ਸ਼ੂਗਰ ਦੇ ਮਰੀਜ਼ਾਂ ਲਈ ਇਨਸੁਲਿਨ ਦੀ ਦੁਨੀਆਂ ਭਰ 'ਚ ਘਾਟ

ਡਾਇਬੀਟੀਜ਼ ਨੂੰ ਸ਼ਹਿਰਾਂ ਦੀ ਖਰਾਬ ਜੀਵਨ ਸ਼ੈਲੀ ਦੀ ਉਪਜ ਮੰਨਿਆ ਜਾਂਦਾ ਹੈ।

ਟਾਈਪ-2 ਡਾਇਬੀਟੀਜ਼ ਵਿੱਚ ਪੀੜਤ ਦੇ ਖੂਨ ਵਿੱਚ ਮੌਜੂਦ ਸ਼ੁਗਰ 'ਤੇ ਕਾਬੂ ਪਾਉਣ ਜਿੰਨਾ ਇਨਸੁਲਿਨ ਪੈਦਾ ਨਹੀਂ ਹੋ ਪਾਂਦਾ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਟਾਈਪ-2 ਡਾਇਬੀਟੀਜ਼ ਤੋਂ ਪੀੜਤ ਲੱਖਾਂ ਲੋਕਾਂ ਲਈ ਅਗਲੇ ਇੱਕ ਦਹਾਕੇ ਜਾਂ ਉਸ ਤੋਂ ਵੀ ਵੱਧ ਸਮੇਂ ਲਈ ਇਨਸੁਲਿਨ ਹਾਸਲ ਕਰਨਾ ਔਖਾ ਹੋ ਸਕਦਾ ਹੈ।

ਇਸ ਸਮੇਂ ਦੁਨੀਆਂ ਭਰ ਵਿੱਚ 20 ਤੋਂ 79 ਸਾਲ ਦੀ ਉਮਰ ਵਾਲੇ ਲਗਭਗ 40 ਕਰੋੜ ਲੋਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਹਨ।

ਇਹ ਵੀ ਪੜ੍ਹੋ:

ਇਨ੍ਹਾਂ 'ਚੋਂ ਅੱਧੇ ਤੋਂ ਵੱਧ ਲੋਕ ਚੀਨ, ਭਾਰਤ ਤੇ ਅਮਰੀਕਾ ਵਿੱਚ ਰਹਿੰਦੇ ਹਨ।

ਸਾਲ 2030 ਤੱਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਲੋਕਾਂ ਦਾ ਅੰਕੜਾ 50 ਕਰੋੜ ਤੱਕ ਪਹੁੰਚਣ ਦਾ ਖਦਸ਼ਾ ਹੈ।

ਇਸ ਤੋਂ ਇਲਾਵਾ ਟਾਈਪ-1 ਡਾਇਬੀਟੀਜ਼ ਵੀ ਹੁੰਦਾ ਹੈ। ਇਸ ਵਿੱਚ ਪੀੜਤ ਦਾ ਸਰੀਰ ਇਨਸੁਲਿਨ ਪੈਦਾ ਕਰਨ ਵਾਲੇ ਪੈਨਕ੍ਰਿਐਟਿਕ ਸੈਲਜ਼ ਨੂੰ ਨੁਕਸਾਨ ਪਹੁੰਚਾਣਾ ਸ਼ੁਰੂ ਕਰ ਦਿੰਦਾ ਹੈ।

ਦੁਨੀਆਂ ਵਿੱਚ ਇਨਸੁਲਿਨ ਦਾ ਘਾਟਾ

ਲਾਂਸੇਟ ਡਾਇਬੀਟੀਜ਼ ਐਂਡ ਐਨਡੋਕ੍ਰਿਨੌਲਜੀ ਜਰਨਲ ਵਿੱਚ ਛਪੇ ਇੱਕ ਅਧਿਐਨ ਮੁਤਾਬਕ, ਸਾਲ 2030 ਤੱਕ ਟਾਈਪ-2 ਡਾਈਬਿਟੀਜ਼ ਤੋਂ ਪੀੜਤ ਲਗਭਗ 8 ਕਰੋੜ ਲੋਕਾਂ ਨੂੰ ਇਨਸੁਲਿਨ ਦੀ ਲੋੜ ਹੋਵੇਗੀ।

2030 ਤੱਕ ਇਸ ਦਵਾਈ ਦੀ ਮੰਗ 20 ਫੀਸਦ ਵਧਣ ਦੀ ਸੰਭਾਵਨਾ ਹੈ। ਪਰ ਇਨ੍ਹਾਂ 'ਚੋਂ ਲਗਭਗ ਅੱਧੇ ਤੋਂ ਵੱਧ ਲੋਕ (ਸੰਭਾਵਿਤ ਏਸ਼ੀਆ ਤੇ ਅਫਰੀਕਾ ਵਿੱਚ, ਇਸ ਦਵਾਈ ਨੂੰ ਹਾਸਲ ਨਹੀਂ ਕਰ ਸਕਨਗੇ।

ਇਸ ਸਮੇਂ ਲਗਭਗ 3.3 ਕਰੋੜ ਲੋਕਾਂ ਨੂੰ ਇਨਸੁਲਿਨ ਦੀ ਲੋੜ ਹੈ ਅਤੇ ਉਹ ਇਸ ਦਵਾਈ ਨੂੰ ਹਾਸਲ ਨਹੀਂ ਕਰ ਪਾ ਰਹੇ ਹਨ।

ਇਨਸੁਲਿਨ ਤੇ ਅਧਿਐਨ ਕਰਨ ਵਾਲੀ ਟੀਮ ਦੇ ਮੁਖੀ ਡਾਂ ਸੰਜੇ ਬਾਸੂ ਨੇ ਕਿਹਾ, ''ਕੀਮਤ ਦੇ ਨਾਲ ਨਾਲ ਇੱਕ ਸਪਲਾਈ ਚੇਨ ਵੀ ਹੋਣੀ ਚਾਹੀਦੀ ਹੈ ਤਾਂ ਜੋ ਫ੍ਰਿਜ ਵਿੱਚ ਰੱਖੀ ਜਾਣ ਵਾਲੀ ਇਹ ਦਵਾਈ ਤੇ ਇਸਦੇ ਨਾਲ ਦਿੱਤੀ ਜਾਣ ਵਾਲੀਆਂ ਸੁਈਆਂ ਨੂੰ ਸੁਰੱਖਿਅਤ ਢੰਗ ਨਾਲ ਵੰਡਿਆ ਜਾ ਸਕੇ।''

ਇਨਸੁਲਿਨ ਇੰਨੀ ਮਹਿੰਗੀ ਕਿਉਂ?

ਇਨਸੁਲਿਨ 97 ਸਾਲ ਪੁਰਾਣੀ ਦਵਾਈ ਹੈ, ਜਿਸਨੂੰ 20ਵੀਂ ਸਦੀ ਦੀ 'ਚਮਤਕਾਰੀ ਦਵਾਈ' ਕਿਹਾ ਗਿਆ ਸੀ। ਅਜਿਹੇ ਵਿੱਚ ਇੰਨੇ ਸਾਲਾਂ ਬਾਅਦ ਵੀ ਇਹ ਦਵਾਈ ਇੰਨੀ ਮਹਿੰਗੀ ਕਿਉਂ ਹੈ?

ਵਿਗਿਆਨੀਆਂ ਮੁਤਾਬਕ, 1554 ਅਰਬ ਰੁਪਏ ਦੇ ਇਨਸੁਲਿਨ ਬਾਜ਼ਾਰ ਦਾ 99 ਫੀਸਦ ਹਿੱਸਾ ਤਿੰਨ ਮਲਟੀਨੈਸ਼ਨਲ ਕੰਪਨੀਆਂ- ਨੋਵੋ ਨੋਰਡਿਸਕ, ਇਲੀ ਲਿਲੀ ਐਂਡ ਕੰਪਨੀ ਅਤੇ ਸਨੋਫੀ ਕੋਲ ਹੈ।

ਇਸ ਦੇ ਨਾਲ ਹੀ ਬਾਜ਼ਾਰ ਦੇ ਲਿਹਾਜ਼ ਤੋਂ ਇਨ੍ਹਾਂ ਕੰਪਨੀਆਂ ਕੋਲ 96 ਫੀਸਦ ਹਿੱਸੇਦਾਰੀ ਹੈ। ਇਹੀ ਤਿੰਨ ਕੰਪਨੀਆਂ ਪੂਰੇ ਅਮਰੀਕਾ ਨੂੰ ਇਨਸੁਲਿਨ ਦੀ ਸਪਲਾਈ ਕਰਵਾਉਂਦੀਆਂ ਹਨ।

ਦੁਨੀਆਂ ਭਰ ਦੇ 132 ਦੇਸਾਂ ਵਿੱਚੋਂ 91 ਤੋਂ ਵੱਧ ਦੇਸ ਇਨਸੁਲਿਨ 'ਤੇ ਕਿਸੇ ਤਰ੍ਹਾਂ ਦਾ ਟੈਕਸ ਨਹੀਂ ਲਾਉਂਦੇ ਹਨ।

ਇਸਦੇ ਬਾਵਜੂਦ ਇਹ ਦਵਾਈ ਬਹੁਤ ਮਹਿੰਗੀ ਹੈ ਕਿਉਂਕਿ ਟੈਕਸ ਦੇ ਨਾਲ ਨਾਲ ਸਪਲਾਈ ਚੇਨ 'ਤੇ ਹੋਣ ਵਾਲੇ ਖਰਚੇ ਕਾਰਨ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ।

ਅਮਰੀਕਾ ਵਿੱਚ ਲਗਭਗ ਦੋ ਕਰੋੜ ਲੋਕ ਡਾਈਬਿਟੀਜ਼ ਤੋਂ ਪੀੜਤ ਹਨ। ਸਾਲ 2000 ਤੋਂ 2010 ਵਿਚਾਲੇ ਡਾਈਬਿਟੀਜ਼ ਪੀੜਤਾਂ ਦਾ ਇਨਸੁਲਿਨ 'ਤੇ ਹੋਣ ਵਾਲਾ ਖਰਚਾ 89 ਫੀਸਦ ਤੱਕ ਵੱਧ ਗਿਆ।

ਇਹ ਵੀ ਪੜ੍ਹੋ:

ਇਨਸੁਲਿਨ ਦੀ ਇੱਕ ਸ਼ੀਸ਼ੀ ਦੀ ਕੀਮਤ ਲਗਭਗ 2960 ਰੁਪਏ ਤੋਂ ਵੱਧ ਕੇ ਲਗਭਗ 9620 ਰੁਪਏ ਹੋ ਚੁੱਕੀ ਹੈ। ਇੱਕ ਸ਼ੀਸ਼ੀ ਥੋੜੇ ਦਿਨ ਹੀ ਚੱਲਦੀ ਹੈ।

ਇਸ ਦਵਾਈ ਦੀ ਉਪਲਬਧਤਾ ਨੂੰ ਲੈ ਕੇ ਵੀ ਕਈ ਸਵਾਲ ਉੱਠਦੇ ਹਨ।

ਇਸ ਸਮੇਂ ਦੁਨੀਆਂ ਵਿੱਚ ਪੰਜ ਤਰੀਕੇ ਦੀਆਂ ਇਨਸੁਲਿਨ ਦਵਾਈਆਂ ਮੌਜੂਦ ਹਨ।

ਅਜਿਹੇ ਵਿੱਚ ਡਾਕਟਰ ਮਰੀਜ਼ਾਂ ਨੂੰ ਉਹ ਦਵਾਈ ਲਿਖ ਦਿੰਦੇ ਹਨ ਜੋ ਉਨ੍ਹਾਂ ਦੀ ਜੀਵਨਸ਼ੈਲੀ, ਉਮਰ, ਬਲੱਡ ਸ਼ੁਗਰ ਅਤੇ ਰੋਜ਼ ਲੈਣ ਵਾਲੇ ਇਨਜੈਕਸ਼ੰਸ ਦੀ ਸੰਖਿਆ ਦੇ ਲਿਹਾਜ਼ ਤੋਂ ਸਭ ਤੋਂ ਵੱਧ ਫਾਇਦਾ ਪਹੁੰਚਾਏ।

ਪਰ ਜੇਕਰ ਦਵਾਈ ਦੀ ਉਪਲਬਧਤਾ ਦੀ ਗੱਲ ਕਰੀਏ ਤਾਂ ਇਨਸੁਲਿਨ ਦੀ ਸਪਲਾਈ ਉਨ੍ਹਾਂ ਦੇਸਾਂ ਲਈ ਸਮੱਸਿਆ ਹੈ ਜਿੱਥੇ ਔਸਤ ਕਮਾਈ ਘੱਟ ਜਾਂ ਮੱਧਮ ਪੱਧਰ ਦੀ ਹੈ।

ਇਹ ਵੀ ਪੜ੍ਹੋ:

ਇਨਸੁਲਿਨ ਦੀ ਉਬਲਬਧਤਾ 'ਤੇ ਹੋਏ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਬੰਗਲਾਦੇਸ, ਬ੍ਰਾਜ਼ੀਲ, ਮਾਲਾਵੀ, ਨੇਪਾਲ, ਪਾਕਿਸਤਾਨ ਤੇ ਸ਼੍ਰੀ ਲੰਕਾ ਵਿੱਚ ਇਨਸੁਲਿਨ ਦੀ ਉਪਲਬਧਤਾ ਘੱਟ ਪਾਈ ਗਈ।

ਡਾ. ਬੇਰਨ ਨੇ ਕਿਹਾ, ''ਦੁਨੀਆਂ ਭਰ ਵਿੱਚ ਇਨਸੁਲਿਨ ਦੀ ਉਪਲਬਧਤਾ ਨਾ ਹੋਣਾ ਅਤੇ ਖਰੀਦਣ ਦੀ ਸਮਰਥਾ ਤੋਂ ਬਾਹਰ ਹੋਣਾ ਜ਼ਿੰਦਗੀ ਲਈ ਖਤਰਾ ਹੈ ਅਤੇ ਇਹ ਸਿਹਤ ਦੇ ਅਧਿਕਾਰ ਨੂੰ ਚੁਣੌਤੀ ਦਿੰਦਾ ਹੈ।''

ਇਨਸੁਲਿਨ ਦੀ ਜੈਨਰਿਕ ਦਵਾ

ਇਨਸੁਲਿਨ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਨੇ ਆਪਣੀ ਦਵਾਈ ਦਾ ਪੇਟੈਂਟ ਟੋਰੌਂਟੋ ਯੂਨੀਵਰਸਿਟੀ ਨੂੰ ਇੱਕ ਡਾਲਰ ਵਿੱਚ ਵੇਚ ਦਿੱਤਾ ਸੀ।

ਕਿਸੇ ਵੀ ਦਵਾਈ ਦੇ ਪੇਟੈਂਟ ਦਾ ਸਮਾਂ ਖਤਮ ਹੋਣ ਤੋਂ ਬਾਅਦ ਉਹ ਆਮ ਤੌਰ 'ਤੇ ਕਾਫੀ ਸਸਤੀ ਹੋ ਜਾਂਦੀ ਹੈ।ਇਸ ਲਈ ਜੈਨਰਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ।

ਪਰ ਇਸ ਦਵਾਈ ਨਾਲ ਅਜਿਹਾ ਨਹੀਂ ਹੋਇਆ।

ਵਿਗਿਆਨੀ ਜੇਰੇਮੀ ਏ ਗ੍ਰੀਨ ਤੇ ਕੇਵਿਨ ਰਿਗਜ਼ ਕਹਿੰਦੇ ਹਨ ਮੁਤਾਬਕ ਇਸ ਦੀਆਂ ਦੋ ਵਜਾਹਾਂ ਹੋ ਸਕਦੀਆਂ ਹਨ।

ਇਨਸੁਲਿਨ ਲਿਵਿੰਗ ਸੇਲਸ ਤੋਂ ਬਣਦੀ ਹੈ ਅਤੇ ਇਸਦ ਫਾਰਮੂਲਾ ਕਾਪੀ ਕਰਨਾ ਔਖਾ ਹੈ।

ਨਾਲ ਹੀ ਜੈਨਰਿਕ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇਸ ਦਵਾ ਨੂੰ ਜੈਨਰਿਕ ਬਣਾਉਣ ਦੇ ਲਾਇਕ ਹੀ ਨਹੀਂ ਸਮਝਿਆ ਹੈ।

ਕੀ ਹੈ ਇਸ ਦਾ ਹਲ?

ਜੈਵਿਕ ਪੱਧਰ 'ਤੇ ਮਿਲਦੀ-ਜੁਲਦੀ ਇਨਸੁਲਿਨ ਵੀ ਬਾਜ਼ਾਰ ਵਿਚ ਉਪਲਬਧ ਹੈ ਅਤੇ ਉਮੀਦ ਮੁਤਾਬਕ ਸਸਤੇ ਦਾਮਾਂ ਵਿੱਚ ਪਰ ਉਹ ਜੈਨਰਿਕ ਦਵਾਈਆਂ ਜਿੰਨੀ ਸਸਤੀ ਨਹੀਂ ਹੈ।

ਵਿਗਿਆਨੀ ਕਹਿੰਦੇ ਹਨ ਕਿ ਇਨਸੁਲਿਨ ਯੂਨੀਵਰਸਲ ਹੈਲਥ ਕਵਰੇਜ ਪੈਕੇਜ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾਈਬਿਟੀਜ਼ ਦੀ ਵੰਡ ਅਤੇ ਸਹੀ ਸਾਂਭ ਸੰਭਾਲ ਲਈ ਪੈਸੇ ਖਰਚੇ ਜਾਣ ਦੀ ਲੋੜ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)