ਕਿਮ ਜੋਂਗ ਉਨ ਨੇ ਨਵੇਂ ਸਾਲ ਦੇ ਭਾਸ਼ਣ 'ਚ ਅਮਰੀਕਾ ਨੂੰ ਦਿੱਤੀ ਚਿਤਾਵਨੀ

ਤਸਵੀਰ ਸਰੋਤ, EUROPOEAN PHOTOPRESS AGENCY
ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਹ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਪ੍ਰਤੀ ਵਚਨਵੱਧ ਹਨ ਪਰ ਉਨ੍ਹਾਂ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਦੇਸ 'ਤੇ ਪਾਬੰਦੀਆਂ ਬਰਕਰਾਰ ਰੱਖਦਾ ਹੈ ਤਾਂ ਉਨ੍ਹਾਂ ਦਾ ਇਰਾਦਾ ਬਦਲ ਵੀ ਸਕਦਾ ਹੈ।
ਕਿਮ ਜੋਂਗ ਉਨ ਨੇ ਇਹ ਗੱਲ ਦੇਸ ਨੂੰ ਸੰਬੋਧਨ ਕਰਦਿਆਂ ਨਵੇਂ ਸਾਲ ਦੇ ਭਾਸ਼ਣ 'ਚ ਕਹੀ ਹੈ।
ਪਿਛਲੇ ਸਾਲ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੇਸ ਦੇ ਸੰਬੰਧ ਦੱਖਣੀ ਕੋਰੀਆ ਅਤੇ ਅਮਰੀਕਾ ਨਾਲ ਬਿਹਤਰ ਕੀਤੇ ਸਨ। ਉਨ੍ਹਾਂ ਦੇ ਕੂਟਨੀਤਕ ਕਦਮਾਂ ਨੂੰ ਬੇਮਿਸਾਲ ਦੱਸਿਆ ਜਾ ਰਿਹਾ ਸੀ।
ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਜੂਨ 2018 'ਚ ਪਰਮਾਣੂ ਹਥਿਆਰ ਨਸ਼ਟ ਕਰਨ ਬਾਰੇ ਮੁਲਾਕਾਤ ਕੀਤੀ ਸੀ ਪਰ ਇਸ ਦੇ ਅਜੇ ਕੁਝ ਹੀ ਸਿੱਟੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ-
2017 'ਚ ਉੱਤਰ ਕੋਰੀਆ ਵੱਲੋਂ ਪਰਮਾਣੂ ਮਿਜ਼ਾਇਲ ਦੇ ਪਰੀਖਣ ਤੋਂ ਬਾਅਦ ਅਮਰੀਕਾ ਅਤੇ ਉੱਤਰ ਕੋਰੀਆਂ ਵਿਚਾਲੇ ਤਲਖ਼ੀਆਂ ਵੱਧ ਗਈਆਂ ਸਨ।

ਤਸਵੀਰ ਸਰੋਤ, AFP
ਉੱਤਰ ਕੋਰੀਆ ਦਾ ਦਾਅਵਾ ਸੀ ਕਿ ਉਸ ਦੀ ਮਿਜ਼ਾਇਲ ਅਮਰੀਕਾ ਤੱਕ ਜਾ ਸਕਦੀ ਹੈ। ਦੋਵਾਂ ਦੇਸਾਂ ਵਿਚਾਲੇ ਜੰਗ ਛਿੜਨ ਤੱਕ ਦੀ ਗੱਲ ਹੋ ਰਹੀ ਸੀ। ਇਸ ਤੋਂ ਬਾਅਦ ਦੋਵਾਂ ਦਾ ਮੇਲ-ਮਿਲਾਪ ਹੋਇਆ।
ਕਿਮ ਨੇ ਕੀ-ਕੀ ਕਿਹਾ
ਮੰਗਲਵਾਰ ਦੀ ਸਵੇਰ ਸਰਕਾਰੀ ਚੈਨਲ 'ਤੇ ਦਿੱਤੇ ਆਪਣੇ ਭਾਸ਼ਣ 'ਚ ਕਿਮ ਨੇ ਕਿਹਾ, "ਜੇਕਰ ਅਮਰੀਕਾ ਪੂਰੀ ਦੁਨੀਆਂ ਸਾਹਮਣੇ ਕੀਤੇ ਵਾਅਦੇ ਨੂੰ ਨਹੀਂ ਨਿਭਾਉਂਦਾ ਅਤੇ ਸਾਡੇ ਗਣਰਾਜ 'ਤੇ ਦਬਾਅ ਤੇ ਪਾਬੰਦੀ ਲਗਾਉਂਦਾ ਹੈ ਤਾਂ ਸਾਨੂੰ ਆਪਣੇ ਹਿੱਤ ਅਤੇ ਪ੍ਰਭੂਸੱਤਾ ਨੂੰ ਸੁਰੱਖਿਅਤ ਰੱਖਣ ਦੇ ਨਵੇਂ ਰਸਤੇ ਦੀ ਚੋਣ ਕਰਨੀ ਪਵੇਗੀ।"
ਉਨ੍ਹਾਂ ਨੇ ਕਿਹਾ ਕਿ ਉਹ ਟਰੰਪ ਨਾਲ ਕਦੇ ਵੀ ਅਤੇ ਕਿਸੇ ਵੀ ਵੇਲੇ ਮਿਲਣ ਲਈ ਤਿਆਰ ਹਨ।

ਤਸਵੀਰ ਸਰੋਤ, Getty Images
ਉੱਤਰ ਕੋਰੀਆ ਦੇ ਪਰਮਾਣੂ ਅਤੇ ਬੈਲਿਸਟਿਕ ਮਿਜ਼ਾਇਲ ਹਥਿਆਰ ਪ੍ਰੋਗਰਾਮਾਂ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਨੇ ਉਸ 'ਤੇ ਪਾਬੰਦੀਆਂ ਲਗਾਈਆਂ ਹਨ।
ਪਿਛਲੇ ਸਾਲ ਉੱਤਰ ਕੋਰੀਆ ਨੇ ਰਿਸ਼ਤੇ ਸਵਾਰੇ
ਪਿਛਲੇ ਸਾਲ ਆਪਣੇ ਨਵੇਂ ਸਾਲ ਦੇ ਭਾਸ਼ਣ 'ਚ ਕਿਮ ਨੇ ਐਲਾਲ ਕੀਤਾ ਸੀ ਕਿ ਉਨ੍ਹਾਂ ਦਾ ਦੇਸ ਦੱਖਣੀ ਕੋਰੀਆ 'ਚ ਹੋਣ ਵਾਲੀਆਂ ਵਿੰਟਰ ਓਲੰਪਿਕ 'ਚ ਹਿੱਸਾ ਲਵੇਗਾ, ਜਿਸ ਕਾਰਨ ਦੋਵਾਂ ਦੇਸਾਂ ਦੇ ਸੰਬੰਧਾਂ 'ਚ ਥੋੜ੍ਹੀ ਮਿਠਾਸ ਆਈ।
ਇਸ ਤੋਂ ਬਾਅਦ ਪਿਛਲੇ ਸਾਲ ਜੂਨ 'ਚ ਹੀ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਅੰਤਰ-ਕੋਰੀਆਈ ਸੀਮਾ 'ਤੇ ਇੱਕ ਸੰਮੇਲਨ 'ਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images
ਉਹ ਦੋਵੇਂ ਦੋ ਵਾਰ ਮਿਲੇ ਪਰ ਪਿਛਲੇ ਸਾਲ ਦੀ ਸਭ ਤੋਂ ਖ਼ਾਸ ਮੁਲਾਕਾਤ ਕਿਮ ਅਤੇ ਟਰੰਪ ਵਿਚਾਲੇ ਰਹੀ।
ਇਹ ਇਤਿਹਾਸਕ ਸੰਮੇਲਨ ਸਿੰਗਾਪੁਰ ਵਿੱਚ ਹੋਇਆ ਜਿੱਥੇ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਨੇਤਾ ਆਪਸ ਵਿੱਚ ਮਿਲੇ।
ਅਜਿਹਾ ਪਹਿਲੀ ਵਾਰ ਸੀ ਜਦੋਂ ਕਿਸੇ ਉੱਤਰ ਕੋਰੀਆ ਦੇ ਨੇਤਾ ਨੇ ਅਮਰੀਕੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।
ਉਸ ਵੇਲੇ ਦੋਵਾਂ ਨੇ ਪਰਮਾਣੂ ਹਥਿਆਰ ਨਸ਼ਟ ਕਰਨ ਬਾਰੇ ਇਕੱਠੇ ਕੰਮ ਕਰਨ 'ਤੇ ਸਹਿਮਤੀ ਜਤਾਈ।

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਉੱਤਰੀ ਕੋਰੀਆ ਨੇ ਆਪਣੀ ਮਿਜ਼ਾਇਲ ਅਤੇ ਪਰਮਾਣੂ ਪ੍ਰੋਗਰਾਮ ਰੋਕ ਦਿੱਤੇ ਹਨ ਪਰ ਇਸ ਵਿੱਚ ਕੋਈ ਵਧੇਰੇ ਬਦਲਾਅ ਨਹੀਂ ਹੋਇਆ ਹੈ।
ਉੱਤਰ ਕੋਰੀਆ 'ਤੇ ਇਹ ਵੀ ਇਲਜ਼ਾਮ ਲੱਗੇ ਹਨ ਕਿ ਉਸ ਨੇ ਆਪਣੇ ਪਰੀਖਣ ਸਥਾਨਾਂ ਨੂੰ ਨਸ਼ਟ ਨਹੀਂ ਕੀਤਾ ਹੈ।
ਹਾਲਾਂਕਿ, ਰਾਸ਼ਟਰਪਤੀ ਟਰੰਪ ਦੀ ਫਰਵਰੀ 'ਚ ਕਿਮ ਨਾਲ ਮੁਲਾਕਾਤ ਦੀ ਪੇਸ਼ਕਸ਼ ਹੈ ਪਰ ਇਸ ਦਾ ਸਟੀਕ ਵੇਲਾ ਅਤੇ ਥਾਂ ਅਜੇ ਤੈਅ ਨਹੀਂ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












