ਪੜ੍ਹਾਈ 'ਚ ਔਸਤ ਪ੍ਰਦਰਸ਼ਨ ਕਾਰਨ ਨਿਰਾਸ਼ ਨਾ ਹੋਵੋ, ਇਹ ਪੜ੍ਹੋ

    • ਲੇਖਕ, ਜੇਨ ਵੈਕਫੀਲਡ
    • ਰੋਲ, ਬੀਬੀਸੀ ਪੱਤਰਕਾਰ

ਭੁੱਲੇ-ਵਿਸਰੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਦੇ ਸਕੂਲਾਂ ਵਿੱਚ ਠੀਕ-ਠੀਕ ਨੰਬਰ ਆਉਂਦੇ ਹਨ ਤੇ ਦਫ਼ਤਰਾਂ 'ਚ ਜਿਹੜੇ ਘੱਟ ਮੁਹਰੇ ਆਉਂਦੇ ਹਨ, ਉਨ੍ਹਾਂ ਨੂੰ ਪਾਲਮ ਸਪਿਰੰਗ 'ਚ ਟੀਈਡੀ ਵੂਮੈਨ ਕਾਨਫਰੰਸ ਬੋਲਣ ਦਾ ਮੌਕਾ ਦਿੱਤਾ ਗਿਆ।

ਸਮਾਜਕ ਕਾਰਕੁਨ ਡੈਨੀਅਲ ਮੌਸ ਲੀ ਉਨ੍ਹਾਂ ਲਈ ਸਾਹਮਣੇ ਆਈ ਅਤੇ ਆਧਿਆਪਕਾਂ ਅਤੇ ਕੰਪਨੀਆਂ ਨੂੰ ਪੁੱਛਿਆ ਕਿ ਅਜਿਹੇ ਰਸਤੇ ਲੱਭੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦੀ ਭਾਗੀਦਾਰੀ ਹੋਰ ਵਧਾਈ ਜਾ ਸਕੇ।

ਉਨ੍ਹਾਂ ਨੇ ਕਿਹਾ, "ਜਿਹੜੇ ਬੱਚੇ ਅਵੱਲ ਆਉਂਦੇ ਹਨ ਜਾਂ ਸਭ ਤੋਂ ਪਿੱਛੇ ਰਹਿੰਦੇ ਹਨ, ਉਹ ਸਭ ਦੀਆਂ ਨਜ਼ਰਾਂ 'ਚ ਆਉਂਦੇ ਹਨ ਪਰ ਇਸ ਵਿਚਾਲੇ ਜਿਹੜੇ ਵਿੱਚ-ਵਿਚਾਲੇ ਰਹਿੰਦੇ ਹਨ ਤੇ ਜਿੰਨਾਂ ਦੀ ਗਿਣਤੀ ਵੀ ਵਧੇਰੇ ਹੁੰਦੀ ਹੈ, ਉਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ।"

ਇਹ ਵੀ ਪੜ੍ਹੋ-

ਉਹ ਲੋਕ ਸਕੂਲ ਅਤੇ ਦਫ਼ਤਰ 'ਚ ਅਹਿਮ ਯੋਗਦਾਨ ਪਾ ਸਕਦੇ ਹਨ ਪਰ ਅਕਸਰ ਉਹ ਅਣਗੌਲੇ ਰਹਿੰਦੇ ਹਨ।

ਉਨ੍ਹਾਂ ਨੇ ਕਿਹਾ, "ਅਸੀਂ ਉਨ੍ਹਾਂ ਦੀ ਸਮਰਥਾ ਦਾ ਉਪਯੋਗ ਕਰਨ ਲਈ ਵੱਖਰੇ ਰਸਤੇ ਲੱਭਾਂਗੇ।"

ਉਨ੍ਹਾਂ ਨੇ ਟੀਈਡੀ ਵਫ਼ਦ ਨੂੰ ਦੱਸਿਆ ਕਿ ਉਹ ਵੀ ਇੱਕ ਔਸਤਨ ਵਿਦਿਆਰਥਣ ਹੀ ਰਹੀ ਹੈ।

ਡੈਨੀਅਲ ਮੁਤਾਬਕ, "ਮੈਂ ਇਸ ਗੱਲ ਦੀ ਸ਼ਲਾਘਾ ਨਹੀਂ ਕਰ ਰਹੀ ਕਿ ਕਾਲਜ ਤੱਕ ਪਹੁੰਚਣ ਤੱਕ ਮੈਂ ਔਸਤਨ ਵਿਦਿਆਰਥਣ ਰਹੀ ਹਾਂ ਅਤੇ ਜਦੋਂ ਮੈਂ ਇੱਥੇ ਸਾਈਂਸ ਦੇ ਅਧਿਆਪਕ ਨਾਲ ਟਕਰਾਈ ਤਾਂ ਉਹ ਵਿਸ਼ਵਾਸ਼ ਨਹੀਂ ਕਰ ਰਹੇ ਮੈਂ ਕਿਸ ਕਾਲਜ ਤੋਂ ਪੜ੍ਹੀ ਹਾਂ।"

ਉਨ੍ਹਾਂ ਦੇ ਔਸਤਨ ਗ੍ਰੇਡਜ਼ ਕਰਕੇ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਲਈ ਵਧੇਰੇ ਗਤੀਵਿਧੀਆਂ ਦੀ ਭਾਲ ਕਰਨੀ ਪੈਂਦੀ ਸੀ।

ਉਨ੍ਹਾਂ ਨੇ ਮੇਰੇ ਲਈ ਇੱਕ ਪ੍ਰੋਗਰਾਮ ਚੁਣਿਆ ਜਿਸ ਨਾਲ ਮੇਰੇ ਅੰਦਰ ਕੁਝ ਵਿਲੱਖਣ ਦਿਲਚਸਪੀ ਦੇਖੀ ਜਾ ਸਕੇ।

ਉਹ ਵਿਲੱਖਣ ਦਿਲਚਸਪੀ ਲੇਖਣੀ ਸੀ। ਡੈਨੀਅਲ ਦਾ ਕਹਿਣਾ ਹੈ ਕਿ ਅਜਿਹੇ ਵਧੇਰੇ ਵਿਦਿਆਰਥੀਆਂ 'ਚ ਕੁਝ ਖ਼ਾਸ ਹੁੰਦਾ ਹੈ, ਜੋ ਉਹ ਲੱਭ ਸਕਦੇ ਹਨ।

ਉਨ੍ਹਾਂ ਨੇ ਕਿਹਾ, "ਵਿਚ-ਵਿਚਾਲੇ ਰਹਿਣਾ ਹਮੇਸ਼ਾ ਸਥਾਈ ਨਹੀਂ ਹੋ ਸਕਦਾ।"

ਪਰ ਇਸ ਦੇ ਨਾਲ ਹੋਰ ਅਸਹਿਮਤ ਹਨ ਅਤੇ ਉਨ੍ਹਾਂ ਮੰਨਣਾ ਹੈ ਕਿ ਲੋਕਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਹ ਸਾਰੇ ਵਿਲੱਖਣ ਨਹੀਂ ਹੋ ਸਕਦੇ।

ਲੰਡਨ ਯੂਨੀਵਰਸਿਟੀ ਕਾਲਜ 'ਚ ਬਿਜ਼ਨਸ ਸਾਈਕੋਲਾਜੀ ਦੇ ਅਧਿਆਪਕ ਪ੍ਰੋਫੈਸਰ ਚਮੋਰੋ ਪ੍ਰੀਮਿਊਜ਼ਿਕ ਦਾ ਕਹਿਣਾ ਹੈ, "ਵਧੇਰੇ ਮਨੋਵਿਗਿਆਨਿਕ ਲੱਛਣ ਸਮਾਨ ਤੌਰ 'ਤੇ ਵੰਡੇ ਜਾਂਦੇ, ਜਿਸ ਦਾ ਅਰਥ ਹੁੰਦਾ ਹੈ ਕਿ ਜਨਤਾ ਦੇ ਮਹੱਤਵਪੂਰਨ ਅਨੁਪਾਤ 'ਚ ਔਸਤ ਬੁੱਧੀ ਅਤੇ ਅਗਵਾਈ ਵਾਲੀ ਸਮਰਥਾ ਹੋਵੇਗੀ।"

ਉਨ੍ਹਾਂ ਦਾ ਮੰਨਣਾ ਹੈ ਕਿ ਹਾਲ ਦੇ ਸਾਲਾਂ 'ਚ ਆਸਾਧਰਨ ਹੋਣ ਲਈ ਸਮਾਜਿਕ ਦਬਾਅ ਵਧ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, "1950 'ਚ ਸਿਰਫ਼ 12 ਫੀਸਦ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਮਹੱਤਵ ਨੂੰ ਦਰਸਾਇਆ ਅਤੇ 1980 'ਚ ਇਹ ਦਰ ਵਧ ਕੇ 80 ਫੀਸਦ ਹੋ ਗਈ।"

ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਕੁਝ ਖੁਸ਼ ਰਹਿਣਗੇ ਜੇਕਰ ਉਹ ਇਹ ਮੰਨ ਲੈਣ ਕੇ ਹਰ ਕੋਈ ਚਮਕਦਾ ਸਿਤਾਰਾ ਨਹੀਂ ਬਣ ਸਕਦਾ।

"ਦੁਨੀਆਂ ਦੀ ਤਰੱਕੀ ਉਨ੍ਹਾਂ 'ਤੇ ਨਿਰਭਰ ਕਰਦੀ ਹੈ ਜੋ ਆਪਣੀਆਂ ਵਿਸ਼ੇਸ਼ਤਾਵਾਂ ਅਤੇ ਨਵੀਆਂ ਭਾਗੀਦਾਰੀਆਂ ਕਰਕੇ ਜਾਣੇ ਜਾਂਦੇ ਹਨ।

"ਪਰ ਇਹ ਉਹ ਲੋਕ ਹੁੰਦੇ ਹਨ ਜੋ ਆਪਣੇ ਖੇਤਰ 'ਚ ਮੋਹਰੀ ਹੁੰਦੇ ਹਨ ਤੇ ਜਿਨ੍ਹਾਂ ਵਿੱਚ ਪ੍ਰਤਿਭਾ ਦਾ ਅਸਲ 'ਚ ਅਸਾਧਾਰਨ ਪੱਧਰ ਦਾ ਸੰਯੋਗ, ਫੋਕਸ ਅਤੇ ਕਾਰਜ ਨੈਤਿਕਤਾ ਹੁੰਦੀ ਹੈ।"

"ਸਾਡੇ 'ਚੋ ਬਾਕੀ 99 ਫੀਸਦ ਨੂੰ ਮੰਨਣਾ ਹੋਵੇਗਾ ਕਿ ਸਾਡੀ ਪ੍ਰਤਿਭਾ ਵਧੇਰੇ ਪਾਰੰਪਰਿਕ ਹੈ ਅਤੇ ਇਸ ਵਿੱਚ ਵਿਸ਼ਵ-ਵਿਆਪੀ ਬਦਲਾਅ ਦੀਆਂ ਉੁਪਲਬਧੀਆਂ ਦੀ ਸੰਭਾਵਨਾ ਨਹੀਂ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)