ਲੈਫਟੀਨੈਂਟ ਜਨਰਲ ਡੀਐੱਸ ਹੁੱਡਾ: ਸਰਜੀਕਲ ਸਟਰਾਈਕ ਕਰਨ ਵਾਲੇ ਭਾਰਤੀ ਜਰਨੈਲ ਨੇ ਦੋ ਸਾਲ ਬਾਅਦ ਕੀਤੀ 'ਮਨ ਕੀ ਬਾਤ'

ਜਨਰਲ ਹੁੱਡਾ

ਤਸਵੀਰ ਸਰੋਤ, Twitter/DSHuda

ਤਸਵੀਰ ਕੈਪਸ਼ਨ, ਸਰਜੀਕਲ ਸਟਰਾਈਕ ਮੌਕੇ ਜਨਰਲ ਹੁੱਡਾ ਭਾਰਤੀ ਥਲ ਸੈਨਾ ਦੀ ਉੱਤਰੀ ਕਮਾਂਡ ਦੇ ਮੁਖੀ ਸਨ।

ਅਸਲ ਕੰਟਰੋਲ ਰੇਖਾ ਲੰਘ ਕੇ ਪਾਕਿਸਤਾਨ ਵਿੱਚ ਸਰਜੀਕਲ ਸਟਰਾਈਕ ਕਰਨ ਤੋਂ ਦੋ ਸਾਲ ਬਾਅਦ ਭਾਰਤੀ ਫੌਜ ਦੇ ਲੈਫ.ਜਨਰਲ ਡੀਐੱਸ ਹੁੱਡਾ ਨੇ ਕਿਹਾ ਕਿ ਸ਼ੁਰੂਆਤੀ ਉਤਸ਼ਾਹ ਤਾਂ ਸਮਝ ਆਉਂਦਾ ਹੈ, ਪਰ ਇਸ ਆਪਰੇਸ਼ਨ ਨੂੰ ਲੈ ਕੇ ਲਗਾਤਾਰ ਕੱਛਾਂ ਵਜਾਉਣ ਦੀ ਕੋਈ ਤੁਕ ਨਹੀਂ ਬਣਦੀ।

ਜਰਨਲ ਹੁੱਡਾ ਚੰਡੀਗੜ੍ਹ ਵਿੱਚ ਚੱਲ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ' ਸਰਹੱਦ ਪਾਰਲੇ ਆਪਰੇਸ਼ਨ ਤੇ ਸਰਜੀਕਲ ਸਟਰਾਇਕਸ' ਦੀ ਭੂਮਿਕਾ ਉੱਤੇ ਚਰਚਾ ਦੌਰਾਨ ਬੋਲ ਰਹੇ ਸਨ।

ਸਤੰਬਰ 29,2016 ਨੂੰ ਜਦੋਂ ਭਾਰਤ ਨੇ ਉੜੀ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸਰਹੱਦ ਪਾਰ ਕਰਕੇ ਸਰਜੀਕਲ ਸਟਰਾਈਕ ਕਰਨ ਦਾ ਦਾਅਵਾ ਕੀਤਾ ਸੀ, ਉਦੋਂ ਜਨਰਲ ਹੁੱਡਾ ਭਾਰਤੀ ਥਲ ਸੈਨਾ ਦੀ ਉੱਤਰੀ ਕਮਾਂਡ ਦੇ ਮੁਖੀ ਸਨ।

ਭਾਰਤੀ ਫੌਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਯੋਜਨਾਬੱਧ ਤਰੀਕੇ ਨਾਲ ਹਮਲਾ ਕਰਕੇ ਸਰਹੱਦ ਪਾਰ ਕਰਨ ਦੀ ਤਾਂਘ ਵਿੱਚ ਬੈਠੇ ਅੱਤਵਾਦੀਆਂ ਦਾ ਭਾਰੀ ਨੁਕਸਾਨ ਕੀਤਾ ਸੀ।

ਇਹ ਵੀ ਪੜ੍ਹੋ :

ਫੌਜ'ਤੇ ਸਿਆਸਤ ਨਹੀਂ

ਚਰਚਾ ਦੌਰਾਨ ਦੂਜੇ ਸਾਬਕਾ ਫੌਜੀ ਅਫ਼ਸਰਾਂ ਦਾ ਵੀ ਕਹਿਣਾ ਸੀ ਕਿ ਫੌਜੀ ਕਾਰਵਾਈਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।

ਜਨਰਲ ਹੁੱਡਾ

ਤਸਵੀਰ ਸਰੋਤ, Indian army

ਤਸਵੀਰ ਕੈਪਸ਼ਨ, ਹੋਰ ਫੌਜੀ ਅਫ਼ਸਰਾਂ ਨੇ ਵੀ ਜਨਰਲ ਹੁੱਡਾ ਵੱਲੋਂ ਸਰਜੀਕਲ ਸਟਰਾਈਕ ਉੱਤੇ ਲਗਾਤਾਰ ਉਤਸ਼ਾਹ ਦਿਖਾਏ ਜਾਣ ਨੂੰ ਬੇਲੋੜਾ ਕਹਿਣ ਦਾ ਸਮਰਥਨ ਕੀਤਾ।

ਹਾਜ਼ਰ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜਨਰਲ ਹੁੱਡਾ ਨੇ ਕਿਹਾ, 'ਚੰਗਾ ਹੁੰਦਾ ਜੇਕਰ ਸਰਜੀਕਲ ਸਟਰਾਈਕ ਦੇ ਆਪਰੇਸ਼ਨ ਨੂੰ ਗੁਪਤ ਹੀ ਰੱਖਿਆ ਜਾਂਦਾ'।

ਉਨ੍ਹਾਂ ਦਾ ਕਹਿਣਾ ਹੈ, 'ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਮਕਸਦ ਯੁੱਧਨੀਤਿਕ ਦੇ ਨਾਲ-ਨਾਲ ਕੂਟਨੀਤਿਕ ਵੀ ਹੁੰਦਾ ਹੈ। ਜਿਸ ਦਾਮੁੱਖ ਮਨੋਰਥ ਦੁਸ਼ਮਣ ਦਾ ਮਨੋਬਲ ਡੇਗਣਾ ਹੁੰਦਾ ਹੈ।'

ਥਲ ਸੈਨਾ ਮੁਖੀ ਦਾ ਸਮਰਥਨ

ਭਾਰਤੀ ਥਲ ਸੈਨਾ ਮੁਖੀ ਬਿਪਨ ਰਾਵਤ ਨੇ ਵੀ ਜਨਰਲ ਹੁੱਡਾ ਦੇ ਸਰਜੀਕਲ ਸਟਰਾਈਕ ਉੱਤੇ ਲਗਾਤਾਰ ਉਤਸ਼ਾਹ ਦਿਖਾਏ ਜਾਣ ਨੂੰ ਬੇਲੋੜਾ ਕਹਿਣ ਦਾ ਸਮਰਥਨ ਕੀਤਾ ਹੈ।

ਜਰਨਲ ਰਾਵਤ ਨੇ ਕਿਹਾ, '2016 ਵਿਚ ਸਰਜੀਕਲ ਸਟਰਾਈਕ ਦੀਆਂ ਫੋਟੋਆ ਤੇ ਵੀਡੀਓਜ਼ ਜਾਰੀ ਹੋਣ ਤੋਂ ਬਾਅਦ ਬੇਲੋੜਾ ਹੰਗਾਮਾ ਹੋਇਆ ਸੀ ਅਤੇ ਇਸ ਨੇ ਸਿਆਸੀ ਰੰਗ ਵੀ ਫੜਿਆ ਸੀ।'

ਜਨਰਲ ਹੁੱਡਾ ਸੱਚੇ ਸਿਪਾਹੀ

ਜਰਨਲ ਹੁੱਡਾ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਾਇਆ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਆਪਣੇ ਟਵੀਟ ਵਿੱਚ ਰਾਹੁਲ ਗਾਂਧੀ ਨੇ ਕਿਹਾ, ਜਰਨਲ ਤੁਸੀਂ ਸੱਚੇ ਸਿਪਾਹੀ ਵਾਂਗ ਬੋਲੇ ਹੋ। ਮਿਸਟਰ 36 ਨੂੰ ਸਾਡੀ ਫੌਜ ਨੂੰ ਆਪਣੀ ਨਿੱਜੀ ਜਾਇਦਾਦ ਵਾਂਗ ਵਰਤਦਿਆਂ ਸ਼ਰਮ ਨਹੀਂ ਆਉਂਦੀ।

ਉਨ੍ਹਾਂ ਨੇ ਸਰਜੀਕਲ ਸਟਰਾਈਕ ਨੂੰ ਸਿਆਸੀ ਲਾਭਾਂ ਲਈ ਅਤੇ ਰਾਫੇਲ ਨੂੰ ਅਨਿਲ ਅੰਬਾਨੀ ਦੀ ਪੂੰਜੀ 30000 ਕਰੋੜ ਵਧਾਉਣ ਲਈ ਵਰਤਿਆ।

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)