'ਸਿੱਧੂ ਬੋਲ ਨਹੀਂ ਪਾ ਰਿਹਾ ਤੇ ਕੈਪਟਨ ਗੱਲ ਨਹੀਂ ਕਰ ਰਹੇ' - 5 ਅਹਿਮ ਖ਼ਬਰਾਂ

ਪਾਕਿਸਤਾਨ ਫੇਰੀ ਤੋਂ ਵਾਪਸ ਪਰਤਣ ਤੋਂ ਬਾਅਦ ਹੀ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਹੀ ਸੁਰ ਅਲਾਪ ਰਹੇ ਹਨ, ਹਾਲਾਂਕਿ ਕੈਪਟਨ ਇਸ ਬਾਰੇ ਗੱਲ ਨਹੀਂ ਕਰ ਰਹੇ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੇ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਿੱਧੂ ਨੂੰ ਡਾਕਟਰਾਂ ਨੇ ਗਲੇ ਨੂੰ ਆਰਾਮ ਦੇਣ ਦੀ ਸਲਾਹ ਦਿੱਤੀ ਹੈ। ਰਿਪੋਰਟ ਮੁਤਾਬਕ ਸਿੱਧੂ ਬੋਲ ਨਹੀਂ ਪਾ ਰਹੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਮਾਫ਼ੀ ਦੀ ਉਡੀਕ ਵਿਚ ਹਨ।

ਅਖ਼ਬਾਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸਿੱਧੂ ਦੀ ਮੁਆਫ਼ੀ ਦਾ ਇੰਤਾਜ਼ਾਰ ਕਰ ਰਹੇ ਹਨ ਅਤੇ ਇਹ ਮੰਗ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਕੀਤੀ ਗਈ ਸੀ।

ਦਰਅਸਲ ਆਪਣੀ ਪਾਕਿਸਤਾਨ ਫੇਰੀ ਬਾਰੇ ਸਿੱਧੂ ਨੇ ਹੈਦਰਾਬਾਦ 'ਚ ਇੱਕ ਸਵਾਲ ਜਵਾਬ ਦਿੰਦਿਆ ਕਿਹਾ ਸੀ ਕਿ ਰਾਹੁਲ ਉਨ੍ਹਾਂ ਨੇ ਕਪਤਾਨ ਹਨ ਅਤੇ "ਕੈਪਟਨ ਸਿਰਫ਼ ਆਰਮੀ ਚੀਫ।"

ਜਿਸ ਤੋਂ ਬਾਅਦ ਕੈਪਟਨ ਸਿੱਧੂ ਨਾਲ ਨਰਾਜ਼ ਦੱਸੇ ਜਾ ਰਹੇ ਹਨ। ਭਾਵੇਂ ਕਿ ਸਿੱਧੂ ਕਹਿ ਚੁੱਕ ਹਨ ਕਿ ਕੈਪਟਨ ਉਨ੍ਹਾਂ ਦੇ ਪਿਤਾ ਸਮਾਨ ਹਨ ਤੇ ਉਹ ਇਸ ਪਿਓ -ਪੁੱਤ ਵਾਲੀ ਆਪਸੀ ਗੱਲ ਨੂੰ ਮਿਲ ਕੇ ਨਿਬੇੜ ਲੈਣਗੇ। ਪਰ ਭਾਜਪਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਕੈਪਟਨ-ਸਿੱਧੂ ਦੇ ਮਤਭੇਦਾਂ ਨੂੰ ਲੜਾਈ ਵਾਂਗ ਪੇਸ਼ ਕਰ ਰਹੀ ਹੈ।

ਇਹ ਵੀ ਪੜ੍ਹੋ-

ਬਲੁੰਦਸ਼ਹਿਰ 'ਚ ਮਾਰੇ ਗਏ ਇੰਸਪੈਕਟਰ ਦੇ ਕਤਲ ਦੀ ਸ਼ਮੂਲੀਅਤ ਇੱਕ ਫੌਜੀ ਗ੍ਰਿਫ਼਼ਤਾਰ

22 ਰਾਸ਼ਟਰੀ ਰਾਈਫਲਜ਼ ਨਾਲ ਫੌਜੀ ਜਤਿੰਦਰ ਮਲਿਕ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ 3 ਦਸੰਬਰ ਨੂੰ ਹੋਈ ਹਿੰਸਾ 'ਚ ਸ਼ਮੂਲੀਅਤ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਜਤਿੰਦਰ ਮਲਿਕ ਉਰਫ਼ ਜੀਤੂ ਨੂੰ ਕਸ਼ਮੀਰ ਦੇ ਸੋਪੋਰ ਕਸਬੇ ਵਿੱਚ ਉਨ੍ਹਾਂ ਦੀ ਹੀ ਯੂਨਿਟ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਏਡੀਜੀ ਆਨੰਤ ਕੁਮਾਰ (ਲਾਅ ਐਂਡ ਆਰਡਰ) ਨੇ ਦੱਸਿਆ ਕਿ ਇੱਕ ਵੀਡੀਓ ਵਿੱਚ ਇੱਕ ਸ਼ਖ਼ਸ ਨੂੰ ਕਥਿਤ ਤੌਰ 'ਤੇ ਗੋਲੀਬਾਰੀ ਕਰਦਿਆਂ ਦੇਖਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਟੀਮ ਨੂੰ ਜੰਮੂ-ਕਸ਼ਮੀਰ ਭੇਜਿਆ ਗਿਆ ਸੀ, ਜਿੱਥੇ ਜੀਤੂ ਦੀ ਪੋਸਟਿੰਗ ਹੈ ਅਤੇ "ਵੀਡੀਓ 'ਚ ਦੇਖਿਆ ਗਿਆ ਸ਼ਖ਼ਸ ਜਤਿੰਦਰ ਮਲਿਕ ਹੈ।"

ਬੁਲੰਦਸ਼ਹਿਰ ਹਿੰਸਾ ਵਿੱਚ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਤੇ ਇੱਕ ਸਥਾਨਕ ਨੌਜਵਾਨ ਸੁਮਿਤ ਦੀ ਮੌਤ ਹੋ ਗਈ ਸੀ।

ਸਾਊਦੀ ਅਰਬ 'ਚ ਫਸੇ ਪੰਜਾਬੀਆਂ ਦੇ ਰਿਸ਼ਤੇਦਾਰਾਂ ਨੇ ਲਗਾਈ ਮਦਦ ਦੀ ਗੁਹਾਰ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਾਊਦੀ ਅਰਬ ਵਿੱਚ ਫਸੇ ਪੰਜਾਬੀਆਂ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖ ਕੇ ਮਦਦ ਦੀ ਗੁਹਾਰ ਲਗਾਈ ਹੈ।

ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਉਨ੍ਹਾਂ ਨੇ ਪਿਛਲੇ 8 ਮਹੀਨਿਆਂ ਤੋਂ ਉਨ੍ਹਾਂ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਾਊਦੀ ਵਿੱਚ ਬੰਧਕ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੇ ਵੀਜ਼ਾ ਤੇ ਵਰਕ ਪਰਮਿਟ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ।

ਅਖ਼ਬਾਰ ਮੁਤਾਬਕ ਸਾਊਦੀ ਅਰਬੂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੀਬ 4 ਹਜ਼ਾਰ ਭਾਰਤੀ ਫਸੇ ਹੋਏ ਹਨ ਜਿਨ੍ਹਾਂ ਵਿੱਚ ਕਰੀਬ ਇੱਕ ਪੰਜਾਬੀ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ-

ਪ੍ਰਿਅੰਕਾ ਨੂੰ "ਸਕੈਮ ਆਰਟਿਸ" ਕਹਿਣ ਵਾਲੇ ਅਮਰੀਕੀ ਪੱਤਰਕਾਰ ਨੇ ਮੰਗੀ ਮੁਆਫ਼ੀ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ "ਸਕੈਮ ਆਰਟਿਸ" ਲਿਖਣ ਵਾਲੇ ਅਮਰੀਕੀ ਪੱਤਰਕਾਰ ਨੇ ਮੁਆਫ਼ੀ ਮੰਗ ਲਈ ਹੈ।

ਮਾਰੀਆ ਸਮਿਥ ਨੇ ਟਵਿੱਟਰ 'ਤੇ ਲਿਖਿਆ ਹੈ, "ਮੈਂ ਜੋ ਲਿਖਿਆ ਉਸ ਦੀ ਜ਼ਿੰਮੇਵਾਰੀ ਕਬੂਲਦੀ ਹਾਂ ਅਤੇ ਮੈਂ ਗਲ਼ਤ ਸੀ। ਇਸ ਲਈ ਮੈਂ ਮੁਆਫ਼ੀ ਮੰਗਦੀ ਹਾਂ।"

ਦਰਅਸਲ ਇਸ ਅਮਰੀਕੀ ਪੱਤਰਕਾਰ ਨੇ ਲਿਖਿਆ ਸੀ ਕਿ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ "ਸਕੈਮ ਆਰਟਿਸ" ਹੈ, ਜਿਸ ਨੇ ਅਮਰੀਕੀ ਗਾਇਕ ਜੋਨਸ ਨਿਕਸ ਨੂੰ ਆਪਣੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਫਸਾਇਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

'ਕਸ਼ਮੀਰ ਮੁੱਦੇ ਦਾ ਹੱਲ ਰਾਜਨੀਤੀ ਰਾਹੀਂ'

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਆਰਮੀ ਵੈਲੀ ਚੀਫ ਏਕੇ ਭੱਟ ਮੁਤਾਬਕ "ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਫੌਜ ਦੀ ਸੀਮਤ ਭੂਮਿਕਾ ਹੋ ਸਕਦੀ ਹੈ ਪਰ ਵਾਜਪਾਈ ਵੇਲੇ ਚੰਗੇ ਸ਼ਾਸਨ ਅਤੇ ਸਿਆਸੀ ਭਾਗਦਾਰੀ ਇਸ ਦੇ ਵਧੀਆ ਉਦਾਹਰਨ ਹਨ।"

ਇਹ ਵੀ ਪੜ੍ਹੋ-

ਜਨਰਲ ਆਫ਼ੀਸਰ ਕਮਾਂਡਿੰਗ (GoC), 15 ਕੋਰਪਸ, ਲੈਫੀਨੈਟ ਜਨਰਲ ਭੱਟ ਨੇ ਐਕਸਪ੍ਰੈਸ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ, "ਸੈਨਾ ਕੇਵਲ ਹਾਲਾਤ ਨੂੰ ਸਾਧਾਰਨ ਕਰ ਸਕਦੀ ਹੈ।

ਇਸ ਤੋਂ ਇਲਾਵਾ ਰਾਜਨੀਤੀ ਦੇ ਪੱਧਰ ਦੇ ਗੱਲਬਾਤ ਕਰਨੀ ਚਾਹੀਦੀ ਹੈ। ਵਾਜਪਾਈ ਦੇ ਸ਼ਾਸਨ ਦੌਰਾਨ ਅਜਿਹਾ ਹੀ ਹੋਇਆ ਅਤੇ ਮੈਨੂੰ ਆਸ ਹੈ ਕਿ ਅਜਿਹੀ ਪਹਿਲ ਹੁਣ ਵੀ ਕੀਤੀ ਜਾਵੇਗੀ।"

ਹਾਲਾਂਕਿ ਉਨ੍ਹਾਂ ਨੇ ਕਿਹਾ ਸਵੀਕਾਰ ਕੀਤਾ ਸਿਆਸਤ ਵਿੱਚ ਵੱਖ-ਵੱਖ ਲੋਕਾਂ ਕੋਲ ਵੱਖ-ਵੱਖ ਹੱਲ ਹੋ ਸਕਦੇ ਹਨ ਅਤੇ "ਮੈਂ ਇਸ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹ ਮੇਰਾ ਖੇਤਰ ਨਹੀਂ।"

ਇਹ ਵੀਡੀਓ ਵੀ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)