#MeToo: ਡਰ ਲਗਦਾ ਹੈ ਕਦੋਂ ਕੋਈ 'ਮਿਸ' ਟਵਿੱਟਰ 'ਤੇ ਘੇਰ ਲਵੇ

    • ਲੇਖਕ, ਗੁਲਸ਼ਨ ਕੁਮਾਰ ਵੰਕਰ
    • ਰੋਲ, ਬੀਬੀਸੀ ਪੱਤਰਕਾਰ

ਇੱਕ ਪੱਤਰਕਾਰ ਦੇ ਤੌਰ 'ਤੇ ਮੈਂ ਆਪਣਾ ਫੋਨ ਦੇਖਣ ਦਾ ਆਦਿ ਹੋ ਚੁੱਕਿਆ ਹਾਂ। ਹਰ ਪੰਜ ਮਿੰਟ ਬਾਅਦ ਮੈਂ ਆਪਣਾ ਵੱਟਸਐਪ ਅਤੇ ਸੋਸ਼ਲ ਮੀਡੀਆ ਦੀਆਂ ਨੋਟੀਫਿਕੇਸ਼ਨਜ਼ ਚੈੱਕ ਕਰਦਾ ਹਾਂ।

ਪਰ ਪਿਛਲੇ ਚਾਰ-ਪੰਜ ਦਿਨਾਂ ਤੋਂ ਮੈਂ ਆਪਣੇ ਫ਼ੋਨ ਨੂੰ ਫੜਨ ਤੋਂ ਵੀ ਡਰ ਰਿਹਾ ਹਾਂ। ਮੇਰੇ ਅੰਦਰ ਟਵਿੱਟਰ ਦੀਆਂ ਨੋਟੀਫਿਕੇਸ਼ਨਜ਼ ਨੂੰ ਲੈ ਕੇ ਵੀ ਖੌਫ਼ ਬੈਠ ਗਿਆ ਹੈ ਕਿ ਕਦੋਂ ਕੋਈ ''ਮਿਸ, ਟਵਿੱਟਰ 'ਤੇ ਤੁਹਾਨੂੰ ਘੇਰ ਲਵੇ।''

ਪਿਛਲੇ ਇੱਕ ਹਫ਼ਤੇ ਤੋਂ ਮੇਰੀ ਤਰ੍ਹਾਂ ਹਜ਼ਾਰਾਂ ਆਦਮੀ ਇਸੇ ਡਰ ਵਿੱਚ ਹਨ ਕਿ #MeToo ਵਿੱਚ ਉਨ੍ਹਾਂ ਨੂੰ ਵੀ ਟਵਿੱਟਰ 'ਤੇ ਬੇਇੱਜ਼ਤ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:

ਇੱਕ ਸਾਲ ਪਹਿਲਾਂ ਇਹ ਮੁਹਿੰਮ ਹਾਲੀਵੁੱਡ ਤੋਂ ਸ਼ੁਰੂ ਹੋਈ, ਜਿਸ ਤੋਂ ਬਾਅਦ ਬਾਲੀਵੁੱਡ ਵਿੱਚੋਂ ਵੀ ਆਵਾਜ਼ਾਂ ਉੱਠਣ ਲੱਗੀਆਂ ਤੇ ਹੁਣ ਇਸ ਭੂਚਾਲ ਦੇ ਭਾਰਤੀ ਮੀਡੀਆ ਵਿੱਚ ਵੀ ਕਈ ਝਟਕੇ ਲੱਗੇ ਹਨ।

ਬਹੁਤ ਸਾਰੇ ਲੋਕਾਂ ਨੇ ਖੁੱਲ੍ਹ ਕੇ ਇਸ ਬਾਰੇ ਟਵਿੱਟਰ 'ਤੇ ਲਿਖਿਆ ਹੈ, ਸਾਲਾਂ ਤੋਂ ਆਪਣੇ ਅੰਦਰ ਦਬਾਏ ਰਾਜ਼ ਖੋਲ੍ਹਣ ਦੀ ਹਿੰਮਤ ਜੁਟਾਉਣ ਵਾਲੇ ਲੋਕ ਵੀ ਸਾਹਮਣੇ ਆਏ ਹਨ।

ਮੈਂ ਵੀ ਕਈ ਅਜਿਹੇ ਲੋਕਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਸਰੀਰਕ ਸ਼ੋਸ਼ਣ, ਔਰਤਾਂ ਨਾਲ ਪੱਖਪਾਤ ਕਰਨਾ ਆਦਿ ਦੇ ਇਲਜ਼ਾਮਾਂ ਦੇ ਚੱਲਦੇ ''ਬਾਹਰ ਕੱਢ ਦਿੱਤਾ ਗਿਆ''।

ਇਨ੍ਹਾਂ ਇਲਜ਼ਾਮਾ ਦਾ ਦਾਇਰਾ ਬਹੁਤ ਵੱਡਾ ਹੈ ਪਰ ਇਨ੍ਹਾਂ ਵਿੱਚੋਂ ਅਸਲ 'ਚ ਸਰੀਰਕ ਸ਼ੋਸ਼ਣ ਦੇ ਕਿੰਨੇ ਸ਼ਬਦ ਕਾਨੂੰਨੀ ਪਰਿਭਾਸ਼ਾ ਨੂੰ ਦਰਸਾਉਂਦੇ ਹਨ, ਇਸ ਬਾਰੇ ਕੋਈ ਪਤਾ ਨਹੀਂ।

ਕੁਝ ਮਾਮਲਿਆਂ ਵਿੱਚ ਕਹਾਣੀ ਦੇ ਦੂਜੇ ਪਹਿਲੂ ਵੀ ਹੋ ਸਕਦੇ ਹਨ। ਇਹ ਮੁਹਿੰਮ ਕੁਝ ਲੋਕਾਂ ਲਈ ਬਹੁਤ ਭਿਆਨਕ ਸਾਬਿਤ ਹੋ ਸਕਦੀ ਹੈ। ਕੁਝ ਔਰਤਾਂ ਵੱਲੋਂ ਆਪਣੇ ਨਿੱਜੀ ਮਸਲਿਆਂ ਲਈ ਇਸਦੀ ਦੁਰਵਰਤੋਂ ਵੀ ਹੋ ਸਕਦੀ ਹੈ।

#BelieveWomen ਅਤੇ #BelieveSurvivors 'ਤੇ ਕੋਈ ਸਵਾਲ ਨਹੀਂ ਦਿਖ ਰਿਹਾ, ਕੋਈ ਚਰਚਾ ਨਹੀਂ ਦਿਖ ਰਹੀ, ਜਿਹੜੀ ਕਿਸੇ ਨੇ ਚੀਜ਼ਾਂ ਦੀ ਪੜਤਾਲ ਕਰਨ ਲਈ ਸ਼ੁਰੂ ਕੀਤੀ ਹੋਵੇ।

ਟਵਿੱਟਰ 'ਤੇ ਬਹੁਤ ਸਾਰੇ ਲੋਕ #MeToo ਮੁਹਿੰਮ ਨੂੰ ਸਾਫ਼ ਅਤੇ ਇਮਾਨਦਾਰੀ ਨਾਲ ਚਲਾਉਣ ਦੀ ਬੇਨਤੀ ਕਰ ਰਹੇ ਹਨ।

ਇਹ ਸਭ ਇਸ ਲਈ ਕਿਉਂਕਿ ਕੋਈ ਇੱਕ ਆਦਮੀ ਜਿਸ 'ਤੇ ਦੁਰਵਿਵਹਾਰ ਦੇ ਇਲਜ਼ਾਮ ਲੱਗੇ ਹੋਣ ਉਹ ਇਨ੍ਹਾਂ ਇਲਜ਼ਾਮਾਂ ਨੂੰ ਸਿਰਫ਼ ਖਾਰਜ ਕਰੇ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੇ।

"ਅੱਜ ਦੀ ਦੁਨੀਆਂ ਵਿੱਚ ਕਿਸੇ ਵੀ ਔਰਤ ਵੱਲੋਂ ਲਗਾਏ ਅਜਿਹੇ ਇਲਜ਼ਾਮਾਂ 'ਤੇ ਪ੍ਰਤੀਕਿਰਿਆ ਦੇਣ ਦਾ ਕੋਈ ਫਾਇਦਾ ਨਹੀਂ…ਇਨ੍ਹਾਂ ਨੂੰ ਮੰਨ ਲਿਆ ਜਾਵੇਗਾ।''

391 ਕੀ ਨਤੀਜੇ ਹਾਸਲ ਹੋਏ?

ਸਾਰੇ ਮੀਡੀਆ ਘਰਾਣਿਆਂ ਵਿੱਚ ਜਾਂਚ ਕੀਤੀ ਗਈ ਹੈ। ਕਈ ਸੰਪਾਦਕਾਂ ਨੇ ਅਸਤੀਫੇ ਦਿੱਤੇ ਹਨ। ਜਿਨ੍ਹਾਂ ਔਰਤਾਂ ਦਾ ਕਦੇ ਉਨ੍ਹਾਂ ਸ਼ਿਕਾਰ ਕੀਤਾ ਸੀ ਉਨ੍ਹਾਂ ਤੋਂ ਮਾਫੀ ਮੰਗੀ ਹੈ।

ਕੀ ਇਸ ਲਈ ਮੈਂ ਡਰ ਕੇ ਰਹਾਂ? ਕੀ ਸਾਨੂੰ ਮਰਦਾਂ ਨੂੰ ਡਰ ਕੇ ਰਹਿਣਾ ਚਾਹੀਦਾ ਹੈ?

ਇਹ ਇੱਕ ਗੱਲ ਉੱਪਰ ਨਿਰਭਰ ਕਰਦਾ ਹੈ-ਕੀ ਤੁਸੀਂ ਕਦੇ ਕਿਸੇ ਦਾ ਸ਼ੋਸ਼ਣ ਕੀਤਾ ਹੈ?

ਇੱਕ ਛੋਟੀ ਜਿਹੀ ਅੰਤਰਝਾਤ ਵੀ ਇਸ ਦਾ ਜਵਾਬ ਹਾਸਲ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ।

ਫੇਰ ਅਸੀਂ ਔਖੀ ਘੜੀ ਵਿੱਚੋ ਪਾਰ ਕਿਵੇਂ ਲੰਘੀਏ?

ਸਭ ਤੋਂ ਪਹਿਲਾਂ ਤਾਂ ਇਸ ਲਹਿਰ ਨੂੰ ਮਰਦਾਂ ਦੇ ਖਿਲਾਫ਼ ਨਹੀਂ ਸਮਝਿਆ ਜਾਣਾ ਚਾਹੀਦਾ। ਜੇ ਤੁਹਾਨੂੰ ਡਰ ਲੱਗ ਰਿਹਾ ਹੈ ਤਾਂ ਇਹੀ ਔਰਤਾਂ ਦੀ ਦੁਨੀਆਂ ਹੈ ਅਤੇ ਉਨ੍ਹਾਂ ਨੇ ਹਮੇਸ਼ਾ ਜ਼ਿੰਦਗੀ ਨੂੰ ਇਸੇ ਰੂਪ ਵਿੱਚ ਦੇਖਿਆ ਹੈ।

ਦੂਸਰਾ, ਰਾਹ ਦਰੁਸਤ ਕਰਨਾ। ਜਿਨ੍ਹਾਂ ਧਿਆਨ #MeToo ਲਹਿਰ ਨੇ ਖਿੱਚਿਆ ਹੈ ਉਸ ਤੋਂ ਪਤਾ ਚਲਦਾ ਹੈ ਕਿ ਸ਼ੋਸ਼ਣ ਦੀ ਸਮੱਸਿਆ ਕਿੰਨੀ ਵੱਡੀ ਹੈ। ਇਸ ਲਈ ਸਮਾਂ ਆ ਗਿਆ ਹੈ ਜਦੋਂ ਪਿੱਛੇ ਮੁੜ ਕੇ ਦੇਖਣਾ ਠੀਕ ਰਹੇਗਾ।ਇਸੇ ਸਦਕਾ ਮੈਂ ਇੱਕ ਚਿੜਚਿੜੇ ਮਕੈਨਿਕਲ ਇੰਜੀਨੀਅਰ ਤੋਂ ਇੱਕ ਵਧੇਰੇ ਸੰਵੇਦਨਸ਼ੀਲ ਵਿਅਕਤੀ ਬਣਿਆ ਹਾਂ।

ਤੀਸਰੇ, ਭਾਈਚਾਰਾ ਤੋੜੋ। ਮਰਦ ਹੋਣ ਨਾਤੇ ਅਸੀਂ ਸਾਰੇ ਕਦੇ ਨਾ ਕਦੇ ਦੂਸਰੇ ਮਰਦਾਂ ਦੇ ਕੰਮਾਂ ਨੂੰ ਲੁਕਾਉਣ ਦੇ ਦੋਸ਼ੀ ਰਹੇ ਹਾਂ। ਅਸੀਂ ਅਜਿਹੇ ਮਰਦਾਂ ਨੂੰ 'ਸ਼ਿਕਾਰੀ' ਆਦਿ ਕਹਿ ਕੇ ਵਡਿਆਉਂਦੇ ਰਹੇ ਹਾਂ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਅਜਿਹੀ ਗੱਲਬਾਤ ਔਰਤਾਂ ਨੂੰ ਡਰਾਉਂਦੀ ਹੈ।

ਇਸ ਭਾਈਚਾਰੇ ਨੂੰ ਤੋੜਨਾ ਪਵੇਗਾ। ਜੇ ਤੁਸੀਂ ਸ਼ੋਸ਼ਣ ਤੋਂ ਅੱਖਾਂ ਮੀਚ ਲੈਂਦੇ ਹੋ ਤਾਂ ਤੁਸੀਂ ਉਸ ਮਰਦ ਦੇ ਭਰਾ ਨਹੀਂ ਸਗੋਂ ਜੁਰਮ ਵਿੱਚ ਹਿੱਸੇਦਾਰ ਹੋ।

ਇਸੇ ਕਾਰਨ ਕਾਮੇਡੀ ਗਰੁੱਪ ਏਆਈਬੀ ਇੱਕ ਕਾਲੇ ਭਵਿੱਖ ਨੂੰ ਘੂਰ ਰਿਹਾ ਹੈ ਅਤੇ ਪੁਰਸ਼ ਜਿਨਸੀ ਸ਼ਿਕਾਰੀ ਬਣੇ ਰਹਿਣਗੇ।

ਇਹ ਵੀ ਪੜ੍ਹੋ:

ਇਸ ਲਹਿਰ ਕਰਕੇ ਮਰਦ ਹੁਣ ਆਪਣੇ ਚਾਲ-ਚਲਣ ਪ੍ਰਤੀ ਵਧੇਰੇ ਸੁਚੇਤ ਹੋਏ ਹਨ। ਉਹ ਆਪਣੀਆਂ ਸਰੀਰ ਅਤੇ ਭਾਸ਼ਾ ਨੂੰ ਕਾਬੂ ਵਿੱਚ ਰੱਖਦੇ ਹਨ। ਇਹ ਸਾਡੇ ਦਫ਼ਤਰਾਂ ਨੂੰ ਔਰਤਾਂ ਲਈ ਹੋਰ ਮਹਿਫ਼ੂਜ ਬਣਾਉਣ ਵੱਲ ਇੱਕ ਹੋਰ ਕਦਮ ਸਮਝਿਆ ਜਾ ਸਕਦਾ ਹੈ।

ਸਾਨੂੰ ਇਹ ਵੀ ਖਿਆਲ ਰੱਖਣਾ ਪਵੇਗਾ ਕਿ ਇਹ #MeToo ਲਹਿਰ ਮਰਦਾਂ ਨੂੰ ਇਕੱਲਿਆਂ ਨਾ ਪਾ ਦੇਵੇ। ਇਸ ਦੀ ਜ਼ਿਮੇਵਾਰੀ ਔਰਤਾਂ ਅਤੇ ਮਰਦਾਂ ਦੋਹਾਂ ਸਿਰ ਹੈ।

ਜਿਵੇਂ ਅਸੀਂ ਮਰਦ ਸਮਝ ਰਹੇ ਹਾਂ ਕਿ ਸਾਡੇ ਕਰਮਾਂ ਦੇ ਫਲ ਹੁੰਦੇ ਹਨ ਉਸੇ ਪ੍ਰਕਾਰ ਔਰਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਟਵੀਟ ਤਾਂ ਡਿਲੀਟ ਹੋ ਜਾਣਗੇ ਪਰ ਸਕਰੀਨ ਸ਼ੌਟ ਕਦੇ ਨਸ਼ਟ ਨਹੀਂ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)