ਬੈਂਕ ਲੰਬੀ ਛੁੱਟੀ 'ਤੇ ਹੋਣ, ਤਾਂ ਤੁਹਾਡੇ ਕੋਲ ਕੀ ਹਨ ਬਦਲ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਤੋਂ ਲੈ ਕੇ ਅਗਲੇ 5 ਦਿਨਾਂ ਤੱਕ ਬੈਂਕ ਬੰਦ ਰਹਿਣਗੇ ਹਾਲਾਂਕਿ ਸੋਮਵਾਰ ਨੂੰ ਇੱਕ ਦਿਨ ਲਈ ਬੈਂਕ ਖੁੱਲ੍ਹਣਗੇ ਪਰ ਉਸ ਤੋਂ ਬਾਅਦ ਦੋ ਦਿਨ ਮੰਗਲਵਾਰ ਅਤੇ ਬੁੱਧਵਾਰ ਦੋ ਹੋਰ ਦਿਨ ਬੈਂਕ ਮੁਲਾਜ਼ਮ ਕੰਮ ਨਹੀਂ ਕਰਨਗੇ।
ਸ਼ੁੱਕਰਵਾਰ ਨੂੰ ਆਲ ਇੰਡੀਆ ਬੈਂਕ ਐਸੋਸੀਏਸ਼ਨ ਹੜਤਾਲ ਕਰ ਰਹੀ ਹੈ। ਚੌਥੇ ਸ਼ਨੀਵਾਰ ਦੀ ਛੁੱਟੀ ਅਤੇ ਫਿਰ ਐਤਵਾਰ। ਸੋਮਵਾਰ ਨੂੰ ਬੈਂਕ ਕਰਮੀ ਕੰਮ ਕਰਨਗੇ।
ਮੰਗਲਵਾਰ (25 ਦਸੰਬਰ ) ਨੂੰ ਬੈਂਕ ਦੀ ਕ੍ਰਿਸਮਸ ਦੀ ਛੁੱਟੀ ਰਹੇਗੀ ਅਤੇ 26 ਦਸੰਬਰ ਨੂੰ ਯੂਨਾਈਟਿਡ ਫੋਰਮ ਆਫ਼ ਬੈਂਕ ਦੀ ਹੜਤਾਲ ਹੋਵੇਗੀ। ਇਹ ਹੜਤਾਲ ਬੈਂਕ ਆਫ਼ ਬੜੌਦਾ, ਵਿਜਯ ਬੈਂਕ ਅਤੇ ਦੇਨਾ ਬੈਂਕ ਦੇ ਰਲੇਵੇਂ ਦੇ ਵਿਰੋਧ 'ਚ ਹੈ।
ਇਹ ਵੀ ਪੜ੍ਹੋ:
ਲਗਾਤਾਰ ਪੰਜ ਦਿਨ ਤੱਕ ਬੈਂਕ ਬੰਦ ਰਹਿਣ ਨਾਲ ਉਪਭੋਗਤਾਵਾਂ ਨੂੰ ਕੈਸ਼ ਕਢਵਾਉਣ ਦੀ ਦਿੱਕਤ ਆ ਸਕਦੀ ਹੈ। ਏਟੀਐਮ ਵਿੱਚ ਵੀ ਪੈਸੇ ਦੀ ਕਿੱਲਤ ਦੇਖਣ ਨੂੰ ਮਿਲ ਸਕਦੀ ਹੈ ਤਾਂ ਅਜਿਹੇ ਹਾਲਾਤ ਵਿੱਚ ਤੁਹਾਡੇ ਕੋਲ ਕੀ ਬਦਲ ਹਨ:
ਡੈਬਿਟ-ਕ੍ਰੈਡਿਟ ਕਾਰਡ
ਆਮ ਤੌਰ 'ਤੇ ਹਰ ਬੈਂਕ ਖਾਤਾ ਧਾਰਕ ਕੋਲ ਡੈਬਿਟ ਕਾਰਡ ਹੁੰਦਾ ਹੈ। ਜਿਸਦੇ ਜ਼ਰੀਏ ਉਹ ਕਦੇ ਵੀ ਲੋੜ ਪੈਣ 'ਤੇ ਏਟੀਐਮ ਵਿੱਚੋਂ ਪੈਸੇ ਕਢਵਾ ਸਕਦਾ ਹੈ। ਪਰ ਜੇਕਰ ਤੁਹਾਡੇ ਕੋਲ ਕੈਸ਼ ਨਹੀਂ ਵੀ ਹੈ ਤਾਂ ਜ਼ਿਆਦਾਤਰ ਥਾਵਾਂ 'ਤੇ ਇਹ ਡੈਬਿਟ ਕਾਰਡ ਹੀ ਤੁਹਾਡੀ ਮਦਦ ਕਰ ਦਿੰਦਾ ਹੈ।

ਤਸਵੀਰ ਸਰੋਤ, Getty Images
ਤੁਸੀਂ ਕਿਸੇ ਵੀ ਦੁਕਾਨ, ਸਟੋਰ ਜਾਂ ਮੌਲ ਵਿੱਚ ਕੋਈ ਚੀਜ਼ ਖਰੀਦਦੇ ਹੋ ਤਾਂ ਉੱਥੋਂ ਡੈਬਿਟ ਕਾਰਡ ਨਾਲ ਪੇਮੈਂਟ ਕਰ ਸਕਦੇ ਹੋ। ਬਹੁਤ ਹੀ ਘੱਟ ਦੁਕਾਨਾਂ ਹੋਣਗੀਆਂ ਜਿੱਥੇ ਡੈਬਿਟ ਜਾਂ ਕ੍ਰੈਡਿਟ ਕਾਰਡ ਜ਼ਰੀਏ ਭੁਗਤਾਨ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ।
ਇਸੇ ਤਰ੍ਹਾਂ ਹੀ ਕ੍ਰੈਡਿਟ ਕਾਰਡ ਦਾ ਰੋਲ ਹੈ। ਕ੍ਰੈਡਿਟ ਕਾਰਡ ਜ਼ਰੀਏ ਤੁਸੀਂ ਕਿਤੋਂ ਵੀ ਚੀਜ਼ ਖਰੀਦ ਸਕਦੇ ਹੋ। ਇਹ ਉਦੋਂ ਵੀ ਤੁਹਾਡੀ ਮਦਦ ਕਰਦਾ ਹੈ ਜਦੋਂ ਤੁਹਾਡੇ ਖਾਤੇ ਵਿੱਚ ਪੈਸੇ ਵੀ ਨਾ ਹੋਣ। ਇਸਦਾ ਭੁਗਤਾਨ ਤੁਸੀਂ ਬੈਂਕ ਨੂੰ ਇੱਕ ਤੈਅ ਕੀਤੇ ਸਮੇਂ ਤੋਂ ਬਾਅਦ ਕਰ ਸਕਦੇ ਹੋ।
ਇੰਟਰਨੈੱਟ ਬੈਂਕਿੰਗ
ਇੰਟਰਨੈੱਟ ਬੈਕਿੰਗ ਯਾਨਿ ਕਿ ਬੈਂਕ ਜਾਣ ਦੀ ਲੋੜ ਨਹੀਂ। ਤੁਸੀਂ ਆਪਣੇ ਮੋਬਾਈਲ ਵਿੱਚ ਆਪਣੇ ਬੈਂਕ ਦੀ ਐਪ ਡਾਊਨਲੋਡ ਕਰਕੇ ਰੱਖ ਸਕਦੇ ਹੋ।
ਇਸ ਰਾਹੀਂ ਤੁਸੀਂ ਕਿਸੇ ਨੂੰ ਵੀ ਪੈਸੇ ਟਰਾਂਸਫਰ ਕਰ ਸਕਦੇ ਹੋ ਅਤੇ ਕੋਈ ਵੀ ਭੁਗਤਾਨ ਕੀਤਾ ਜਾ ਸਕਦਾ ਹੈ।
ਈ-ਵੈਲਟ
ਤੁਸੀਂ ਆਪਣੇ ਫ਼ੋਨ ਵਿੱਚ ਕਈ ਈ-ਵੈਲਟ ਐਪਲੀਕੇਸ਼ਨਜ਼ ਰੱਖ ਸਕਦੇ ਹੋ। ਇਸ ਰਾਹੀਂ ਤੁਸੀਂ ਕੋਈ ਵੀ ਆਨਲਾਈਨ ਖਰੀਦੀ ਚੀਜ਼ ਦਾ ਭੁਗਤਾਨ ਕਰ ਸਕਦੇ ਹੋ ਭਾਵੇਂ ਉਹ ਖਾਣ-ਪੀਣ ਵਾਲੀ ਚੀਜ਼ ਹੋਵੇ, ਤੁਹਾਡੇ ਘਰ ਦੀ ਜ਼ਰੂਰਤ ਦੀ ਚੀਜ਼ ਜਾਂ ਤੁਹਾਡੇ ਪੰਸਦੀਦਾ ਕੱਪੜੇ ਜਾਂ ਗੈਜਟਸ ਹੀ ਕਿਉਂ ਨਾ ਹੋਣ।

ਤਸਵੀਰ ਸਰੋਤ, Getty Images
ਕੁਝ ਈ-ਵੈਲਟ ਐਪਲੀਕੇਸ਼ਨਜ਼ ਜ਼ਰੀਏ ਤੁਸੀਂ ਆਪਣੇ ਜਾਂ ਦੂਜੇ ਦੇ ਖਾਤੇ ਵਿੱਚ ਪੈਸੇ ਵੀ ਟਰਾਂਸਫਰ ਕਰ ਸਕਦੇ ਹੋ।
ਇਲੈਕਟ੍ਰੋਨਿਕ ਬਰਾਂਚ
ਕਈ ਵੱਡੇ ਵੱਡੇ ਸ਼ਹਿਰਾਂ ਵਿੱਚ ਬੈਂਕਾਂ ਵੱਲੋਂ ਇਲੈਕਟ੍ਰੋਨਿਕ ਬਰਾਂਚ ਮੁਹੱਈਆ ਕਰਵਾਈਆਂ ਗਈਆਂ ਹਨ। ਇਲੈਕਟ੍ਰੋਨਿਕ ਬਰਾਂਚ ਮਤਲਬ ਈ-ਮਸ਼ੀਨਾਂ। ਜਿਸਦੇ ਜ਼ਰੀਏ ਤੁਸੀਂ ਖ਼ੁਦ ਹੀ ਪੈਸੇ ਜਮ੍ਹਾਂ ਵੀ ਕਰ ਸਕਦੇ ਹੋ ਅਤੇ ਦੂਜੇ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਵੀ ਕਰ ਸਕਦੇ ਹੋ। ਇਹ ਮਸ਼ੀਨਾ 24 ਘੰਟੇ ਕੰਮ ਕਰਦੀਆਂ ਹਨ।
ਪੋਸਟ ਆਫ਼ਿਸ
ਬੈਂਕ ਨਾ ਖੁੱਲ੍ਹਣ ਦੀ ਸਥਿਤੀ ਵਿੱਚ ਇੱਕ ਬਦਲ ਤੁਹਾਡੇ ਕੋਲ ਪੋਸਟ ਆਫ਼ਿਸ ਦਾ ਹੈ। ਪੋਸਟ ਆਫ਼ਿਸ ਯਾਨਿ ਕਿ ਡਾਕ ਘਰ। ਇਹ ਹਰ ਸ਼ਹਿਰ, ਪਿੰਡ ਅਤੇ ਕਸਬਾ ਹਰ ਥਾਂ ਹੁੰਦਾ ਹੈ। ਬੰਦ ਬੰਦ ਰਹਿਣ ਦੀ ਸੂਰਤ ਵਿੱਚ ਤੁਸੀਂ ਇੱਥੋਂ ਵੀ ਪੈਸੇ ਕਢਵਾ ਸਕਦੇ ਹੋ ਅਤੇ ਜਮ੍ਹਾਂ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ:












