ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਨਿੱਤਰੇ 9 'ਆਪ' ਵਿਧਾਇਕ

ਤਸਵੀਰ ਸਰੋਤ, Sukhpal Singh Khaira/fb
'ਆਪ' ਆਗੂ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਨਾ ਛੱਡਣ ਦਾ ਐਲਾਨ ਕੀਤਾ ਹੈ। ਉਨ੍ਹਾਂ ਚੰਡੀਗੜ੍ਹ ਵਿਚ 9 ਵਿਧਾਇਕਾਂ ਨਾਲ ਪ੍ਰੈਸ ਕਾਨਫਰੰਸ ਕੀਤੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਹੁਤ ਵੱਡੇ ਸੰਕਟ ਵਿੱਚੋਂ ਲੰਘ ਰਹੀ ਹੈ ਅਤੇ ਇਸ ਸੰਕਟ ਵਿੱਚੋਂ ਹੱਲ ਲੱਭਿਆ ਜਾਵੇਗਾ।
ਖਹਿਰਾ ਨੂੰ ਹਟਾਏ ਜਾਣ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਨਵੇਂ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਫੈਸਲਾ ਅਚਾਨਕ ਨਹੀਂ ਲਿਆ ਗਿਆ ਬਲਕਿ ਵਿਧਾਇਕਾਂ ਨਾਲ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਉੱਪ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਹੈ ਕਿ ਪਾਰਟੀ ਵਿਧਾਇਕਾਂ ਵੱਲੋਂ ਜੋ ਚਿੱਠੀ ਲਿਖੀ ਗਈ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ ਹੈ ਉਹ ਸਵਾਗਤਯੋਗ ਹੈ। ਇਸ ਉੱਤੇ ਫੈਸਲਾ ਪਾਰਟੀ ਹਾਈਕਮਾਂਡ ਨੇ ਕਰਨਾ ਹੈ।
ਇਹ ਵੀ ਪੜ੍ਹੋ:
ਲੋਕਾਂ ਦੀ ਲੜਾਈ ਹੋਰ ਤੇਜ਼ ਹੋਵੇਗੀ: ਖਹਿਰਾ
- ਆਖਰੀ ਫੈਸਲਾ ਲੋਕਾਂ ਨੇ ਕਰਨਾ ਹੈ, ਤੇ ਫੈਸਲੇ ਉੱਤੇ ਮੁੜ ਵਿਚਾਰ ਹੋਵੇ।
- ਮੇਰਾ ਵਿਰੋਧੀ ਧਿਰ ਆਗੂ ਮੁੜ ਬਣਨ ਦਾ ਇਰਾਦਾ ਨਹੀਂ ਪਰ ਗੈਰ-ਜਮਹੂਰੀ ਫੈਸਲੇ ਦਾ ਮੁਲਾਂਕਣ ਕਰੇ
- ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਜ਼ਮੀਰ ਦੀ ਆਵਾਜ਼ ਸੁਣਨ
- ਮੈਂ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਜੇਕਰ ਮੇਰਾ ਕੋਈ ਕਸੂਰ ਹੈ ਤਾਂ ਮੈਨੂੰ ਦੱਸਣ
- 2 ਅਗਸਤ ਨੂੰ ਬਠਿੰਡਾ ਵਿਚ ਵੀਰਵਾਰ ਵਾਲੇ ਦਿਨ ਪਹੁੰਚਣ ਦਾ ਸੱਦਾ ਦਿੱਤਾ ।
- ਪਾਰਟੀ ਨੂੰ ਮਜ਼ਬੂਤ ਕਰਕੇ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਦਾ ਛੁਟਕਾਰਾ ਦੁਆਵਾਂਗੇ।
- ਇਹ ਸਮਾਂ ਮਜ਼ਬੂਤ ਇਰਾਦਾ ਬਣਾ ਕੇ ਸੰਕਟ ਵਿੱਚੋਂ ਹੱਲ ਲੱਭਣ ਦਾ ਵੇਲਾ ਹੈ।
- ਪੰਜਾਬ ਦੇ ਲੋਕ ਤੀਜੇ ਬਦਲ ਵੱਲ ਦੇਖ ਰਹੇ ਹਨ। ਪਾਰਟੀ ਨੂੰ ਮਜ਼ਬੂਤ ਕਰਕੇ 2019 ਤੇ 2022 ਵੱਲ ਵਧਣ ਦਾ ਉਪਰਾਲਾ ਕਰਾਂਗੇ।
- ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਕਰਕੇ ਅਹੁਦਾ ਵਾਪਸ ਲਿਆ ਤਾਂ ਅਜਿਹੇ ਸੌ ਅਹੁਦੇ ਕੁਰਬਾਨ
- ਮੈਥੋਂ ਅਹੁਦਾ ਵਾਪਸ ਲੈਣ ਦਾ ਮੈਨੂੰ ਕੋਈ ਗਮ ਨਹੀਂ ਹੈ
- ਪੰਜਾਬ ਨਾਲ ਹਮੇਸ਼ਾਂ ਧੋਖਾ ਕੀਤਾ , ਮੈਂ ਹਮੇਸ਼ਾਂ ਉਨ੍ਹਾਂ ਵਿਤਕਰਿਆਂ ਨੂੰ ਹੀ ਗਿਣਾਇਆ
- ਵਿਰੋਧੀਆਂ ਦੀਆਂ ਸਾਜਿਸ਼ਾਂ ਦਾ ਮੈਨੂੰ ਪਤਾ ਸੀ ਪਰ ਪਾਰਟੀ ਅੰਦਰ ਹੀ ਮੇਰੇ ਖਿਲਾਫ਼ ਸਾਜ਼ਿਸਾਂ ਹੋਣ ਲੱਗੀਆਂ ਸਨ।
- ਦੋ ਪਰਿਵਾਰ, ਜੋ ਪੰਜਾਬ ਨੂੰ ਲੁੱਟ ਰਹੇ ਨੇ ਉਹ ਮੇਰੇ ਖਿਲਾਫ਼ ਸਾਜ਼ਿਸਾਂ ਕਰ ਰਹੇ ਹਨ। ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਝੂਠੇ ਮੁਕੱਦਮੇ ਦਰਜ ਕੀਤੇ।
- ਸੁਖਪਾਲ ਸਿੰਘ ਖਹਿਰਾ ਨੇ ਕਿਹਾ,'ਪਾਰਟੀ ਦੇ ਕਾਰਡ ਅਤੇ ਪੰਜਾਬ ਦੇ ਜਿਹੜੇ ਲੋਕਾਂ ਨੇ ਮੇਰੇ ਨਾਲ ਹਮਦਰਦੀ ਕੀਤੀ ਮੈਂ ਉਨ੍ਹਾਂ ਦਾ ਸ਼ੁਕਰਗੁਜਾਰ ਹਾਂ'।
ਪਾਰਟੀ ਨਹੀਂ ਛੱਡਾਂਗੇ : ਕੰਵਰ ਸੰਧੂ
ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਪਾਰਟੀ ਵਲੋਂ ਅਚਾਨਕ ਬਿਨਾਂ ਕਿਸੇ ਨੋਟਿਸ ਦਿੱਤੇ ਤੇ ਬਿਨਾਂ ਕਿਸੇ ਪ੍ਰਕਿਰਿਆ ਉੱਤੇ ਅਮਲ ਕੀਤੇ, ਵਿਰੋਧੀ ਧਿਰ ਦੇ ਆਗੂ ਨੂੰ ਹਟਾ ਦਿੱਤਾ ਗਿਆ।
9 ਵਿਧਾਇਕਾਂ ਅਤੇ ਪਾਰਟੀ ਆਗੂਆਂ ਦੀ ਅਵਾਜ਼ ਸਾਂਝੀ ਕਰਨ ਲਈ ਸਾਹਮਣੇ ਆਏ। ਕੇਜਰੀਵਾਲ ਨੂੰ 9 ਵਿਧਾਇਕਾਂ ਨੇ ਚਿੱਠੀ ਲਿਖੀ ਤੇ ਦਖਲ ਦੀ ਮੰਗ ਕੀਤੀ।
ਇਹ ਵੀ ਪੜ੍ਹੋ:
ਬਲਾਕ ਤੋਂ ਲੈ ਕੇ ਬਹੁਤ ਸਾਰੇ ਆਗੂਆਂ ਨੇ ਅਸਤੀਫ਼ੇ ਦਿੱਤੇ ਹਾਂ, ਆਮ ਆਦਮੀ ਪਾਰਟੀ ਦੇ ਵਿਚ ਹਾਂ ਤੇ ਸਾਨੂੰ ਪਾਰਟੀ ਉੱਤੇ ਮਾਣ ਹੈ, ਅਸੀਂ ਪਾਰਟੀ ਤੋਂ ਬਾਹਰ ਨਹੀਂ ਜਾਵਾਂਗੇ।
ਅਗਲੇ ਕੁਝ ਦਿਨਾਂ ਵਿਚ ਪਾਰਟੀ ਕਾਡਰ ਨਾਲ ਬੈਠਕਾਂ ਕਰਾਂਗੇ, ਬਠਿੰਡਾ ਵਿਚ 2 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰ ਦਾ ਇਕੱਠ ਕਰਾਂਗੇ । ਪੰਜਾਬ ਦੇ ਭਖਦੇ ਮਸਲਿਆਂ ਉੱਤੇ ਚਰਚਾ ਕਰਨੀ ਹੈ।
ਜਿਹੜੇ ਵਿਧਾਇਕ ਖਹਿਰਾ ਦਾ ਪ੍ਰੈਸ ਕਾਨਫਰੰਸ ਵਿਚ ਪਹੁੰਚੇ
- ਕੰਵਰ ਸੰਧੂ, ਵਿਧਾਇਕ ਖਰੜ
- ਨਾਜਰ ਸਿੰਘ , ਵਿਧਾਇਕ ਮਾਨਸਾ
- ਬਲਦੇਵ ਸਿੰਘ, ਵਿਧਾਇਕ ਜੈਤੋਂ
- ਪਿਰਮਲ ਸਿੰਘ ਖਾਲਸਾ, ਵਿਧਾਇਕ ਭਦੌੜ
- ਜਗਦੇਵ ਸਿੰਘ ਕਮਾਲੂ , ਹਲਕਾ ਮੌੜ
- ਜਗਤਾਰ ਸਿੰਘ, ਵਿਧਾਇਕ
- ਰਾਜਿੰਦਰ ਕੌਰ ਰੂਬੀ, ਹਲਕਾ ਬਠਿੰਡਾ ਦੇਹਾਤੀ
- ਜੈ ਸਿੰਘ ਰੌੜੀ, ਵਿਧਾਇਕ ਗੜਸ਼ੰਕਰ












