ਕੀ ਸਿੱਧੂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਡ ਕਰ ਸਕਣਗੇ: ਨਜ਼ਰੀਆ

ਪੰਜਾਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕਪਤਾਨ ਹਨ
    • ਲੇਖਕ, ਰਾਸ਼ਿਦ ਕਿਦਵਈ
    • ਰੋਲ, ਸੀਨੀਅਰ ਪੱਤਰਕਾਰ

ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਫਰੰਟ ਫੁੱਟ 'ਤੇ ਖੇਡ ਰਹੇ ਹਨ, ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਵਫਾਦਾਰਾਂ ਨੂੰ ਬਦਲਾਅ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਿੱਧੂ 'ਤੇ ਵਿਸ਼ਵਾਸ ਹੈ, ਇਹੀ ਵਜ੍ਹਾ ਹੈ ਕਿ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਤੋਂ ਬਾਅਦ ਉਹ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹਨ।

ਉਹ ਸਾਰੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰਾਂ, ਜਨਰਲ ਸਕੱਤਰਾਂ ਅਤੇ ਅਮਰਿੰਦਰ ਸਿੰਘ ਵਰਗੇ ਮੁੱਖ ਮੰਤਰੀਆਂ ਤੋਂ ਵੀ ਅੱਗੇ ਹਨ, ਜਿਨ੍ਹਾਂ ਦੀ ਪਕੜ ਪੰਜਾਬ ਤੋਂ ਬਾਹਰ ਢਿੱਲੀ ਹੈ।

ਹੋਰ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਕ੍ਰਿਕਟ ਦੇ ਦਿਨਾਂ ਵਿੱਚ ਲੋਕਾਂ ਦਾ ਦਿਲ ਜਿੱਤਣ ਵਾਲੇ ਸਿੱਧੂ ਅਗਲੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਚੋਣਾਂ ਦੀ ਪਿੱਚ 'ਤੇ ਬਤੌਰ ਓਪਨਰ ਉਤਰਨ ਦੀ ਤਿਆਰੀ ਕਰ ਰਹੇ ਹਨ।

ਇਹ ਵੀ ਪੜ੍ਹੋ:

ਪੰਜਾਬ 'ਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ।

ਸਿੱਧੂ ਸ਼ਬਦਾਂ ਦੇ ਮਾਹਿਰ ਹਨ, ਉਹ ਜਾਣਦੇ ਹਨ ਕਿ ਪਾਰਟੀ ਲਾਈਨ ਤੋਂ ਹੱਟ ਕੇ ਅਤੇ ਭਾਸ਼ਾ ਦੀ ਮਰਿਆਦਾ ਵਿੱਚ ਰਹਿ ਜਵਾਬ ਕਿਵੇਂ ਦਿੱਤਾ ਜਾਂਦਾ ਹੈ।

ਇਸ ਲਈ ਜਦ ਉਨ੍ਹਾਂ ਅਮਰਿੰਦਰ ਸਿੰਘ ਨੂੰ ਮਾਰਗਦਰਸ਼ਕ, ਨੇਤਾ ਤੇ ਪਿਤਾ ਵਰਗਾ ਦੱਸਿਆ, ਤਾਂ ਇਹ ਸ਼ਬਦ ਵਾਪਸ ਲੈਣ ਜਾਂ ਮੁਆਫੀ ਮੰਗਣ ਤੋਂ ਵੱਧ ਦੋਸਤਾਨਾ ਲੱਗੇ।

ਨਵਜੋਤ ਸਿੰਘ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਧੂ ਸ਼ਬਦਾਂ ਦੇ ਮਾਹਿਰ ਹਨ, ਉਹ ਜਾਣਦੇ ਹਨ ਕਿ ਭਾਸ਼ਾ ਦੀ ਮਰਿਆਦਾ ਵਿੱਚ ਰਹਿ ਜਵਾਬ ਕਿਵੇਂ ਦਿੱਤਾ ਜਾਂਦਾ ਹੈ

ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਦੀ ਨੀਂਹ ਰੱਖਣ ਦੇ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਵਿੱਚ ਮੰਤਰੀ ਨਵਜੋਤ ਸਿੰਘ ਸਿੱਧੂ ਸ਼ਾਮਲ ਹੋਏ।

ਇਸ ਦੌਰਾਨ ਸਿੱਧੂ ਬੋਲੇ, "ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ, ਮੈਨੂੰ ਕੋਈ ਡਰ ਨਹੀਂ, ਮੇਰਾ ਯਾਰ ਇਮਰਾਨ ਜੀਵੇ।''

ਇੱਥੇ ਉਹ ਇੱਕ ਵੱਖਰੀ ਅਤੇ ਸਰਗਰਮ ਭੂਮਿਕਾ ਵਿੱਚ ਨਜ਼ਰ ਆਏ।

ਕਰਤਾਰਪੁਰ ਦੇ ਹੀਰੋ ਸਾਬਤ ਹੋਏ ਸਿੱਧੂ

ਰਾਹੁਲ ਗਾਂਧੀ ਨੂੰ ਸਿੱਧੂ ਵਿੱਚ ਕਾਂਗਰਸ ਦਾ ਇੱਕ ਨੇਤਾ ਨਜ਼ਰ ਆਉਂਦਾ ਹੈ, ਜਿਹੜਾ ਅਕਾਲੀਆਂ ਤੇ ਅਮਰਿੰਦਰ ਸਿੰਘ, ਦੋਹਾਂ ਤੋਂ ਉੱਤੇ ਸਾਬਤ ਹੋ ਸਕਦਾ ਹੈ।

ਸਿੱਖਾਂ 'ਚ ਸਿੱਧੂ ਕਰਤਾਰਪੁਰ ਦੇ ਹੀਰੋ ਸਾਬਤ ਹੋਏ ਹਨ। ਪੰਜ ਸੂਬਿਆਂ 'ਚ ਹੋ ਰਹੀਆਂ ਚੋਣਾਂ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਅੰਦਾਜ਼ ਵਿੱਚ ਘੇਰਿਆ।

ਸਿੱਧੂ

ਤਸਵੀਰ ਸਰੋਤ, Getty Images

ਸਿੱਧੂ ਨੂੰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਖਿਲਾਫ ਪਾਰਟੀ ਵਿੱਚ ਥਾਂ ਦਿੱਤੀ ਸੀ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਭਾਜਪਾ ਤੇ ਆਮ ਆਦਮੀ ਪਾਰਟੀ ਤੋਂ ਬਣਦਾ ਸਨਮਾਨ ਨਹੀਂ ਮਿਲਿਆ।

ਜੇ ਆਉਣ ਵਾਲੀ 11 ਦਸੰਬਰ ਨੂੰ ਪਾਰਟੀ ਰਾਜਸਥਾਨ, ਮੱਧ-ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਾਮ ਤੇ ਤੇਲੰਗਾਨਾ ਵਿੱਚ ਬਿਹਤਰ ਪ੍ਰਦਰਸ਼ਨ ਕਰਦੀ ਹੈ ਤਾਂ ਪੰਜਾਬ ਦੀ ਸਿਆਸਤ ਨੂੰ ਵੱਡਾ ਝਟਕਾ ਲੱਗੇਗਾ।

ਜਦ ਵੀ ਕਿਸੇ ਕਾਂਗਰਸ ਨੇਤਾ ਦਾ ਅਕਸ ਵੱਡਾ ਹੋਣ ਲੱਗਦਾ ਹੈ, ਪਾਰਟੀ ਹਾਈਕਮਾਨ ਅਗਵਾਈ ਦੀ ਦੂਜੀ ਲਾਈਨ ਤਿਆਰ ਕਰਨ ਲਗਦਾ ਹੈ ਅਤੇ ਇਹ ਜਗ ਜ਼ਾਹਿਰ ਹੈ।

ਜੇ 11 ਦਸੰਬਰ ਨੂੰ ਕਾਂਗਰਸ ਮਜ਼ਬੂਤ ਸਥਿਤੀ ਵਿੱਚ ਉਭਰਦੀ ਹੈ ਤਾਂ ਜ਼ਾਹਿਰ ਹੈ ਰਾਹੁਲ ਗਾਂਧੀ ਦਾ ਔਰਾ ਅਤੇ ਪ੍ਰਭਾਵ ਵਧੇਗਾ। ਇਸ ਨਾਲ ਉਨ੍ਹਾਂ ਦੇ ਭਰੋਸੇਯੋਗ ਲੋਕਾਂ ਨੂੰ ਵੀ ਹੱਲਾਸ਼ੇਰੀ ਮਿਲੇਗੀ, ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਇੱਕ ਨਵੀਂ ਅਗਵਾਈ ਦੀ ਸ਼ੁਰੂਆਤ ਵੀ ਹੋ ਸਕਦੀ ਹੈ।

ਸਿੱਧੂ ਅਤੇ ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ

ਕੈਪਟਨ ਅਮਰਿੰਦਰ ਸਿੰਘ ਦਾ ਅਕਸ ਇੱਕ 'ਜੀ ਹਜ਼ੂਰ' ਮੁੱਖਮੰਤਰੀ ਦਾ ਨਹੀਂ ਹੈ।

ਸਾਲ 2014 ਵਿੱਚ ਹੋਈਆਂ ਲੋਕਸਭਾ ਚੋਣਾਂ ਤੋਂ ਬਾਅਦ ਕਾਂਗਰਸ ਬਦਲਾਅ ਦੇ ਦੌਰ 'ਚੋਂ ਗੁਜ਼ਰੀ ਹੈ।

ਰਾਹੁਲ ਗਾਂਧੀ ਸੂਬਿਆਂ ਵਿੱਚ ਨੌਜਵਾਨ ਨੇਤਾ ਚਾਹੁੰਦੇ ਹਨ। ਰਾਜਸਥਾਨ ਵਿੱਚ ਸਚਿਨ ਪਾਇਲਟ, ਮੱਧ-ਪ੍ਰਦੇਸ਼ ਵਿੱਚ ਜਿਓਤਿਰਾਦਿਤਿਆ ਸਿੰਧਿਆ, ਤੇਲੰਗਾਨਾ ਵਿੱਚ ਮੁਹੰਮਦ ਅਜ਼ਰੁਹਦੀਨ ਇਸ ਦੇ ਉਦਾਹਰਣ ਹਨ।

ਕਮਲਨਾਥ, ਅਸ਼ੋਕ ਗਹਿਲੋਤ, ਅਹਿਮਦ ਪਟੇਲ, ਅਮਰਿੰਦਰ ਸਿੰਘ ਵਰਗੇ ਪਾਰਟੀ ਦੇ ਦਿੱਗਜ ਹੁਣ ਮਜ਼ਬੂਤ ਇਤਿਹਾਸ ਵਾਂਗ ਦਿੱਖ ਰਹੇ ਹਨ। ਪਾਰਟੀ ਦਾ ਮੌਜੂਦਾ ਸਮਾਂ ਅਤੇ ਭਵਿੱਖ ਹੁਣ ਨਵੇਂ ਚਿਹਰਿਆਂ ਵਿੱਚ ਖੋਜਿਆ ਜਾ ਰਿਹਾ ਹੈ।

ਜੇ ਪ੍ਰਦਰਸ਼ਨ ਠੀ ਨਹੀਂ ਰਿਹਾ ਤਾਂ...

ਪਰ ਜੇ 11 ਤਾਰੀਖ ਨੂੰ ਪ੍ਰਦਰਸ਼ਨ ਠੀਕ ਨਹੀਂ ਰਿਹਾ ਤਾਂ ਅਮਰਿੰਦਰ ਸਿੰਘ ਸਿੱਧੂ ਨੂੰ ਆਪਣੀ ਥਾਂ 'ਤੇ ਭੇਜ ਸਕਦੇ ਹਨ।

2019 ਅਤੇ ਉਸ ਤੋਂ ਬਾਅਦ ਦੇ ਲਈ ਰਾਹੁਲ ਗਾਂਧੀ ਨੂੰ ਕਿਤੇ ਨਾ ਕਿਤੇ ਪਾਰਟੀ ਦੇ ਇਨ੍ਹਾਂ ਦਿੱਗਜਾਂ ਦੀ ਸੁਲਾਹ ਅਤੇ ਮਾਰਗਦਰਸ਼ਨ ਦੀ ਲੋੜ ਪਵੇਗੀ।

ਪਹਿਲਾਂ ਵੀ ਕਾਂਗਰਸ ਵਿੱਚ ਦਿੱਗਜ ਕਿਨਾਰੇ ਕੀਤਾ ਜਾਂਦੇ ਰਹੇ ਹਨ। ਇੰਦਰਾ ਗਾਂਧੀ ਨੇ ਉਨ੍ਹਾਂ ਸਾਰਿਆਂ ਨੂੰ ਕਿਨਾਰੇ 'ਤੇ ਲਾ ਦਿੱਤਾ ਸੀ ਜਿਹੜੇ ਨਹਿਰੂ ਦੀ ਅੱਖ ਅਤੇ ਕੰਨ ਮੰਨੇ ਜਾਂਦੇ ਸਨ।

ਜਦ 1981-82 ਵਿੱਚ ਸੰਜੇ ਗਾਂਧੀ ਦੀ ਥਾਂ ਰਾਜੀਵ ਗਾਂਧੀ ਨੂੰ ਲਿਆਇਆ ਗਿਆ ਸੀ, ਓਦੋਂ ਸੰਜੇ ਦੇ ਨਜ਼ਦੀਕੀ ਇਹ ਮੰਨਦੇ ਸੀ ਕਿ ਰਾਜੀਵ ਆਪਣੇ ਵੱਡੇ ਭਰਾ ਦੀ ਟੀਮ ਵਿੱਚ ਥਾਂ ਨਹੀਂ ਲੈ ਸਕਣਗੇ।

ਇਹ ਵੀ ਪੜ੍ਹੋ:

ਰਾਜੀਵ ਗਾਂਧੀ ਨੂੰ ਜਨਰਲ ਸਕੱਤਰ ਬਣਾਉਂਦੇ ਹੀ ਯੂਥ ਕਾਂਗਰਸ ਦੇ ਪ੍ਰਭਾਵਸ਼ਾਲੀ ਨੇਤਾ ਰਹੇ ਰਾਮ ਚੰਦਰ ਰੱਥ ਨੂੰ ਕਿਨਾਰਾ ਕਰ ਦਿੱਤਾ ਗਿਆ ਸੀ।

ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਈ ਸਾਥੀਆਂ ਨੂੰ ਵੀ ਬਾਹਰ ਦਾ ਰਾਹ ਦਿਖਾਇਆ ਗਿਆ ਸੀ।

ਕਰਤਾਰਪੁਰ ਸਾਹਿਬ ਲਾਂਘੇ ਦੇ ਹੀਰੋ ਬਣੇ ਨਵਜੋਤ ਸਿੰਘ ਸਿੱਧੂ ਦਾ ਪਾਰਟੀ ਵਿੱਚ ਅਹੁਦਾ 11 ਦਸੰਬਰ ਦੇ ਨਤੀਜੇ ਹੀ ਤੈਅ ਕਰਨਗੇ।

ਤੁਸੀਂ ਇਹ ਵੀਡੀਓਜ਼ ਵੀ ਵੇਖ ਸਕਦੇ ਹੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)