ਬ੍ਰਾਜ਼ੀਲ 'ਚ ਫੁੱਟਬਾਲ ਕਲੱਬ 'ਚ ਅੱਗ, 10 ਦੀ ਮੌਤ - 5 ਅਹਮਿ ਖ਼ਬਰਾਂ

ਬ੍ਰਾਜ਼ੀਲ ਫੁੱਟਬਾਲ ਕਲੱਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਾਜ਼ੀਲ ਫੁੱਟਬਾਲ ਕਲੱਬ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ

ਬ੍ਰਾਜ਼ੀਲ ਦੇ ਸਭ ਤੋਂ ਵੱਡੇ ਫੁੱਟਬਾਲ ਕਲੱਬਾਂ ਵਿੱਚੋਂ ਇੱਕ ਫਲੇਮੈਂਗੋ ਕਲੱਬ ਦੇ ਬੂਥ ਟੀਮ ਟ੍ਰੇਨਿੰਗ ਸੈਂਟਰ ਵਿੱਚ ਅੱਗ ਲੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਖਿਡਾਰੀ ਅਤੇ 4 ਕਰਮੀ ਸ਼ਾਮਿਲ ਹਨ।

ਰਿਓ ਡੀ ਜੇਨੇਰੋ ਵਿੱਚ ਸਥਿਤ ਇਸ ਟ੍ਰੇਨਿੰਗ ਸੈਂਟਰ 'ਚ ਸ਼ਾਮਿਲ ਤਿੰਨ ਲੋਕ ਜਖ਼ਮੀ ਹੋਏ ਹਨ। ਅੱਗ ਲੱਗਣ ਦਾ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗਿਆ ਹੈ।

ਫਲੇਮੈਂਗੋ ਬ੍ਰਾਜ਼ੀਲ ਦਾ ਸਭ ਤੋਂ ਵੱਡਾ ਫੁੱਟਬਾਲ ਕਲੱਬ ਹੈ ਜਿਸ ਦੀ ਵਿਸ਼ਵ ਪੱਧਰੀ ਪਛਾਣ ਹੈ। ਹਾਲ ਹੀ ਵਿੱਚ ਇਸ ਕਲੱਬ ਨੇ ਬ੍ਰਾਜ਼ੀਲ ਦੀ 'ਸੀਰੀਜ਼ ਏ' ਟੇਬਲ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਅੰਕਿਤ ਭਾਦੂ ਦੇ 'ਐਨਕਾਊਂਟਰ' ਦੀ ਕਹਾਣੀ ਪੁਲਿਸ ਦੀ ਜ਼ੁਬਾਨੀ

ਮੁਹਾਲੀ ਦੇ ਜ਼ੀਰਕਪੁਰ ਵਿਖੇ ਕਥਿਤ ਪੁਲਿਸ ਮੁਕਾਬਲੇ ਵਿੱਚ ਸੋਮਵਾਰ ਨੂੰ ਮਾਰੇ ਗਏ "ਗੈਂਗਸਟਰ" ਅੰਕਿਤ ਭਾਦੂ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਾਤਮਾ ਹੋ ਗਿਆ ਹੈ, ਇਹ ਦਾਅਵਾ ਪੰਜਾਬ ਪੁਲਿਸ ਦੇ ਓਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (OCCU) ਦੇ ਮੁਖੀ ਏਆਈਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੀਤਾ।

ਗੈਂਗਸਟਰ

ਤਸਵੀਰ ਸਰੋਤ, PUNJAB POLICE

ਤਸਵੀਰ ਕੈਪਸ਼ਨ, ਅੰਕਿਤ ਭਾਦੂ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਅਤੇ ਐਨਕਾਊਂਟਰ ਵਿੱਚ ਭਾਦੂ ਦੇ 4 ਗੋਲੀਆਂ ਲੱਗੀਆਂ

ਉਨ੍ਹਾਂ ਨੇ ਆਖਿਆ ਕਿ ਅੰਕਿਤ ਭਾਦੂ ਲਾਰੈਂਸ ਬਿਸ਼ਨੋਈ ਦਾ ਸਾਥੀ ਸੀ ਅਤੇ ਉਸ ਦੇ ਜੇਲ੍ਹ ਵਿੱਚ ਹੋਣ ਦੇ ਕਾਰਨ ਇਸਦਾ ਗੈਂਗ ਇਹ ਬਾਹਰ ਤੋਂ ਚਲਾ ਰਿਹਾ ਸੀ।

ਏਆਈਜੀ ਇੰਟੈਲੀਜੈਂਸ ਗੁਰਮੀਤ ਚੌਹਾਨ ਮੁਤਾਬਕ ਹੁਣ ਇਹ ਆਖਿਆ ਜਾ ਸਕਦਾ ਹੈ ਕਿ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਗੈਂਗ ਦਾ ਲਗਭਗ ਖ਼ਾਤਮਾ ਹੋ ਗਿਆ ਹੈ।

ਚੌਹਾਨ ਮੁਤਾਬਕ ਇਹ ਗੈਂਗ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪ੍ਰਮੁੱਖ ਤੌਰ 'ਤੇ ਸਰਗਰਮ ਸੀ ਅਤੇ ਇਸ ਦੇ ਜ਼ਿਆਦਾਤਰ ਮੈਂਬਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਾਂ ਫਿਰ ਉਹ ਖ਼ਤਮ ਹੋ ਚੁੱਕੇ ਹਨ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।

ਮੁਜ਼ੱਫਰਪੁਰ ਦੰਗੇ
ਤਸਵੀਰ ਕੈਪਸ਼ਨ, ਮੁਜ਼ੱਫਰਪੁਰ ਦੰਗਿਆਂ ਦੇ 57 ਮਾਮਲਿਆਂ ਵਿਚੋਂ ਇੱਕ ਵਿੱਚ 7 ਦੋਸ਼ੀਆਂ ਨੂੰ ਉਮਰ ਕੈਦ

ਮੁਜ਼ੱਫਰਪੁਰ ਦੰਗੇ- 7 ਲੋਕਾਂ ਨੂੰ ਉਮਰਕੈਦ

ਮੁਜ਼ੱਫਰਪੁਰ ਦੰਗਿਆਂ ਦੇ ਕਰੀਬ ਸਾਢੇ ਪੰਜ ਸਾਲ ਬਾਅਦ ਸਥਾਨਕ ਅਦਾਲਤ ਨੇ 7 ਲੋਕਾਂ ਨੂੰ ਉਮਰਕੈਦ ਅਤੇ 2-2 ਲੱਖ ਦੀ ਸਜ਼ਾ ਦਾ ਐਲਾਨ ਕੀਤਾ ਹੈ।

ਇਕਨੌਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਜ਼ੁਰਮਾਨੇ ਦੀ ਰਾਸ਼ੀ ਦਾ 80 ਫੀਸਦ ਹਿੱਸਾ ਮਰਨ ਵਾਲੇ ਦੋ ਲੋਕਾਂ ਦੇ ਪਰਿਵਾਰਾਂ ਨੂੰ ਜਾਵੇਗਾ।

ਵਕੀਲ ਰਾਜੀਵ ਸ਼ਰਮਾ ਨੇ ਕਿਹਾ ਕਿ ਕੁੱਲ 57 ਮਾਮਲਿਆਂ 'ਚੋਂ ਇਹ ਪਹਿਲਾਂ ਮਾਮਲਾ ਹੈ, ਜਿਸ ਵਿੱਚ 7 ਲੋਕ ਦੋਸ਼ੀ ਸਾਬਿਤ ਹੋਏ ਹਨ।

ਇਹ ਸਜ਼ਾ 12ਵੀਂ ਕਲਾਸ ਦੇ ਵਿਦਿਆਰਥੀ ਗੌਰਵ ਅਤੇ ਉਸ ਦੇ ਰਿਸ਼ਤੇਦਾਰ ਸਚਿਨ ਦੀ ਹੱਤਿਆ ਦੇ ਮਾਮਲੇ ਵਿੱਚ ਹੋਈ ਹੈ।

ਇਹ ਵੀ ਪੜ੍ਹੋ-

'ਲੀਡਰ ਵੀ ਨਿਡਰ ਵੀ'
ਤਸਵੀਰ ਕੈਪਸ਼ਨ, ਬੀਬੀਸੀ ਦੇ ਇੱਕ ਪ੍ਰੋਗਰਾਮ ਵਿੱਚ ਆਪਣੇ ਸਿਆਸਤ ਵਿੱਚ ਆਪਣੇ ਤਜ਼ਰਬੇ ਸਾਂਝੀਆਂ ਕਰਦੀਆਂ ਮਹਿਲਾਵਾਂ

#NidarLeader : 'ਲੀਡਰ ਭੀ ਨਿਡਰ ਭੀ'

ਬੀਬੀਸੀ ਹਿੰਦੀ ਦੇ ਖਾਸ ਪ੍ਰੋਗਰਾਮ 'ਲੀਡਰ ਭੀ ਨਿਡਰ ਭੀ' ਵਿੱਚ ਮਹਿਲਾ ਆਗੂਆਂ ਨੇ ਸਿਆਸਤ ਵਿੱਚ ਆਪਣੇ ਚੰਗੇ-ਮਾੜੇ ਤਜਰਬੇ ਸਾਂਝੇ ਕੀਤੇ।

ਇਸ ਦੌਰਾਨ ਛੋਟੇ ਜਿਹੇ ਸਕੂਲ ਵਿੱਚ ਬੱਚਿਆਂ ਨੂੰ ਪੜਾਉਣ ਵਾਲੀ ਸੋਨੀ ਸੂਰੀ ਨੇ ਦੱਸਿਆ ਕਿ ਕਿਵੇਂ ਇੱਕ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ।

ਉਨ੍ਹਾਂ ਨੇ ਦੱਸਿਆ, "ਜੇਲ੍ਹ 'ਚ ਮੇਰੇ ਨਾਲ ਮਾੜਾ ਵਤੀਰਾ ਹੋਇਆ, ਕਰੰਟ ਦਿੱਤੇ ਗਏ, ਮੇਰੇ ਗੁਪਤ ਅੰਗਾਂ 'ਚ ਪੱਥਰ ਪਾਏ ਗਏ, ਲੱਤਾਂ ਮਾਰੀਆਂ ਗਈਆਂ... ਅਤੇ ਇਹ ਸਭ ਕੁਝ ਕਰਨ ਵਾਲੇ ਪੁਰਸ਼ ਸਨ।"

ਇਨ੍ਹਾਂ ਮਹਿਲਾ ਆਗੂਆਂ ਦੇ ਅਜਿਹੇ ਤਜਰਬਿਆਂ ਨੂੰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਐਮਾਜ਼ਨ ਦੇ ਮਾਲਕ ਜੈਫ਼ ਬੈਜ਼ੋਸ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਐਮਾਜ਼ਨ ਦੇ ਮਾਲਕ ਜੈਫ਼ ਬੈਜ਼ੋਸ ਵਾਸ਼ਿੰਗਟਨ ਪੋਸਟ ਦੇ ਵੀ ਮਾਲਕ ਹਨ

ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਨੇ ਲਗਾਏ ਬਲੈਕਮੇਲ ਹੋਣ ਦੇ ਇਲਜ਼ਾਮ

ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਐਮਾਜ਼ੋਨ (Amazon.com) ਦੇ ਸੰਸਥਾਪਕ ਜੈਫ਼ ਬੈਜ਼ੋਸ ਨੇ ਨੈਸ਼ਨਲ ਇਨਕੁਆਇਰਰ ਮੈਗਜ਼ੀਨ ਦੇ ਮਾਲਿਕ 'ਤੇ ਇਤਰਾਜ਼ਯੋਗ ਤਸਵੀਰਾਂ ਕਾਰਨ ਬਲੈਕਮੇਲ ਕਰਨ ਦਾ ਇਲਜ਼ਾਮ ਲਗਾਇਆ ਹੈ।

ਬੈਜ਼ੋਸ ਦਾ ਕਹਿਣਾ ਹੈ ਕਿ ਮੈਗਜ਼ੀਨ ਦੀ ਮੂਲ ਕੰਪਨੀ ਅਮਰੀਕਨ ਮੀਡੀਆ ਇੰਕ (ਏਐਮਆਈ) ਚਾਹੁੰਦੀ ਸੀ ਕਿ ਉਹ ਇਸ ਮਾਮਲੇ ਵਿੱਚ ਜਾਂਚ ਕਰਵਾਉਣੀ ਛੱਡ ਦੇਣ ਕਿ ਉਨ੍ਹਾਂ ਨੂੰ ਜੈਫ਼ ਦੇ ਨਿੱਜੀ ਮੈਸੇਜ ਕਿਵੇਂ ਮਿਲੇ।

ਜੈਫ਼ ਬੈਜ਼ੋਸ ਅਤੇ ਉਨ੍ਹਾਂ ਦੀ ਪਤਨੀ ਮੈਕੈਨਜ਼ੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਨ੍ਹਾਂ ਦਾ ਤਲਾਕ ਹੋ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਮਾਜ਼ੋਨ ਦੇ ਮਾਲਿਕ ਕੋਲ 137 ਬਿਲੀਅਨ ਡਾਲਰ ਦੀ ਜਾਇਦਾਦ ਹੈ। ਤਲਾਕ ਦੇ ਨਾਲ ਹੀ ਮੈਕੇਨਜ਼ੀ ਉਨ੍ਹਾਂ ਦੀ ਜਾਇਦਾਦ ਦੀ 50 ਫੀਸਦੀ ਦੀ ਹੱਕਦਾਰ ਹੋ ਜਾਵੇਗੀ।

ਉਨ੍ਹਾਂ ਦਾ ਇਹ ਐਲਾਨ ਨੈਸ਼ਨਲ ਇਨਕੁਆਇਰਰ ਵਿੱਚ ਜੈਫ਼ ਦੇ ਵਿਆਹ ਤੋਂ ਬਾਹਰ ਰਿਸ਼ਤੇ ਬਾਰੇ ਖ਼ਬਰ ਛਪਣ ਤੋਂ ਕੁਝ ਹੀ ਸਮਾਂ ਪਹਿਲਾਂ ਹੋਇਆ ਸੀ।

ਹਾਲਾਂਕਿ ਇਨਕੁਆਇਰਰ ਮੈਗਜ਼ੀਨ ਦੇ ਮਾਲਿਕ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਰੱਦ ਕੀਤਾ ਹੈ। ਕੀ ਹੈ ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)