ਝਾਰਖੰਡ ਵਿੱਚ ਮਨੁੱਖੀ ਤਸਕਰੀ ਖ਼ਿਲਾਫ਼ ਆਵਾਜ਼ ਚੁੱਕ ਰਹੀਆਂ ਕਾਰਕੁਨਾਂ ਨਾਲ ਬਲਾਤਕਾਰ

ਤਸਵੀਰ ਸਰੋਤ, Getty Images
ਝਾਰਖੰਡ ਦੇ ਜ਼ਿਲ੍ਹਾ ਖੁੰਟੀ ਵਿੱਚ ਮਨੁੱਖੀ ਤਸਕਰੀ ਖ਼ਿਲਾਫ਼ ਸਟ੍ਰੀਟ ਨਾਟਕ ਕਰ ਰਹੀਆਂ ਪੰਜ ਕਾਰਕੁਨਾਂ ਦਾ ਬਲਾਤਕਾਰ ਕੀਤਾ ਗਿਆ ਹੈ।
ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਪਰ ਪੁਲਿਸ ਦੀ ਜਾਂਚ ਜਾਰੀ ਹੈ।
ਸੀਨੀਅਰ ਪੁਲਿਸ ਅਧਿਕਾਰੀ ਏਵੀ ਹੋਮਕਰ ਨੇ ਬੀਬੀਸੀ ਨੂੰ ਦੱਸਿਆ, "ਨਾਟਕ ਕਰਨ ਤੋਂ ਬਾਅਦ ਉਹ ਇੱਕ ਲੋਕਲ ਮਿਸ਼ਨ ਸਕੂਲ ਗਈਆਂ ਸਨ। ਉਸੇ ਸਮੇਂ ਹਥਿਆਰਾਂ ਨਾਲ ਲੈਸ ਕੁਝ ਲੋਕ ਵੀ ਸਕੂਲ ਵਿੱਚ ਪਹੁੰਚੇ।"
"ਕਾਰਕੁਨਾਂ ਦੀ ਟੀਮ 'ਚੋਂ ਉਹ ਪੰਜ ਕੁੜੀਆਂ ਲੈ ਕੇ ਜੰਗਲ ਚਲੇ ਗਏ ਜਿੱਥੇ ਉਨ੍ਹਾਂ ਦਾ ਬਲਾਤਕਾਰ ਕੀਤਾ।"
"ਅਸੀਂ ਤਿੰਨ ਟੀਮਾਂ ਬਣਾਈਆਂ ਹਨ ਜੋ ਵੱਖ ਵੱਖ ਲੋਕਾਂ ਤੋਂ ਪੁੱਛ ਗਿੱਛ ਕਰ ਰਹੀਆਂ ਹਨ।"
ਬਾਹਰਵਾਲਿਆਂ ਤੋਂ ਚਿੜ
ਇੱਕ ਹੋਰ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਪੰਜੇ ਔਰਤਾਂ ਹੁਣ ਸੁਰੱਖਿਅਤ ਹਨ ਅਤੇ ਪੁਲਿਸ ਦੀ ਨਿਗਰਾਨੀ ਵਿੱਚ ਹਨ। ਉਹ ਮੈਡੀਕਲ ਟੈਸਟ ਦਾ ਇੰਤਜ਼ਾਰ ਕਰ ਰਹੀਆਂ ਹਨ।
ਅਧਿਕਾਰੀਆਂ ਮੁਤਾਬਕ ਅਪਰਾਧੀ ਇੱਕ ਗਰੁੱਪ ਦੇ ਸਮਰਥਕ ਹੋ ਸਕਦੇ ਹਨ ਜੋ ਕਿਸੇ ਹੋਰ ਸੂਬੇ ਦੇ ਲੋਕਾਂ ਦਾ ਆਉਣਾ ਪਸੰਦ ਨਹੀਂ ਕਰਦੇ। ਇਹ ਗਰੁੱਪ ਆਦੀਵਾਸੀਆਂ ਵਿੱਚ ਕਾਫੀ ਲੋਕਪ੍ਰੀਅ ਹਨ।
ਇਹ ਪਹਿਲਾਂ ਵੀ ਹੋਰ ਸੂਬੇ ਦੇ ਲੋਕਾਂ ਦੀ ਆਉਣ ਦੀ ਮਨਾਹੀ ਬਾਰੇ ਬੋਰਡ ਲਗਾ ਚੁੱਕੇ ਹਨ।
2016 'ਚ ਭਾਰਤ ਵਿੱਚ ਬਲਾਤਕਾਰ ਦੇ 40,000 ਕੇਸ ਦਰਜ ਹੋਏ ਸਨ। ਹਾਲਾਂਕਿ ਕਾਫੀ ਕੇਸ ਤਾਂ ਦਰਜ ਹੀ ਨਹੀਂ ਹੁੰਦੇ।
ਹਾਲ ਹੀ ਵਿੱਚ ਕਸ਼ਮੀਰ 'ਚ ਇੱਕ ਬੱਚੀ ਨਾਲ ਬਲਾਤਕਾਰ ਨੇ ਪੂਰੇ ਦੇਸ ਨੂੰ ਹੈਰਾਨ ਕੀਤਾ ਸੀ।
ਮਈ ਵਿੱਚ ਝਾਰਖੰਡ ਵਿੱਚ ਹੀ ਤਿੰਨ ਕੁੜੀਆਂ ਦਾ ਰੇਪ ਕਰਕੇ ਅੱਗ ਲਾ ਦਿੱਤੀ ਗਈ ਸੀ।












