ਬਾਦਲ ਨੇ ਕੀ ਦਿੱਤੀ ਭਾਜਪਾ ਨੂੰ ਨਵੀਂ ਨਸੀਹਤ

ਪ੍ਰਕਾਸ਼ ਸਿੰਘ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਆਰ ਨਾਲ ਤਾਂ ਕਿਸੇ ਜਾਨਵਰ ਨੂੰ ਵੀ ਜਿੱਤਿਆ ਜਾ ਸਕਦਾ ਹੈ।

ਹਿੰਦੁਸਤਾਨ ਟਾਈਮਜ਼ ਅਖ਼ਬਾਰ ਨੂੰ ਦਿੱਤੇ ਇੱਕ ਇੰਟਰਵਿਊ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਆਗੂਆਂ ਨੂੰ ਘੱਟ ਗਿਣਤੀ ਭਾਈਚਾਰੇ ਨੂੰ ਨਾਲ ਲੈ ਕੇ ਤੁਰਨ ਦੀ ਸਲਾਹ ਦਿੱਤੀ।

ਇੰਟਰਵਿਊ ਮੁਤਾਬਕ ਉਨ੍ਹਾਂ ਨੇ ਕਿਹਾ ਸਰਕਾਰ ਨੂੰ ਸਾਰੇ ਭਾਈਚਾਰਿਆਂ ਤੱਕ ਪਹੁੰਚ ਰੱਖਣੀ ਚਾਹੀਦੀ ਹੈ। ਸਾਡੇ ਵਿੱਚ ਕੀ ਘਾਟ ਹੈ ਕਿ ਈਸਾਈ ਅਤੇ ਮੁਸਲਮਾਨ ਸਾਡੇ ਨਾਲ ਕਿਉਂ ਨਹੀਂ ਹਨ?

ਉਨ੍ਹਾਂ ਭਾਜਪਾ ਅਗੂਆਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਰੱਖੋਗੇ ਤਾਂ ਉਹ ਤੁਹਾਡੇ ਨਾਲ ਤੁਰਨਗੇ ਅਤੇ ਪਿਆਰ ਨਾਲ ਤਾਂ ਕਿਸੇ ਜਾਨਵਰ ਨੂੰ ਵੀ ਜਿੱਤਿਆ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਤੁਸੀਂ ਸਰਕਾਰ ਬਣਾ ਲੈਂਦੇ ਹੋ ਤਾਂ ਤੁਸੀਂ ਕਿਸੇ ਭਾਈਚਾਰੇ ਜਾਂ ਪਾਰਟੀ ਨਾਲ ਜੁੜੇ ਨਹੀਂ ਰਹਿੰਦੇ ਬਲਕਿ ਪੂਰੇ ਦੇਸ ਨਾਲ ਜੁੜ ਜਾਂਦੇ ਹੋ। ਤੁਹਾਨੂੰ ਸਾਰੇ ਭਾਈਚਾਰਿਆਂ ਅਤੇ ਸੱਭਿਆਚਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ:

ਜੇਲ੍ਹਾਂ ਵਿੱਚ ਬੰਦ ਮਹਿਲਾ ਕੈਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੂਬੀ ਨੇ ਕਬੂਲ ਕੀਤਾ ਕਿ ਆਪਣੇ 10 ਸਾਲ ਦੇ ਪੁੱਤਰ ਦੇ ਦਿਲ ਦੇ ਇਲਾਜ ਨਸ਼ੇ ਦੀ ਤਸਕਰੀ ਕਰਦੀ ਸੀ। (ਸੰਕੇਤਕ ਤਸਵੀਰ)

ਦਿ ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਡਰੱਗ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਔਰਤ ਨੇ ਸਪੈਸ਼ਲ ਟਾਸਕ ਫੌਰਸ (ਐਸਟੀਐਫ) ਨੂੰ ਕਿਹਾ ਪੁੱਤ ਦੇ ਇਲਾਜ ਲਈ ਪੈਸੇ ਕਮਾਉਣ ਖਾਤਰ ਉਹ ਨਸ਼ਾ ਵੇਚਦੀ ਸੀ।

ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਰੂਬੀ ਬਜਾਜ ਨਾਮ ਦੀ ਇਸ ਔਰਤ ਨੂੰ ਉਨ੍ਹਾਂ ਨੇ ਨਿਊ ਅਸ਼ੋਕ ਨਗਰ, ਲੁਧਿਆਣਾ ਤੋਂ 90 ਗ੍ਰਾਮ ਨਸ਼ਈਲੇ ਪਦਾਰਥਾਂ ਨਾਲ ਗ੍ਰਿਫ਼ਤਾਰ ਕੀਤਾ ਸੀ। ਜਿਸ ਦੀ ਕੀਮਤ ਕਰੀਬ 45 ਲੱਖ ਰੁਪਏ ਹੈ।

ਪੁੱਛਗਿੱਛ ਦੌਰਾਨ ਰੂਬੀ ਨੇ ਕਬੂਲ ਕੀਤਾ ਕਿ ਉਸ ਦਾ ਪਤੀ ਆਟੋ ਰਿਕਸ਼ਾ ਚਲਾਉਂਦਾ ਹੈ ਅਤੇ ਆਪਣੇ 10 ਸਾਲਾਂ ਦੇ ਪੁੱਤਰ ਦੇ ਦਿਲ ਦੇ ਇਲਾਜ ਨਸ਼ੇ ਦੀ ਤਸਕਰੀ ਕਰਦੀ ਸੀ।

ਇਹ ਵੀ ਪੜ੍ਹੋ:

ਸ਼ਰੀਫ਼ ਦੀ ਹਾਲਤ ਖ਼ਰਾਬ ਹਸਪਤਾਲ 'ਚ ਭਰਤੀ

ਦਿ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਮੁਤਾਬਕ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਨਵਾਜ਼ ਸ਼ਰੀਫ਼

ਤਸਵੀਰ ਸਰੋਤ, AFP/Getty Images

ਤਸਵੀਰ ਕੈਪਸ਼ਨ, ਸਿਹਤਵਿਗੜਣ ਕਾਰਨ ਹਸਪਤਾਲ ਪਹੁੰਚੇ ਨਵਾਜ਼ ਸ਼ਰੀਫ਼

ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਬੰਦ 68 ਸਾਲਾ ਨਵਾਜ਼ ਸ਼ਰੀਫ਼ ਨੂੰ ਇਸਲਾਮਾਬਾਦ ਵਿੱਚ ਪਾਕਿਸਤਾਨ ਇੰਸਚੀਟਿਊਟ ਆਫ ਮੈਡੀਕਲ ਸਾਇੰਸਜ਼ ਦੇ ਕਾਰਡੀਅਕ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ।

ਹਸਪਤਾਲਾਂ ਦੇ ਅਧਿਕਾਰੀਆਂ ਮੁਤਾਬਕ ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ। ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ਼ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ 10 ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤ ਰਹੇ ਹਨ।

ਸਿੱਧੂ ਦਾ ਬਾਦਲਾਂ ਉੱਤੇ ਇੱਕ ਹੋਰ ਨਿਸ਼ਾਨਾਂ

ਦਿ ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੂਬੇ ਦੇ ਸਾਬਕਾ ਅਕਾਲੀ-ਭਾਜਪਾ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਕਰੋੜਾਂ ਰੁਪਏ ਇਸ਼ਤਿਹਾਰਾਂ 'ਤੇ ਖਰਚ ਕੀਤੇ ਹਨ।

ਸੁਖਬੀਰ ਬਾਦਲ ਤੇ ਨਵਜੋਤ ਸਿੱਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਧੂ ਨੇ ਕਿਹਾ ਬਾਦਲਾਂ ਨੇ ਚੋਣਾਂ ਜਿੱਤਣ ਲਈ ਖਰਚੇ ਕਰੋੜਾਂ

ਸਿੱਧੂ ਨੇ ਦਾਅਵਾ ਕੀਤਾ ਕਿ ਚੋਣਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਤਤਕਾਲੀ ਸਰਕਾਰ ਨੇ ਇਸ਼ਤਿਹਾਰਾਂ ਲਈ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ 'ਤੇ 184 ਕਰੋੜ ਰੁਪਏ ਖਰਚ ਕੀਤੇ ਸਨ।

ਉਨ੍ਹਾਂ ਨੇ ਕਿਹਾ ਪਤਾ ਨਹੀਂ ਕਿ ਬਾਦਲਾਂ ਖ਼ਿਲਾਫ਼ ਕਾਰਵਾਈ ਹੁੰਦੀ ਹੈ ਜਾਂ ਨਹੀਂ ਪਰ ਪੰਜਾਬ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸਰਕਾਰ ਕਾਰਵਾਈ ਕਰੇਗੀ, ਜਿਨ੍ਹਾਂ ਨੇ ਇਸ ਘੋਟਾਲੇ ਵਿੱਚ ਮਦਦ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)