂ ਖੁਦ ਹੁਣ ਆਪਣਾ ਪੱਕਾ ਮਕਾਨ ਬਣਾ ਬੈਠਾ ਹਾਂ ਲੇਕਿਨ ਹੁਣ ਪਛਤਾਵਾ ਹੈ ਅਤੇ ਹੁਣ ਸਾਹ ਸੁੱਕਾ ਹੈ, ਲੜਾਈ ਕਦੇ ਨਹੀਂ ਲੱਗਣੀ ਚਾਹੀਦੀ।"
ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਵੇ ਗੁਆਂਢੀ ਦੇਸਾਂ 'ਚ ਅਮਨ ਜ਼ਰੂਰੀ ਹੈ।
'ਕਦੇ ਦਰਿਆ ਦੀ ਮਾਰ ਤੇ ਕਦੇ ਸਰਹੱਦ ਤੇ ਤਣਾਅ ਦਾ ਡਰ'
ਰਾਵੀ ਦਰਿਆ ਤੇ ਨੌਕਰੀ ਕਰ ਰਹੇ ਮਲਾਹ ਤਰਸੇਮ ਮਸੀਹ ਨੇ ਆਖਿਆ ਕਿ ਬਹੁਤੇ ਲੋਕ ਦਰਿਆ ਪਾਰ ਖੇਤੀ ਕਰਨ ਜਾਂਦੇ ਹਨ ਅਤੇ ਸ਼ਾਮ ਨੂੰ ਵਾਪਿਸ ਆ ਜਾਂਦੇ ਹਨ ਪਰ ਉਥੇ ਉਨ੍ਹਾਂ ਦੇ ਆਪਣੇ ਡੇਰੇ ਹਨ। ਕੁਝ ਲੋਕ ਦਰਿਆ ਪਾਰ ਪਿੰਡ ਘਣੀਏ ਕੇ ਬੇਟ ਚ ਰਹਿੰਦੇ ਹਨ।
ਪਿੰਡ ਧਰਮਕੋਟ ਪੱਤਣ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦਰਿਆ ਪਾਰ ਜ਼ਮੀਨ ਹੈ ਅਤੇ ਉਨ੍ਹਾਂ ਨੂੰ ਤਾਂ ਹਮੇਸ਼ਾ ਹੀ ਦਿਕਤਾਂ ਹਨ, ਕਦੇ ਦਰਿਆ ਦੀ ਮਾਰ ਤੇ ਕਦੇ ਸਰਹੱਦ ਤੇ ਤਣਾਅ ਦਾ ਡਰ ਤੇ ਸਰਕਾਰਾਂ ਵੀ ਕਦੇ ਕੋਈ ਸਾਰ ਨਹੀਂ ਲੈਂਦੀਆਂ।

ਤਸਵੀਰ ਸਰੋਤ, Gurpreetsinghchawla/bbc
ਉਨ੍ਹਾਂ ਦਾ ਕਹਿਣਾ ਹੈ, "1965 'ਚ ਅਤੇ 1971 'ਚ ਵੀ ਉਨ੍ਹਾਂ ਆਪਣੇ ਘਰ-ਬਾਰ ਤੇ ਜਮੀਨਾਂ ਛੱਡੀਆ ਅਤੇ ਸਰਕਾਰ ਨੇ ਕੋਈ ਸਾਰ ਨਹੀਂ ਲਈ।"
"ਹੁਣ ਵੀ ਜਿਸ ਦਿਨ ਤੋਂ ਸੀਆਰਪੀਐਫ ਦੇ ਜਵਾਨ ਸ਼ਹੀਦ ਹੋਏ ਹਨ ਉਸ ਦਿਨ ਤੋਂ ਹੀ ਇਲਾਕੇ 'ਚ ਤਣਾਅ ਬਣਿਆ ਹੋਇਆ ਹੈ ਅਤੇ ਫੌਜ ਵੱਲੋਂ ਇਲਾਕੇ 'ਚ ਆਪਣੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।"
ਫਿਲਹਾਲ ਤਾਂ ਫੌਜ ਨੇ ਇਲਾਕਾ ਖਾਲੀ ਕਰਨ ਦੇ ਹੁਕਮ ਨਹੀਂ ਦਿਤੇ ਲੇਕਿਨ ਦਰਿਆ ਪਾਰ ਤੋਂ ਪਿੰਡ ਘਣੀਏ ਕੇ ਬੇਟ ਤੋਂ ਜੋ ਮੁੱਖ ਸਾਮਾਨ ਹੈ ਉਹ ਪਿੱਛੇ ਲੈ ਕੇ ਜਾਣ ਦੇ ਆਦੇਸ਼ ਦਿੱਤੇ ਸਨ ਜਿਨ੍ਹਾਂ 'ਚ ਟਰੈਕਟਰ, ਖੇਤੀਬਾੜੀ ਨਾਲ ਸੰਬੰਧਤ ਮਸ਼ੀਨਾਂ ਅਤੇ ਹੋਰ ਸਾਮਾਨ ਹੈ।
ਇਥੋਂ ਤੱਕ ਕਿ ਪਿੰਡ 'ਚੋ ਬੱਚੇ ਵੀ ਪਿੱਛੇ ਲੈ ਕੇ ਜਾਣ ਲਈ ਆਖਿਆ ਗਿਆ ਹੈ।
ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਅਰਵਿੰਦ ਸਲਵਾਨ ਅਤੇ ਕਾਨੂਨਗੋ ਸਵਿੰਦਰਪਾਲ ਸਿੰਘ ਨੇ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ, "ਰਾਵੀ ਦਰਿਆ ਪਾਰ ਪਿੰਡ ਘਣੀਏ ਕੇ ਬੇਟ 'ਚ ਵਸੋਂ ਹੈ ਜਦਕਿ ਜ਼ਿਲ੍ਹੇ ਦੇ ਘਣੀਏ ਕੇ ਬੇਟ ਸਮੇਤ 6 ਪਿੰਡਾਂ ਦਾ ਰਕਬਾ ਹੈ।"
ਇਹ ਵੀ ਪੜ੍ਹੋ-

ਤਸਵੀਰ ਸਰੋਤ, Gurpreetsinghchawla/bbc
ਕਾਨੂਨਗੋ ਸਵਿੰਦਰਪਾਲ ਸਿੰਘ ਮੁਤਾਬਕ, "ਸਬ ਤਹਿਸੀਲ ਡੇਰਾ ਬਾਬਾ ਨਾਨਕ ਦੀ ਰਾਵੀ ਦਰਿਆ ਪਾਰ ਕਰੀਬ 6 ਵੱਖ-ਵੱਖ ਪਿੰਡਾਂ ਦੀ ਕਰੀਬ 6500 ਏਕੜ ਖੇਤੀਬਾੜੀ ਦੀ ਜ਼ਮੀਨ ਹੈ ਅਤੇ ਜਦ ਕਿ ਇਨ੍ਹਾਂ ਪਿੰਡਾਂ 'ਚ ਆਉਣ -ਜਾਨ ਲਈ ਖੇਤਰ 'ਚ ਮਹਿਜ ਇਕ ਹੀ ਪਾਲਟੂਨ ਪੁਲ ਹੈ।"
'ਬੇੜੀ ਦਾ ਸਹਾਰਾ ਲੈਣ ਲਈ ਲੋਕ ਮਜ਼ਬੂਰ'
ਸਵਿੰਦਰਪਾਲ ਸਿੰਘ ਆਖਦੇ ਹਨ, "ਪੁਲ ਬਣਨ ਦੀ ਜ਼ਿਮੇਵਾਰੀ ਲੋਕ ਨਿਰਮਾਣ ਵਿਭਾਗ ਦੀ ਹੈ ਅਤੇ ਜਦ ਐਮਰਜੈਂਸੀ ਮੌਕੇ ਲੋਕ ਨਿਰਮਾਣ ਵਿਭਾਗ ਦਾ ਬੇੜਾ ਵੀ ਦਰਿਆ 'ਚ ਲੋਕਾਂ ਦੀ ਮਦਦ ਲਈ ਪਾਇਆ ਜਾਂਦਾ ਹੈ ਅਤੇ ਬੀਐਸਐਫ ਵੱਲੋਂ ਵੀ ਵਾਟਰ ਬੇੜੀ ਦਾ ਸਹਾਰਾ ਲੈਣ ਲਈ ਲੋਕ ਮਜ਼ਬੂਰ ਹੁੰਦੇ ਹਨ।"

ਤਸਵੀਰ ਸਰੋਤ, Gurpreetsinghchawla/bbc
ਸਵਿੰਦਰਪਾਲ ਸਿੰਘ ਨੇ ਦੱਸਿਆ, "ਇਸ ਅਸਥਾਈ ਪੁਲ ਤੋਂ ਕੁਝ ਜ਼ਿਲ੍ਹ ਅੰਮ੍ਰਿਤਸਰ ਦੀ ਹੁਦੂਦ 'ਚ ਪੈਂਦੇ ਪਿੰਡ ਕੋਨੇਵਾਲ ਦੇ ਨਜ਼ਦੀਕ ਪੱਕੇ ਪੁਲ ਦੀ ਉਸਾਰੀ ਚਲ ਰਹੀ ਹੈ ਲੇਕਿਨ ਉਹ ਪੁਲ ਸ਼ੁਰੂ ਨਹੀਂ ਹੋਇਆ ਹੈ। ਹੁਣ ਵੀ ਤਣਾਅ ਨੂੰ ਦੇਖਦੇ ਹੋਏ ਚਾਹੇ ਪੰਜਾਬ ਸਰਕਾਰ ਜਾਂ ਫਿਰ ਪ੍ਰਸ਼ਾਸਨ ਵੱਲੋਂ ਪਿੰਡ ਛੱਡਣ ਦੇ ਆਦੇਸ਼ ਨਹੀਂ ਦਿੱਤੇ ਗਏ ਲੇਕਿਨ ਉਸ ਦੇ ਬਾਵਜੂਦ ਦਰਿਆ ਪਾਰ ਸਰਹੱਦ ਦੇ ਕੰਡੇ ਤੋਂ ਲੋਕਾਂ ਵੱਲੋਂ ਆਪਣਾ ਜ਼ਰੂਰੀ ਸਾਮਾਨ ਇਸ ਪਾਰ ਲਿਆਂਦਾ ਜਾ ਚੁਕਾ ਹੈ। "
ਬਲਦੇਵ ਸਿੰਘ ਦੱਸਦੇ ਹਨ, " ਜੇਕਰ ਸਾਨੂੰ ਇਥੋਂ ਪਿੱਛੇ ਹਟਣ ਲਈ ਆਖਿਆ ਜਾਂਦਾ ਹੈ ਤਾਂ ਮਜਬੂਰਨ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਪੈਂਦਾ ਹੈ ਅਤੇ ਵਾਪਿਸ ਆਉਣ 'ਤੇ ਪਿੱਛੇ ਕੁਝ ਨਹੀਂ ਬਚਦਾ।
ਬਲਦੇਵ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤਾਂ ਪੁਲ ਵੀ ਰੁੜ ਗਿਆ ਸੀ ਅਤੇ ਕਿਸਾਨਾਂ ਨੇ ਖ਼ੁਦ ਹੀ ਆਪਣੇ ਖਰਚੇ ਤੇ ਪੁਲ ਬੰਨ੍ਹਿਆ ਹੈ ਤਾਂ ਜੋ ਪਾਰ ਤੋਂ ਕਮਾਦ ਅਤੇ ਜ਼ਰੂਰੀ ਸਾਮਾਨ ਲਿਆਂਦਾ ਜਾ ਸਕੇ।

ਤਸਵੀਰ ਸਰੋਤ, Gurpreetsinghchawla/bbc
ਇਸ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਮਲਕੀਤ ਸਿੰਘ ਆਖਦੇ ਹਨ ਕਿ ਕੁਝ ਦਿਨ ਪਹਿਲਾਂ ਤਾ ਬਹੁਤ ਤਣਾਅ ਸੀ ਪਰ ਹੁਣ ਦੱਸਦੇ ਹਨ ਕਿ ਕੁਝ ਠੀਕ ਹੈ , ਲੇਕਿਨ ਡਰ ਹੈ ਕਿ ਕਦੇ ਵੀ ਪਿੰਡ ਛੱਡ ਜਾਣਾ ਪੈ ਸਕਦਾ ਹੈ।
ਇਸ ਇਲਾਕੇ ਦੇ ਰਹਿਣ ਵਾਲੇ ਕਿਸਾਨ ਅਤੇ ਸਾਬਕਾ ਫੌਜੀ ਜਵਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦਰਿਆ ਦੇ ਪਾਰ ਪਿੰਡ ਕਾਸੋਵਾਲ 'ਚ ਹੈ ਅਤੇ ਇਨ੍ਹਾਂ ਦਿਨਾਂ 'ਚ ਗੰਨੇ ਦੀ ਖੇਤੀ ਕੀਤੀ ਹੋਈ ਹੈ।
ਗੁਰਦੀਪ ਆਖਦੇ ਹਨ,"ਭਾਰਤ ਨੇ ਜੋ ਜਵਾਬ ਦਿੱਤਾ ਹੈ ਉਹ ਚੰਗਾ ਹੈ ਅਤੇ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਅੱਤਵਾਦ ਦਾ ਸਮਰਥਨ ਕਰਨਾ ਛੱਡ ਦਵੇ ਅਤੇ ਦੋਵੇਂ ਦੇਸ ਗੁਆਂਢੀ ਹਨ ਅਤੇ ਇਕ ਚੰਗੇ ਗੁਆਂਢੀ ਬਣ ਕੇ ਰਹਿਣ ਤਾਂ ਅਮਨ ਹੋਵੇਗਾ ਜੇਕਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਵੇਗਾ ਤਾਂ ਭਾਰਤ ਨੂੰ ਤਾਂ ਜਵਾਬ ਦੇਣੇ ਹੀ ਪਵੇਗਾ।"
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












