'ਸਨੈਪਚੈਟ ਕੁਈਨ' ਪ੍ਰੇਮੀ ਦੇ ਕਤਲ ਦੀ ਦੋਸ਼ੀ ਕਰਾਰ

ਫ਼ਾਤਿਮਾ ਖ਼ਾਨ, ਲੰਡਨ

ਤਸਵੀਰ ਸਰੋਤ, CENTRAL NEWS

ਤਸਵੀਰ ਕੈਪਸ਼ਨ, ਫ਼ਾਤਿਮਾ ਨੇ ਖ਼ਾਲਿਦ ਦੇ ਕਤਲ ਦਾ ਇਹ ਵੀਡੀਓ ਸਨੈਪਚੇਟ 'ਤੇ ਪੋਸਟ ਕੀਤਾ ਸੀ

'ਸਨੈਪਚੈਟ ਕਵੀਨ' ਕਹੀ ਜਾ ਰਹੀ 21 ਸਾਲਾ ਫ਼ਾਤਿਮਾ ਖ਼ਾਨ ਨੂੰ ਗੁਪਤ ਰੂਪ ਨਾਲ ਆਪਣੇ ਪ੍ਰੇਮੀ ਦੇ ਕਤਲ ਦੀ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ।

ਹਾਲਾਂਕਿ ਫ਼ਾਤਿਮਾ ਨੇ ਕਿਹਾ ਕਿ ਉਹ ਪ੍ਰੇਮੀ ਖ਼ਾਲਿਦ ਸਫ਼ੀ ਦੇ ਕਤਲ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਲ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਰਨ ਵੇਲੇ ਖ਼ਾਲਿਦ ਸਫ਼ੀ ਦਾ ਵੀਡੀਓ ਬਣਾਉਣ ਲਈ ਉਹ ਬੇਹੱਦ 'ਸ਼ਰਮਿੰਦਾ' ਹੈ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਦਲੀਲ ਸੁਣਨ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਹੱਤਿਆਰੇ ਦੇ ਬਰਾਬਰ ਦਾ ਦੋਸ਼ੀ ਮੰਨਿਆ ਹੈ।

ਕੀ ਹੋਇਆ ਸੀ ਕਤਲ ਵਾਲੇ ਦਿਨ?

ਇਹ ਮਾਮਲਾ 1 ਦਿਸੰਬਰ 2016 ਦਾ ਹੈ। ਲੰਡਨ ਦੇ ਨੌਰਥ ਐਕਟਨ ਇਲਾਕੇ ਵਿੱਚ ਫ਼ਾਤਿਮਾ ਦੇ ਪ੍ਰੇਮੀ ਖ਼ਾਲਿਦ ਸਫ਼ੀ 'ਤੇ ਉਨ੍ਹਾਂ ਦੇ ਇੱਕ ਦੀਵਾਨੇ ਰਜ਼ਾ ਖ਼ਾਨ ਨੇ ਚਾਕੂ ਤੋਂ ਹਮਲਾ ਕੀਤਾ ਸੀ।

ਰਜ਼ਾ ਨੇ ਖ਼ਾਲਿਦ ਦੀ ਛਾਤੀ 'ਤੇ ਕਈ ਵਾਰ ਕੀਤੇ ਅਤੇ ਇੱਕ ਵਾਰ ਉਨ੍ਹਾਂ ਦਾ ਚਾਕੂ ਖ਼ਾਲਿਦ ਦੀ ਛਾਤੀ ਤੋਂ ਪਾਰ ਹੋ ਗਿਆ।

ਫ਼ਾਤਿਮਾ ਖ਼ਾਨ, ਲੰਡਨ

ਤਸਵੀਰ ਸਰੋਤ, MET POLICE

ਤਸਵੀਰ ਕੈਪਸ਼ਨ, ਫ਼ਾਤਿਮਾ ਖ਼ਾਨ ਨੂੰ ਗੁਪਤ ਰੂਪ ਨਾਲ ਆਪਣੇ ਪ੍ਰੇਮੀ ਦੇ ਕਤਲ ਦੀ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ

ਖ਼ੂਨ ਨਾਲ ਲਥਪਥ ਖ਼ਾਲਿਦ ਜਿਸ ਵੇਲੇ ਦਮ ਤੋੜ ਰਹੇ ਸੀ, ਉਸ ਵੇਲੇ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਫ਼ਾਤਿਮਾ ਨੇ ਜੇਬ ਵਿੱਚੋਂ ਮੋਬਾਈਲ ਕੱਢਿਆ ਅਤੇ ਉਨ੍ਹਾਂ ਦਾ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਨੇ ਇਹ ਵੀਡੀਓ ਇੱਕ ਸੰਦੇਸ਼ ਦੇ ਨਾਲ ਸੋਸ਼ਲ ਮੀਡੀਆ ਸਾਈਟ ਸਨੈਪਚੈਟ 'ਤੇ ਪੋਸਟ ਕੀਤਾ।

ਚਸ਼ਮਦੀਦਾ ਦਾ ਕਹਿਣਾ ਹੈ ਕਿ ਉਹ ਖ਼ਾਲਿਦ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਨੇ ਫ਼ਾਤਿਮਾ ਤੋਂ ਪੁੱਛਿਆ ਵੀ ਸੀ ਕਿ ਤੁਹਾਡਾ ਇਰਾਦਾ ਕੀ ਹੈ? ਕੀ ਤੁਸੀਂ ਇਸ ਮਰਦੇ ਹੋਏ ਸ਼ਖ਼ਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਹੋ?

ਸੋਸ਼ਲ ਸਾਈਟ 'ਤੇ ਮੌਤ ਦੀ ਵੀਡੀਓ

ਕੁਝ ਘੰਟਿਆਂ ਬਾਅਦ ਫ਼ਾਤਿਮਾ ਨੇ ਖ਼ਾਲਿਦ ਦਾ ਇਹ ਵੀਡੀਓ ਸਨੈਪਚੇਟ 'ਤੇ ਪੋਸਟ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਲਿਖਿਆ, "ਇਹ ਅੰਜਾਮ ਹੁੰਦਾ ਹੈ ਜਦੋਂ ਲੋਕ ਮੇਰੇ ਨਾਲ ਪੰਗਾ ਲੈਂਦੇ ਹਨ।"

ਕੋਰਟ ਵਿੱਚ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਇਲਾਵਾ, ਉਨ੍ਹਾਂ ਦੀ 'ਪੰਗਾ' ਲੈਣ ਵਾਲੀ ਗੱਲ ਵੀ ਅਪਮਾਨਜਨਕ ਮੰਨਿਆ ਗਿਆ।

ਪੁਲਿਸ ਨੇ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਪਤਾ ਲੱਗੀਆਂ।

ਖ਼ਾਲਿਦ ਸਫ਼ੀ

ਤਸਵੀਰ ਸਰੋਤ, MET POLICE

ਤਸਵੀਰ ਕੈਪਸ਼ਨ, ਖ਼ਾਲਿਦ ਸਫ਼ੀ ਦਾ ਦਿਸੰਬਰ 2016 ਵਿੱਚ ਕਤਲ ਹੋਇਆ ਸੀ

ਪੁਲਿਸ ਨੇ ਇੱਕ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਕਿ 18 ਸਾਲਾ ਖ਼ਾਲਿਦ ਜਿਸ ਸਮੇਂ ਖ਼ੂਨ ਨਾਲ ਲਥਪਥ ਪਏ ਸਨ, ਫ਼ਾਤਿਮਾ ਉਸ ਵੇਲੇ ਇੱਕ ਫ਼ੋਨ ਵਿੱਚ ਵੀਡੀਓ ਬਣਾ ਰਹੀ ਸੀ ਅਤੇ ਦੂਜੇ ਫ਼ੋਨ 'ਤੇ ਗੱਲਬਾਤ ਕਰ ਰਹੀ ਸੀ।

ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਸ ਸਮੇਂ ਉਹ ਰਜ਼ਾ ਖ਼ਾਨ ਨਾਲ ਹੀ ਗੱਲਬਾਤ ਕਰ ਰਹੀ ਸੀ ਜੋ ਖ਼ਾਲਿਦ ਨੂੰ ਮਾਰਨ ਤੋਂ ਬਾਅਦ ਫਰਾਰ ਹੋ ਗਏ ਸਨ।

ਦੋਸਤ ਨੇ ਪੇਸ਼ ਕੀਤਾ ਸਬੂਤ

ਇਸ ਘਟਨਾ ਨਾਲ ਜੁੜੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓ ਸਨੈਪਚੈਟ ਤੋਂ 24 ਘੰਟੇ ਬਾਅਦ ਹੀ ਹਟਾ ਦਿੱਤੀ ਗਈ ਸਨ।

ਉਨ੍ਹਾਂ ਘੰਟਿਆਂ ਵਿੱਚ ਫ਼ਾਤਿਮਾ ਦੇ ਹੀ ਇੱਕ ਦੋਸਤ ਨੇ ਸਾਰੇ ਸਨੈਪਚੈਟ ਸੰਦੇਸ਼ਾਂ ਦੀ ਇੱਕ ਕਾਪੀ ਬਣਾ ਲਈ। ਬਾਅਦ ਵਿੱਚ ਇਨ੍ਹਾਂ ਨੂੰ ਸਬੂਤ ਦੇ ਤੌਰ 'ਤੇ ਕੋਰਟ ਵਿੱਚ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ:

ਫ਼ਾਤਿਮਾ ਦੀ ਵਕੀਲ ਨੇ ਕੋਰਟ ਵਿੱਚ ਇਹ ਦਲੀਲ ਦਿੱਤੀ ਸੀ ਕਿ ਫ਼ਾਤਿਮਾ ਨੂੰ ਆਪਣੀ ਜ਼ਿੰਦਗੀ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਦੀ 'ਲਤ' ਸੀ।

ਕੁਝ ਲੋਕਾਂ ਨੇ ਦੱਸਿਆ ਕਿ ਉਹ ਸਨੈਪਚੈਟ 'ਤੇ ਕਾਫ਼ੀ ਮਸ਼ਹੂਰ ਸੀ ਅਤੇ ਖ਼ੁਦ ਨੂੰ 'ਸਨੈਪਚੈਟ ਕਵੀਨ' ਕਹਿੰਦੀ ਸੀ।

ਕੋਰਟ ਵਿੱਚ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਕੁਝ ਜਾਣਕਾਰਾਂ ਨੇ ਵੀ ਆਪਣੀ ਰਾਏ ਪੇਸ਼ ਕੀਤੀ।

ਫ਼ਾਤਿਮਾ ਦਾ ਬਚਾਅ ਕਰ ਰਹੇ ਵਕੀਲ ਕਰੀਮ ਫ਼ੌਦ ਨੇ ਕਿਹਾ, "ਫ਼ਾਤਿਮਾ ਉਨ੍ਹਾਂ ਨੌਜਵਾਨਾਂ ਵਿੱਚੋਂ ਹੈ ਜਿਨ੍ਹਾਂ ਲਈ ਸੋਸ਼ਲ ਮੀਡੀਆ ਹੀ ਉਨ੍ਹਾਂ ਦੀ ਜ਼ਿੰਦਗੀ ਹੈ ਅਤੇ ਉਹ ਉਨ੍ਹਾਂ ਦੇ ਹਿਸਾਬ ਨਾਲ ਖ਼ੁਦ ਨੂੰ ਬਦਲ ਰਹੇ ਹਨ। ਇਹ ਹਾਲਤ ਚੰਗੀ ਨਹੀਂ ਹੈ।"

ਰਜ਼ਾ ਖ਼ਾਨ ਕੌਣ ਸੀ?

ਖ਼ਾਲਿਦ ਕਈ ਸਾਲਾਂ ਤੋਂ ਫ਼ਾਤਿਮਾ ਦਾ ਬੁਆਏਫਰੈਂਡ ਸੀ। ਹਾਲਾਂਕਿ ਦੋਵਾਂ ਵਿਚਾਲੇ ਰਿਸ਼ਤਾ ਕਮਜ਼ੋਰ ਹੀ ਸੀ।

ਰਜ਼ਾ ਖ਼ਾਨ

ਤਸਵੀਰ ਸਰੋਤ, MET POLICE

ਤਸਵੀਰ ਕੈਪਸ਼ਨ, ਰਜ਼ਾ ਖ਼ਾਨ ਅਜੇ ਵੀ ਪੁਲਿਸ ਦੀ ਗਿਰਫ਼ ਤੋਂ ਬਾਹਰ ਹੈ

ਖ਼ਾਲਿਦ ਤੋਂ ਪਹਿਲਾਂ ਫ਼ਾਤਿਮਾ ਦਾ ਇੱਕ ਹੋਰ ਬੁਆਏਫਰੈਂਡ ਸੀ। 19 ਸਾਲਾ ਰਜ਼ਾ ਖ਼ਾਨ ਦਾ ਪ੍ਰੇਮ ਸਬੰਧ ਵੀ ਫ਼ਾਤਿਮਾ ਦੇ ਨਾਲ ਸੀ। ਉਹ ਉਨ੍ਹਾਂ ਨੂੰ ਸਨੈਪਚੈਟ 'ਤੇ ਫੌਲੋ ਕਰਦੇ ਸਨ।

ਉਹ ਉਨ੍ਹਾਂ ਸਾਰੇ ਸੰਦੇਸ਼ਾਂ ਨੂੰ ਦੇਖਦੇ ਸਨ ਜਿਹੜੇ ਫ਼ਾਤਿਮਾ ਸਨੈਪਚੈਟ 'ਤੇ ਪੋਸਟ ਕਰਦੀ ਸੀ।

ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਖ਼ਾਲਿਦ ਅਤੇ ਰਜ਼ਾ ਵਿਚਾਲੇ ਫ਼ਾਤਿਮਾ ਨੂੰ ਲੈ ਕੇ ਇੱਕ ਵਾਰ ਪਹਿਲਾਂ ਲੜਾਈ ਹੋ ਚੁੱਕੀ ਸੀ।

ਇਸ ਝਗੜੇ ਤੋਂ ਬਾਅਦ ਫ਼ਾਤਿਮਾ ਨੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਖ਼ਾਲਿਦ ਪਿੱਛੇ ਪੈਣ ਵਾਲਾ ਮੁੰਡਾ ਹੈ। ਕੋਰਟ ਵਿੱਚ ਸੁਣਵਾਈ ਦੌਰਾਨ ਕਈ ਹੋਰ ਚੀਜ਼ਾਂ ਵੀ ਸਾਹਮਣੇ ਆਈਆਂ ਜਿਸ ਨਾਲ ਪਤਾ ਲੱਗਿਆ ਕਿ ਹੌਲੀ-ਹੌਲੀ 'ਪਾਣੀ ਸਿਰ ਤੋਂ ਉੱਪਰ' ਜਾ ਰਿਹਾ ਸੀ।

ਰਜ਼ਾ ਅੱਜ ਵੀ ਫਰਾਰ

ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਵੀ ਪਤਾ ਲੱਗਿਆ ਕਿ ਰਜ਼ਾ ਖ਼ਾਨ ਖ਼ਾਲਿਦ ਦਾ ਕਤਲ ਕਰਨ ਵਾਲਾ ਹੈ ਇਹ ਗੱਲ ਫਾਤਿਮਾ ਨੂੰ ਪਹਿਲਾਂ ਹੀ ਪਤਾ ਸੀ। ਉਹ ਇਸ ਲਈ ਸਹਿਮਤੀ ਵੀ ਜਤਾ ਚੁੱਕੀ ਸੀ।

ਫ਼ਾਤਿਮਾ ਨੇ ਰਜ਼ਾ ਨੂੰ ਦੱਸਿਆ ਸੀ ਕਿ ਖ਼ਾਲਿਦ ਉਨ੍ਹਾਂ ਨੂੰ ਕਿੱਥੇ ਮਿਲੇਗਾ ਅਤੇ ਕਿਸੇ ਸਮੇਂ ਹਮਲਾ ਕਰਨਾ ਠੀਕ ਹੋਵੇਗਾ।

ਇਹ ਵੀ ਪੜ੍ਹੋ:

ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਜਦੋਂ ਖ਼ਾਲਿਦ ਨੂੰ ਰਜ਼ਾ ਖ਼ਾਨ ਹੱਥ ਵਿੱਚ ਚਾਕੂ ਲੈ ਕੇ ਆਉਂਦਾ ਵਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੇ ਪੇਚਕਸ ਹੱਥ ਵਿੱਚ ਫੜ ਲਿਆ। ਦੋਵਾਂ ਵਿਚਾਲੇ ਕਰੀਬ 15 ਸੈਕਿੰਡ ਤੱਕ ਹੱਥੋਪਾਈ ਹੋਈ।

ਖ਼ਾਲਿਦ ਦੇ ਡਿੱਗਣ ਤੋਂ ਬਾਅਦ ਰਜ਼ਾ ਖ਼ਾਨ ਉੱਥੋਂ ਫਰਾਰ ਹੋ ਗਿਆ। ਉਹ ਅਜੇ ਵੀ ਫਰਾਰ ਹੈ। ਉਨ੍ਹਾਂ ਦੇ ਟਿਕਾਣੇ ਬਾਰੇ ਪੁਲਿਸ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)