ਭਾਜਪਾ ਤੇ ਕਾਂਗਰਸ 'ਚ ਮੁਕਾਬਲਾ, 'ਆਪ' ਖਤਮ ਹੋ ਚੁੱਕੀ ਹੈ - ਪਵਨ ਬਾਂਸਲ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਯੂਪੀਏ ਸਰਕਾਰ ਦੌਰਾਨ ਭਾਰਤ ਦੇ ਰੇਲਵੇ ਮੰਤਰੀ ਰਹੇ ਪਵਨ ਕੁਮਾਰ ਬਾਂਸਲ ਭਾਵੇਂ ਚਾਰ ਵਾਰ ਲੋਕ ਸਭਾ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰ ਚੁੱਕੇ ਹਨ ਪਰ ਇਸ ਵਾਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਟਿਕਟ ਦੇਵੇਗੀ ਜਾਂ ਨਹੀਂ, ਇਹ ਅਜੇ ਤੱਕ ਸਪਸ਼ਟ ਨਹੀਂ ਹੈ।
ਕਾਰਨ ਟਿਕਟ ਦੀ ਦੌੜ ਵਿੱਚ ਪਾਰਟੀ ਦੇ ਸੀਨੀਅਰ ਆਗੂ ਮੁਨੀਸ਼ ਤਿਵਾੜੀ, ਨਵਜੋਤ ਕੌਰ ਸਿੱਧੂ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਦਾ ਸ਼ਾਮਲ ਹੋਣਾ।
ਚੰਡੀਗੜ੍ਹ ਸਥਿਤ ਸੈਕਟਰ 28 ਵਿਖੇ ਆਪਣੇ ਘਰ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਟਿਕਟ ਦੀ ਦੌੜ ਵਿੱਚ ਇੰਨੇ ਲੋਕਾਂ ਦਾ ਸ਼ਾਮਲ ਹੋਣਾ ਪਹਿਲੀ ਵਾਰ ਨਹੀਂ ਹੈ,ਪਰ ਮੈਨੂੰ ਯਕੀਨ ਹੈ ਕਿ ਪਾਰਟੀ ਮੇਰੇ ਕੰਮਾਂ ਨੂੰ ਦੇਖਦੇ ਹੋਏ ਮੈਨੂੰ ਹੀ ਮੌਕਾ ਦੇਵੇਗੀ।
ਪੰਜਾਬ ਦੇ ਮਾਲਵਾ ਖ਼ਿੱਤੇ ਦੇ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ (ਉਸ ਵੇਲੇ ਇਹ ਸੰਗਰੂਰ ਜ਼ਿਲ੍ਹੇ ਵਿਚ ਸੀ) 'ਚ ਜੰਮੇਂ ਪਵਨ ਬਾਂਸਲ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਪੜ੍ਹਨ ਲਈ ਆਏ ਸਨ ਅਤੇ ਫਿਰ ਰਾਜਨੀਤੀ ਵਿਚ ਸਰਗਰਮ ਹੋਣ ਕਾਰਨ ਇੱਥੋਂ ਦੇ ਹੀ ਹੋ ਕੇ ਰਹਿ ਗਏ।
ਇਹ ਵੀ ਪੜ੍ਹੋ:
ਲੋਕ ਸਭਾ ਚੋਣ ਲੜਨ ਤੋਂ ਪਹਿਲਾਂ ਹੀ ਬਾਂਸਲ ਰਾਜ ਸਭਾ ਰਾਹੀਂ ਦੇਸ ਦੀ ਸੰਸਦ ਵਿੱਚ ਪਹੁੰਚ ਗਏ। 1984 ਵਿੱਚ ਬਾਂਸਲ ਪੰਜਾਬ ਤੋਂ ਰਾਜ ਸਭਾ ਲਈ ਚੁਣ ਗਏ ਸਨ।
ਬਾਂਸਲ ਦਾ ਕਹਿਣਾ ਹੈ ਕਿ ਇਸ ਵਾਰ ਚੰਡੀਗੜ੍ਹ ਵਿੱਚ ਮੁਕਾਬਲਾ ਭਾਜਪਾ ਤੇ ਕਾਂਗਰਸ ਦਾ ਹੋਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਉੱਤੇ ਟਿੱਪਣੀ ਕਰਦਿਆਂ ਆਖਿਆ ਕਿ ਇਸ ਦਾ ਆਧਾਰ ਪੰਜਾਬ ਅਤੇ ਚੰਡੀਗੜ੍ਹ ਦੋਵਾਂ ਥਾਵਾਂ ਤੋਂ ਖ਼ਤਮ ਹੋ ਚੁੱਕਾ ਹੈ।
ਬਾਂਸਲ ਨੇ ਮੰਨਿਆ ਪਿਛਲੀ ਵਾਰ 'ਆਪ' ਦੀ ਉਮੀਦਵਾਰ ਗੁੱਲ ਪਨਾਗ ਕਰਕੇ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਅਤੇ ਉਨ੍ਹਾਂ ਦੀ ਹਾਰ ਦਾ ਇੱਕ ਵੱਡਾ ਕਾਰਨ ਇਹ ਵੀ ਸੀ।
ਉਨ੍ਹਾਂ ਆਖਿਆ ਕਿ ਇਸ ਵਾਰ 'ਆਪ' ਨੇ ਹਰਮੋਹਨ ਧਵਨ ਨੂੰ ਉਮੀਦਵਾਰ ਬਣਾਇਆ ਹੈ, ਜਿਹੜੇ ਕਿ ਹਰ ਵਾਰ ਨਵੀਂ ਪਾਰਟੀ ਦੇ ਬੈਨਰ ਉੱਤੇ ਚੋਣ ਲੜਦੇ ਹਨ ਇਸ ਕਰਕੇ ਲੋਕ ਉਨ੍ਹਾਂ ਦੇ ਨਾਲ ਨਹੀਂ ਹਨ।
ਉਨ੍ਹਾਂ ਚੰਡੀਗੜ੍ਹ ਦੀ ਮੌਜੂਦਾ ਲੋਕ ਸਭਾ ਮੈਂਬਰ ਕਿਰਨ ਖੇਰ ਨੂੰ "ਮੁਕੰਮਲ ਤੌਰ 'ਤੇ ਫ਼ੇਲ੍ਹ" ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਕਿਰਨ ਖੇਰ ਅਜਿਹੇ ਤਿੰਨ ਕੰਮ ਦੱਸਣ ਜੋ ਉਨ੍ਹਾਂ ਨੇ ਸ਼ਹਿਰ ਵਾਸੀਆਂ ਲਈ ਕੀਤੇ ਹੋਣ।
ਉਨ੍ਹਾਂ ਆਖਿਆ ਕਿ ਸ਼ਹਿਰ ਵਿੱਚ ਵਧਦੇ ਟਰੈਫ਼ਿਕ ਕਾਰਨ ਮੈਟਰੋ ਹੁਣ ਸਮੇਂ ਦੀ ਮੰਗ ਬਣ ਚੁੱਕੀ ਹੈ ਪਰ ਕਿਰਨ ਖੇਰ ਇਸਦਾ ਵਿਰੋਧ ਕਰਦੀ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਆਖਿਆ ਕਿ ਚੰਡੀਗੜ੍ਹ ਹੁਣ ਸਿਟੀ ਬਿਊਟੀਫੁਲ ਨਹੀਂ ਰਿਹਾ ਕਿਉਂਕਿ ਥਾਂ-ਥਾਂ ਗੰਦਗੀ ਨਜ਼ਰ ਆਉਂਦੀ ਹੈ।
"ਨਾ ਸ਼ਹਿਰ ਵਾਸਤੇ, ਨਾ ਲੋਕਾਂ ਵਾਸਤੇ ਅਤੇ ਨਾ ਹੀ ਕਰਮਚਾਰੀਆਂ ਵਾਸਤੇ, ਸੰਸਦ ਮੈਂਬਰ ਕਿਰਨ ਖੇਰ ਕੁਝ ਵੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ।"
ਚੰਡੀਗੜ੍ਹ ਦੀ ਮੰਗ ਬਾਰੇ
ਚੰਡੀਗੜ੍ਹ ਪੰਜਾਬ ਨੂੰ ਦਿੱਤੇ ਜਾਣ ਦੀ ਮੰਗ ਬਾਰੇ ਪੁੱਛੇ ਜਾਣ ਉੱਤੇ ਪਵਨ ਬਾਂਸਲ ਨੇ ਕਿਹਾ ਕਿ ਇਹ ਕੇਂਦਰ ਸਾਸ਼ਿਤ ਪ੍ਰਦੇਸ਼ ਹੀ ਰਹਿਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਤੇ ਹਰਿਆਣਾ ਦੀਆਂ ਅਸੰਬਲੀਆਂ ਵਿਚ ਰਾਜਪਾਲ ਦੇ ਹਰ ਭਾਸ਼ਣ ਵਿਚ ਇਹ ਮੰਗ ਸ਼ਾਮਲ ਹੁੰਦੀ ਹੈ, ਪਰ ਮੈਂ ਸਮਝਦਾ ਹਾਂ ਕਿ ਇਸ ਦੀ ਮੌਜੂਦਾ ਪ੍ਰਬੰਧ ਹੀ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
ਪਵਨ ਬਾਂਸਲ ਦਾ ਇਹ ਵੀ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਾਰਜਸ਼ੈਲੀ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਤੇ ਬਿਹਤਰ ਸੀ।
ਬਾਂਸਲ ਮੁਤਾਬਕ ਮਨਮੋਹਨ ਸਿੰਘ ਚੁੱਪਚਾਪ ਕੰਮ ਕਰਦੇ ਸਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਲਫ਼ੀ ਸਿਆਸਤ ਕਰਦੇ ਹਨ।
ਇਹ ਵੀ ਪੜ੍ਹੋ:
ਬਾਂਸਲ ਦਾ ਦਾਅਵਾ ਹੈ ਕਿ ਰੇਲਵੇ ਰਿਸ਼ਵਤ ਸਕੈਮ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਸੀ ਅਤੇ ਉਨ੍ਹਾਂ ਨੇ ਕੁੱਝ ਵੀ ਗ਼ਲਤ ਨਹੀਂ ਸੀ ਕੀਤਾ।
ਉਨ੍ਹਾਂ ਆਖਿਆ ਕਿ ਜੇਕਰ ਮੈਂ ਕੁਝ ਗ਼ਲਤ ਕੀਤਾ ਹੁੰਦਾ ਤਾਂ ਮੈਨੂੰ ਸਰਕਾਰ ਅਤੇ ਸੀਬੀਆਈ ਨੇ ਨਹੀਂ ਸੀ ਬਖ਼ਸ਼ਣਾ?
ਉਨ੍ਹਾਂ ਆਖਿਆ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ 150 ਤੋਂ ਵੱਧ ਸੀਟਾਂ ਹਾਸਲ ਕਰੇਗੀ ਅਤੇ ਭਾਜਪਾ 272 ਤੋਂ ਘੱਟ ਕੇ 120 ਸੀਟਾਂ ਹੀ ਹਾਸਲ ਕਰੇਗੀ।
ਉਨ੍ਹਾਂ ਆਖਿਆ, "ਪਿਛਲੇ ਇੱਕ ਦੋ ਸਾਲਾ ਵਿੱਚ ਰਾਹੁਲ ਗਾਂਧੀ ਨੇ ਦੇਸ ਦੀ ਸਿਆਸਤ ਵਿੱਚ ਕਾਫ਼ੀ ਫ਼ਰਕ ਪਾਇਆ ਹੈ। ਰਾਹੁਲ ਗਾਂਧੀ ਸੱਚਾਈ ਦੇ ਰਸਤੇ ਉੱਤੇ ਚੱਲਦੇ ਹੋਏ ਉੱਭਰ ਕੇ ਆਏ ਨੇ।"
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













