ਪੀਲੀਆਂ ਜੈਕਟਾਂ ਦੀ ਲਹਿਰ : ਪੈਰਿਸ 'ਚ ਮੁਜ਼ਾਹਰਾਕੀਆਂ 'ਤੇ ਹੰਝੂ ਗੈਸ ਵਰਤੋਂ, ਸੈਂਕੜੇ ਗ੍ਰਿਫ਼ਤਾਰ

ਫਰਾਂਸ ਵਿੱਚ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਹੋ ਰਿਹਾ ਜਨਤਕ ਵਿਰੋਧ ਹਿੰਸਕ ਹੁੰਦਾ ਜਾ ਰਿਹਾ ਹੈ।

ਰਾਜਧਾਨੀ ਪੈਰਿਸ ਵਿੱਚ ਪੁਲਿਸ ਨੇ ਸਰਕਾਰ ਵਿਰੋਧੀ ਮੁਜ਼ਾਹਰਾਕਾਰੀ ਨੂੰ ਕਾਬੂ ਕਰਨ ਲਈ ਸ਼ਨਿੱਚਰਵਾਰ ਨੂੰ ਹੰਝੂ ਗੈਸ ਦੀ ਵਰਤੋਂ ਕੀਤੀ।

ਸ਼ਹਿਰ ਦੇ ਕੇਂਦਰ ਵਿੱਚ ਲਗਪਗ 5000 ਮੁਜ਼ਾਹਰਾਕਾਰੀ ਇਕੱਠੇ ਹੋਏ ਅਤੇ ਘੱਟੋ-ਘੱਟ 211 ਗ੍ਰਿਫ਼ਤਾਰੀਆਂ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ।

8000 ਦੇ ਲਗਪਗ ਅਫ਼ਸਰ ਅਤੇ ਪੁਲਿਸ ਦੀਆਂ 12 ਬਖ਼ਤਰਬੰਦ ਗੱਡੀਆਂ ਇਕੱਲੇ ਪੈਰਿਸ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਜਦਕਿ ਪੂਰੇ ਫਰਾਂਸ ਵਿੱਚ 90,000 ਸੁਰੱਖਿਆ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਲੋਕ'ਪੀਲੀਆ ਜੈਕਟਾਂ' ਪਾ ਕੇ ਪੈਟਰੋਲ ਉੱਪਰ ਟੈਕਸ ਦੀਆਂ ਵਧਾਈਆਂ ਗਈਆਂ ਦਰਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਮੂਵਮੈਂਟ ਨੂੰ ਹਿੰਸਕ ਤੱਤਾਂ ਨੇ ਹਾਈਜੈਕ ਕਰ ਲਿਆ ਹੈ।

ਪਿਛਲੇ ਹਫ਼ਤੇ ਸੈਂਕੜੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਪੈਰਿਸ ਵਿਚਲੇ ਪ੍ਰਦਰਸ਼ਨਾਂ ਦੌਰਾਨ ਕਈ ਲੋਕ ਜ਼ਖਮੀ ਹੋਏ ਸਨ।

ਇਹ ਪ੍ਰਦਰਸ਼ਨ ਪੈਰਿਸ ਵਿੱਚ ਪਿਛਲੇ ਦਹਾਕਿਆਂ ਦੌਰਾਨ ਹੋਏ ਪ੍ਰਦਰਸ਼ਨਾਂ ਵਿੱਚੋਂ ਸਭ ਤੋਂ ਵਧੇਰੇ ਹਿੰਸਕ ਮੰਨੇ ਜਾ ਰਹੇ ਹਨ।

ਪੁਲਿਸ ਪ੍ਰਦਰਸ਼ਨ ਨਾਲ ਕਿਵੇਂ ਨਜਿੱਠ ਰਹੀ ਹੈ

ਬੀਬੀਸੀ ਪੱਤਰਕਾਰ, ਬੀਬੀਸੀ ਨਿਊਜ਼ ਪੈਰਿਸ

ਜਦੋਂ ਪੁਲਿਸ ਨੇ ਚੈਂਪਸ-ਇਲਾਸੀਜ਼ ਦੇ ਅਖ਼ੀਰ ਤੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਾਉਣ ਲਈ ਅੱਗੇ ਵਧੀ ਤਾਂ ਤਣਾਅ ਵਧਿਆ ਅਤੇ ਪ੍ਰਦਸ਼ਨਕਾਰੀ ਹੋਰ ਭੜਕ ਗਏ।

ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਪਰ ਕੁਝ ਅਥਰੂ ਗੈਸ ਦੇ ਗੋਲਿਆਂ ਨੂੰ ਵਾਪਸ ਵੀ ਸੁੱਟਿਆ। ਫਿਰ ਵੀ ਹਾਲਾਤ ਪਿਛਲੇ ਸ਼ਨਿੱਚਰਵਾਰ ਦੇ ਮੁਕਾਬਲੇ ਕਾਬੂ ਵਿੱਚ ਹਨ।

ਇਹ ਵੀ ਪੜ੍ਹੋ:

ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਕਈ ਢੰਗਾਂ ਨਾਲ ਕੋਸ਼ਿਸ਼ ਕਰ ਰਹੀ ਹੈ। ਅਤੇ ਕੁਝ ਪ੍ਰਮੁੱਖ ਹੱਲਾ ਕਰਨ ਵਾਲਿਆਂ ਨੂੰ ਫੜ ਵੀ ਰਹੀ ਹੈ।

ਅਧਿਕਾਰੀਆਂ ਮੁਤਾਬਕ ਹਾਲੇ ਤੱਕ 500 ਗ੍ਰਿਫਤਾਰੀਆਂ ਕੀਤੀਆ ਗਈਆਂ ਹਨ। ਫੜੇ ਗਏ ਲੋਕਾਂ ਵਿੱਚ ਬਹੁਗਿਣਤੀ ਲੋਕ ਉਹ ਹਨ ਜੋ ਪ੍ਰਦਰਸ਼ਨਾਂ ਦੀ ਥਾਂ ਵੱਲ ਆ ਰਹੇ ਸਨ ਅਤੇ ਜਿਨ੍ਹਾਂ ਕੋਲ ਸਿੱਟੇ ਜਾ ਸਕਣ ਵਾਲਾ ਸਮਾਨ ਸੀ।

ਪ੍ਰਦਰਸ਼ਨ ਦੌਰਾਨ ਬਦਲਦੀਆਂ ਮੰਗਾਂ

ਪੈਰਿਸ ਵਿੱਚ ਬੀਬੀਸੀ ਪੱਤਰਕਾਰ ਲੂਸੀ ਵਿਲੀਅਮਸਨ ਮੁਤਾਬਕ ਪਿਛਲੇ ਹਫਤਿਆਂ ਦੌਰਾਮ ਪੀਲੀਆਂ ਜਾਕਟਾਂ ਵਾਲੀ ਸੋਸ਼ਲ ਮੀਡੀਆ ਤੋਂ ਸ਼ੂਰੂ ਹੋਈ ਲਹਿਰ ਦਾ ਰੂਪ ਬਦਲਿਆ ਹੈ ਅਤੇ ਪੈਟ੍ਰੋਲ ਦੀਆਂ ਕੀਮਤਾਂ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨਾਂ ਵਿੱਚ ਲੋਕ ਵੱਖ-ਵੱਖ ਮੰਗਾਂ ਲੈ ਕੇ ਜੁੜ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਲਹਿਰ ਦਾ ਕੋਈ ਲੀਡਰ ਨਹੀਂ ਹੈ।

ਹੁਣ ਇਸ ਲਹਿਰ ਦਾ ਮੁੱਖ ਮਸਲਾ ਆਰਥਿਕ ਤਣਾਅ ਅਤੇ ਗਰੀਬ ਪਰਿਵਾਰਾਂ ਦੀਆਂ ਪ੍ਰੇਸ਼ਾਨੀਆਂ ਵੱਲ ਧਿਆਨ ਖਿੱਚਣਾ ਹੈ। ਹਾਲਾਂਕਿ ਇੱਕ ਸਰਵੇ ਵਿੱਚ ਇਸ ਲਹਿਰ ਨੂੰ ਮਿਲ ਰਹੀ ਜਨਤਕ ਹਮਾਇਤ ਵਿੱਚ ਕਮੀ ਦਰਸਾਈ ਗਈ ਹੈ ਪਰ ਹਾਲੇ ਵੀ 66% ਹਮਾਇਤ ਹੈ।

ਇਸ ਦੌਰਾਨ ਇਮੈਨੁਅਲ ਮੈਕਰੋਂ ਦੀ ਲੋਕਪ੍ਰਿਅਤਾ ਵਿੱਚ ਵੀ ਕਮੀ ਆਈ ਹੈ ਅਤੇ ਉਹ ਅਗਲੇ ਹਫ਼ਤੇ ਦੇਸ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾ ਰਹੇ ਹਨ।

ਸਰਕਾਰ ਕੀ ਕਰ ਰਹੀ ਹੈ?

ਸਰਕਾਰ ਦਾ ਕਹਿਣਾ ਹੈ ਕਿ ਉਹ ਪੈਟ੍ਰੋਲ ਕਰ ਵਿਵਾਦਤ ਵਾਧੇ ਨੂੰ ਵਾਪਸ ਲੈ ਰਹੀ ਹੈ। ਅਤੇ 2019 ਦੌਰਾਨ ਇਹ ਵਾਧੇ ਨਹੀਂ ਕੀਤੇ ਜਾਣਗੇ।

ਸਮੱਸਿਆ ਇਹ ਵੀ ਹੈ ਕਿ ਪ੍ਰਦਰਸ਼ਨ ਇੱਕ ਪਾਸੇ ਛੋਟ ਦੇਣ ਨਾਲ ਨਹੀਂ ਚੁੱਕੇ ਜਾਣੇ ਕਿਉਂਕਿ ਲੋਕ ਕਈ ਕਿਸਮ ਦੀਆਂ ਮੰਗਾਂ ਕਰ ਰਹੇ ਹਨ। ਉਹ ਤਨਖ਼ਾਹਾਂ ਵਿੱਚ ਵਾਧੇ, ਕਰਾਂ ਵਿੱਚ ਕਮੀ, ਵਧੀਆ ਪੈਨਸ਼ਨਾਂ, ਯੂਨੀਵਰਸਿਟੀ ਨਿਯਮਾਂ ਵਿੱਚ ਸੋਧ ਅਤੇ ਰਾਸ਼ਟਰਪਤੀ ਦੇ ਅਸਤੀਫ਼ੇ ਵਰਗੀਆਂ ਮੰਗਾਂ ਕਰ ਰਹੇ ਹਨ।

ਰਾਸ਼ਟਰਪਤੀ ਦੇ ਵਿਰੋਧੀ ਉਨ੍ਹਾਂ ਨੂੰ 'ਅਮੀਰਾਂ ਦਾ ਰਾਸ਼ਟਰਪਤੀ' ਕਹਿ ਰਹੇ ਹਨ।

ਪੀਲੀਆਂ ਜੈਕੇਟਾਂ ਵਾਲੇ ਇਹ ਪ੍ਰਦਰਸ਼ਨਕਾਰੀ ਕੌਣ ਹਨ?

'ਜਿਲੇਟਸ ਜੌਨੇਸ' ਪ੍ਰਦਰਸ਼ਨਕਾਰੀ ਪੀਲੀਆਂ ਜੈਕੇਟਾਂ ਪਾ ਕੇ ਸੜਕ ਉੱਤਰੇ, ਇਸ ਦਾ ਕਾਰਨ ਇਹ ਹੈ ਕਿ ਫਰਾਂਸ ਦੇ ਕਾਨੂੰਨ ਮੁਤਾਬਕ ਇਹ ਜੈਕੇਟਾਂ ਹਰ ਗੱਡੀ ਵਿੱਚ ਰੱਖਣੀਆਂ ਲਾਜ਼ਮੀ ਹਨ।

ਇਹੀ ਕਾਰਨ ਹੈ ਕਿ ਡੀਜ਼ਲ ਉੱਤੇ ਲਗਾਏ ਗਏ ਟੈਕਸ ਦੀ ਵਿਰੋਧਤਾ ਕਰਨ ਲਈ ਇਹ ਜੈਕੇਟਾਂ ਪਾ ਕੇ ਸੜਕਾਂ ਉੱਤੇ ਆ ਗਏ। ਕਿਉਂਕਿ ਵੱਡੀ ਆਬਾਦੀ ਨੂੰ ਕਾਰਾਂ ਦਾ ਹੀ ਸਹਾਰਾ ਹੈ।

ਇਸ ਰੋਸ ਮੁਜਾਹਰੇ ਦੀ ਕੋਈ ਲੀਡਰਸ਼ਿਪ ਨਹੀਂ ਹੈ ਪਰ ਲੋਕਾਂ ਦਾ ਇੰਨਾ ਵੱਡਾ ਇਕੱਠ ਸੋਸ਼ਲ ਮੀਡੀਆ ਰਾਹੀਂ ਹੋਇਆ ਹੈ। ਸੋਸ਼ਲ ਮੀਡੀਆ ਉੱਚੇ ਚਲਾਈ ਗਈ ਲਹਿਰ ਵਿੱਚ ਹਰ ਵਿਚਾਰ ਧਾਰਾ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਪਸੰਦ ਆਉਣਗੀਆਂ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)