20 ਡਾਲਰ ਦੇ ਆਈਸ ਕ੍ਰੀਮ ਮੇਕਰ ਕਿਵੇਂ ਕਮਾਏ ਅਰਬਾਂ

ਤਸਵੀਰ ਸਰੋਤ, HALO TOP
ਬੀਬੀਸੀ ਦੇ ਹਫਤਾਵਾਰੀ ਪ੍ਰੋਗਰਾਮ "ਦਿ ਬਾਸ" ਵਿੱਚ ਦੁਨੀਆਂ ਭਰ ਤੋਂ ਵਿਲੱਖਣ ਵਪਾਰੀਆਂ ਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਹਫ਼ਤੇ ਦੀ ਕੜੀ ਵੀ ਅਸੀਂ "ਹਾਲੋ ਟੌਪ" ਆਈਸ ਕ੍ਰੀਮ ਦੇ ਮੋਢੀ ਜਸਟਿਨ ਵੁਲਵਰਟਨ ਨਾਲ ਗੱਲਬਾਤ ਕੀਤੀ।
ਕੁਝ ਸਾਲ ਪਹਿਲਾਂ ਹੀ ਉਹ ਆਪਣੀ ਘੱਟ ਕੈਲੋਰੀਆਂ ਵਾਲੀ ਆਈਸ ਕ੍ਰੀਮ ਸੁਪਰ ਮਾਰਕੀਟਾਂ ਵਿੱਚ ਰਖਵਾਉਣ ਲਈ ਸੰਘਰਸ਼ ਕਰ ਰਹੇ ਸਨ।
ਸੁਪਰ ਮਾਰਕੀਟਾਂ ਵਾਲੇ ਲਗਾਤਾਰ ਇਹ ਧਮਕੀਆਂ ਦੇ ਰਹੇ ਸਨ ਕਿ ਉਨ੍ਹਾਂ ਦੀ ਇਸ ਘੱਟ ਫੈਟ, ਘੱਟ ਸ਼ੂਗਰ ਵਾਲੀ ਆਈਸ ਕ੍ਰੀਮ "ਹਾਲੋ ਟੌਪ" ਨੂੰ ਰੱਖਣਾ ਬੰਦ ਕਰ ਦੇਣਗੇ।
ਇਹ ਵੀ ਪੜ੍ਹੋ :
38 ਸਾਲਾ ਜਸਟਿਨ ਨੇ ਇਹ ਆਈਸ ਕ੍ਰੀਮ ਦਾ ਵਪਾਰ ਸਾਲ 2012 ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਨੂੰ ਆਪਣੇ ਇਸ ਕੰਮ ਵਿੱਚੋਂ ਕੋਈ ਲਾਭ ਨਹੀਂ ਸੀ ਹੋ ਰਿਹਾ।
ਜਸਟਿਨ ਨੇ ਆਪਣੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਇੱਕਦਮ ਬਦਲ ਜਾਵੇਗੀ। ਕੰਮ ਸ਼ੁਰੂ ਕਰਨ ਦੇ ਛੇ ਸਾਲਾਂ ਦੇ ਅੰਦਰ ਹੀ ਉਨ੍ਹਾਂ ਦੀ "ਹਾਲੋ ਟੌਪ ਅਮਰੀਕਾ ਦੀ ਸਭ ਤੋਂ ਵੱਧ ਵਿਕਣ ਵਾਲੀ ਆਈਸ ਕ੍ਰੀਮ ਹੈ।
ਵਿਕਰੀ ਤੋਂ ਹੋਣ ਵਾਲੇ ਮੁਨਾਫੇ ਨਾਲ ਅਮਰੀਕਾ ਦੇ ਲਾਸ ਏਂਜਲਜ਼ ਦਾ ਇਹ ਸਟਾਰਟ ਅੱਪ ਨਿਰੰਤਰ ਆਪਣੀ ਵਿਕਰੀ ਵਧਾਉਣ ਲਈ ਸੋਸ਼ਲ ਮੀਡੀਆ ਰਾਹੀਂ ਆੁਪਣੀ ਮਾਰਕਿਟਿੰਗ ਕਰਨ ਦੇ ਯਤਨ ਕਰ ਰਿਹਾ ਸੀ

ਤਸਵੀਰ ਸਰੋਤ, HALO TOP
ਸਾਲ 2016 ਵਿੱਚ ਇੱਕ ਪੱਤਰਕਾਰ ਨੇ ਜੀਕਿਊ ਮੈਗਜ਼ੀਨ ਲਈ ਇੱਕ ਲੇਖ ਲਿਖਿਆ ਕਿ ਕਿਵੇਂ ਉਨ੍ਹਾਂ ਨੇ ਲਗਾਤਾਰ ਦਸ ਦਿਨ "ਹਾਲੋ ਟੌਪ" ਆਈਸ ਕ੍ਰੀਮ ਖਾਧੀ।
ਇਹ ਲੇਖ ਵਾਇਰਲ ਹੋ ਗਿਆ ਅਤੇ ਨਾਲ ਹੀ "ਹਾਲੋ ਟੌਪ ਆਈਸ ਕ੍ਰੀਮ ਦੀ ਵਿਕਰੀ ਵਿੱਚ ਵੀ ਚਮਤਕਾਰੀ ਵਾਧਾ ਹੋਇਆ।
ਸਾਲ 2016 ਵਿੱਚ "ਹਾਲੋ ਟੌਪ" ਨੇ 28 ਲੱਖ 80 ਹਜ਼ਾਰ ਆਈਸ ਕ੍ਰੀਮ ਟੱਬ ਵੇਚ ਕੇ 1 ਕਰੋੜ 32 ਲੱਖ 40 ਹਜ਼ਾਰ ਡਾਲਰ ਦੀ ਕਮਾਈ ਕੀਤੀ। ਇਹ ਕਮਾਈ ਅਮਰੀਕਾ ਵਿੱਚ ਵੱਡੀਆਂ ਕੰਪਨੀਆਂ ਨੈਸਲੇ ਅਤੇ ਯੂਨੀਲੀਵਰ ਦੇ ਆਈਸ ਕ੍ਰੀਮ ਬ੍ਰਾਂਡਾਂ ਨਾਲੋਂ ਵਧੇਰੇ ਸੀ।
ਇੱਕ ਅਜਿਹੇ ਸਟਾਰਟ ਅੱਪ ਲਈ ਜਿਸ ਵਿੱਚ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਤੋਂ ਇਲਾਵਾ ਹੋਰ ਕੋਈ ਬਾਹਰੀ ਪੂੰਜੀਕਾਰ ਨਾ ਹੋਵੇ ਉਸ ਲਈ ਇਹ ਕੋਈ ਛੋਟੀ ਸਫ਼ਲਤਾ ਨਹੀਂ ਸੀ। ਜਦ ਕਿ ਦੂਸਰੇ ਲੋਕ ਇਸ ਗੱਲ ਦੀ ਬਹਿਸ ਕਰ ਰਹੇ ਸਨ ਕਿ "ਹਾਲੋ ਟੌਪ" ਨੂੰ ਆਈਸ ਕ੍ਰੀਮ ਕਿਹਾ ਵੀ ਜਾਣਾ ਚਾਹੀਦਾ ਹੈ ਜਾਂ ਨਹੀਂ।
"ਹਾਲੋ ਟੌਪ" ਸ਼ੁਰੂ ਕਰਨ ਤੋਂ ਪਹਿਲਾਂ ਜਸਟਿਨ ਲੌਸ ਏਂਜਲਜ਼ ਵਿੱਚ ਇੱਕ ਕਾਰਪੋਰਟੇ ਵਕੀਲ ਵਜੋਂ ਕੰਮ ਕਰ ਰਹੇ ਸਨ। ਉਹ ਆਪਣੀ ਇਸ ਨੌਕਰੀ ਤੋਂ ਟੁੱਟ ਚੁੱਕੇ ਸਨ।

ਤਸਵੀਰ ਸਰੋਤ, BEN & JERRY'S
ਜਸਟਿਨ ਨੂੰ ਆਪਣੀ ਬਲੱਡ ਸ਼ੂਗਰ ਕਰਕੇ ਆਪਣੀ ਖੁਰਾਕ ਵਿੱਚ ਕਾਫੀ ਸੰਜਮ ਵਰਤਣਾ ਪੈ ਰਿਹਾ ਸੀ। ਇਸੇ ਕਰਕੇ ਉਨ੍ਹਾਂ ਆਈਸ ਕ੍ਰੀਮ ਬਣਾਉਣ ਦਾ ਵਿਚਾਰ ਆਇਆ।
ਉਹ ਮਿੱਠੀਆਂ ਚੀਜ਼ਾਂ ਖਾਣ ਦੀ ਥਾਂ ਗਰੀਕ ਯੋਗਰਟ, ਫਲ ਅਤੇ ਇੱਕ ਮਿੱਠੇ ਲਈ ਸਟੀਵੀਆ ਪਾ ਕੇ ਖਾਂਦੇ ਸਨ।
ਇੱਕ ਦਿਨ ਉਹ ਵੀਹ ਡਾਲਰ ਦਾ ਆਈਸ ਕ੍ਰੀਮ ਮੇਕਰ ਲਿਆਏ। ਉਨ੍ਹਾਂ ਨੇ ਇਸ ਵਿੱਚ ਹੀ ਆਪਣਾ ਮਿਸ਼ਰਨ ਪਾ ਦਿੱਤਾ। "ਜੋ ਚੀਜ਼ ਬਣੀ ਉਹ ਸਵਾਦੀ ਸੀ। ਜੇ ਇਹ ਮੈਨੂੰ ਪਸੰਦ ਹੈ ਤਾਂ ਕਿਸੇ ਹੋਰ ਲੋਕਾਂ ਨੂੰ ਕਿਉਂ ਨਹੀਂ ਆਵੇਗਾ?"
ਇਹ ਵੀ ਪੜ੍ਹੋ :
ਇਸ ਤੋਂ ਬਾਅਦ ਜਸਟਿਨ ਨੇ ਮਿਸ਼ਰਨ ਦੀ ਸਮੱਗਰੀ ਵਿੱਚ ਫੇਰ-ਬਦਲ ਕਰਨਾ ਸ਼ੁਰੂ ਕੀਤਾ ਤਾਂ ਕਿ ਇਹ ਬਣ ਰਹੀ ਵਸਤੂ ਜਮਾਉਣ ਮਗਰੋਂ ਆਈਸ ਕ੍ਰੀਮ ਵਾਂਗ ਲੱਗੇ। ਇਸ ਦੇ ਨਾਲ ਹੀ ਤਾਂ ਕਿ ਵੇਚਣ ਲਈ ਵੱਡੇ ਪੱਧਰ 'ਤੇ ਤਿਆਰ ਕੀਤੀ ਜਾ ਸਕੇ।
"ਇਮਾਨਦਾਰੀ ਨਾਲ ਇਸ ਵਿੱਚ ਸ਼ੁਰੂ ਦੀ ਪੂਰਨ ਨਾਕਾਮੀ ਵਾਲਾ ਇੱਕ ਪੂਰਾ ਸਾਲ ਲੱਗਿਆ।"
ਆਪਣੇ ਦੋਸਤ ਡੋਗ ਬੂਟਨ ( ਜੋ ਕਿ ਆਪ ਵੀ ਇੱਕ ਸਾਬਕਾ ਵਕੀਲ ਸੀ) ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ। ਇਸ ਕੰਮ ਲਈ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਕਰਜ਼ ਤੋਂ ਇਲਾਵਾ ਕ੍ਰੈਡਿਟ ਕਾਰਡ ਤੋਂ ਕਰਜ਼ਾ ਲੈ ਕੇ ਵੀ ਪੈਸਾ ਜੁਟਾਇਆ।
ਜਸਟਿਨ ਨੇ ਦੱਸਿਆ ਕਿ ਹਿੱਸੇਦਾਰ ਨਾ ਹੋਣ ਕਰਕੇ ਉਨ੍ਹਾਂ ਅਤੇ ਬੂਟਨ ਨੂੰ ਆਜ਼ਾਦੀ ਮਿਲੀ। ਉਨ੍ਹਾਂ ਦੱਸਿਆ, "ਸਾਨੂੰ ਕੋਈ ਬੰਦਾ ਸੂਟ ਪਾ ਕੇ ਦੱਸਣ ਵਾਲਾ ਨਹੀਂ ਸੀ ਕਿ ਅਸੀਂ ਕੀ ਕਰੀਏ।"

ਤਸਵੀਰ ਸਰੋਤ, OPPO
ਸ਼ੁਰੂਆਤੀ ਦਿਨਾਂ ਵਿੱਚ ਆਪਣੇ ਬ੍ਰਾਂਡ ਦੀ ਸੋਸ਼ਲ ਮੀਡੀਆ ਉੱਪਰ ਮਸ਼ਹੂਰੀ ਲਈ ਜਸਟਿਨ ਨੂੰ ਇੱਕ ਨਵਾਂ ਤਰੀਕਾ ਸੁੱਝਿਆ। ਉਨ੍ਹਾਂ ਨੇ ਇੱਕ ਸਥਾਨਕ ਕਾਲਜ ਵਿਦਿਆਰਥੀ ਨੂੰ ਰੱਖਿਆ। ਉਸ ਨੂੰ ਸਿਹਤ ਅਤੇ ਤੰਦਰੁਸਤੀ ਬਾਰੇ ਪੋਸਟਿੰਗ ਕਰਨ ਵਾਲੇ ਜਿਨ੍ਹਾਂ ਦੇ ਯੂਟਿਊਬ ਅਤੇ ਇੰਸਾਟਾਗ੍ਰਾਮ ਉੱਪਰ ਵੱਡੀ ਗਿਣਤੀ ਵਿੱਚ ਫਾਲੋਅਰ ਹੋਣ ਨੂੰ "ਹਾਲੋ ਟੌਪ" ਦੇ ਕੂਪਨ ਭੇਜਣ ਲਈ ਕਿਹਾ ਗਿਆ ।
ਜਸਟਿਨ ਨੇ ਦੱਸਿਆ,"ਇਹ ਮਾਰਕਿਟਿੰਗ ਦੀ ਇੱਕ ਵੱਡੀ ਰਣਨੀਤੀ ਸੀ।" "ਅਸੀਂ ਸੋਚਿਆ ਜੇ ਉਹ ਖਰੀਦ ਸਕਣ ਤਾਂ ਮਾਸ਼ਾ ਅੱਲ੍ਹਾ ਪਰ ਜੇ ਨਾ ਵੀ ਖਰੀਦ ਸਕਣ ਤਾਂ ਵੀ ਅਸੀਂ ਉਨ੍ਹਾਂ ਦੀ ਰਡਾਰ ਤੇ ਤਾਂ ਰਹਾਂਗੇ ਹੀ।"
ਐਲਕਸ ਬੈਕਿਟ ਜੋ ਕਿ ਰਿਸਰਚ ਗਰੁੱਪ ਮਿੰਟੈਲ ਦੇ ਐਸੋਸੀਏਟ ਨਿਰਦੇਸ਼ਕ ਹਨ, ਨੇ ਕਿਹਾ ਕਿ ਜਸਟਿਨ ਹੋਰਾਂ ਵੱਲੋਂ ਆਪਣੀ ਮਸ਼ਹੂਰੀ ਲਈ ਸੋਸ਼ਲ਼ ਮੀਡੀਆ ਦੀ ਲਗਾਤਾਰ ਵਰਤੋਂ ਉਨ੍ਹਾਂ ਦੀ ਸਫ਼ਲਤਾ ਦਾ ਇੱਕ ਪ੍ਰਮੁੱਖ ਕਾਰਨ ਹੈ।
ਉਨ੍ਹਾਂ ਦੀ ਸਫ਼ਲਤਾ ਵਿੱਚ ਜੀਕਿਊ ਵਿੱਚ ਛਪੇ ਲੇਖ ਹੋਰ ਯੋਗਦਾਨ ਪਾਇਆ ।
"ਉਹ ("ਹਾਲੋ ਟੌਪ") ਅਜਿਹੀ ਖੁਰਾਕ ਹੈ ਜਿਸ ਦੀ ਅਸੀਂ ਸਿਫਾਰਸ਼ ਨਹੀਂ ਕਰਦੇ ਪਰ ਇਹ ਵਧੀਆ ਲੇਖ ਸੀ" ਜਸਟਿਨ ਨੇ ਦੱਸਿਆ । "ਇਸ ਕਰਕੇ ਬ੍ਰਾਂਡ ਚੜ੍ਹ ਗਿਆ।"
ਇਹ ਵੀ ਪੜ੍ਹੋ :












