You’re viewing a text-only version of this website that uses less data. View the main version of the website including all images and videos.
ਫਰਾਂਸ 'ਚ ਬਿਨਾਂ ਲੀਡਰ ਦੇ ਕਿਵੇਂ ਇਕੱਠੇ ਹੋਏ 'ਪੀਲੀਆਂ ਜੈਕੇਟਾਂ' ਵਾਲੇ ਲੱਖਾਂ ਮੁਜ਼ਾਹਰਾਕਾਰੀ
ਫਰਾਂਸ ਦੇ ਰਾਸ਼ਟਰਪਤੀ ਇਮੈਨਿਉਲ ਮੈਕਰੋ ਨੇ ਫਰਾਂਸ ਵਿੱਚ ਲਗਾਤਾਰ ਹੋ ਰਹੇ ਸਰਕਾਰ ਵਿਰੋਧੀ ਮੁਜ਼ਾਹਰਿਆਂ ਕਾਰਨ ਸੁਰੱਖਿਆ ਮੀਟਿੰਗ ਸੱਦੀ।
ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਆਮ ਲੋਕਾਂ ਭੜਕ ਗਏ ਅਤੇ ਸੜਕਾਂ ਉੱਤੇ ਉਤਰੇ।
ਦੋ ਹਫ਼ਤਿਆਂ ਪਹਿਲਾਂ ਸ਼ੁਰੂ ਹੋਏ ਇਨ੍ਹਾਂ ਮੁਜ਼ਾਹਰਿਆਂ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਨੂੰ ਸੁਰੱਖਿਆ ਬੈਠਕ ਤੋਂ ਪਹਿਲਾਂ ਰਾਸ਼ਟਰਪਤੀ ਮੈਕਰੋਂ ਨੇ ਪੈਰਿਸ ਦੇ ਕੁਝ ਇਲਾਕਿਆਂ ਦਾ ਜਾਇਜ਼ਾ ਵੀ ਲਿਆ।
ਪੈਟ੍ਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ ਵਿੱਚ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕਈ ਘੰਟਿਆਂ ਤੱਕ ਪ੍ਰਦਰਸ਼ਨ ਹੋਏ।
ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਝੜਪ ਹੋਈ ਹੈ ਜਿਸ ਵਿੱਚ ਘੱਟੋ-ਘੱਟ 110 ਲੋਕਾਂ ਦੇ ਜ਼ਖਮੀ ਹੋਏ ਹਨ। ਇਸੇ ਸਿਲਸਿਲੇ ਵਿੱਚ 400 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ
ਫਰਾਂਸ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਵਿੱਚ ਤਕਰੀਬਨ 136,000 ਲੋਕਾਂ ਨੇ ਹਿੱਸਾ ਲਿਆ ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ 'ਜਿਲੇਟਸ ਜੌਨੇਸ' ਨਾਮੀ ਜਥੇਬੰਦੀ ਦੀ ਹਿਮਾਇਤ ਹਾਸਲ ਸੀ। ਇਸ ਜਥੇਬੰਦੀ ਦੇ ਲੋਕ ਪੀਲੀਆਂ ਜਾਕਟਾਂ ਵਿੱਚ ਦਿਖਾਈ ਦਿੱਤੇ।
ਸਰਕਾਰ ਦੇ ਬੁਲਾਰੇ ਬੈਂਜਾਮਿਨ ਗ੍ਰੀਵਿਐਕਸ ਨੇ ਯੂਰਪ-1 ਰੇਡੀਓ ਨੂੰ ਦੱਸਿਆ ਕਿ ਐਮਰਜੈਂਸੀ ਲਗਾਉਣ ਦਾ ਵੀ ਬਦਲ ਸੋਚਿਆ ਗਿਆ ਸੀ।
ਉਨ੍ਹਾਂ ਕਿਹਾ, ''ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਸਾਨੂੰ ਅਜਿਹੇ ਕਦਮ ਚੁੱਕਣ ਪੈਣਗੇ।''
ਇਹ ਵੀ ਪੜ੍ਹੋ
ਤੇਲ ਦੀਆਂ ਕੀਮਤਾਂ ਬਾਰੇ ਇਮੈਨੁਅਲ ਮੈਕਰੋਂ ਨੇ ਕੀ ਕਿਹਾ ਸੀ
ਹਾਲਾਂਕਿ ਰਾਸ਼ਟਰਪਤੀ ਮੈਕਰੋਂ ਕੀਮਤਾਂ ਵਧਾਉਣ ਦੀ ਵਜ੍ਹਾ ਵਾਤਾਵਰਨ ਨੂੰ ਕਾਰਨ ਦੱਸਦੇ ਹਨ। ਲੰਬੇ ਸਮੇਂ ਤੋਂ ਉਹ ਕਹਿੰਦੇ ਰਹੇ ਹਨ ਕਿ ਤੇਲ ਦੀਆਂ ਕੀਮਤਾਂ ਪਿੱਛੇ ਦੀ ਨੀਤੀ ਗਲੋਬਲ ਵਾਰਮਿੰਗ ਨਾਲ ਲੜਨ ਲਈ ਧਿਆਨ ਵਿੱਚ ਰੱਖ ਕੇ ਘੜੀ ਗਈ ਹੈ।
ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜਾਅ ਹੋ ਰਹੇ ਹਨ ਪਰ ਫਰਾਂਸ ਦੇ ਮਾਮਲੇ ਵਿੱਚ ਕੀਮਤਾਂ ਘਟਣ ਮਗਰੋਂ ਕਮੀ ਨਹੀਂ ਕੀਤੀ ਗਈ।
ਇਸ ਦਾ ਕਾਰਨ ਇਹ ਹੈ ਕਿ ਇਮੈਨੂਏਲ ਮੈਕਰੋਂ ਦੀ ਸਰਕਾਰ ਨੇ ਹਾਈਡਰੋਕਾਰਬਨ ਟੈਕਸ ਵਧਾ ਦਿੱਤਾ ਹੈ।
ਮੈਕਰੋਂ ਨੇ ਸ਼ਨੀਵਾਰ ਨੂੰ ਜੀ-20 ਦੇ ਸੰਮੇਲਨ ਵਿੱਚ ਹਿੱਸਾ ਲੈਣ ਦੌਰਾਨ ਕਿਹਾ ਸੀ, ''ਮੈਂ ਹਿੰਸਾ ਬਰਦਾਸ਼ਤ ਨਹੀਂ ਕਰਾਂਗਾਂ। ਆਪਣੀ ਗੱਲ ਨੂੰ ਤਰਕਸੰਗਤ ਬਣਾਉਣ ਲਈ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣਾ ਬਰਦਾਸ਼ਤ ਨਹੀਂ ਹੋਵੇਗਾ।''
ਪੀਲੀਆਂ ਜੈਕੇਟਾਂ ਵਾਲੇ ਇਹ ਪ੍ਰਦਰਸ਼ਨਕਾਰੀ ਕੌਣ ਹਨ?
'ਜਿਲੇਟਸ ਜੌਨੇਸ' ਪ੍ਰਦਰਸ਼ਨਕਾਰੀ ਪੀਲੀਆਂ ਜੈਕੇਟਾਂ ਪਾ ਕੇ ਸੜਕ ਉੱਤਰੇ, ਇਸ ਦਾ ਕਾਰਨ ਇਹ ਹੈ ਕਿ ਫਰਾਂਸ ਦੇ ਕਾਨੂੰਨ ਮੁਤਾਬਕ ਇਹ ਜੈਕੇਟਾਂ ਹਰ ਗੱਡੀ ਵਿੱਚ ਰੱਖਣੀਆਂ ਲਾਜ਼ਮੀ ਹਨ।
ਇਹੀ ਕਾਰਨ ਹੈ ਕਿ ਡੀਜ਼ਲ ਉੱਤੇ ਲਗਾਏ ਗਏ ਟੈਕਸ ਦੀ ਵਿਰੋਧਤਾ ਕਰਨ ਲਈ ਇਹ ਜੈਕੇਟਾਂ ਪਾ ਕੇ ਸੜਕਾਂ ਉੱਤੇ ਆ ਗਏ। ਕਿਉਂਕਿ ਵੱਡੀ ਆਬਾਦੀ ਨੂੰ ਕਾਰਾਂ ਦਾ ਹੀ ਸਹਾਰਾ ਹੈ।
ਇਸ ਰੋਸ ਮੁਜਾਹਰੇ ਦੀ ਕੋਈ ਲੀਡਰਸ਼ਿਪ ਨਹੀਂ ਹੈ ਪਰ ਲੋਕਾਂ ਦਾ ਇੰਨਾ ਵੱਡਾ ਇਕੱਠ ਸੋਸ਼ਲ ਮੀਡੀਆ ਰਾਹੀਂ ਹੋਇਆ ਹੈ। ਸੋਸ਼ਲ ਮੀਡੀਆ ਉੱਚੇ ਚਲਾਈ ਗਈ ਲਹਿਰ ਵਿੱਚ ਹਰ ਵਿਚਾਰ ਧਾਰਾ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
17 ਨਵੰਬਰ ਨੂੰ ਦੇਸ ਭਰ ਵਿੱਚ ਹੋਏ ਰੋਸ ਮੁਜਾਹਰੇ ਵਿੱਚ 300,000 ਲੋਕਾਂ ਨੇ ਹਿੱਸਾ ਲਿਆ ਸੀ। ਸ਼ਨੀਵਾਰ ਨੂੰ ਇਨ੍ਹਾਂ 'ਪੀਲੀਆਂ ਜੈਕੇਟਾਂ' ਵਾਲਿਆਂ ਨੇ ਪੂਰੇ ਫਰਾਂਸ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ।
ਫਰਾਂਸ ਵਿੱਚ ਪੈਟ੍ਰੋਲ- ਡੀਜ਼ਲ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ ਵਿੱਚ 23 ਫੀਸਦੀ ਤੋਂ ਵਧੇਰੇ ਵਧ ਗਈਆਂ ਹਨ।
ਇੱਕ ਲੀਟਰ ਤੇਲ ਦੀ ਕੀਮਤ 1.71 ਡਾਲਰ ਹੋ ਗਈ ਹੈ, ਭਾਰਤੀ ਕਰੰਸੀ ਮੁਤਾਬਕ 119 ਰੁਪਏ ਪ੍ਰਤੀ ਲੀਟਰ।
ਸਾਲ 2000 ਤੋਂ ਬਾਅਦ ਇਹ ਸਭ ਤੋਂ ਉੱਚੀ ਕੀਮਤ ਹੈ।