ਹਾਕੀ ਵਿਸ਼ਵ ਕੱਪ : ਪੰਜਾਬ ਤੋਂ ਸਿੱਖਿਆ ਚੀਨ ਦੇ ਕੋਚ ਨੇ 'ਗੁਰੂਮੰਤਰ'

ਕਿਮ ਸਾਂਗ ਰੇਯੁਲ
ਤਸਵੀਰ ਕੈਪਸ਼ਨ, ਪੰਜਾਬ ਦੇ ਪਟਿਆਲਾ 'ਚ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕਿਮ ਸਾਂਗ ਰੇਯੁਲ ਨੇ 1986 'ਚ ਹਾਕੀ ਦੀ ਪੜ੍ਹਾਈ ਕੀਤੀ ਸੀ
    • ਲੇਖਕ, ਸੁਰਿਆਂਸ਼ੀ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਹਾਕੀ ਵਿਸ਼ਵ ਕੱਪ ਵਿੱਚ ਭਾਰਤ ਦੀ ਖੁਸ਼ਬੂ ਰੱਜ ਕੇ ਘੁਲੀ ਹੋਈ ਹੈ ਅਤੇ ਹੋਵੇ ਵੀ ਕਿਉਂ ਨਾ। ਵਿਸ਼ਵ ਕੱਪ ਖੇਡਣ ਲਈ ਦੁਨੀਆਂ ਭਰ ਦੀਆਂ 16 ਟੀਮਾਂ ਭੁਵਨੇਸ਼ਵਰ ਪਹੁੰਚੀਆਂ ਹੋਈਆਂ ਹਨ।

ਫਿਲਹਾਲ ਵਿਸ਼ਵ ਕੱਪ ਦਾ ਰੋਮਾਂਚ ਆਪਣੇ ਚਰਮ 'ਤੇ ਹੈ ਕਿਉਂਕਿ ਗਰੁੱਪ ਸਟੇਜ ਦੇ ਮੁਕਾਬਲੇ ਖ਼ਤਮ ਅਤੇ ਹੁਣ ਆਰ-ਪਾਰ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ।

ਪਰ ਇਸੇ ਰੋਮਾਂਚ ਵਿਚਾਲੇ ਸਾਡੀ ਦਿਲਚਸਪ ਮੁਲਾਕਾਤ ਹੋਈ ਕਿਮ ਸਾਂਗ ਰੇਯੁਲ ਨਾਲ ਜਿਹੜੇ ਚੀਨੀ ਟੀਮ ਦੇ ਕੋਚ ਹਨ।

ਉਨ੍ਹਾਂ ਨਾਲ ਉਂਝ ਤਾਂ ਇਸ ਸਿਲਸਿਲੇ ਵਿੱਚ ਗੱਲ ਸ਼ੁਰੂ ਹੋਈ ਕਿ ਚੀਨ ਹਾਕੀ ਵਿੱਚ ਆਪਣਾ ਪਹਿਲਾ ਵਿਸ਼ਵ ਕੱਪ ਇਸ ਸਾਲ ਖੇਡ ਸਕਿਆ, ਤਾਂ ਉਸਦੇ ਪ੍ਰਦਰਸ਼ਨ ਨਾਲ ਕਿੰਨੇ ਸੰਤੁਸ਼ਟ ਹਨ ਕੋਚ ਸਾਹਿਬ ਪਰ ਫਿਰ ਪਤਾ ਲੱਗਾ ਕਿ ਉਹ ਪੰਜਾਬ ਦੇ ਪਟਿਆਲਾ ਨਾਲ ਡੂੰਘਾ ਸਬੰਧ ਰੱਖਦੇ ਹਨ।

ਕੋਈ ਸੋਚ ਸਕਦਾ ਹੈ ਕਿ ਚੀਨੀ ਟੀਮ ਨੂੰ ਕੋਚ ਕਰਨ ਵਾਲੇ, ਜਿਹੜੇ ਉਂਝ ਤਾਂ ਕੋਰੀਅਨ ਮੂਲ ਦੇ ਹਨ ਅਤੇ ਪਹਿਲਾਂ ਕੋਰੀਆ ਦੀ ਟੀਮ ਦੇ ਕੋਚ ਸਨ ਉਨ੍ਹਾਂ ਦਾ ਭਾਰਤ ਦੀ ਮਿੱਟੀ ਨਾਲ ਕੋਈ ਨਾਤਾ ਹੋ ਸਕਦਾ ਹੈ।

ਭਾਰਤ ਤੋਂ ਕਿਉਂ ਕੀਤੀ ਹਾਕੀ ਦੀ ਪੜ੍ਹਾਈ

ਕਿਮ ਸਾਂਗ ਰੇਯੁਲ ਦੱਸਦੇ ਹਨ ਕਿ "ਮੈਂ ਭਾਰਤ ਤੋਂ ਪੜ੍ਹਿਆ ਹਾਂ। ਕੋਚ ਬਣਨ ਤੋਂ ਪਹਿਲਾਂ ਮੈਂ ਇੱਥੋਂ ਹਾਕੀ ਦੇ ਖੇਡ ਦੀ ਪੜ੍ਹਾਈ ਕੀਤੀ।"

ਇਹ ਵੀ ਪੜ੍ਹੋ:

ਪੰਜਾਬ ਦੇ ਪਟਿਆਲਾ 'ਚ ਸਥਿਤ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕਿਮ ਸਾਂਗ ਰੇਯੁਲ ਨੇ 1986 'ਚ ਹਾਕੀ ਦੀ ਪੜ੍ਹਾਈ ਕੀਤੀ ਸੀ।

ਉਨ੍ਹਾਂ ਦਿਨਾਂ 'ਚ ਕੋਰੀਆ ਵਿੱਚ ਹਾਕੀ ਦੀ ਬਹੁਤੀ ਪੁੱਛਗਿੱਛ ਨਹੀਂ ਸੀ। ਗੁਮਨਾਮੀ ਝੇਲ ਰਹੀ ਇਹ ਖੇਡ ਕੋਰੀਆ ਵਿੱਚ ਆਪਣੀ ਹੋਂਦ ਲੱਭ ਰਹੀ ਸੀ ਤਾਂ ਹਾਕੀ ਵਿੱਚ ਚੰਗੀ ਸਿੱਖਿਆ ਦੀ ਭਾਲ ਕਿਮ ਸਾਂਗ ਰੇਯੁਲ ਨੂੰ ਪੰਜਾਬ ਲੈ ਆਈ।

ਉਨ੍ਹਾਂ ਨੇ ਦੱਸਿਆ ਕਿ 1986 ਵਿੱਚ ਏਸ਼ੀਅਨ ਗੇਮਜ਼ ਦੌਰਾਨ ਕੋਰੀਆ-ਭਾਰਤ ਐਕਸਚੇਂਜ ਪ੍ਰੋਗਰਾਮ ਜ਼ਰੀਏ ਉਨ੍ਹਾਂ ਨੂੰ ਪੜ੍ਹਾਈ ਕਰਨ ਦਾ ਮੌਕਾ ਮਿਲਿਆ।

ਕਿਮ ਸਾਂਗ ਰੇਯੁਲ
ਤਸਵੀਰ ਕੈਪਸ਼ਨ, ਕੋਰੀਆ ਤੋਂ ਬਾਅਦ ਚੀਨੀ ਟੀਮ ਦੀ ਕਮਾਨ ਸਾਂਭੇ ਉਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ

"ਉਸ ਸਮੇਂ ਭਾਰਤ ਦੁਨੀਆਂ ਦੀ ਸਭ ਤੋਂ ਤਾਕਤਵਾਰ ਟੀਮਾਂ ਵਿੱਚੋਂ ਇੱਕ ਸੀ। ਮੈਂ ਭਾਰਤੀ ਹਾਕੀ ਦੀ ਸ਼ੈਲੀ ਸਮਝਣੀ ਸੀ। ਮੈਂ ਖ਼ੁਦ ਪੈਸੇ ਖਰਚ ਕਰਕੇ ਪਟਿਆਲਾ ਵਿੱਚ ਪੜ੍ਹਨ ਦਾ ਫ਼ੈਸਲਾ ਲਿਆ।"

ਪਟਿਆਲਾ ਦੇ ਇੰਸਟੀਚਿਊਟ ਆਫ਼ ਸਪੋਰਟਸ 'ਚ ਅਧਿਆਪਕ ਰਹੇ ਓਲੰਪੀਅਨ ਬਾਲਕਿਸ਼ਨ ਸਿੰਘ ਤੋਂ ਕਿਮ ਨੇ ਸਿੱਖਿਆ ਲਈ ਸੀ।

ਇਹ ਵੀ ਪੜ੍ਹੋ:

ਕੋਰੀਆਈ ਟੀਮ ਕਿਮ ਨੇ ਸਾਂਗ ਰੇਯੁਲ ਦੀ ਅਗਵਾਈ ਵਿੱਚ ਸਾਲ 1988 'ਚ ਓਲੰਪਿਕ ਖੇਡੀ ਸੀ, ਜਿਸ ਵਿੱਚ ਉਹ 10ਵੇਂ ਨੰਬਰ 'ਤੇ ਰਹੀ ਸੀ। ਸਾਲ 2000 ਵਿੱਚ ਇਹ ਟੀਮ ਓਲੰਪਿਕ ਵਿੱਚ ਕਾਮਯਾਬੀ ਹਾਸਲ ਕਰਨ ਵਿੱਚ ਸਫ਼ਲ ਰਹੀ ਅਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ।

ਕੋਰੀਆ ਤੋਂ ਬਾਅਦ ਚੀਨੀ ਟੀਮ ਦੀ ਕਮਾਨ ਸਾਂਭੇ ਉਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ।

ਭਾਸ਼ਾ ਦੀ ਦਿੱਕਤ

ਪਟਿਆਲਾ ਆਉਣਾ ਅਤੇ ਭਾਸ਼ਾਈ ਦਿੱਕਤ ਦਾ ਸਾਹਮਣਾ ਕਿਵੇਂ ਕੀਤਾ? ਇਸ ਸਵਾਲ 'ਤੇ ਉਨ੍ਹਾਂ ਨੇ ਕਿਹਾ, "ਇਹੀ ਸਭ ਤੋਂ ਵੱਡੀ ਚੁਣੌਤੀ ਸੀ। ਹਿੰਦੀ ਮੈਨੂੰ ਆਉਂਦੀ ਨਹੀਂ ਤੇ ਅੰਗ੍ਰੇਜ਼ੀ ਵਿੱਚ ਹੱਥ ਬਹੁਤ ਤੰਗ ਸੀ। ਪਰ ਉੱਥੇ ਮੈਨੂੰ ਇੱਕ ਮੁੰਡਾ ਮਿਲਿਆ, ਦੀਪਕ। ਤੁਸੀਂ ਯਕੀਨ ਨੂੰ ਕਰੋਗੇ ਉਹ ਰੋਜ਼ਾਨਾ ਸ਼ਾਮ ਨੂੰ ਮੈਨੂੰ ਅੰਗ੍ਰੇਜ਼ੀ ਵਿੱਚ ਪੜ੍ਹਾਉਂਦਾ ਸੀ। ਉਹ ਖ਼ੁਦ ਵਿਦਿਆਰਥੀ ਸੀ ਅਤੇ ਕਮਾਲ ਦਾ ਦੋਸਤ ਸੀ।"

ਚੀਨੀ ਹਾਕੀ ਖਿਡਾਰੀ

ਤਸਵੀਰ ਸਰੋਤ, Getty Images

ਤਾਂ ਇਸ ਖੇਡ ਨੂੰ ਸਮਝਣ 'ਚ ਪਟਿਆਲਾ ਤੋਂ ਪੜ੍ਹ ਕੇ ਉਨ੍ਹਾਂ ਨੂੰ ਕਿੰਨਾ ਫਾਇਦਾ ਹੋਇਆ?

ਕਿਮ ਕਹਿੰਦੇ ਹਨ ਕਿ ਹਰ ਦੇਸ ਦੀ ਖੇਡਣ ਦੀ ਸ਼ੈਲੀ ਵੱਖ-ਵੱਖ ਹੁੰਦੀ ਹੈ ਪਰ ਭਾਰਤ ਤੋਂ ਕੀਤੀ ਪੜ੍ਹਾਈ ਨੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਨੂੰ ਸਮਝਣ ਵਿੱਚ ਮਦਦ ਕੀਤੀ ਅਤੇ ਖੇਡ ਦੇ ਪਿੱਛੇ ਦੇ ਵਿਗਿਆਨ ਨੂੰ ਸਮਝਿਆ।

ਵਿਸ਼ਵ ਕੱਪ ਵਿੱਚ ਕਿੱਥੇ ਖੜ੍ਹਾ ਹੈ ਚੀਨ?

ਚੀਨੀ ਟੀਮ ਨੂੰ ਕਰੀਬ 10 ਸਾਲ ਤੱਕ ਤਰਾਸ਼ਣ ਤੋਂ ਬਾਅਦ, ਚੀਨ ਇਸ ਸਾਲ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕੀ ਹੈ ਅਤੇ ਆਪਣਾ ਪਹਿਲਾ ਵਿਸ਼ਵ ਕੱਪ ਖੇਡਣ ਲਈ ਭੁਵਨੇਸ਼ਵਰ ਆਈ ਹੋਈ ਹੈ।

ਇਹ ਵੀ ਪੜ੍ਹੋ:

ਚੀਨ ਨੇ 2006 ਵਿੱਚ ਦੋਹਾ 'ਚ ਹੋਏ ਏਸ਼ੀਆਡ ਵਿੱਚ ਸਿਲਵਰ ਮੈਡਲ ਜਿੱਤਿਆ ਸੀ, 1982 ਅਤੇ 2009 ਵਿੱਚ ਏਸ਼ੀਆ ਕੱਪ 'ਚ ਤਾਂਬੇ ਦਾ ਮੈਡਲ ਹਾਸਲ ਕੀਤਾ ਸੀ।

ਪਰ ਟੀਮ ਵਿਸ਼ਵ ਕੱਪ 'ਚ ਇਸ ਸਾਲ ਆਪਣੀ ਪਛਾਣ ਬਣਾਉਣ ਉਤਰੀ ਹੈ।

ਪੂਲ ਬੀ (ਆਸਟਰੇਲੀਆ, ਇੰਗਲੈਂਡ, ਆਇਰਲੈਂਡ ਅਤੇ ਚੀਨ) ਜਿਵੇਂ ਮੁਸ਼ਕਿਲ ਪੂਲ 'ਚ ਹੋਣ ਤੋਂ ਬਾਅਦ ਵੀ ਟੀਮ 30 ਨਵੰਬਰ ਨੂੰ ਇੰਗਲੈਂਡ ਨਾਲ ਹੋਏ ਮੈਚ ਨੂੰ ਡਰਾਅ ਕਰਨ ਵਿੱਚ ਸਫਲ ਰਹੀ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)