ਹਾਕੀ ਵਿਸ਼ਵ ਕੱਪ : ਭਾਰਤੀ ਖਿਡਾਰੀਆਂ ਨੂੰ ਕਿਉਂ ਨਹੀਂ ਖਾਣ ਦਿੱਤੀ ਜਾ ਰਹੀ ਆਈਸਕ੍ਰੀਮ ਤੇ ਚੌਕਲੇਟ

ਤਸਵੀਰ ਸਰੋਤ, AFP/Getty Images
- ਲੇਖਕ, ਹਰਪ੍ਰੀਤ ਲਾਂਬਾ
- ਰੋਲ, ਭੁਵਨੇਸ਼ਵਰ ਤੋਂ ਬੀਬੀਸੀ ਦੇ ਲਈ
ਹਾਕੀ ਵਿਸ਼ਵ ਕੱਪ ਜਿੱਤਣ ਲਈ ਭਾਰਤੀ ਟੀਮ ਕਈ ਚੀਜ਼ਾਂ ਦਾ ਧਿਆਨ ਰੱਖ ਰਹੀ ਹੈ। ਜ਼ਬਰਦਸਤ ਟ੍ਰੇਨਿੰਗ ਕੀਤੀ ਜਾ ਰਹੀ ਹੈ, ਵੱਡੀਆਂ-ਵੱਡੀਆਂ ਬੈਠਕਾਂ ਹੋ ਰਹੀਆਂ ਹਨ, ਖਿਡਾਰੀਆਂ ਨੂੰ ਅੱਠ ਘੰਟੇ ਦੀ ਨੀਂਦ ਦੁਆਈ ਜਾ ਰਹੀ ਹੈ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਮੀਠੀਆਂ ਚੀਜ਼ਾਂ ਅਤੇ ਸ਼ੂਗਰ ਤੋਂ ਖਿਡਾਰੀਆਂ ਨੂੰ ਦੂਰ ਰੱਖਿਆ ਗਿਆ ਹੈ। ਭਾਰਤੀ ਖਿਡਾਰੀ ਆਪਣੇ ਮੈਚਾਂ ਤੋਂ ਪਹਿਲਾਂ ਆਮ ਤੌਰ 'ਤੇ ਬਿਨਾਂ ਮਿੱਠੇ ਵਾਲੀ ਕੌਫ਼ੀ ਪੀਂਦੇ ਵਿਖਾਈ ਦੇ ਰਹੇ ਹਨ। ਖਿਡਾਰੀਆਂ ਦੀ ਡਾਈਟ ਨੂੰ ਖਾਸ ਤੌਰ 'ਤੇ ਪ੍ਰੋਟੀਨ ਆਧਾਰਿਤ ਕੀਤਾ ਗਿਆ ਹੈ। ਜਿਸ ਵਿੱਚ ਕੁਝ ਕਾਰਬੋਹਾਈਡ੍ਰੇਟਸ ਵੀ ਸ਼ਾਮਲ ਕੀਤੇ ਗਏ ਹਨ।
ਫਲਾਂ ਅਤੇ ਮੇਵਿਆਂ ਤੋਂ ਇਲਾਵਾ ਖਿਡਾਰੀਆਂ ਨੂੰ ਪ੍ਰੋਟੀਨ ਸ਼ੇਕ ਵੀ ਦਿੱਤੇ ਜਾ ਰਹੇ ਹਨ। ਕਈ ਖਿਡਾਰੀ ਭਾਵੇਂ ਹੀ ਮਿੱਠਾ ਪਸੰਦ ਕਰਦੇ ਹੋਣ ਪਰ ਆਈਸਕ੍ਰੀਮ ਅਤੇ ਚੌਕਲੇਟ ਵਰਗੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਦੂਰ ਕੀਤਾ ਗਿਆ ਹੈ ਤਾਂ ਜੋ ਸਹੀ ਭਾਰ ਬਰਕਰਾਰ ਰਹੇ ਅਤੇ ਵੱਧ ਮਿੱਠਾ ਖਾਣ ਨਾਲ ਸਰੀਰ ਵਿੱਚ ਬੇਚੈਨੀ ਨਾ ਵਧੇ।
ਇੱਕ ਭਾਰਤੀ ਖਿਡਾਰੀ ਕਹਿੰਦੇ ਹਨ, "ਵਰਲਡ ਕੱਪ ਤੋਂ ਬਾਅਦ ਤਾਂ ਅਸੀਂ ਸਾਰੇ ਇਹ ਚੀਜ਼ਾਂ ਖਾ ਸਕਦੇ ਹਾਂ। ਫਿਲਹਾਲ ਤਾਂ ਬਸ ਚੰਗੀ ਹਾਕੀ ਖੇਡਣ ਅਤੇ ਚੰਗਾ ਪ੍ਰਦਰਸ਼ਨ ਕਰਨ ਦਾ ਸਮਾਂ ਹੈ।"
ਕੋਚ ਹਰਿੰਦਰ ਲਈ ਰੱਬ ਦੀ ਮਿਹਰ
ਟੂਰਨਾਮੈਂਟਾਂ ਦੌਰਾਨ ਆਮ ਤੌਰ 'ਤੇ ਖਿਡਾਰੀ ਵਿਸ਼ੇਸ਼ ਰੂਪ ਤੋਂ ਸ਼ਰਦਾਵਾਨ ਹੋ ਜਾਂਦੇ ਹਨ ਜਾਂ ਕਿਸੇ ਖਾਸ ਰੂਟੀਨ 'ਤੇ ਚੱਲਦੇ ਹਨ। ਭਾਰਤੀ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਵੀ ਮੈਚ ਵਾਲੇ ਦਿਨ ਮੰਦਿਰ ਜਾਂ ਗੁਰਦੁਆਰਾ ਜਾਣਾ ਨਹੀਂ ਭੁੱਲਦੇ।

ਤਸਵੀਰ ਸਰੋਤ, HARPREET LAMBA
ਹਰਿੰਦਰ ਕਹਿੰਦੇ ਹਨ, "1982 ਵਿੱਚ ਜਦੋਂ ਭਾਰਤ ਮੈਚ ਹਾਰਿਆ ਸੀ, ਮੈਂ ਇਹ ਤੈਅ ਕਰ ਲਿਆ ਸੀ ਕਿ ਮੈਚ ਵਾਲੇ ਦਿਨ ਕਿਸੇ ਧਾਰਮਿਕ ਸਥਾਨ 'ਤੇ ਜ਼ਰੂਰ ਜਾਵਾਂਗਾ। ਮੈਂ ਜੋਹਾਰ, ਬਾਹਰੂ, ਕਵਾਂਟਾਨ, ਆਸਟ੍ਰੇਸਲੀਆ ਵਿੱਚ ਅਜਿਹਾ ਹੀ ਕੀਤਾ। ਮੈਚ ਵੀ ਸਵੇਰ ਕਿਸੇ ਮੰਦਿਰ ਜਾਂ ਗੁਰਦੁਆਰੇ ਜ਼ਰੂਰ ਜਾਂਦਾ ਹਾਂ।"
ਇਹ ਵੀ ਪੜ੍ਹੋ:
ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਦੇ ਕੁਝ ਖਿਡਾਰੀ ਪੂਜਾ ਕਰਨ ਲਈ ਭੂਵਨੇਸ਼ਵਰ ਦੇ ਇੱਕ ਸਥਾਨਕ ਮੰਦਿਰ 'ਚ ਵੀ ਗਏ ਸਨ। ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਅਰਦਾਸ ਬਾਰਤ ਵਿੱਚ ਕੰਮ ਆ ਗਈ ਹੈ। ਭਾਰਤ ਨੇ ਸ਼ਨੀਵਾਰ ਨੂੰ ਕੈਨੇਡਾ 'ਤੇ 5-1 ਤੋਂ ਇੱਕਪਾਸੜ ਜਿੱਤ ਤੋਂ ਬਾਅਦ ਕੁਆਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।
ਸਾਥੀ ਖਿਡਾਰੀਆਂ ਨੇ ਚਿੰਗਲੇਨਸਾਨਾ ਨੂੰ ਮੰਚ 'ਤੇ ਖਿੱਚਿਆ
ਕਿਹਾ ਜਾਂਦਾ ਹੈ ਕਿ ਟੀਮ ਵਿੱਚ ਆਪਸੀ ਸਬੰਧ ਬਿਹਤਰ ਕਰਨ ਲਈ ਗੱਲਬਾਤ ਜ਼ਰੂਰੀ ਹੈ ਪਰ ਭਾਰਤੀ ਹਾਕੀ ਟੀਮ ਦੇ ਸ਼ਰਮੀਲੇ ਅਤੇ ਨਿਮਰ ਉਪ ਕਪਤਾਨ ਚਿੰਗਲੇਨਸਾਨਾ ਸਿੰਘ ਬੋਲਣ ਤੋਂ ਵੱਧ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ।

ਤਸਵੀਰ ਸਰੋਤ, HARPREET LAMBA
ਮੂਲ ਰੂਪ ਤੋਂ ਮਣੀਪੁਰ ਨਾਲ ਸਬੰਧ ਰੱਖਣ ਵਾਲੇ ਚਿੰਗਲੇਨਸਾਨਾ ਮੰਨਦੇ ਹਨ ਕਿ ਉਹ ਹਮੇਸ਼ਾ ਸ਼ਾਂਤ ਰਹਿੰਦੇ ਹਨ ਅਤੇ ਟੀਮ ਦੀਆਂ ਬੈਠਕਾਂ ਵਿੱਚ ਨਹੀਂ ਬੋਲਦੇ ਹਨ। ਕੁਝ ਦਿਨ ਪਹਿਲਾਂ ਭੁਵਨੇਸ਼ਵਰ ਦੇ ਕਲਿੰਗ ਸਟੇਡੀਅਮ 'ਚ ਹੋਏ ਇੱਕ ਸਨਮਾਨ ਸਮਾਰੋਹ ਵਿੱਚ ਸਾਥੀ ਖਿਡਾਰੀਆਂ ਨੇ ਚਿੰਗਲੇਨਸਾਨਾ ਨੂੰ ਮੁੱਖ ਬਲਾਰਾ ਐਲਾਨ ਦਿੱਤਾ।
ਉਨ੍ਹਾਂ ਕੋਲ ਕੋਈ ਚਾਰਾ ਤਾਂ ਨਹੀਂ ਸੀ, ਉਨ੍ਹਾਂ ਨੂੰ ਮੀਡੀਆ ਅਤੇ ਟੀਮ ਦੇ ਪ੍ਰਸ਼ੰਸਕਾਂ ਨੂੰ ਸੰਬੋਧਿਤ ਕਰਨਾ ਹੀ ਪਿਆ। ਉਨ੍ਹਾਂ ਨੇ ਸੰਖੇਪ ਵਿੱਚ ਅਤੇ ਬਹੁਤ ਹੀ ਪਿਆਰਾ ਭਾਸ਼ਣ ਦਿੱਤਾ ਅਤੇ ਆਪਣੀਆਂ ਸਾਥੀਆਂ ਦੀ ਤਾਰੀਫ਼ ਅਤੇ ਖਿਚਾਈ ਕੀਤੀ।
ਆਪਣੇ ਭਾਸ਼ਣ ਤੋਂ ਬਾਅਦ ਚਿੰਗਲੇਨਸਾਨਾ ਨੇ ਕਿਹਾ, ਮੈਂ ਕਰ ਹੀ ਕੀ ਸਕਦਾ ਸੀ। ਸਭ ਜਾਣਦੇ ਹਨ ਕਿ ਮੇਰੇ ਲਈ ਬੋਲਣਾ ਕਿੰਨਾ ਮੁਸ਼ਕਿਲ ਹੈ। ਇਸ ਲਈ ਹੀ ਸੁਰਿੰਦਰ ਕੁਮਾਰ ਨੇ ਕੋਚ ਨੂੰ ਕਹਿ ਦਿੱਤਾ ਕਿ ਮੇਰੇ ਕੋਲ ਜ਼ਰੂਰ ਬੁਲਵਾਇਆ ਜਾਵੇ। ਉਨ੍ਹਾਂ ਨੇ ਮੇਰੇ ਕੋਲ ਪੁੱਛਿਆ ਤੱਕ ਨਹੀਂ ਕਿਉਂਕਿ ਉਹ ਜਾਣਦੇ ਸੀ ਕਿ ਮੈਂ ਨਾ ਕਰ ਦਿੰਦਾ ਅਤੇ ਮੇਰੇ ਨਾਮ ਦਾ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ:
ਚਿਹਰੇ 'ਤੇ ਮੁਸਕੁਰਾਹਟ ਦੇ ਨਾਲ ਭਾਰਤੀ ਟੀਮ ਦੇ ਮਿਡਫੀਲਡਰ ਚਿੰਗਲੇਨਸਾਨਾ ਕਹਿੰਦੇ ਹਨ, ਮੈਂ ਬਹੁਤ ਘਬਰਾਇਆ ਹੋਇਆ ਸੀ ਪਰ ਮੈਨੂੰ ਲਗਦਾ ਹੈ ਕਿ ਮੈਂ ਸਥਿਤੀ ਸੰਭਾਲਣ 'ਚ ਕਾਮਯਾਬ ਰਿਹਾ।
ਭਾਰਤ ਦਾ ਹੌਸਲਾ ਵਧਾਇਆ ਗਗਨ ਨਾਰੰਗ ਨੇ
ਭਾਰਤੀ ਟੀਮ ਦਾ ਹੌਸਲਾ ਵਧਾਉਣ ਲਈ ਖੇਡ ਜਗਤ ਦੇ ਕਈ ਵੱਡੇ ਸਿਤਾਰੇ ਵੀ ਭੁਵਨੇਸ਼ਵਰ ਪਹੁੰਚੇ ਹਨ।

ਤਸਵੀਰ ਸਰੋਤ, AFP/Getty Images
ਮਹਾਨ ਟੈਨਿਸ ਖਿਡਾਰੀ ਮੈਚ ਦੇਖਣ ਪਹੁੰਚਣ ਵਾਲੇ ਸਟਾਰਸ ਵਿੱਚ ਸ਼ਾਮਲ ਹਨ। ਕ੍ਰਿਕਟਰ ਅਨਿਲ ਕੁੰਬਲੇ ਵੀ ਮੈਚ ਦੇਖਣ ਪਹੁੰਚੇ ਹਨ।
ਆਸਟਰੇਲੀਆ ਬਨਾਮ ਚੀਨ ਮੁਕਾਬਲੇ ਦੌਰਾਨ ਲੰਡਨ ਓਲੰਪਿਕ ਵਿੱਚ ਬਰੋਨਜ਼ ਮੈਡਲ ਜਿੱਤਣ ਵਾਲੇ ਸ਼ੂਟਰ ਗਗਨ ਨਾਰੰਗ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀ ਟੀਮ ਨੂੰ ਖੇਡਦੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਨਾਰੰਗ ਨੇ ਕਿਹਾ, ",ਸਾਰਿਆਂ ਦੀ ਤਰ੍ਹਾਂ ਮੈਂ ਵੀ ਭਾਰਤ ਨੂੰ ਜਿੱਤਦੇ ਹੋਏ ਦੇਖਣਾ ਚਾਹੁੰਦਾ ਹਾਂ। ਉਨ੍ਹਾਂ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨਾ ਹੈ ਅਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਦਾ ਚੰਗਾ ਪ੍ਰਦਰਸ਼ਨ ਉਨ੍ਹਾਂ ਨੂੰ ਮੰਜ਼ਿਲ ਤੱਕ ਲੈ ਜਾਵੇਗਾ।''

ਤਸਵੀਰ ਸਰੋਤ, HARPREET LAMBA
ਨਾਰੰਗ ਨੇ ਕਿਹਾ ਕਿ ਉਹ ਹਾਕੀ ਮੁਕਾਬਲੇ ਦੇਖਦੇ ਰਹੇ ਹਨ ਅਤੇ ਭਾਰਤੀ ਟੀਮ ਨੂੰ ਫੌਲੋ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਲੰਡਨ ਓਲੰਪਿਕ ਦੌਰਾਨ ਵੀ ਉਨ੍ਹਾਂ ਨੇ ਕੁਝ ਮੁਕਾਬਲੇ ਦੇਖੇ ਸਨ ਅਤੇ ਉਸ ਤੋਂ ਪਹਿਲਾਂ ਵੀ ਉਹ ਕਈ ਵਾਰ ਮੈਚ ਦੇਖਣ ਪਹੁੰਚੇ ਸਨ।
ਇਹ ਵੀ ਪੜ੍ਹੋ:
ਨਾਰੰਗ ਕਹਿੰਦੇ ਹਨ ਕਿ ਭਾਰਤ ਦੇ ਗੋਲਕੀਪਰ ਸ਼੍ਰੀਜੇਸ ਉਨ੍ਹਾਂ ਦੇ ਦੋਸਤ ਹਨ ਅਤੇ ਉਹ ਭਾਰਤੀ ਟੀਮ ਦਾ ਹੌਸਲਾ ਵਧਾ ਰਹੇ ਹਨ।
ਨਾਰੰਗ ਕਹਿੰਦੇ ਹਨ, "ਖਿਡਾਰੀਆਂ ਦੇ ਤੌਰ 'ਤੇ ਅਸੀਂ ਇੱਕ-ਦੂਜੇ ਦਾ ਸਾਥ ਦਿੰਦੇ ਹਾਂ ਅਤੇ ਦੂਜੀਆਂ ਖੇਡਾਂ ਨੂੰ ਦੇਖਣਾ ਤੇ ਉਨ੍ਹਾਂ ਬਾਰੇ ਜਾਣਨਾ ਹਮੇਸ਼ਾ ਚੰਗਾ ਹੀ ਹੁੰਦਾ ਹੈ।"
ਮੁਕਾਬਲੇ ਤੋਂ ਬਾਅਦ ਨਾਰੰਗ ਤਾਂ ਆਪਣੇ ਘਰ ਹੈਦਰਾਬਾਦ ਪਹੁੰਚ ਗਏ। ਅਨਿਲ ਕੁੰਬਲਨੇ ਨੇ ਆਪਣੀ ਪਤਨੀ ਦੇ ਨਾਲ ਪੁਰੀ ਵਿੱਚ ਜਗਨਨਾਥ ਮੰਦਿਰ ਵਿੱਚ ਦਰਸ਼ਨ ਕੀਤੇ।
ਤੁਹਾਨੂੰ ਇਹ ਵੀਡੀਓਜ਼ ਵੀ ਆਉਣਗੇ ਪਸੰਦ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












