ਮੁਗ਼ਲ ਕਾਲ ਵਿੱਚ ਨਰਾਤੇ ਕਿਵੇਂ ਮਨਾਏ ਜਾਂਦੇ ਸਨ

    • ਲੇਖਕ, ਆਰ ਵੀ ਸਮਿੱਥ
    • ਰੋਲ, ਇਤਿਹਾਸਕਾਰ ਬੀਬੀਸੀ ਲਈ

ਹਿੰਦੂਆਂ ਦੇ ਤਿਉਹਾਰ ਨਰਾਤੇ ਦੇਸ ਭਰ ਵਿੱਚ ਸ਼ਰਧਾ ਨਾਲ ਮਨਾਏ ਜਾਂਦੇ ਹਨ। ਐਤਕੀਂ ਇਹ ਤਿਉਹਾਰ 10 ਅਕਤੂਬਰ ਤੋਂ ਸ਼ੁਰੂ ਹੋਏ ਸਨ ਅਤੇ 18 ਅਕਤੂਬਰ ਤੱਕ ਚੱਲਣਗੇ।

ਸੰਨ 1398 ਈ. ਵਿੱਚ ਤੈਮੂਰ ਲੰਗ ਦੇ ਭਾਰਤ ਉੱਪਰ ਹਮਲੇ ਸਮੇਂ ਵੀ ਨਰਾਤੇ ਚੱਲ ਰਹੇ ਸਨ। ਹਾਲਾਂਕਿ ਇਸ ਹਮਲੇ ਨਾਲ ਨਰਾਤਿਆਂ ਉੱਪਰ ਕੀ ਅਸਰ ਪਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਹਮਲੇ ਨਾਲ ਇਸ ਦਾ ਕੁਝ ਅਸਰ ਤਾਂ ਜਰੂਰ ਪਿਆ ਹੋਵੇਗਾ।

ਉਸ ਸਮੇਂ ਦਿੱਲੀ ਦੇ ਕਾਲਕਾਜੀ ਅਤੇ ਝੰਡੇਵਾਲਨ ਮੰਦਰਾਂ ਵਿੱਚ ਨਰਾਤਿਆਂ ਦਾ ਭਰਵਾਂ ਮੇਲਾ ਲਗਦਾ ਸੀ।

ਇਹ ਵੀ ਕਿਹਾ ਜਾਂਦਾ ਹੈ ਕਿ ਦਿੱਲੀ ਦਾ ਝੰਡੇਵਾਲਲਨ ਮੰਦਰ 12ਵੀਂ ਸਦੀ ਵਿੱਚ ਪ੍ਰਿਥਵੀ ਰਾਜ ਚੌਹਾਨ ਦੇ ਰਾਜਕਾਲ ਦੌਰਾਨ ਉਨ੍ਹਾਂ ਦੀ ਧੀ ਨੇ ਬਣਵਾਇਆ ਸੀ। ਤੈਮੂਰ ਇਸ ਤੋਂ ਦੋ ਸਦੀਆਂ ਬਾਅਦ ਦਿੱਲੀ ਆਇਆ ਸੀ।

ਮੁਸਲਿਮ ਸ਼ਾਸਕਾਂ ਨੇ ਕਿਵੇਂ ਮਨਾਏ ਹਿੰਦੂ ਤਿਉਹਾਰ

ਤੈਮੂਰ ਤੋਂ ਲਗਭਗ 341 ਸਾਲ ਬਾਅਦ 9 ਮਾਰਚ 1739 ਨੂੰ ਨਾਦਰ ਸ਼ਾਹ ਨੇ ਚੜ੍ਹਾਈ ਕੀਤੀ ਸੀ ਉਸ ਸਮੇਂ ਵੀ ਨਰਾਤੇ ਸ਼ੁਰੂ ਹੋਣ ਵਾਲੇ ਸਨ।

ਮੁਹੰਮਦ ਸ਼ਾਹ ਰੰਗੀਲਾ ਅਤੇ ਮੁਗਲ ਬਾਦਸ਼ਾਹਾਂ ਦਾ ਰਵੱਈਆ ਕਾਫੀ ਧਰਮ ਨਿਰਪੱਖਤਾ ਵਾਲਾ ਰਿਹਾ ਸੀ। ਇਹ ਸਾਰੇ ਮੁਸਲਿਮ ਬਾਦਸ਼ਾਹ ਬਸੰਤ ਪੰਚਮੀ, ਹੋਲੀ ਅਤੇ ਦੀਵਾਲੀ ਆਦਿ ਤਿਉਹਾਰ ਮਨਾਉਂਦੇ ਸਨ।

ਨਾਦਰ ਸ਼ਾਹ ਦੇ ਹਮਲੇ ਦੇ 100 ਸਾਲ ਬਾਅਦ ਆਏ ਬਹਾਦਰ ਸ਼ਾਹ ਜ਼ਫਰ, ਦਾਲ ਅਤੇ ਰਸਾ (ਪੂਰੀਆਂ ਨਾਲ) ਖਾਣ ਦੇ ਬਹੁਤ ਸ਼ੌਕੀਨ ਸਨ। ਨਰਾਤਿਆਂ ਦੇ ਤਿਉਹਾਰ ਮੌਕੇ ਇਹ ਪਕਵਾਨ ਉਨ੍ਹਾਂ ਨੂੰ ਚਾਂਦਨੀ ਚੌਂਕ ਦੇ ਸੇਠ ਭੇਜਦੇ ਸਨ।

ਹਿੰਦੂ ਤਿਉਹਾਰਾਂ ਵਿੱਚ ਮੁਗਲ ਬਾਦਸ਼ਾਹਾਂ ਦੇ ਸ਼ਾਮਲ ਹੋਣ ਦੇ ਕਈ ਇਤਿਹਾਸਕ ਸਬੂਤ ਮਿਲਦੇ ਹਨ।

ਸ਼ਾਹ ਆਲਮ ਨੇ ਨਰਾਤਿਆਂ ਦੇ ਮੌਕੇ ਦਿੱਲੀ ਦੇ ਕਾਲਕਾਜੀ ਮੰਦਰ ਦੀ ਮੁੜ ਉਸਾਰੀ ਕਰਵਾਉਣ ਵਿੱਚ ਮਦਦ ਕੀਤੀ ਸੀ।

ਉਨ੍ਹਾਂ ਦੇ ਉੱਤਰਾਧਿਕਾਰੀ ਅਕਬਰ ਵੀ ਉਨ੍ਹਾਂ ਦੀ ਨੀਤੀ ਨੂੰ ਜਾਰੀ ਰੱਖਿਆ। ਅਕਬਰ ਦੇ ਬੇਟੇ ਨੇ ਵੀ ਪਿਤਾ-ਪੁਰਖਿਆਂ ਦੀ ਰੀਤ ਨਿਭਾਈ। ਇਸ ਮਗਰੋਂ ਬਰਤਾਨਵੀ ਰਾਜ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ꞉

ਵੰਡ ਤੋਂ ਬਾਅਦ ਨਰਾਤਿਆਂ ਦੇ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਇਆ ਜਾਣ ਲੱਗਾ। ਇਸ ਤੋਂ ਪਹਿਲਾਂ ਨਰਾਤੇ ਪ੍ਰਾਚੀਨ ਮੰਦਰਾਂ ਵਿੱਚ ਹੀ ਮਨਾਏ ਜਾਂਦੇ ਸੀ ਪਰ ਹੁਣ ਲੋਕ ਇਸ ਨੂੰ ਆਪਣੇ ਘਰਾਂ ਵਿੱਚ ਹੀ ਮਨਾ ਲੈਂਦੇ ਹਨ। ਇਸ ਮੌਕੇ ਲੋਕ ਲੋਕ ਭੰਡਾਰੇ ਕਰਦੇ ਹਨ ਅਤੇ ਨਾ ਸਿਰਫ ਘਰ ਵਾਲਿਆਂ ਨੂੰ ਸਗੋਂ ਰਾਹਗੀਰਾਂ ਨੂੰ ਵੀ ਭੋਜਨ ਛਕਾਉਂਦੇ ਹਨ।

ਭੰਡਾਰੇ ਵਿੱਚ ਖਾਸ ਤਰ੍ਹਾਂ ਦਾ ਭੋਜਨ ਤਿਆਰ ਹੁੰਦਾ ਹੈ। ਇਸ ਨੂੰ ਬਣਾਉਣ ਸਮੇਂ ਸ਼ਰਧਾਲੂਆਂ ਦੀ ਭਾਵਨਾ ਇਸ ਦਾ ਸਵਾਦ ਕੁਝ ਖ਼ਾਸ ਬਣਾ ਦਿੰਦੀ ਹੈ। ਹਾਲਾਂਕਿ ਭੰਡਾਰਾ ਖਾਣ ਨਾਲ ਕਈ ਲੋਕਾਂ ਦੇ ਬੀਮਾਰ ਹੋਣ ਦੀਆਂ ਸ਼ਿਕਾਇਤਾਂ ਵੀ ਮਿਲਦੀਆਂ ਹਨ।

ਨਰਾਤਿਆਂ ਦੌਰਾਨ ਦਿੱਲੀ ਦੇ ਹੀ ਛੱਤਰਪੁਰ ਵਿੱਚ ਲੱਗਣ ਵਾਲਾ ਮੇਲਾ ਵੀ ਕਾਫ਼ੀ ਪ੍ਰਸਿੱਧ ਹੈ। ਇੱਥੇ ਹੋਣ ਵਾਲੇ ਭੰਡਾਰੇ ਵਿੱਚ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ।

ਛੱਤਰਪੁਰ ਮੰਦਰ ਵਿੱਚ ਦੇਵੀ ਦੀ ਮੂਰਤੀ ਸੋਨੇ ਦੀ ਹੈ। ਇਸੇ ਮੰਦਰ ਦੇ ਕੋਲ ਇੱਕ ਹੋਰ ਮੰਦਰ ਹੈ। ਕਿਹਾ ਜਾਂਦਾ ਹੈ ਕਿ ਇਹ ਕਾਫੀ ਪੁਰਾਣਾ ਹੈ। ਰਵਾਇਤ ਹੈ ਕਿ ਇਸ ਦੀ ਉਸਾਰੀ ਮੁਸਲਮਾਨ ਸ਼ਾਸ਼ਕਾਂ ਦੇ ਰਾਜ ਕਾਲ ਵਿੱਚ ਹੋਈ ਸੀ।

ਦਿੱਲੀ ਦੇ ਕਾਲਕਾਜੀ ਮੰਦਰ ਨੂੰ ਵੀ ਇਤਿਹਾਸਕ ਦੱਸਿਆ ਜਾਂਦਾ ਹੈ। ਹਾਲਾਂਕਿ, ਇਸਦੇ ਸਭ ਤੋਂ ਪੁਰਾਣੇ ਹਿੱਸੇ ਦੀ ਉਸਾਰੀ 1764 ਤੋਂ 1771 ਦੌਰਾਨ ਹੋਈ ਸੀ।

ਨਰਾਤਿਆਂ ਦੇ ਤਿਉਹਾਰ ਤੋਂ ਇਲਾਵਾ ਉੱਥੇ ਹਰ ਮੰਗਲਵਾਰ ਨੂੰ ਕਾਲੀ ਦੇਵੀ ਦਾ ਮੇਲਾ ਲਗਦਾ ਹੈ।

ਝੰਡੇਵਾਲਨ ਵਿੱਚ ਵੀ ਬਹੁਤ ਸਾਰੇ ਮੰਦਰ ਹਨ। ਇੱਥੇ ਵੀ ਦੇਵੀ ਦਾ ਇੱਕ ਪੁਰਾਣਾ ਮੰਦਰ ਹੈ। ਇੱਕ ਦਿਨ ਦੁਪਹਿਰ ਵੇਲੇ 60 ਹਜ਼ਾਰ ਸ਼ਰਧਾਲੂਆਂ ਨੇ ਮੱਥਾ ਟੇਕਿਆ ਅਤੇ 12 ਹਜ਼ਾਰ ਦੇ ਕਰੀਬ ਲੋਕਾਂ ਨੇ ਲੰਗਰ ਛਕਿਆ।

ਇਹ ਵੀ ਪੜ੍ਹੋ꞉

ਦਿੱਲੀ ਦੇ ਹੀ ਕਨਾਟ ਪਲੇਸ ਦੇ ਨਜ਼ਦੀਕ ਇੱਕ ਹਨੂਮਾਨ ਮੰਦਰ ਵਿੱਚ ਵੀ ਮੰਗਲਵਾਰ ਅਤੇ ਸ਼ਨਿੱਚਰਵਾਰ ਨੂੰ ਸ਼ਰਧਾਲੂ ਵੱਡੀ ਗਿਣਤੀ ਵਿੱਚ ਜੁੜਦੇ ਹਨ।

ਇਨ੍ਹਾਂ ਦਿਨਾਂ ਵਿੱਚ ਹਲਵਾਈਆਂ ਅਤੇ ਪੁਜਾਰੀਆਂ ਦੀ ਵੀ ਖ਼ੂਬ ਕਮਾਈ ਹੁੰਦੀ ਦੱਸੀ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)