ਰਾਜਸਥਾਨ ਵਿੱਚ 20 ਲੱਖ ਦੇ ਕਰੀਬ ਨੌਜਵਾਨ ਪਹਿਲੀ ਵਾਰ ਪਾ ਰਹੇ ਵੋਟ

ਤਸਵੀਰ ਸਰੋਤ, Getty Images
ਰਾਜਸਥਾਨ ਅਤੇ ਤੇਲੰਗਾਨਾ ਵਿਧਾਨ ਸਭਾ ਲਈ ਇੱਕ ਹੀ ਦਿਨ ਯਾਨਿ ਸ਼ੁੱਕਰਵਾਰ ਨੂੰ ਵੋਟਿੰਗ ਹੋ ਰਹੀ ਹੈ।
ਰਾਜਸਥਾਨ ਵਿੱਚ ਕੁੱਲ 200 ਸੀਟਾਂ ਵਿੱਚੋਂ 199 ਸੀਟਾਂ 'ਤੇ ਅਤੇ ਤੇਲੰਗਾਨਾ ਦੀਆਂ ਕੁੱਲ 119 ਸੀਟਾਂ ਲਈ ਵੋਟਿੰਗ ਹੋ ਰਹੀ ਹੈ।
ਰਾਜਸਥਾਨ ਵਿੱਚ ਜਿੱਥੇ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹਨ, ਉੱਥੇ ਹੀ ਤੇਲੰਗਾਨਾ ਵਿੱਚ ਖੇਤਰੀ ਪਾਰਟੀਆਂ ਚੋਣ ਮੈਦਾਨ 'ਚ ਅੱਗੇ ਹਨ।
ਇਹ ਵੀ ਪੜ੍ਹੋ:
ਜਿਹੜੇ ਪੰਜ ਸੂਬਿਆਂ ਲਈ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚੋਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਦੀਆਂ ਆਉਣ ਵਾਲੀਆਂ ਸਰਕਾਰਾਂ ਦਾ ਫ਼ੈਸਲਾ ਈਵੀਐਮ ਵਿੱਚ ਕੈਦ ਹੋ ਚੁੱਕਿਆ ਹੈ।

ਤਸਵੀਰ ਸਰੋਤ, EPA/RAJAT GUPTA
ਸਾਰੇ ਪੰਜਾਂ ਸੂਬਿਆਂ ਲਈ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਤੱਕ ਸਿਆਸੀ ਤਸਵੀਰ ਸਾਫ਼ ਹੋ ਜਾਵੇਗੀ।
ਰਾਜਸਥਾਨ ਵਿਧਾਨ ਸਭਾ ਚੋਣਾਂ 2018 : ਇੱਕ ਨਜ਼ਰ
- ਸੂਬੇ ਵਿੱਚ ਕੁੱਲ 200 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ 199 ਸੀਟਾਂ 'ਤੇ ਸ਼ੁੱਕਰਵਾਰ ਨੂੰ ਵੋਟਿੰਗ ਹੋਵੇਗੀ।
- ਚੋਣ ਕਮਿਸ਼ਨ ਨੇ ਅਲਵਰ ਜ਼ਿਲ੍ਹੇ ਦੀ ਰਾਮਗੜ੍ਹ ਸੀਟ 'ਤੇ ਬੀਐਸਪ ਉਮੀਦਵਾਰ ਲਕਸ਼ਮਣ ਸਿੰਘ ਦੇ ਦੇਹਾਂਤ ਕਾਰਨ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਹੈ।
- ਸਾਰੀਆਂ ਸੀਟਾਂ 'ਤੇ ਵੋਟਿੰਗ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੇ ਜ਼ਰੀਏ ਹੋਵੇਗੀ।

ਤਸਵੀਰ ਸਰੋਤ, Getty Images
- ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਪੰਜ ਵਜੇ ਤੱਕ ਚੱਲੇਗੀ।
- ਚੋਣਾਂ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਕਰੀਬ 52 ਹਜ਼ਾਰ ਪੋਲਿੰਗ ਬੂਥ ਬਣਾਏ ਗਏ ਹਨ।
- ਚੋਣ ਮੈਦਾਨ ਵਿੱਚ ਭਾਜਪਾ ਅਤੇ ਕਾਂਗਰਸ ਸਮੇਤ ਕੁੱਲ 88 ਪਾਰਟੀਆਂ ਹਨ।
- ਇਨ੍ਹਾਂ ਪਾਰਟੀਆਂ ਦੇ ਕੁੱਲ 2274 ਉਮੀਦਵਾਰ ਆਪਣੀ ਕਿਸਮਤ ਇਨ੍ਹਾਂ ਚੋਣਾਂ ਵਿੱਚ ਅਜ਼ਮਾ ਰਹੇ ਹਨ।
- ਚੋਣ ਕਮਿਸ਼ਨ ਮੁਤਾਬਕ ਰਜਿਸਟਰਡ ਵੋਟਰਾਂ ਦੀ ਗਿਣਤੀ ਕਰੀਬ 4.75 ਕਰੋੜ ਹੈ।
- ਇਨ੍ਹਾਂ ਵਿੱਚੋਂ ਕਰੀਬ 2.47 ਕਰੋੜ ਮਰਦ ਵੋਟਰ ਹਨ। ਮਹਿਲਾ ਵੋਟਰਾਂ ਦੀ ਗਿਣਤੀ 2.27 ਕਰੋੜ ਹੈ।
- ਇਨ੍ਹਾਂ ਚੋਣਾਂ ਵਿੱਚ ਕਰੀਬ 20 ਲੱਖ ਨੌਜਵਾਨ ਵੋਟਰ ਪਹਿਲੀ ਵਾਰ ਵੋਟ ਕਰਨਗੇ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਜੈਪੁਰ ਦੇ ਨੌਜਵਾਨ ਵੋਟਰਾਂ ਦੀ ਹੈ
ਚੋਣਾਂ ਨਾਲ ਸਬੰਧਤ ਕੁਝ ਮਹੱਤਵਪੂਰਨ ਗੱਲਾਂ
- 2013 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਰੀਬ 75 ਫ਼ੀਸਦ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਸੀ। ਸੂਬੇ ਵਿੱਚ ਕੁੱਲ 47,223 ਪੋਲਿੰਗ ਬੂਥ ਬਣਾਏ ਗਏ ਸਨ।
- ਕੁੱਲ 200 ਸੀਟਾਂ ਵਿੱਚੋਂ ਭਾਜਪਾ ਨੇ 163 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਉੱਥੇ ਹੀ ਕਾਂਗਰਸ ਨੂੰ ਸਿਰਫ਼ 21 ਸੀਟਾਂ ਹੀ ਮਿਲੀਆਂ ਸਨ।

ਤਸਵੀਰ ਸਰੋਤ, Getty Images
- ਬਸਪਾ ਦੇ ਤਿੰਨ ਉਮੀਦਵਾਰਾਂ ਨੇ ਪਿਛਲੀਆਂ ਚੋਣਾਂ ਵਿੱਚ ਜਿੱਤ ਦਰਜ ਕੀਤੀ ਸੀ। ਉੱਥੇ ਹੀ ਸੱਤ ਆਜ਼ਾਦ ਉਮੀਦਵਾਰ ਵਿਧਾਨ ਸਭਾ ਪਹੁੰਚੇ ਸਨ।
- 2008 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 78, ਕਾਂਗਰਸ ਨੂੰ 96 ਅਤੇ ਹੋਰਾਂ ਨੂੰ 26 ਸੀਟਾਂ ਮਿਲੀਆਂ ਸਨ।
ਪਾਰਟੀਆਂ ਦੇ ਦਾਅਵੇ ਅਤੇ ਹਕੀਕਤ
- 1998 ਤੋਂ ਬਾਅਦ ਰਾਜਸਥਾਨ ਵਿੱਚ ਕੋਈ ਵੀ ਸਰਕਾਰ ਦੂਜੇ ਕਾਰਜਕਾਲ ਲਈ ਨਹੀਂ ਚੁਣੀ ਗਈ।
- ਭਾਜਪਾ ਦਾ ਦਾਅਵਾ ਹੈ ਕਿ ਇਹ ਇਤਿਹਾਸ ਇਸ ਵਾਰ ਦੀਆਂ ਚੋਣਾਂ ਵਿੱਚ ਬਦਲ ਜਾਵੇਗਾ ਅਤੇ ਭਾਜਪਾ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਵੇਗੀ।
- ਉੱਥੇ ਹੀ ਕਾਂਗਰਸ ਨੂੰ ਭਰੋਸਾ ਹੈ ਕਿ ਲੋਕਾਂ ਵਿੱਚ ਸਰਕਾਰ ਦੇ ਕੰਮਕਾਜ ਪ੍ਰਤੀ ਰੋਸ ਹੈ ਅਤੇ ਉਸ ਨੂੰ ਇਸਦਾ ਫਾਇਦਾ ਮਿਲੇਗਾ ਅਤੇ ਉਹ ਸੱਤਾ 'ਤੇ ਕਾਬਿਜ਼ ਹੋਵੇਗੀ।

ਤਸਵੀਰ ਸਰੋਤ, Getty Images
- ਕਾਂਗਰਸ ਨੇ ਕਿਸੇ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਬਣਾਇਆ ਹੈ। ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਰਟੀ ਸੱਤਾ ਵਿੱਚ ਆਈ ਤਾਂ ਉਨ੍ਹਾਂ ਸਾਹਮਣੇ ਦੋ ਚਿਹਰੇ ਹੋਣਗੇ- ਸਚਿਨ ਪਾਇਲਟ ਅਤੇ ਅਸ਼ੋਕ ਗਹਿਲੋਤ।
- ਉੱਥੇ ਹੀ ਭਾਜਪਾ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਮੌਜੂਦਾ ਮੁੱਖ ਮੰਤਰੀ ਵਸੂੰਧਰਾ ਰਾਜੇ ਹੀ ਹੈ।
ਚੋਣ ਰੈਲੀਆਂ
- ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਵਿੱਚ ਸਾਰੀਆਂ ਪਾਰਟੀਆਂ ਨੇ ਇੱਕ ਤੋਂ ਬਾਅਦ ਇੱਕ ਕਈ ਚੋਣ ਰੈਲੀਆਂ ਕੀਤੀਆਂ ਹਨ।
- ਭਾਜਪਾ ਨੇ ਸੂਬੇ ਵਿੱਚ ਕੁੱਲ 223 ਰੈਲੀਆਂ ਕੀਤੀਆਂ ਜਿਸ ਵਿੱਚ ਪਾਰਟੀ ਦੇ 15 ਦਿੱਗਜਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ:
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਲ 12 ਰੈਲੀਆਂ ਕੀਤੀਆਂ। ਉੱਥੇ ਹੀ ਅਮਿਤ ਸ਼ਾਹ ਨੇ 20, ਯੋਗੀ ਅਦਿੱਤਿਆਨਾਥ ਨੇ 24 ਅਤੇ ਸੂਬੇ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਨੇ 75 ਰੈਲੀਆਂ ਕੀਤੀਆਂ ਹਨ।

ਤਸਵੀਰ ਸਰੋਤ, Getty Images
- ਕਾਂਗਰਸ ਰੈਲੀਆਂ ਕਰਨ ਦੀ ਦੌੜ ਵਿੱਚ ਭਾਜਪਾ ਤੋਂ ਕਿਤੇ ਅੱਗੇ ਰਹੀ ਹੈ। ਪਾਰਟੀ ਨੇ ਸੂਬੇ ਵਿੱਚ ਕੁੱਲ 433 ਰੈਲੀਆਂ ਕੀਤੀਆਂ ਜਿਸ ਵਿੱਚ ਪਾਰਟੀ ਦੇ 15 ਦਿੱਗਜਾਂ ਨੇ ਹਿੱਸਾ ਲਿਆ।
ਨਵੇਂ ਖਿਡਾਰੀ, ਬਾਗ਼ੀ ਉਮੀਦਵਾਰ ਅਤੇ ਮੁੱਦੇ
- ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਦੇ ਬਾਗ਼ੀ ਉਮੀਦਵਾਰ ਵੀ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਭਾਜਪਾ ਦੇ ਚਾਰ ਮੰਤਰੀ ਵੀ ਸ਼ਾਮਲ ਹਨ।
- ਨਵੀਂ ਬਣੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਅਤੇ ਭਾਰਤ ਵਾਹਿਨੀ ਪਾਰਟੀ ਨੇ 123 ਉਮੀਦਵਾਰ ਖੜ੍ਹੇ ਕੀਤੇ ਹਨ।
- ਆਜ਼ਾਦ ਵਿਧਾਇਕ ਹਨੁਮਾਨ ਬੇਨੀਵਾਲ ਦੀ ਇਸ ਨਵੀਂ ਪਾਰਟੀ ਨੇ ਕੁਝ ਥਾਵਾਂ 'ਤੇ ਮੁਕਾਬਲੇ ਨੂੰ ਤਿਕੌਣਾ ਬਣਾ ਦਿੱਤਾ ਹੈ।
- ਬੇਨੀਵਾਲ ਪ੍ਰਭਾਵਸ਼ਾਲੀ ਜਾਟ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੀ ਪਾਰਟੀ ਨੇ 50 ਤੋਂ ਵੱਧ ਉਮੀਦਵਾਰ ਮੈਦਾਨ 'ਚ ਉਤਾਰੇ ਹਨ।
- ਸੂਬੇ ਵਿੱਚ ਆਪਣੀ ਤਾਜ਼ਪੋਸ਼ੀ ਦੀ ਖੁਆਇਸ਼ ਲੈ ਕੇ ਨਿਕਲੇ ਭਾਜਪਾ ਅਤੇ ਕਾਂਗਰਸ ਦੇ ਨੇਤਾਵਾਂ ਨੇ ਸ਼ੁਰੂਆਤ ਵਿੱਚ ਵਿਕਾਸ ਨੂੰ ਮੁੱਦਾ ਬਣਾਉਣ ਦੀ ਗੱਲ ਕਹੀ, ਪਰ ਦੇਖਦੇ ਹੀ ਦੇਖਦੇ ਇਸ ਵਿੱਚ ਮੰਦਿਰ, ਜਾਤ ਅਤੇ ਧਰਮ-ਆਸਥਾ ਆ ਗਏ ਅਤੇ ਗੱਲ ਵਧੀ ਤਾਂ ਗੋਤਰ ਵੀ ਸ਼ਾਮਲ ਕਰ ਲਿਆ ਗਿਆ।
ਤੇਲੰਗਾਨਾ ਵਿਧਾਨ ਸਭਾ 2018 : ਇੱਕ ਨਜ਼ਰ
- ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਤੇਲੰਗਾਨਾ ਸੂਬੇ ਦਾ ਗਠਨ ਜੂਨ 2014 ਵਿੱਚ ਕੀਤਾ ਗਿਆ ਸੀ।
- ਇਹ ਦੂਜੀ ਵਾਰ ਹੈ ਜਦੋਂ ਇੱਥੇ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇੱਥੇ ਚੋਣਾਂ ਮਈ 2019 ਵਿੱਚ ਹੋਣੀਆਂ ਸਨ, ਪਰ ਇਸ ਤੋਂ ਪਹਿਲਾਂ ਹੀ ਵਿਧਾਨ ਸਭਾ ਭੰਗ ਕਰ ਦਿੱਤੀ ਗਈ।
- ਹੁਣ ਸ਼ੁੱਕਰਵਾਰ ਨੂੰ ਇੱਥੇ ਦੂਜੀ ਵਿਧਾਨ ਸਭਾ ਦੇ ਗਠਨ ਲਈ ਵੋਟਿੰਗ ਹੋਵੇਗੀ।

ਤਸਵੀਰ ਸਰੋਤ, Getty Images
- ਗਠਨ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਸਭ ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ।
- ਪਾਰਟੀ ਦੇ ਨੇਤਾ ਚੰਦਰਸ਼ੇਖਰ ਰਾਓ ਸੂਬੇ ਦੇ ਪਹਿਲੇ ਮੁੱਖ ਮੰਤਰੀ ਬਣੇ।
- ਇੱਥੇ ਚੋਣ ਮੈਦਾਨ ਵਿੱਚ ਚੰਦਰਸ਼ੇਖਰ ਦੀ ਤੇਲੰਗਾਨਾ ਰਾਸ਼ਟਰ ਸਮਿਤੀ, ਤੇਲਗੂ ਦੇਸ਼ਮ ਪਾਰਟੀ, ਕਾਂਗਰਸ, ਤੇਲੰਗਾਨਾ ਜਨ ਸਮਿਤੀ, ਸੀਪੀਆਈ, ਐਮਆਈਐਮ ਅਤੇ ਭਾਜਪਾ ਹਨ।
- ਕਾਂਗਰਸ ਨੇ ਇੱਛੇ ਤੇਲਗੂ ਦੇਸ਼ਮ ਪਾਰਟੀ ਅਤੇ ਦੂਜੀਆਂ ਛੋਟੀਆਂ ਪਾਰਟੀਆਂ ਨਾਲ ਮਿਲ ਕੇ ਪੀਪਲਜ਼ ਫਰੰਟ ਬਣਾਇਆ, ਜਿਸ ਨੂੰ ਚੰਦਰਸ਼ੇਖਰ ਰਾਓ ਸਾਹਮਣੇ ਇੱਕ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।
- ਭਾਜਪਾ ਇੱਥੇ ਇਕੱਲੇ ਹੀ ਚੋਣਾਂ ਲੜ ਰਹੀ ਹੈ। 2014 ਦੀਆਂ ਚੋਣਾਂ ਵਿੱਚ ਭਾਜਪਾ ਅਤੇ ਤੇਲਗੂ ਦੇਸ਼ਮ ਪਾਰਟੀ ਨੇ ਮਿਲ ਕੇ ਚੋਣ ਲੜੀ ਸੀ।
ਇਹ ਵੀ ਪੜ੍ਹੋ:
- ਇਸ ਵਾਰ ਤੇਲੰਗਾਨਾ ਦੀਆਂ ਚੋਣਾਂ ਵਿੱਚ ਤਿੰਨ ਦਾਅਵੇਦਾਰ ਹਨ, ਉਨ੍ਹਾਂ ਵਿੱਚੋਂ ਭਾਜਪਾ ਤੀਜੇ ਨੰਬਰ 'ਤੇ ਹੈ। ਦੂਜੇ ਨੰਬਰ 'ਤੇ ਕਾਂਗਰਸ ਗਠਜੋੜ ਹੈ।
- ਅਸਦੁੱਦੀਨ ਓਵੈਸੀ ਦੀ ਪਾਰਟੀ ਐਮਆਈਐਮ ਹੈਦਰਾਬਾਦ ਦੀਆਂ ਸਿਰਫ਼ 8 ਸੀਟਾਂ 'ਤੇ ਹੀ ਚੋਣ ਲੜ ਰਹੀ ਹੈ, ਇਨ੍ਹਾਂ ਵਿੱਚੋਂ 7 'ਤੇ ਉਹ 2014 ਵਿੱਚ ਜਿੱਤੀ ਸੀ।
- ਹਾਲਾਂਕਿ, ਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਟੀਆਰਐਸ ਲਈ ਮੁਸਲਿਮ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਹੈ।
- ਸੂਬੇ ਵਿੱਚ ਕਰੀਬ 2.73 ਕਰੋੜ ਵੋਟਰ ਹਨ ਇਨ੍ਹਾਂ ਵਿੱਚੋਂ 1.38 ਪੁਰਸ਼ ਹਨ ਅਤੇ 1.35 ਕਰੋੜ ਮਹਿਲਾ ਵੋਟਰ ਹਨ। ਇੱਥੇ ਕੁੱਲ 1164 ਪੋਲਿੰਗ ਬੂਥ ਬਣਾਏ ਗਏ ਹਨ।
- 2014 ਦੀਆਂ ਚੋਣਾਂ ਵਿੱਚ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਕੁੱਲ 63 ਸੀਟਾਂ 'ਤੇ ਜਿੱਤ ਦਾ ਝੰਡਾ ਲਹਿਰਾਇਆ ਸੀ। ਕਾਂਗਰਸ 21 ਸੀਟਾਂ ਅਤੇ ਭਾਜਪਾ 5 ਸੀਟਾਂ ਜਿੱਤਣ ਵਿੱਚ ਸਫਲ ਰਹੀ ਸੀ।
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












