ਮੂਡ ਬਣਾਉਣ ਵਿੱਚ ਸ਼ਰਾਬ ਹੀ ਨਹੀਂ ਮਹੌਲ ਵੀ ਕੰਮ ਕਰਦਾ ਹੈ

ਤਸਵੀਰ ਸਰੋਤ, Getty Images
ਇੱਕ ਖੋਜ ਮੁਤਾਬਕ ਵੱਖੋ-ਵੱਖ ਕਿਸਮ ਦੀ ਸ਼ਰਾਬ ਸਾਡੇ ਮੂਡ ਤੇ ਵੱਖ-ਵੱਖ ਅਸਰ ਕਰਦੀ ਹੈ।
ਖੋਜਕਾਰਾਂ ਮੁਤਾਬਕ ਇਹ ਤੁਹਾਨੂੰ ਗੁਸੈਲ, ਸੈਕਸੀ ਅਤੇ ਭਾਵੁਕ ਬਣਾ ਦਿੰਦੀ ਹੈ।
ਇਹ ਅਧਿਐਨ 21 ਮੁਲਕਾਂ ਦੇ 18-34 ਸਾਲਾਂ ਦੇ 30,000 ਲੋਕਾਂ 'ਤੇ ਕੀਤਾ ਗਿਆ, ਜਿਸਦੇ ਨਤੀਜੇ ਬੀਐੱਮਜੇ ਓਪਨ ਨਾਮ ਦੀ ਮੈਗ਼ਜ਼ੀਨ ਵਿੱਚ ਪ੍ਰਕਾਸ਼ਿਤ ਹੋਏ ਹਨ।
ਸਾਰੇ ਅਧਿਐਨ ਵਿੱਚ ਸ਼ਾਮਲ ਲੋਕਾਂ ਨੂੰ ਬੀਅਰ, ਵਾਈਨ ਤੇ ਸਪਿਰਟ ਪਿਆਈ ਗਈ ਤੇ ਸਭ ਨੇ ਕਿਹਾ ਕਿ ਹਰੇਕ ਸ਼ਰਾਬ ਦਾ ਉਨ੍ਹਾਂ ਦੇ ਮਿਜਾਜ਼ ਤੇ ਵੱਖੋ-ਵੱਖਰੇ ਪ੍ਰਭਾਵ ਸਨ।
ਹਾਲਾਂਕਿ ਥੋੜੀ ਮਾਤਰਾ ਵਿੱਚ ਸ਼ਰਾਬ ਪੀਣਾ ਆਨੰਦਮਈ ਹੋ ਸਕਦਾ ਹੈ।
ਪਰ ਖੋਜਕਾਰਾਂ ਨੂੰ ਆਸ ਹੈ ਕਿ ਇਸ ਅਧਿਐਨ ਦੇ ਨਤੀਜੇ ਸ਼ਰਾਬ ਦੀ ਨਿਰਭਰਤਾ ਦੇ ਖਤਰਿਆਂ ਬਾਰੇ ਜਾਗਰੂਕਤਾ ਲਿਆਉਣ ਵਿੱਚ ਸਹਾਈ ਹੋਣਗੇ।
ਸਮਾਂ ਪਾ ਕੇ ਲੋਕਾਂ ਉੱਪਰ ਸ਼ਰਾਬ ਦਾ ਅਸਰ ਘੱਟ ਜਾਂਦਾ ਹੈ। ਇਸ ਲਈ ਪਹਿਲਾਂ ਵਾਲੇ ਹੁਲਾਰੇ ਲੈਣ ਲਈ ਉਹ ਸ਼ਰਾਬ ਦੀ ਮਾਤਰਾ ਵਧਾ ਦਿੰਦੇ ਹਨ।
ਪਬਲਿਕ ਹੈਲਥ ਵੇਲਸ ਐੱਨਐੱਚਐੱਸ ਟਰੱਸਟ ਨਾਲ ਜੁੜੇ ਖੋਜਕਾਰ ਪ੍ਰੋਫੈਸਰ ਮਾਰਕ ਬੈਲਿਸ ਮੁਤਾਬਕ ਇਸ ਨਾਲ ਲੋਕਾਂ ਵਿਚ ਨਾਪੱਖੀ ਸੋਚ ਵਧਣ ਦਾ ਖ਼ਤਰਾ ਵੀ ਰਹਿੰਦਾ ਹੈ।
ਕੀ ਸਾਹਮਣੇ ਆਇਆ
- ਲਾਲ ਵਾਈਨ ਨਾਲ ਲੋਕ ਚਿੱਟੀ ਵਾਈਨ ਦੇ ਮੁਕਾਬਲੇ ਵਧੇਰੇ ਆਲਸ ਮਹਿਸੂਸ ਕਰਦੇ ਹਨ।
- ਲਾਲ ਵਾਈਨ ਜਾਂ ਬੀਅਰ ਪੀ ਕੇ ਲੋਕਾਂ ਨੇ ਵਧੇਰੇ ਬੇਫਿਕਰੇ ਮਹਿਸੂਸ ਕਰਨ ਬਾਰੇ ਦੱਸਿਆ।
- 40% ਲੋਕਾਂ ਨੇ ਦੱਸਿਆ ਕਿ ਸਪਿਰਟਾਂ ਪੀ ਕੇ ਉਨ੍ਹਾਂ ਨੇ ਕਾਮੁਕਤਾ ਅਨੁਭਵ ਕੀਤਾ।

ਤਸਵੀਰ ਸਰੋਤ, Getty Images
- ਅੱਧੇ ਤੋਂ ਵੱਧ ਲੋਕਾਂ ਦਾ ਕਹਿਣਾ ਸੀ ਕਿ ਸਪਿਰਟ ਨੇ ਉਨ੍ਹਾਂ ਨੂੰ ਊਰਜਾਵਾਨ ਤੇ ਵਿਸ਼ਵਾਸ਼ਪੂਰਨ ਬਣਾਇਆ।
- ਤੀਜੇ ਹਿੱਸੇ ਨੇ ਕਿਹਾ ਕਿ ਸ਼ਰਾਬ ਪੀਣ ਮਗਰੋਂ ਲੜਾਕੇ ਹੋ ਗਏ।
- ਸਪਿਰਟ ਨਾਲ ਦੂਜੀਆਂ ਸ਼ਰਾਬਾਂ ਦੇ ਮੁਕਾਬਲੇ ਜਿਆਦਾ ਲੜਾਕੇ, ਬੇਚੈਨ ਅਤੇ ਭਾਵੁਕ ਹੋ ਗਏ।
- ਮਰਦ ਔਰਤਾਂ ਦੇ ਮੁਕਾਬਲੇ ਸ਼ਰਾਬ ਪੀ ਕੇ ਜਿਆਦਾ ਲੜਾਕੇ ਹੋ ਜਾਂਦੇ ਹਨ।
ਕਿੰਨੀ ਮਾਤਰਾ ਲਾਹੇਵੰਦ
ਇਹ ਖ਼ੋਜ ਮਹਿਜ ਸ਼ਰਾਬ ਤੇ ਮੂਡ ਦਰਮਿਆਨ ਸੰਬੰਧ ਹੀ ਦਸਦੀ ਹੈ ਨਾ ਕਿ ਇਨ੍ਹਾਂ ਤਬਦੀਲੀਆਂ ਪਿਛਲੇ ਕਾਰਨਾਂ ਦੀ ਵਿਆਖਿਆ ਕਰਦੀ ਹੈ।
ਪ੍ਰੋਫੋਸਰ ਮਾਰਕ ਬੈਲਿਸ ਨੇ ਕਿਹਾ ਸ਼ਰਾਬ ਜਿਹੜੇ ਹਾਲਾਤਾਂ ਵਿੱਚ ਪੀਤੀ ਗਈ ਇਹ ਵੀ ਅਹਿਮ ਹੈ। ਕਿ ਇਹ ਘਰੇ ਪੀਤੀ ਜਾ ਰਹੀ ਹੈ ਜਾਂ ਬਾਹਰ?

ਤਸਵੀਰ ਸਰੋਤ, Getty Images
ਸ਼ਰਾਬ ਦੇ ਵਿਗਿਆਪਨ ਵੀ ਲੋਕਾਂ ਦੀ ਚੋਣ ਨੂੰ ਪ੍ਰਭਾਵਿਤ ਕਰਦੇ ਹਨ ਕਿ ਉਹ ਕਿਸ ਪ੍ਰਕਾਰ ਦਾ ਮੂਡ ਹਾਸਲ ਕਰਨ ਲਈ ਕਿਹੜਾ ਪੈੱਗ ਲਾਉਣਗੇ।
ਜੇ ਉਹ ਕੋਈ ਖਾਸ ਮੂਡ ਬਣਾਉਣ ਲਈ ਕੋਈ ਸ਼ਰਾਬ ਪੀਂਦੇ ਹਨ ਤਾਂ ਉਹ ਇਸ ਦੇ ਨਾਪੱਖੀ ਪ੍ਰਭਾਵਾਂ ਦਾ ਖ਼ਤਰਾ ਵੀ ਸਹੇੜਦੇ ਹਨ।
ਸ਼ਰਾਬ ਪੀਣ ਦੇ ਸਿਹਤ ਉੱਪਰ ਮਾੜੇ ਅਸਰਾਂ ਤੋਂ ਬਚਣ ਲਈ ਹਰ ਹਫ਼ਤੇ ਵਿੱਚ 14 ਯੂਨਿਟਾਂ ਤੋਂ ਘੱਟ ਸ਼ਰਾਬ ਪੀਣਾ ਹੀ ਠੀਕ ਹੈ।
ਸ਼ਰਾਬ 'ਤੇ ਨਿਰਭਰ ਵਿਅਕਤੀ ਸੋਫੀਆਂ ਦੇ ਮੁਕਾਬਲੇ ਵਧੇਰੇ ਊਰਜਾਵਾਨ ਮਹਿਸੂਸ ਕਰਦੇ ਹਨ।












