You’re viewing a text-only version of this website that uses less data. View the main version of the website including all images and videos.
ਹਰਭਜਨ ਨੇ ਬੱਚੇ ਨੂੰ ਦਿੱਤਾ ਏਸ਼ੀਆ ਕੱਪ ਜਿੱਤਣ ਦਾ ਭਰੋਸਾ
ਭਾਰਤ ਅਤੇ ਅਫ਼ਗਾਨਿਸਤਾਨ ਵਿਚਕਾਰ ਖੇਡਿਆ ਗਿਆ ਸੁਪਰ ਫੋਰ ਦਾ ਮੁਕਾਬਲਾ ਟਾਈ ਹੋ ਗਿਆ। ਭਾਰਤ ਕੋਲ 252 ਦੌੜਾਂ ਬਨਾਉਣ ਦਾ ਟੀਚਾ ਸੀ। ਏਸ਼ੀਆ ਕੱਪ ਦੇ ਇਸ ਰੋਮਾਂਚਕ ਮੈਚ ਵਿਚ ਇੱਕ ਗੇਂਦ ਅਜੇ ਬਾਕੀ ਸੀ ਕਿ 252 ਦੌੜਾਂ 'ਤੇ ਹੀ ਟੀਮ ਇੰਡੀਆ ਆਲ ਆਇਟ ਹੋ ਗਈ। ਮੈਚ ਟਾਈ ਹੋ ਗਿਆ ਅਤੇ ਭਾਰਤ ਆਪਣੀ ਜਿੱਤ ਨਾ ਦਰਜ ਕਰਵਾ ਸਕਿਆ।
ਹਾਲਾਂਕਿ ਇਸ ਮੈਚ ਦੇ ਨਤੀਜੇ ਟੂਰਨਾਮੈਂਟ ਦੇ ਹਿਸਾਬ ਨਾਲ ਮਾਅਨੇ ਨਹੀਂ ਰੱਖਦੇ ਕਿਉਂਕਿ ਭਾਰਤ ਦੀ ਟੀਮ ਪਹਿਲਾਂ ਹੀ ਫ਼ਾਈਨਲ ਵਿਚ ਪਹੁੰਚ ਚੁੱਕੀ ਹੈ। ਪਰ ਭਾਰਤੀ ਟੀਮ ਦੀ ਹਾਰ-ਜਿੱਤ ਫ਼ੈਨਜ਼ ਲਈ ਹਰ ਮਾਅਨੇ ਵਿਚ ਮਹੱਤਵ ਰੱਖਦੀ ਹੈ।
ਇਹ ਵੀ ਪੜ੍ਹੋ:
ਭਾਰਤੀ ਟੀਮ ਜਦੋਂ ਮੈਚ ਨਾ ਜਿੱਤ ਸਕੀ ਤਾਂ ਫ਼ੈਨਜ਼ ਨਿਰਾਸ਼ ਸਨ। ਇਹ ਨਿਰਾਸ਼ਾ ਲੋਕਾਂ ਨੂੰ ਆਪਣੇ ਟੀਵੀ ਸਕਰੀਨਜ਼ 'ਤੇ ਵੀ ਵੇਖਣ ਨੂੰ ਮਿਲੀ। ਇੱਕ ਰੋਂਦੇ ਹੋਏ ਬੱਚੇ ਦੀਆਂ ਤਸਵੀਰਾਂ ਨੇ ਹਰ ਕ੍ਰਿਕੇਟ ਪ੍ਰੇਮੀ ਦੀਆਂ ਭਾਵਨਾਵਾਂ ਨੂੰ ਛੂਹਿਆ।
ਮੈਚ ਦੀ ਬਰਾਬਰੀ ਤੋਂ ਬਾਅਦ, ਭਾਵਨਾਵਾਂ ਨਾਲ ਭਰੇ ਰੋਂਦੇ ਬੱਚੇ ਦੀ ਤਸਵੀਰ ਵਾਲੀ, ਟੀਵੀ ਸਕਰੀਨ ਦੀ ਇੱਕ ਫੋਟੋ, ਭਾਰਤੀ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਦੁਆਰਾ ਆਪਣੇ ਟਵਿੱਟਰ ਹੈਂਡਲ ਤੋਂ ਪੋਸਟ ਕੀਤੀ ਗਈ। ਉਹ ਫ਼ੋਟੋ ਟਵੀਟ ਕਰਦੇ ਹੋਏ ਲਿਖਦੇ ਹਨ, "ਕੋਈ ਨਾ ਪੁੱਤ, ਰੋਣਾ ਨਹੀਂ ਹੈ, ਫ਼ਾਈਨਲ ਆਪਾਂ ਜਿੱਤਾਂਗੇ।"
ਬੱਚੇ ਦਾ ਮਨ ਰੱਖਣ ਲਈ ਹਰਭਜਨ ਸਿੰਘ ਦੀ ਇਸ ਟਵੀਟ ਤੋਂ ਬਾਅਦ ਬੱਚੇ ਦੇ ਪਿਤਾ ਨੇ ਵੀ ਟਵੀਟ ਕੀਤਾ ਅਤੇ ਲਿਖਿਆ ਕਿ ਬੱਚਾ ਹੁਣ ਖੁਸ਼ ਹੈ ਅਤੇ ਸ਼ੁੱਕਰਵਾਰ ਦੇ ਮੈਚ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਬੱਚੇ ਨੂੰ ਫੋਨ ਕਰਕੇ ਉਸਦਾ ਉਤਸਾਹ ਵਧਾਉਣ ਲਈ ਕ੍ਰਿਕੇਟ ਖਿਡਾਰੀ ਭੁਵਨੇਸ਼ਵਰ ਕੁਮਾਰ ਦਾ ਵੀ ਧੰਨਵਾਦ ਕੀਤਾ।
ਬੱਚੇ ਦੇ ਪਿਤਾ ਨੇ ਬੱਚੇ ਦੀ ਅਫ਼ਗਾਨਿਸਤਾਨ ਦੇ ਖਿਡਾਰੀਆਂ ਨਾਲ ਵੀ ਤਸਵੀਰਾਂ ਟਵਿੱਟਰ 'ਤੇ ਪੋਸਟ ਕੀਤੀਆਂ । ਉਨ੍ਹਾਂ ਲਿਖਿਆ ਕਿ, "ਰਾਸ਼ਿਦ ਅਤੇ ਸ਼ਾਹਜ਼ਾਦ ਨੇਕ ਦਿਲ ਹਨ, ਜਿੰਨ੍ਹਾਂ ਬੱਚੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਸਿਰਫ਼ ਧੋਨੀ ਅਤੇ ਕੋਹਲੀ ਨਹੀਂ, ਉਹ ਰਾਸ਼ਿਦ ਦਾ ਵੀ ਫ਼ੈਨ ਹੈ।"
ਹਰਭਜਨ ਸਿੰਘ ਦੀ ਟਵੀਟ 'ਤੇ ਲੋਕਾਂ ਨੇ ਵੀ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਟਵਿੱਟਰ ਹੈਂਡਲਰ ਅਵੀਨਾਸ਼ ਨੇ ਵੀ ਇਸ ਬੱਚੇ ਦੀ ਇੱਕ ਫ਼ੋਟੋ ਟਵੀਟ ਕੀਤੀ ਹੈ।
ਟਵਿੱਟਰ ਯੂਜ਼ਰ ਆਮਿਰ ਹੁਸੈਨ ਵੀ ਬੱਚੇ ਦਾ ਮਨੋਬਲ ਉੱਚਾ ਕਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਫ਼ਾਈਨਲ ਵਿਚ ਭਾਰਤ ਦੀ ਹੀ ਜਿੱਤੇ ਹੋਵੇਗੀ ਅਤੇ ਬੱਚੇ ਨੂੰ ਨਾ ਰੋਣ ਲਈ ਕਿਹਾ।