ਨਰਿੰਦਰ ਮੋਦੀ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ’ਤੇ ਕੀ ਕਿਹਾ

ਤਸਵੀਰ ਸਰੋਤ, Getty Images
"ਕਿਸਾਨਾਂ ਦਾ ਕਰਜ਼ਾ ਕਈ ਵਾਰੀ ਮੁਆਫ਼ ਹੋਇਆ ਪਰ ਵਾਰੀ-ਵਾਰੀ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਬਾਵਜੂਦ ਉਹ ਕਿਉਂ ਕਰਜ਼ਦਾਰ ਹੋ ਜਾਂਦੇ ਹਨ।" ਇਹ ਕਹਿਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਬਰ ਏਜੰਸੀ ANI ਦੀ ਐਡੀਟਰ ਸਮਿਤਾ ਪ੍ਰਕਾਸ਼ ਨੂੰ ਦਿੱਤੇ ਇੰਟਰਵਿਊ ਵਿੱਚ ਆਮ ਚੋਣਾਂ, ਕਿਸਾਨ ਕਰਜ਼ ਮੁਆਫ਼ੀ, ਨੋਟਬੰਦੀ ਅਤੇ ਰਾਮ ਮੰਦਰ ਸਣੇ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ।
ਜਦੋਂ ਮੋਦੀ ਤੋਂ ਪੁੱਛਿਆ ਗਿਆ ਕਿ 2019 ਵਿੱਚ ਉਨ੍ਹਾਂ ਦਾ ਮੁਕਾਬਲਾ ਕਿਸ ਨਾਲ ਹੋਵੇਗਾ ਤਾਂ ਉਨ੍ਹਾਂ ਨੇ ਕਿਹਾ, "ਇਹ ਮੁਕਾਬਲਾ ਜਨਤਾ ਬਨਾਮ ਗਠਜੋੜ ਦਾ ਹੋਵੇਗਾ।''
ਨਰਿੰਦਰ ਮੋਦੀ ਦੀਆਂ ਮੁੱਖ ਗੱਲਾਂ:
- ਆਯੁਸ਼ਮਾਨ ਭਾਰਤ ਨਾਲ 7 ਕਰੋੜ ਲੋਕਾਂ ਨੂੰ ਫਾਇਦਾ ਹੋਇਆ
- ਭਾਰਤ ਨੂੰ ਗਲੋਬਲ ਵਾਰਮਿੰਗ ਦਾ ਦੋਸ਼ੀ ਮੰਨਿਆ ਜਾਂਦਾ ਸੀ ਪਰ 2018 ਵਿੱਚ ਭਾਰਤ ਨੂੰ ਸੰਯੁਕਤ ਰਾਸ਼ਟਰ ਨੂੰ ਚੈਂਪੀਅਨ ਆਫ ਅਰਥ ਐਵਾਰਡ ਮਿਲਿਆ।
- 2018 ਵਿੱਚ ਸਾਰੇ ਪਿੰਡਾਂ ਤੱਕ ਬਿਜਲੀ ਪਹੁੰਚੀ।
- ਖੇਡਾਂ ਵਿੱਚ 2018 ਵਿੱਚ ਭਾਰਤੀ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ।
- ਸਰਕਾਰ ਦੀ ਬੀਮਾ ਸਕੀਮ ਨਾਲ ਲੋਕਾਂ ਨੂੰ ਚੰਗਾ ਇਲਾਜ ਮਿਲ ਸਕਿਆ।
'ਇੰਟਰਵਿਊ ਮੈਂ ਤੇ ਮੇਰੇ ਦੁਆਲੇ ਘੁੰਮਿਆ'
ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਦੇ ਇੰਟਰਵਿਊ ਦੀ ਨਿਖੇਧੀ ਕੀਤੀ ਗਈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਟਰਵਿਊ ਸਿਰਫ਼ 'ਮੈਂ ਅਤੇ ਮੇਰੇ' ਦੁਆਲੇ ਘੁੰਮਦਾ ਹੈ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਵਾਅਦਿਆਂ ਦੀ ਗੱਲ ਕਰਨੀ ਚਾਹੀਦੀ ਸੀ ਜੋ ਉਨ੍ਹਾਂ ਨੇ ਕੀਤੇ ਸਨ।''
"ਉਨ੍ਹਾਂ ਨੂੰ ਹਰੇਕ ਨਾਗਰਿਕ ਦੇ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦੇ ਵਾਅਦੇ ਬਾਰੇ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਨੋਟਬੰਦੀ ਤੋਂ ਬਾਅਦ ਨਸਲਵਾਦ ਅਤੇ ਉਗਰਵਾਦ ਖਤਮ ਹੋ ਜਾਵੇਗਾ ਪਰ ਕੀ ਉਹ ਹੋਇਆ।"
ਵਿਧਾਨ ਸਭਾ ਚੋਣਾਂ ਵਿੱਚ ਹਾਰ ਬਾਰੇ ਕੀ ਬੋਲੇ ਮੋਦੀ?
- ਜੇ ਵਿਰੋਧੀ ਧਿਰ ਮੰਨਦੀ ਹੈ ਕਿ ਮੋਦੀ ਦਾ ਮੈਜ਼ਿਕ ਖ਼ਤਮ ਹੋਇਆ ਹੈ ਤਾਂ ਘੱਟੋ-ਘੱਟ ਇਹ ਤਾਂ ਤੈਅ ਹੈ ਕਿ ਮੋਦੀ ਮੈਜ਼ਿਕ ਮੌਜੂਦ ਸੀ।
- ਬਾਕੀ ਲਹਿਰ ਕੇਵਲ ਜਨਤਾ ਦੀਆਂ ਇੱਛਾਵਾਂ ਦੀ ਹੁੰਦੀ ਹੈ।
- ਭਾਜਪਾ ਤੇ ਹੋਰ ਲੋਕ ਇਹ ਨਹੀਂ ਮੰਨਦੇ ਸਨ ਕਿ ਮਿਜ਼ੋਰਮ ਤੇ ਤੇਲੰਗਾਨਾ ਵਿੱਚ ਭਾਜਪਾ ਦੀ ਸਰਕਾਰ ਆਵੇਗੀ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਤਿਕੋਨੀ ਵਿਧਾਨ ਸਭਾ ਬਣੀ ਹੈ ਅਤੇ ਹਾਂ ਅਸੀਂ ਮੰਨਦੇ ਹਾਂ ਕੀ ਛੱਤੀਸਗੜ੍ਹ ਵਿੱਚ ਅਸੀਂ ਹਾਰੇ ਹਾਂ।
ਮੋਦੀ-ਸ਼ਾਹ ਦੀ ਜੋੜੀ ਬਾਰੇ ਕੀ ਕਿਹਾ?
ਕੁਝ ਲੋਕ ਕਹਿੰਦੇ ਹਨ ਕਿ ਜੋ ਕਹਿੰਦੇ ਹਨ ਕਿ ਭਾਰਤੀ ਜਨਤਾ ਪਾਰਟੀ ਮੋਦੀ-ਅਮਿਤ ਸ਼ਾਹ ਦੀ ਪਾਰਟੀ ਹੈ ਜਾਂ ਇੱਕ-ਦੋ ਲੋਕ ਹੀ ਪਾਰਟੀ ਚਲਾਉਂਦੇ ਹਨ।
ਉਹ ਗਲਤ ਸੋਚਦੇ ਹਨ। ਭਾਜਪਾ ਵਿੱਚ ਹਰ ਪੱਧਰ ’ਤੇ ਕੰਮ ਹੁੰਦਾ ਹੈ। ਭਾਜਪਾ ਦੁਨੀਆਂ ਦਾ ਸਭ ਤੋਂ ਵੱਡਾ ਸੰਗਠਨ ਹੈ।
ਇਸ ਦੇ ਨਾਲ ਹੀ ਵਾਰ-ਵਾਰ ਇਹ ਕਹਿਣਾ ਨਾਲ ਕਿ ਭਾਜਪਾ ਹਾਰ ਰਹੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਭਾਜਪਾ ਹਾਰ ਜਾਵੇਗੀ। ਮੋਰਾਲ ਡਾਊਨ ਹੋਣ ਦਾ ਕੋਈ ਕਾਰਨ ਹੀ ਨਹੀਂ ਹੈ। 2019 ਵਿੱਚ ਵੀ ਦੇਸ ਦੀ ਜਨਤਾ ਦਾ ਭਰੋਸਾ ਸਾਡੇ ਨਾਲ ਹੈ।
ਨੋਟਬੰਦੀ ਬਾਰੇ ਕੀ ਕਿਹਾ?
- ਨੋਟਬੰਦੀ ਨੇ ਸਭ ਤੋਂ ਵੱਡਾ ਕੰਮ ਕੀਤਾ ਹੈ ਕਿ ਬੋਰੀਆਂ ਭਰ-ਭਰ ਕੇ ਜੋ ਨੋਟ ਬੰਦ ਪਏ ਰਹਿੰਦੇ ਸਨ ਉਹ ਬੈਂਕਾਂ ਤੱਕ ਪਹੁੰਚੇ ਹਨ। ਨੋਟਬੰਦੀ ਦੇਸ ਦੀ ਅਰਥਵਿਵਸਥਾ ਦੀ ਸਿਹਤ ਲਈ ਬੇਹੱਦ ਜ਼ਰੂਰੀ ਸੀ।
- ਟੈਕਸ ਤੋਂ ਮਿਲਦਾ ਪੈਸੇ ਵਿੱਚ ਕਾਫੀ ਵਾਧਾ ਹੋਇਆ ਹੈ।
- ਲੋਕ ਬੈਂਕਿੰਗ ਸੈਕਟਰ ਵਿੱਚ ਆਉਣਾ ਚਾਹੁੰਦੇ ਹਨ।
- ਨੋਟਬੰਦੀ ਝਟਕਾ ਨਹੀਂ ਹੈ, ਅਸੀਂ ਇੱਕ ਸਾਲ ਪਹਿਲਾਂ ਲੋਕਾਂ ਨੂੰ ਕਾਲਾ ਧਨ ਜਮਾ ਕਰਵਾਉਣ ਵਾਸਤੇ ਕਿਹਾ ਸੀ ਪਰ ਘੱਟ ਗਿਣਤੀ ਵਿੱਚ ਲੋਕਾਂ ਨੇ ਆਪਣਾ ਧਨ ਜਮਾ ਕਰਵਾਇਆ।
- ਨੋਟਬੰਦੀ ਰਾਤੋਂ ਰਾਤ ਨਹੀਂ ਹੋਈ ਹੈ। ਇਸ ਵਿੱਚ ਪੂਰਾ ਇੱਕ ਸਾਲ ਲਗਿਆ ਹੈ।
ਜੀਐੱਸਟੀ ਬਾਰੇ ਕੀ ਬੋਲੇ?
ਜੀਐੱਸਟੀ ਦੀ ਪ੍ਰਕਿਰਿਆ ਸਾਰੀਆਂ ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਹੀ ਤੈਅ ਹੁੰਦੀ ਹੈ।
ਇਹ ਵੀ ਪੜ੍ਹੋ:
ਸੰਸਦ ਵਿੱਚ ਸਰਬ ਸਹਿਮਤੀ ਨਾਲ ਜੀਐੱਸਟੀ ਪਾਸ ਹੋਇਆ ਹੈ। ਜੀਐੱਸਟੀ ਦੇ ਰੇਟ ਸੂਬਿਆਂ ਦੀ ਸਹਿਮਤੀ ਨਾਲ ਤੈਅ ਹੋਏ ਹਨ। ਜੀਐੱਸਟੀ ਕੌਂਸਲ ਵਿੱਚ ਕਾਂਗਰਸ ਦੀਆਂ ਸਰਕਾਰਾਂ ਦੇ ਨੁਮਾਇੰਦੇ ਵੀ ਹੁੰਦੇ ਹਨ।

ਤਸਵੀਰ ਸਰੋਤ, AFP/GETTY IMAGES
ਜੀਐੱਸਟੀ ਨਾਲ ਟੈਕਸ ਕਲੈਕਸ਼ਨ ਵਿੱਚ ਇਜਾਫਾ ਹੋਇਆ ਹੈ। 500 ਦੇ ਕਰੀਬ ਵਸਤਾਂ ਟੈਕਸ ਫ੍ਰੀ ਜੀਐੱਸਟੀ ਕਾਰਨ ਹੀ ਹੋਈਆਂ ਹਨ।
ਕਿਸਾਨਾਂ ਬਾਰੇ ਕੀ ਕਿਹਾ?
- ਦੇਵੀਲਾਲ ਦੇ ਜ਼ਮਾਨੇ ਵਿੱਚ ਕਰਜ਼ ਮੁਆਫੀ ਹੋਈ ਹੈ। ਪਰ ਵਾਰ-ਵਾਰ ਕਰਜ਼ ਮੁਆਫੀ ਕਰਨ ਤੋਂ ਬਾਅਦ ਕਿਉਂ ਕਿਸਾਨ ਫਿਰ ਕਰਜ਼ਦਾਰ ਹੋ ਜਾਂਦਾ ਹੈ। ਹੱਲ ਇਹ ਹੈ ਕਿ ਕਿਸਾਨ ਨੂੰ ਮਜ਼ਬੂਤ ਕੀਤਾ ਜਾਵੇ। ਕਿਸਾਨ ਨੂੰ ਸਾਡੀ ਸਰਕਾਰ ਨੇ ਚੰਗਾ ਬੀਜ ਮੁਹੱਈਆ ਕਰਵਾਇਆ ਤੇ ਸਿੰਜਾਈ ਦੀ ਚੰਗੀ ਸਹੂਲਤ ਮੁਹੱਈਆ ਕਰਵਾਈ।
- ਅਸੀਂ ਵੈਲਿਊ ਐਡੀਸ਼ਨ ਲਈ ਕੰਮ ਕਰ ਰਹੇ ਹਾਂ। ਅਸੀਂ ਕੋਲਡ ਸਟੋਰੇਜ਼ ਦੀ ਚੇਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸਾਨਾਂ ਨੇ ਕਈ ਸਾਲਾਂ ਤੋਂ ਲਾਗਤ ਦੇ ਡੇਢ ਗੁਣਾ ਐੱਮਐੱਸਪੀ ਕਰਨ ਦੀ ਮੰਗ ਕੀਤੀ। 22 ਫਸਲਾਂ ਲਈ ਅਸੀਂ ਅਜਿਹਾ ਤੈਅ ਵੀ ਕਰ ਲਿਆ।
- ਭਾਰਤ ਸਰਕਾਰ ਨੇ ਬੈਂਕਾਂ ਤੋਂ ਲੁੱਟੇ 3000 ਕਰੋੜ ਵਾਪਸ ਕਰਵਾਏ
- ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪਹਿਲਾਂ ਹੀ ਲਾਗੂ ਕਰ ਦਿੱਤਾ ਜਾਂਦਾ ਤਾਂ ਕਿਸਾਨ ਕਰਜ਼ਦਾਰ ਹੀ ਨਹੀਂ ਹੁੰਦਾ।
ਰਾਮ ਮੰਦਿਰ ਮੁੱਦੇ ਉੱਤੇ ਕੀ ਬੋਲੇ ਪੀਐੱਮ
ਰਾਮ ਮੰਦਰ ਨਿਰਮਾਣ ਲਈ ਆਰਡੀਨੈਂਸ ਲਿਆਉਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਇਸ ’ਤੇ ਵਿਚਾਰ ਸੰਭਵ ਹੈ।"
ਗਊ ਲਈ ਭੀੜ ਵੱਲੋਂ ਕਤਲ ਬਾਰੇ ਕੀ ਕਿਹਾ?
ਅਜਿਹੀਆਂ ਘਟਨਾਵਾਂ ਕਦੇ ਵੀ ਇੱਕ ਸਮਾਜ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਹਨ। ਕੀ ਇਹ ਘਟਨਾਵਾਂ 2014 ਤੋਂ ਬਾਅਦ ਹੀ ਹੋਈਆਂ ਹਨ?

ਤਸਵੀਰ ਸਰੋਤ, Getty Images
ਇਹ ਸਮਾਜ ਵਿਚਲੀ ਕਮੀ ਸਾਹਮਣੇ ਆਈ ਹੈ ਮਹਾਤਮਾ ਗਾਂਧੀ, ਵਿਨੋਦਾ ਭਾਵੇ ਕਹਿ ਰਹੇ ਸੀ.. ਕਿ ਦੂਜਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਭਾਰਤ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਸਦੀਆਂ ਤੋਂ ਮਿਲ ਕੇ ਜੀਅ ਰਹੇ ਹਾਂ। ਚੋਣਾਂ ਤੋਂ ਪਹਿਲਾਂ ਅਸਹਿਣਸ਼ੀਲਤਾ ਕੁਝ ਲੋਕਾਂ ਦਾ ਏਜੰਡਾ ਹੈ।
ਤਿੰਨ ਤਲਾਕ ਤੇ ਸਬਰੀਮਲਾ ਬਾਰੇ ਸਰਕਾਰ ਦਾ ਵੱਖਰਾ-ਵੱਖਰਾ ਰੁਖ ਹੋਣ ਬਾਰੇ ਸਰਕਾਰ ਨੇ ਕੀ ਕਿਹਾ?
ਟ੍ਰਿਪਲ ਤਲਾਕ ਆਸਥਾ ਦਾ ਮਸਲਾ ਨਹੀਂ ਹੈ... ਕਈ ਮੁਸਲਮਾਨ ਦੇਸਾਂ ਵਿੱਚ ਟ੍ਰਿਪਲ ਤਲਾਕ ’ਤੇ ਪਹਿਲਾਂ ਹੀ ਰੋਕ ਹੈ। ਇਹ ਲਿੰਗਕ ਬਰਾਬਰਤਾ ਦਾ ਮੁੱਦਾ ਹੈ। ਭਾਰਤ ਵਿੱਚ ਕਈ ਮੰਦਿਰ ਹਨ ਜਿੱਥੇ ਮਰਦ ਨਹੀਂ ਜਾ ਸਕਦੇ। ਕਈ ਮੰਦਰਿਆਂ ਵਿੱਚ ਔਰਤਾਂ ਨੂੰ ਮਨਾਹੀ ਹੈ। ਇਸ ਮੁੱਦੇ ਉੱਤੇ ਸਾਨੂੰ ਮਹਿਲਾ ਜੱਜ ਦੇ ਸੁਝਾਅ ਪੜ੍ਹਣ ਦੀ ਲੋੜ ਹੈ।
ਰਾਫੇਲ ਡੀਲ ਸਬੰਧੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਬਾਰੇ ਕੀ ਕਿਹਾ?
- ਰਾਫੇਲ ਡੀਲ ਬਾਰੇ ਲੱਗੇ ਇਲਜ਼ਾਮ ਮੇਰੇ ’ਤੇ ਨਿੱਜੀ ਤੌਰ ’ਤੇ ਨਹੀਂ ਲੱਗੇ ਹਨ, ਉਹ ਸਰਕਾਰ ’ਤੇ ਹਨ। ਮੈਂ ਸੰਸਦ ਵਿੱਚ ਬੋਲਿਆ, ਜਿੱਥੇ ਲੋੜ ਸੀ ਉੱਥੇ ਜਨਤਕ ਤੌਰ ’ਤੇ ਬੋਲਿਆ। ਸੁਪਰੀਮ ਕੋਰਟ ਨੇ ਵੀ ਸਭ ਸਪਸ਼ਟ ਕੀਤਾ ਹੈ।
- ਮੀਡੀਆ ਨੂੰ ਵੀ ਇਲਜ਼ਾਮ ਲਗਾਉਣ ਵਾਲਿਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਡੀਲ ਕਿੱਥੋਂ ਸ਼ੁਰੂ ਹੋਈ ਸੀ। ਉਹ ਪੱਥਰ ਮਾਰ ਕੇ ਚਲੇ ਜਾਂਦੇ ਹਨ।

ਤਸਵੀਰ ਸਰੋਤ, DASSAULT RAFALE
- ਮੈਂ ਸੰਸਦ ਵਿੱਚ ਜਵਾਬ ਦੇ ਦਿੱਤਾ। ਮੈਨੂੰ ਇਸ ਮੁੱਦੇ ਉੱਤੇ ਵਾਰੀ-ਵਾਰੀ ਜਵਾਬ ਦੇਣ ਦੀ ਲੋੜ ਨਹੀਂ ਹੈ। ਦੇਸ ਵਿੱਚ ਚਰਚਾ ਇਹ ਹੋਣੀ ਚਾਹੀਦੀ ਹੈ ਕਿ ਆਜ਼ਾਦੀ ਤੋਂ ਬਾਅਦ ਡਿਫੈਂਸ ਡੀਲ ਕਿਉਂ ਵਿਵਾਦਾਂ ਵਿੱਚ ਰਹਿੰਦੀ ਹੈ। ਕੌਣ ਸਾਡੀ ਫੌਜ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ।
- ਮੇਕ ਇਨ ਇੰਡੀਆ ਪਹਿਲਾਂ ਹੋਣਾ ਚਾਹੀਦਾ ਸੀ, ਜੇ ਅਜਿਹਾ ਹੁੰਦਾ ਤਾਂ ਬਾਹਰੋਂ ਮਲਾਈ ਖਾਣ ਵਾਲੇ ਬੰਦ ਹੋ ਜਾਂਦੇ। ਮੇਰੀ ਗਲਤੀ ਹੈ ਕਿ ਮੈਂ ਮੇਕ ਇਨ ਇੰਡੀਆ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਆਪਣੀ ਫੌਜ ਦੀ ਹਰ ਜ਼ਰੂਰਤ ਪੂਰੀ ਕਰਾਂਗਾ। ਮੈਂ ਦੇਸ ਦੀ ਫੌਜ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦਾ ਹਾਂ
ਸਰਜੀਕਲ ਸਟਰਾਈਕ ਬਾਰੇ ਕੀ ਕਿਹਾ?
- ਮੈਂ ਕਹਿਣਾ ਚਾਹੁੰਦਾ ਹਾਂ ਕੀ ਸਰਜੀਕਲ ਸਟਰਾਈਕ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਹੈ। ਪਾਕਿਸਤਾਨ ਵੱਲੋਂ ਤਾਂ ਉਸ ਨੂੰ ਝੂਠਾ ਕਰਾਰ ਦੇਣਾ ਠੀਕ ਹੈ ਪਰ ਸਾਡੇ ਦੇਸ ਦੇ ਆਗੂਆਂ ਨੇ ਹੀ ਸਰਜੀਕਲ ਸਟਰਾਈਕ ’ਤੇ ਸਵਾਲ ਖੜ੍ਹਾ ਕੀਤਾ ਹੈ ਜੋ ਸਹੀ ਨਹੀਂ ਹੈ।
ਇਹ ਵੀ ਪੜ੍ਹੋ:
- ਸਰਜੀਕਲ ਸਟਰਾਇਕ ਕਰਨ ਵਾਲੇ ਜਨਰਲ ਦੇ 'ਮਨ ਕੀ ਬਾਤ'
- “ਕਰਤਾਰਪੁਰ ਲਾਂਘਾ ਨਾ ਖੋਲ੍ਹਣਾ ਵੰਡੇ ਹੋਏ ਪੰਜਾਬੀਆਂ ਨਾਲ ਧੱਕਾ”
- ਸੀਰੀਆ 'ਚੋਂ ਅਮਰੀਕੀ ਫੌਜ ਦੀ ਵਾਪਸੀ ਮਗਰੋਂ ਆਈਐੱਸ ਦੇ ਮੁਕਾਬਲੇ ਕੌਣ
- ਉਹ ਔਰਤਾਂ ਜਿਨ੍ਹਾਂ ਦੇ ਨਾਂ 2018 'ਚ ਲੋਕਾਂ ਦੀ ਜ਼ੁਬਾਨ 'ਤੇ ਰਹੇ
- ਉਰੀ ਦੀ ਘਟਨਾ ਤੋਂ ਬਾਅਦ ਮੇਰਾ ਦਿਲ ਕਾਫੀ ਦੁਖੀ ਸੀ। ਮੈਂ ਇੱਕ ਦੋ ਵਾਰ ਸਭਾਵਾਂ ਵਿੱਚ ਬੋਲਿਆ ਵੀ ਸੀ। ਪਰ ਮੈਂ ਦੇਖਿਆ ਕਿ ਫੌਜ ਵਿੱਚ ਮੇਰੇ ਤੋਂ ਵੱਧ ਰੋਸ ਹੈ।
- ਮੈਂ ਉਨ੍ਹਾਂ ਨੂੰ ਯੋਜਨਾ ਬਣਾਉਣ ਲਈ ਕਿਹਾ। ਮੈਨੂੰ ਪਤਾ ਸੀ ਬਹੁਤ ਵੱਡਾ ਖਤਰਾ ਸੀ। ਪਰ ਮੈਂ ਦੇਸ ਦੇ ਜਵਾਨਾਂ ਦਾ ਨੁਕਸਾਨ ਨਹੀਂ ਚਾਹੁੰਦਾ ਸੀ। ਇਸ ਲਈ ਖਾਸ ਤਿਆਰੀ ਕਰਵਾਈ ਗਈ। ਉਨ੍ਹਾਂ ਨੂੰ ਲੋੜੀਂਦੇ ਸਾਧਨ ਦਿੱਤੇ ਗਏ। ਮੁਸ਼ਕਲਾਂ ਦੇਖੀਆਂ ਗਈਆਂ। ਇਹ ਮੇਰੇ ਲਈ ਵੀ ਇੱਕ ਸਿੱਖਣ ਵਾਲਾ ਤਜੁਰਬਾ ਸੀ।

ਤਸਵੀਰ ਸਰੋਤ, MEA/INDIA
- ਅਸੀਂ ਤੈਅ ਕੀਤਾ ਕਿ ਸੂਰਜ ਨਿਕਲਣ ਤੋਂ ਪਹਿਲਾਂ ਲੋਕ ਵਾਪਸ ਆਉਣੇ ਚਾਹੀਦੇ ਹਨ ਭਾਵੇਂ ਅਪ੍ਰੇਸ਼ਨ ਅਸਫਲ ਹੋ ਜਾਵੇ। ਮੈਂ ਜਵਾਨ ਮਰਨ ਨਹੀਂ ਦੇਣਾ ਚਾਹੁੰਦਾ ਸੀ।
- ਪਰ ਸੂਰਜ ਨਿਕਲਣ ਤੋਂ ਬਾਅਦ ਜਾਣਕਾਰੀ ਆਉਣੀ ਬੰਦ ਹੋ ਗਈ। ਪਹਿਲਾਂ ਹਰ ਘੰਟੇ ਜਾਣਕਾਰੀ ਮਿਲ ਰਹੀ ਸੀ। ਮੈਂ ਬੇਚੈਨ ਹੋ ਗਿਆ। ਉਹ ਸਮਾਂ ਮੇਰੇ ਲਈ ਬਹੁਤ ਮੁਸ਼ਕਿਲ ਸੀ। ਮੈਂ ਜ਼ਿੰਦਾ ਪਰਤਣ ਦੀ ਖਬਰ ਸੁਣਨਾ ਚਾਹੁੰਦਾ ਸੀ। ਫਿਰ ਘੰਟੇ ਬਾਅਦ ਖਬਰ ਆਈ ਕਿ ਅਸੀਂ ਉੱਥੇ ਨਹੀਂ ਪਹੁੰਚੇ ਪਰ ਅਸੀਂ ਹੁਣ ਸੁਰੱਖਿਅਤ ਜ਼ੋਨ ਵਿੱਚ ਹਾਂ।
- ਕਿਸੇ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਨਹੀਂ ਦਿੱਤੀ। ਫੌਜ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ।
- ਫਿਰ ਪਾਕਿਸਤਾਨ ਨਾਲ ਗੱਲਬਾਤ ਤੋਂ ਬਾਅਦ 12 ਵਜੇ ਮੀਡੀਆ ਨੂੰ ਦੱਸਿਆ ਗਿਆ।
ਕੀ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਹੋ ਸਕਦੀ ਹੈ?
- ਭਾਰਤ ਦੀ ਕਿਸੇ ਵੀ ਸਰਕਾਰ ਨੇ ਗੱਲਬਾਤ ਦਾ ਵਿਰੋਧ ਨਹੀਂ ਕੀਤਾ। ਅਸੀਂ ਸਾਰੇ ਵਿਸ਼ਿਆਂ ’ਤੇ ਚਰਚਾ ਲਈ ਤਿਆਰ ਹਾਂ ਕਿਉਂਕਿ ਭਾਰਤ ਦਾ ਗਰਾਊਂਡ ਬਹੁਤ ਮਜ਼ਬੂਤ ਹੈ।
- ਸਾਡਾ ਕਹਿਣਾ ਹੈ ਬੰਬ ਬੰਦੂਕ ਵਿੱਚ ਗੱਲਬਾਤ ਨਹੀਂ ਸੁਣਦੀ। ਕਰਾਸ ਅੱਤਵਾਦ ਬੰਦ ਹੋਣ ਚਾਹੀਦਾ ਹੈ। ਹੁਣ ਘਟਨਾਵਾਂ ਸੀਮਿਤ ਹੋਈਆਂ ਹਨ। ਹੁਣ ਨੌਜਵਾਨ ਕਾਨੂੰਨ, ਮਾਨਵਤਾ ਵਿੱਚ ਵਧੇਰੇ ਵਿਸ਼ਵਾਸ ਰੱਖਦੇ ਹਨ।
ਵਿਦੇਸ਼ ਯਾਤਰਾ ਬਾਰੇ ਕੀ ਬੋਲੇ ਪੀਐੱਮ?
ਪਹਿਲਾਂ ਵੀ ਪ੍ਰਧਾਨ ਮੰਤਰੀਆਂ ਦੇ ਇੰਨੇ ਹੀ ਦੌਰੇ ਹੁੰਦੇ ਸੀ, ਹੁਣ ਪਲੈਟਫਾਰਮ ਵਧੇ ਹਨ, ਸਮਿਟ ਵਧੇ ਹਨ। ਮੈਂ ਜਾਂਦਾ ਹਾਂ ਤਾਂ ਇੱਕ ਦੋ ਗੁਆਂਢ ਦੇ ਦੇਸਾਂ ਵਿੱਚ ਵੀ ਜਾ ਆਉਂਦਾ ਹਾਂ... ਪਹਿਲਾਂ ਉਹ ਜਾਂਦੇ ਸੀ ਤਾਂ ਪਤਾ ਹੀ ਨਹੀਂ ਲਗਦਾ ਸੀ। ਮੈਂ ਕੁਝ ਕੰਮ ਕਰਦਾ ਹਾਂ ਤਾਂ ਉਹ ਨਜ਼ਰ ਆਉਂਦਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












