You’re viewing a text-only version of this website that uses less data. View the main version of the website including all images and videos.
ਪ੍ਰੈੱਸ ਰਿਵੀਊ꞉ ਮਹਿਲਾ ਪ੍ਰਿੰਸੀਪਲ ਨੇ ਮੰਗੀ ਬਦਲੀ, ਹੋਈ ਗ੍ਰਿਫ਼ਤਾਰ
ਉੱਤਰਾਖੰਡ ਦੇ ਮੁੱਖ ਮੰਤਰੀ ਨਾਲ ਬਹਿਸਣ ਵਾਲੀ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁਅੱਤਲ ਕੀਤੀ ਗਈ ਅਤੇ ਫੇਰ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਮੁੱਖ ਮੰਤਰੀ ਨਾਲ ਜਨਤਾ ਦਰਬਾਰ ਵਿੱਚ ਖਹਿਬੜਨ ਵਾਲੀ ਉੱਤਰਕਾਸ਼ੀ ਦੇ ਨਓਗਾਉ ਦੇ ਪ੍ਰਾਇਮਰੀ ਸਕੂਨ ਦੀ 57 ਸਾਲਾ ਪ੍ਰਿੰਸੀਪਲ ਉੱਤਰਾ ਪੰਤ ਬਹੁਗੁਣਾਂ ਖਿਲਾਫ ਲੰਮੇ ਸਮਿਆਂ ਲਈ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਪ੍ਰਿੰਸੀਪਲ ਨੂੰ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਠੌਰ ਦੇ ਹੁਕਮਾਂ ਨਾਲ ਮੌਕੇ ਤੇ ਹੀ ਬਰਖ਼ਾਸਤ ਕਰਕੇ ਧਾਰਾ 151 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਸੀ।
ਖ਼ਬਰ ਮੁਤਾਬਕ ਪ੍ਰਿੰਸੀਪਲ ਮੁੱਖ ਮੰਤਰੀ ਦੇ ਦਰਬਾਰ ਵਿੱਚ ਬੇਨਤੀ ਕਰਨ ਆਈ ਸੀ ਕਿ ਉਹ ਪਿਛਲੇਨ 25 ਸਾਲਾਂ ਤੋਂ ਪਹਾੜਾਂ ਵਿੱਚ ਤੈਨਾਤ ਹੈ ਅਤੇ ਉਸ ਨੂੰ ਦੇਹਰਾਦੂਨ ਬਦਲ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਨਾਲ ਰਹਿ ਸਕੇ।
ਪੰਜਾਬ 'ਚ ਨਸ਼ੇੜੀ ਔਰਤਾਂ ਦੀ ਗਿਣਤੀ 'ਚ ਹੈਰਾਨੀਜਨਕ ਵਾਧਾ
ਦਮਦਮਾ ਸਹਿਬ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਪਿਛਲੇ ਛੇ ਸਾਲਾਂ ਦੌਰਾਨ ਛੇ ਹਜ਼ਾਰ ਔਰਤਾਂ ਇਲਾਜ ਲਈ ਪਹੁੰਚੀਆਂ ਹਨ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇੱਕ ਆਰਟੀਆਈ ਅਰਜ਼ੀ ਦੇ ਜਵਾਬ ਵਜੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਾਲ 2012-13 ਤੋਂ 2017-18 ਤੱਕ ਤਖ਼ਤ ਦਮਦਮਾ ਸਾਹਿਬ ਵਿਖੇ ਚਲਦੇ ਨਸ਼ਾ ਛੁਡਾਊ ਕੇਂਦਰ ਵਿਚ ਸੂਬੇ ਦੇ ਬਾਕੀ ਕੇਂਦਰਾਂ ਦੇ ਮੁਕਾਬਲੇ ਸਭ ਤੋਂ ਵੱਧ ਔਰਤਾਂ ਪਹੁੰਚੀਆਂ ਹਨ।
ਬਠਿੰਡਾ ਜ਼ਿਲ੍ਹੇ ਵਿੱਚ ਪ੍ਰਤੀ ਮਹੀਨਾ 8 ਔਰਤਾਂ ਨਸ਼ੇ ਛੱਡਣ ਲਈ ਨਸ਼ਾ ਛੁਡਾਉ ਕੇਂਦਰਾਂ ਵਿਚ ਪਹੁੰਚ ਰਹੀਆਂ ਹਨ। ਖ਼ਬਰ ਮੁਤਾਬਕ ਇਨ੍ਹਾਂ ਸਾਲਾਂ ਵਿੱਚ ਨਸ਼ਾ ਛੱਡਣ ਲਈ ਦਾਖਲ ਹੋਣ ਵਾਲੀਆਂ ਔਰਤਾਂ ਦੀ ਗਿਣਤੀ ਵੱਖੋ-ਵੱਖ ਰਹੀ ਜੋ ਕਿ ਕਾਫੀ ਘੱਟ ਹੈ।
ਇਹ ਵੀ ਪੜ੍ਹੋ:
ਮੌਨਸੂਨ ਪੂਰੇ ਦੇਸ ਵਿੱਚ ਪਹੁੰਚੀ
ਇਸ ਸਾਲ ਮੌਨਸੂਨ ਸਾਰੇ ਦੇਸ ਵਿੱਚ ਹੀ ਆਮ ਨਾਲੋਂ 17 ਦਿਨ ਪਹਿਲਾਂ ਪਹੁੰਚੀ ਗਈ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਮੌਨਸੂਨ ਵਿਭਾਗ ਦੇ ਸੂਤਰਾਂ ਮੁਤਾਬਕ ਜੋ ਕਿ ਆਮ ਕਰਕੇ 15 ਜੁਲਾਈ ਨੂੰ ਪਹੁੰਚਦਾ ਸੀ।
ਆਈਐੱਮਡੀ ਦੇ ਵਧੀਕ ਨਿਰਦੇਸ਼ਕ ਜਨਰਲ ਐਮ ਮਹਾਪਾਤਰਾ ਨੇ ਕਿਹਾ ਕਿ ਚਾਰ ਮਹੀਨੇ ਦਾ ਮੌਨਸੂਨ ਸੀਜ਼ਨ ਆਮ ਤੌਰ 'ਤੇ ਪਹਿਲੀ ਜੂਨ ਤੋਂ ਸ਼ੁਰੂ ਹੋ ਕੇ 30 ਸਤੰਬਰ ਜਾਰੀ ਰਹਿੰਦਾ ਹੈ, ਪਰ ਇਸ ਵਾਰ ਮੌਨਸੂਨ ਨੇ ਤਿੰਨ ਦਿਨ ਪਹਿਲਾਂ 29 ਮਈ ਨੂੰ ਹੀ ਕੇਰਲ 'ਚ ਦਸਤਕ ਦੇ ਦਿੱਤੀ ਸੀ।
ਜੂਨ ਦੇ ਅੱਧ ਤੱਕ ਮੌਨਸੂਨ ਪੱਛਮੀ ਤੱਟਾਂ 'ਤੇ ਪਹੁੰਚ ਗਿਆ ਗਿਆ ਸੀ। ਖ਼ਬਰ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ 'ਚ ਭਾਰੀ ਮੀਂਹ ਪੈਣ ਮਗਰੋਂ ਢਿੱਗਾਂ ਖਿਸਕਣ ਕਾਰਨ ਮਨਾਲੀ-ਲੇਹ ਕੌਮੀ ਮਾਰਗ-3 ਅੱਜ ਬੰਦ ਹੋ ਗਿਆ ਹੈ।
ਇਹ ਵੀ ਪੜ੍ਹੋ:
ਸਾਉਣੀ ਦੀਆਂ ਫਸਲਾਂ ਦੇ ਭਾਅ 'ਚ 1.5 ਗੁਣਾ ਵਾਧਾ
ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਲਾਗਤ ਖਰਚੇ ਨਾਲੋਂ 1.5 ਗੁਣਾ ਵਾਧਾ ਹੋਵੇਗਾ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਫੈਸਲਾ ਅਗਲੇ ਹਫਤੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ। ਇਹ ਮੁੱਲ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ।
ਖ਼ਬਰ ਮੁਤਾਬਕ ਉਨ੍ਹਾਂ ਇਹ ਵਾਅਦਾ ਪੰਜਾਬ ਸਮੇਤ ਦੇਸ ਦੇ 140 ਗੰਨਾ ਉਤਪਾਦਕਾਂ ਨਾਲ ਇੱਕ ਬੈਠਕ ਵਿੱਚ ਦਿੱਤਾ। ਪਿਛਲੇ ਦਸ ਦਿਨਾਂ ਵਿੱਚ ਪ੍ਰਧਾਨ ਮੰਤਰੀ ਦੀ ਕਿਸਾਨਾਂ ਨਾਲ ਇਹ ਦੂਸਰੀ ਮੁਲਾਕਾਤ ਹੈ।
ਇਹ ਵੀ ਪੜ੍ਹੋ :
ਸਵਿਸ ਬੈਂਕਾਂ ਵਿੱਚ ਪਿਆ ਭਾਰਤੀਆਂ ਦਾ ਸਾਰਾ ਪੈਸਾ ਕਾਲਾ ਪੈਸਾ ਨਹੀਂ
ਕੇਂਦਰੀ ਖਜਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪਿਆ ਸਾਰਾ ਪੈਸਾ ਕਾਲਾ ਨਹੀਂ ਹੈ।
ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ ਕਿ ਸਵਿਸ ਸਰਕਾਰ ਵੱਲੋਂ ਅਗਲੇ ਸਾਲ ਜਨਵਰੀ ਵਿੱਚ ਜਾਣਕਾਰੀ ਮਿਲਣ ਤੋਂ ਬਾਅਦ ਦੋਸ਼ੀ ਭਾਰਤੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸਵਿਸ ਨੈਸ਼ਨਲ ਬੈਂਕ ਦੀ ਤਾਜ਼ਾ ਜਾਣਕਾਰੀ ਮੁਤਾਬਕ ਸਵਿਸ ਬੈਂਕਾਂ ਵਿੱਚ ਜਮਾਂ ਭਾਰਤੀਆਂ ਦੇ ਪੈਸੇ ਵਿੱਚ 2017 ਦੇ ਮੁਕਾਬਲੇ 50 ਫੀਸਦੀ ਦਾ ਵਾਧਾ ਹੋਇਆ ਹੈ ਜੋ ਕਿ 7,000 ਕਰੋੜ ਬਣਦਾ ਹੈ।
ਪਾਕਿਸਤਾਨ ਦਾ ਮਨੀ ਲਾਂਡਰਿੰਗ ਖਿਲਾਫ਼ ਕਮਰਕਸਾ
ਜੀ-1 ਦੇਸਾਂ ਦੀ ਮਨੀ ਲਾਂਡਰਿੰਗ ਉੱਪਰ ਨਿਗਰਾਨੀ ਰੱਖਣ ਵਾਲੀਂ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ ਪਾਕਿਸਤਾਨ ਨੂੰ ਆਪਣੀ ਗਰੇ ਲਿਸਟ ਵਿੱਚ ਸ਼ਾਮਲ ਕੀਤਾ ਹੈ।
ਪਾਕਿਸਤਾਨੀ ਅਖ਼ਬਾਰ ਦਿ ਡਾਨ ਦੀ ਖ਼ਬਰ ਮੁਤਾਬਕ ਸੰਸਥਾ ਦੇ ਪਾਕਿਸਤਾਨੀ ਕਾਨੂੰਨ ਵਿੱਚ ਮਨੀ ਲਾਂਡਰਿੰਗ ਬਾਰੇ "ਰਣਨੀਤਿਕ ਘਾਟਾਂ" ਦੱਸਣ ਮਗਰੋਂ ਦੇਸ ਨੇ ਇਸ ਦਿਸ਼ਾ ਵਿੱਚ ਆਉਂਦੇ 15 ਮਹੀਨਿਆਂ ਵਿੱਚ ਇੱਕ 26 ਨੁਕਾਤੀ ਪਲੈਨ ਆਫ਼ ਐਕਸ਼ਨ ਉੱਤੇ ਅਮਲ ਕਰਨ ਦਾ ਫੈਸਲਾ ਲਿਆ ਹੈ।
ਇਸ ਪਲੈਨ ਤਹਿਤ ਹੋਰ ਕਾਰਜਾਂ ਸਣੇ ਕੱਟੜਪੰਥੀ ਸੰਗਠਨਾਂ ਜਿਵੇਂ- ਜਮਾਤ ਉਦ ਦਾਵਾ, ਫਲਾਹ-ਇ-ਇਨਸਾਨੀਅਤ,ਲਕਸ਼ਰੇ ਤਇਬਾ, ਆਦਿ ਨੂੰ ਮਨੀ ਲਾਂਡਰਿੰਗ ਰਾਹੀਂ ਪਹੁੰਚਦੇ ਪੈਸੇ ਨੂੰ ਵੀ ਕੰਟਰੋਲ ਕੀਤਾ ਜਾਵੇਗਾ। ਖ਼ਬਰ ਮੁਤਾਬਕ ਜੇ ਪਾਕਿਸਤਾਨ ਇਸ ਕੰਮ ਵਿੱਚ ਨਾਕਾਮ ਰਿਹਾ ਤਾਂ ਉਸ ਨੂੰ ਬਲੈਕ ਲਿਸਟ ਹੋਣ ਦਾ ਡਰ ਹੈ।