ਡੀਐੱਮਕੇ ਆਗੂ ਐੱਮ ਕਰੁਣਾਨਿਧੀ ਦੀ ਹਾਲਤ ਵਿਗੜਨ ਤੋਂ ਬਾਅਦ ਸੁਧਰੀ

ਤਸਵੀਰ ਸਰੋਤ, इमेज कॉपीरइटFACEBOOK / PG / KALAIGNAR89
ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਅਤੇ ਡੀਐੱਮਕੇ ਮੁਖੀ ਐੱਮ ਕਰੁਣਾਨਿਧੀ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਉਹ ਚੇੱਨਈ ਦੇ ਕਾਵੇਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਐਤਵਾਰ ਨੂੰ ਡੀਐਮਕੇ ਮੁਖੀ ਦੀ ਹਾਲਤ ਕਾਫ਼ੀ ਨਾਜ਼ੁਕ ਹੋ ਗਈ ਸੀ, ਪਰ ਡਾਕਟਰੀ ਇਲਾਜ ਤੋਂ ਬਾਅਦ ਉਨ੍ਹਾਂ ਦੀ ਉਸ ਹਾਲਤ ਵਿਚ ਸੁਧਾਰ ਆ ਗਿਆ ਹੈ। ਕਾਵੇਰੀ ਹਸਪਤਾਲ ਵੱਲੋਂ ਜਾਰੀ ਹੈਲਥ ਬੁਲੇਟਿਨ ਵਿਚ ਐਤਵਾਰ ਰਾਤੀਂ ਕਿਹਾ ਗਿਆ ਕੀ ਕਰੁਣਾਨਿਧੀ ਦੀ ਸਿਹਤ ਉੱਤੇ ਇਲਾਜ ਦਾ ਚੰਗਾ ਅਸਰ ਹੋਇਆ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਇਹ ਵੀ ਪੜ੍ਹੋ:
ਲੋਕਾਂ ਨੂੰ ਸਾਂਤੀ ਦੀ ਅਪੀਲ
ਡੀਐਮਕੇ ਸਮਰਥਕ ਵੱਡੀ ਗਿਣਤੀ ਵਿਚ ਸਮਰਥਕ ਹਸਪਤਾਲ ਅੱਗੇ ਇਕੱਠੇ ਹੋ ਗਏ ਸਨ, ਅਤੇ ਆਪਣੇ ਆਗੂ ਕਾਰਨ ਆ ਰਹੀਆਂ ਅਫ਼ਵਾਹਾਂ ਕਾਰਨ ਉਹ ਦੁਬਿਧਾ ਵਿਚ ਸਨ। ਇਸ ਤੋਂ ਬਾਅਦ ਕਰੁਣਾਨਿਧੀ ਦੇ ਬੇਟੇ ਸਟਾਲਿਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਠੀਕ ਹਨ ਅਤੇ ਪਾਰਟੀ ਵਰਕਰ ਸ਼ਾਂਤੀ ਬਣਾਈ ਰੱਖਣ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਣ।
ਇਸੇ ਦੌਰਾਨ ਤਮਿਲਨਾਡੂ ਦੇ ਮੁੱਖ ਮੰਤਰੀ ਏਡਾਪੱਡੀ ਕੇ ਪਾਲਿਨਸਵਾਮੀ ਸਾਲੇਮ ਦੌਰਾ ਵਿਚ ਹੀ ਛੱਡ ਕੇ ਚੱਨੇਈ ਵਾਪਸ ਪਰਤ ਰਹੇ ਹਨ।
94 ਸਾਲਾਂ ਦੇ ਕਰੁਣਾਨਿਧੀ ਲੰਬੇ ਸਮੇਂ ਤੋਂ ਬਿਮਾਰ ਹਨ। ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਤੱਕ ਚੇੱਨਈ ਦੇ ਗੋਪਾਲਪੁਰਮ ਵਿੱਚ ਉਨ੍ਹਾਂ ਦੇ ਘਰ ਵਿੱਚ ਹੀ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।
ਚੇੱਨਈ ਦੇ ਕਾਵੇਰੀ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਸੀ ਕਿ ਬਲੱਡ ਪ੍ਰੈਸ਼ਰ ਡਿੱਗਣ ਤੋਂ ਬਾਅਦ 28 ਜੁਲਾਈ ਨੂੰ ਤੜਕੇ 1.30 ਵਜੇ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਵਿੱਚ ਦਾਖਿਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ:
ਹਸਪਤਾਲ ਨੇ ਦੱਸਿਆ, "ਮੈਡੀਕਲ ਮੈਨੇਜਮੈਂਟ ਨਾਲ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਸਥਿਰ ਕਰ ਲਿਆ ਗਿਆ ਹੈ। ਡਾਕਟਰਾਂ ਦਾ ਪੈਨਲ ਉਨ੍ਹਾਂ ਦਾ ਇਲਾਜ ਕਰ ਰਿਹਾ ਹੈ ਅਤੇ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।''

ਹਾਲਾਤ ਵਿੱਚ ਸੁਧਾਰ
ਡਾਕਟਰਾਂ ਮੁਤਾਬਕ ਪਹਿਲਾਂ ਕਰੁਣਾਨਿਧੀ ਦੀ ਪੇਸ਼ਾਬ ਨਲੀ ਵਿੱਚ ਇਨਫੈਕਸ਼ਨ ਦਾ ਇਲਾਜ ਕੀਤਾ ਜਾ ਰਿਹਾ ਸੀ। ਐਤਵਾਰ ਨੂੰ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਪਰ ਦੇਰ ਸ਼ਾਮ ਤੱਕ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆਈ ਕਿ ਉਨ੍ਹਾਂ ਦੀ ਸਿਹਤ ਸਥਿਰ ਹੋ ਰਹੀ ਹੈ।
ਉੱਪ ਰਾਸ਼ਟਪਤੀ ਨੇ ਲਈ ਖ਼ਬਰਸਾਰ
ਭਾਰਤ ਦੇ ਉੱਪ ਰਾਸ਼ਟਰਪਤੀ ਵੈੱਕਈਆ ਨਾਇਡੂ ਨੇ ਕਾਵੇਰੀ ਹਸਪਤਾਲ ਪਹੁੰਚ ਕੇ ਬਜ਼ੁਰਗ ਡੀਐਮਕੇ ਆਗੂ ਦੀ ਖ਼ਬਰਸਾਰ ਲਈ। ਡਾਕਟਰਾਂ ਮੁਤਾਬਕ ਕਰੁਣਾਨਿਧੀ ਦੀ ਸਿਹਤ ਗੰਭੀਰ ਜ਼ਰੂਰ ਹੈ ਅਤੇ ਐਤਵਾਰ ਨੂੰ ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਹਾਲਤ ਵਿਚ ਪਹੁੰਚ ਗਈ ਸੀ ਪਰ ਐਤਵਾਰ ਰਾਤ ਤੱਕ ਉਨ੍ਹਾਂ ਦੀ ਹਾਲਤ ਮੁੜ ਸਥਿਰ ਹੋ ਗਈ।

ਤਸਵੀਰ ਸਰੋਤ, IMRAN QURESHI
ਦਇਆਨਿਧੀ ਮਾਰਨ ਅਤੇ ਕਰੁਣਾਨਿਧੀ ਦੇ ਬਾਕੀ ਰਿਸ਼ਤੇਦਾਰ ਵੀ ਉਨ੍ਹਾਂ ਦੇ ਘਰ ਪਹੁੰਚ ਹੋਏ ਹਨ। ਇਸੇ ਦੌਰਾਨ ਉਨ੍ਹਾਂ ਦੇ ਘਰ 'ਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।
ਵੀਰਵਾਰ ਨੂੰ ਸੱਤਾਧਾਰੀ ਏਆਈਡੀਐਮਕੇ ਦਾ ਇੱਕ ਵਫਦ ਕਰੁਣਾਨਿਧੀ ਦਾ ਹਾਲਚਾਲ ਪੁੱਛਣ ਉਨ੍ਹਾਂ ਦੇ ਘਰ ਪਹੁੰਚਿਆ ਸੀ ਅਤੇ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣ ਦੀ ਜਾਣਕਾਰੀ ਦਿੱਤੀ ਸੀ।












