You’re viewing a text-only version of this website that uses less data. View the main version of the website including all images and videos.
ਜਗਤਾਰ ਸਿੰਘ ਹਵਾਰਾ ਨੇ ਕਿਹਾ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਬਰਗਾੜੀ ਧਰਨੇ ਦੀ ਅਗਵਾਈ ਨਹੀਂ ਕਰਨਗੇ - 5 ਅਹਿਮ ਖ਼ਬਰਾਂ
ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਮੁਤਵਾਜ਼ੀ ਜਥੇਦਾਰ, ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਬਰਗਾੜੀ ਮੋਰਚੇ ਦੀ ਅਗਵਾਈ ਨਹੀਂ ਕਰਨਗੇ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਦਸੰਬਰ 2018 ਵਿੱਚ ਮੋਰਚੇ ਦੇ ਖ਼ਤਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਲਈ ਸਰਬੱਤ ਖਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ 5 ਮੈਂਬਰੀ ਕਮੇਟੀ ਬਣਾਈ ਸੀ।
ਹਵਾਰਾ ਵੱਲੋਂ ਜੇਲ੍ਹ 'ਚੋਂ ਜਾਰੀ ਚਿੱਠੀ ਮੁਤਾਬਕ ਇਨ੍ਹਾਂ ਤਿੰਨਾਂ ਮੁਤਵਾਜ਼ੀ ਜਥੇਦਾਰਾਂ ਬਾਰੇ ਅਗਲੇਰੀ ਭੂਮਿਕਾ ਬਾਰੇ ਚੁੱਪੀ ਸਾਧੀ ਹੋਈ ਹੈ ਪਰ ਇਸ ਦੇ ਨਾਲ ਉਨ੍ਹਾਂ ਲਿਖਿਆ ਕਿ ਉਹ ਮੋਰਚੇ ਦੇ ਅਚਾਨਕ ਖ਼ਤਮ ਹੋਣ ਨਾਲ ਨਿਰਾਸ਼ ਹਨ।
ਮੰਡ, ਦਾਦੂਵਾਲ ਅਤੇ ਅਜਨਾਲਾ ਦਸੰਬਰ 2018 ਵਿੱਚ ਧਰਨਾ ਖ਼ਤਮ ਹੋਣ ਤੋਂ ਪਹਿਲਾਂ ਬਰਗਾੜੀ ਮੋਰਚੇ ਦੀ ਅਗਵਾਈ ਪਿਛਲੇ 6 ਮਹੀਨੇ ਤੋਂ ਕਰ ਰਹੇ ਸਨ।
ਜਗਤਾਰ ਸਿੰਘ ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ।
ਹਵਾਰਾ ਨੂੰ ਪਿੰਡ ਚੱਬਾ ਵਿੱਚ ਸੱਦੇ ਗਏ ਸਰਬੱਤ ਖਾਲਸਾ ਵਿੱਚ ਸ੍ਰੀ ਅਕਾਲ ਤਖਤ ਦਾ ਮੁਤਵਾਜ਼ੀ ਜਥੇਦਾਰ ਥਾਪਿਆ ਗਿਆ ਸੀ।
ਇਹ ਵੀ ਪੜ੍ਹੋ-
ਬਣਿਆਂ ਰਹੇਗਾ ਭਾਜਪਾ-ਅਕਾਲੀ ਦਲ ਦਾ ਗਠਜੋੜ: ਸੁਖਬੀਰ ਬਾਦਲ
ਸਿੱਖਾਂ ਦੇ ਮਾਮਲਿਆਂ 'ਚ ਦਖ਼ਲ ਅੰਦਾਜ਼ੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਜਾਪਦਾ ਹੈ।
ਜਾਗਰਣ ਦੀ ਖ਼ਬਰ ਮੁਤਾਬਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੋ ਕੌਮੀ ਪ੍ਰਧਾਨ ਵਿਚਾਲੇ ਹੋਈ ਬੈਠਕ ਤੋਂ ਬਾਅਦ ਅਕਾਲੀ ਦਲ ਨਰਮ ਹੋ ਗਈ ਹੈ।
ਸੁਖਬੀਰ ਬਾਦਲ ਨੇ ਕਿਹਾ ਹੈ ਕਿ ਗਠਜੋੜ ਮਜ਼ਬੂਤ ਹੈ ਅਤੇ ਕਾਇਮ ਰਹੇਗਾ। ਜੋ ਗੁੱਸਾ-ਗਿਲਾ ਸੀ ਉਹ ਖ਼ਤਮ ਹੋ ਗਿਆ ਹੈ।
ਮਮਤਾ ਬੈਨਰਜੀ ਬਨਾਮ ਸੀਬੀਆਈ: ਕੋਲਕਾਤਾ 'ਚ ਧਰਨੇ 'ਤੇ ਬੈਠੀ ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ 'ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦਾ' ਇਲਜ਼ਾਮ ਲਗਾ ਕੇ ਕੋਲਕਾਤਾ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ।
ਕੋਲਕਾਤਾ 'ਚ ਸੀਬੀਆਈ ਤੇ ਪੱਛਮੀ ਬੰਗਾਲ 'ਚ ਹਾਈ ਵੋਲਟੇਜ਼ ਡਰਾਮਾ ਚੱਲ ਰਿਹਾ ਹੈ। ਪੱਛਮੀ ਬੰਗਾਲ ਦੇ ਚਰਚਿਤ ਸ਼ਾਰਦਾ ਚਿਟਫੰਡ ਘੋਟਾਲੇ ਮਾਮਲੇ 'ਚ ਸੀਬੀਆਈ ਦੀ ਟੀਮ ਕੋਲਕਾਤਾ ਪਹੁੰਚੀ ਸੀ।
ਜਦੋਂ ਸੀਬੀਆਈ ਦੀ ਟੀਮ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪਹੁੰਚੀ ਤਾਂ ਪੁਲਿਸ ਨਾਲ ਉਨ੍ਹਾਂ ਦੀ ਧੱਕਾਮੁੱਕੀ ਹੋਈ ਅਤੇ ਸੀਬੀਆਈ ਟੀਮ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ।
ਜਦੋਂ ਇਹ ਮਾਮਲਾ ਚੱਲ ਰਿਹਾ ਸੀ ਤਾਂ ਮੁੱਖ ਮੰਤਰੀ ਮਮਤਾ ਬੈਨਰਜੀ ਖ਼ੁਦ ਪੁਲਿਸ ਕਮਿਸ਼ਨਰ ਦੇ ਘਰ ਪਹੁੰਚ ਗਈ ਅਤੇ ਮੈਟਰੋ ਸਿਨੇਮਾ ਦੇ ਸਾਹਮਣੇ ਧਰਨੇ ਉੱਤੇ ਬੈਠ ਗਈ।
ਮਮਤਾ ਬੈਨਰਜੀ ਦੇ ਧਰਨੇ ਉੱਤੇ ਉਸਦੇ ਕਈ ਮੰਤਰੀ ਵੀ ਸ਼ਾਮਲ ਹਨ। ਭਾਵੇਂ ਕਿ ਬਾਅਦ ਵਿਚ ਸੀਬੀਆਈ ਟੀਮ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਸੀਬੀਆਈ ਦੇ ਦਫ਼ਤਰ ਉੱਤੇ ਸੀਆਰਪੀਐਫ਼ ਦਾ ਪਹਿਰਾ ਲਾ ਦਿੱਤਾ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ-
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਚਿਤਾਵਨੀ
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਅਮਰੀਕਾ ਨੂੰ ਚਿਤਾਵਨੀ ਦਿੱਤਾ ਹੈ ਕਿ ਜੇਕਰ ਉਹ ਵੈਨੇਜ਼ੁਏਲਾ ਵਿੱਚ ਦਖ਼ਲ ਦਿੰਦੇ ਹਨ ਤਾਂ ਇਸ ਦੇ ਸਿੱਟੇ ਭਿਆਨਕ ਹੋਣਗੇ।
ਦਰਅਸਲ ਵੈਨੇਜ਼ੁਏਲਾ ਵਿੱਚ ਪੈਦਾ ਹੋਏ ਸਿਆਸੀ ਸੰਕਟ ਦੌਰਾਨ ਅਮਰੀਕਾ ਨੇ ਵੈਨੇਜ਼ੁਏਲਾ ਵਿੱਚ ਸਵੈ-ਘੋਸ਼ਿਤ ਰਾਸ਼ਟਰਪਤੀ ਜੁਆਨ ਗੁਆਦੋ ਨੂੰ ਮਦਦ ਭੇਜ ਰਿਹਾ ਹੈ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਨੇ ਉਨ੍ਹਾਂ 'ਤੇ ਤਖ਼ਤਾ ਪਲਟ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ ਹੈ।
ਗੁਆਦੋ ਵੱਲੋਂ ਆਪਣੇ ਆਪ ਨੂੰ ਰਾਸ਼ਟਰਪਤੀ ਐਲਾਨੇ ਜਾਣ ਤੋਂ ਬਾਅਦ ਵੈਨੇਜ਼ੁਏਲਾ ਵਿੱਚ ਗੁਆਦੋ ਅਤੇ ਮਦੂਰੋ ਦੇ ਸਮਰਥਕਾਂ ਵਿੱਚ ਸੰਘਰਸ਼ ਸ਼ੁਰੂ ਹੋ ਗਿਆ ਹੈ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।
ਆਸਟਰੇਲੀਆ ਵਿੱਚ ਰਿਕਾਰਡ ਤੋੜ ਮੀਂਹ ਤੋਂ ਬਾਅਦ ਹੜ੍ਹ ਦੀ ਚਿਤਾਵਨੀ
ਆਸਟਰੇਲੀਆ ਦੇ ਟਾਊਨਸਵਿਲੇ ਵਿੱਚ ਰਿਕਾਰਡ ਤੋੜ ਮੀਂਹ ਤੋਂ ਬਾਅਦ ਡੈਮਾਂ ਵਿੱਚ ਸਮਰਥਾ ਤੋਂ ਵੱਧ ਪਾਣੀ ਭਰ ਗਿਆ ਹੈ।
ਉੱਤਰ-ਪੂਰਬੀ ਸ਼ਹਿਰ 'ਚ ਅਤੇ ਉਸ ਦੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਹੜ੍ਹ ਦੀ ਚਿਤਾਵਨੀ ਦੇ ਦਿੱਤੀ ਗਈ ਹੈ। ਇੱਥੇ ਕਰੀਬ 20 ਹਜ਼ਾਰ ਘਰ ਹੋ ਸਕਦੇ ਹਨ।
ਉਨ੍ਹਾਂ ਨੂੰ ਉੱਚੇ ਇਲਾਕਿਆਂ ਵਿੱਚ ਜਾਣ ਲਈ ਕਿਹਾ ਗਿਆ ਹੈ। ਪੂਰੀ ਖ਼ਬਰ ਪੜ੍ਹਣ ਲਈ ਕਲਿੱਕ ਕਰੋ।