ਕਿਸ ਹਾਲ ਵਿੱਚ ਹਨ ਅਮਰੀਕਾ 'ਚ ਕੈਦ 52 ਪਰਵਾਸੀ ਭਾਰਤੀ?

ਗੈਰ-ਕਾਨੂੰਨੀ ਪਰਵਾਸੀ

ਤਸਵੀਰ ਸਰੋਤ, ADMINISTRATION FOR CHILDREN AND FAMILIES AT HHS

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਕਾਰਨ ਗ੍ਰਿਫ਼ਤਾਰ ਹੋਏ ਲੋਕਾਂ ਵਿੱਚ 52 ਭਾਰਤੀ ਵੀ ਹਨ।

ਉਨ੍ਹਾਂ ਨੂੰ ਸ਼ੈਰਿਡਨ ਇਲਾਕੇ ਦੇ ਓਰੇਗਨ ਦੀ ਇੱਕ ਜੇਲ੍ਹ ਵਿੱਚ ਰੱਖਿਆ ਗਿਆ ਹੈ। ਜੇਲ੍ਹ ਦੇ ਹੋਰ ਕੈਦੀਆਂ ਵਿੱਚ ਬੰਗਲਾਦੇਸ਼ ਤੇ ਨੇਪਾਲ ਦੇ ਨਾਗਰਿਕ ਵੀ ਸ਼ਾਮਲ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਨੀਤੀ ਮੁਤਾਬਕ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਰੱਖਿਆ ਜਾ ਰਿਹਾ ਹੈ। ਜਦਕਿ ਉਨ੍ਹਾਂ ਦੇ ਬੱਚੇ ਕੇਂਦਰੀ ਤੇ ਰਾਜ ਸਰਕਾਰਾਂ ਦੇ ਕੈਂਪਾਂ ਵਿੱਚ ਰੱਖੇ ਜਾ ਰਹੇ ਹਨ।

ਅਮਰੀਕਾ ਦੀ ਇਸ ਵਿਵਾਦਿਤ ਨੀਤੀ ਨੂੰ ਬੇਰਹਿਮ ਕਿਹਾ ਜਾ ਰਿਹਾ ਹੈ। ਸਾਬਕਾ ਰਾਸ਼ਟਰਪਤੀ ਜੌਰਜ ਬੁੱਸ਼ ਦੀ ਪਤਨੀ ਲੌਰਾ ਬੁੱਸ਼ ਨੇ ਇਸ ਨੀਤੀ ਬਾਰੇ ਕਿਹਾ ਕਿ ਬੱਚਿਆਂ ਦੀਆਂ ਰੋਂਦੀਆਂ ਤਸਵੀਰਾਂ ਵੇਖ ਉਨ੍ਹਾਂ ਦਾ ਦਿਲ ਟੁੱਟਦਾ ਹੈ।

ਕੜੀ ਨਿੰਦਾ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਨੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਵੱਖ ਨਾ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਵਾਅਦਾ ਕੀਤਾ ਹੈ ਕਿ ਪਰਵਾਸੀ ਪਰਿਵਾਰ ਹੁਣ ਨਾਲ ਰਹਿਣਗੇ।

ਗੈਰ-ਕਾਨੂੰਨੀ ਪਰਵਾਸੀਆਂ ਵਿੱਚ ਦੱਖਣੀ ਅਮਰੀਕੀ ਦੇਸਾਂ ਦੇ ਨਾਗਰਿਕ ਸਭ ਤੋਂ ਵੱਧ ਹਨ। ਭਾਰਤ, ਬੰਗਲਾਦੇਸ਼, ਨੇਪਾਲ ਅਤੇ ਪਾਕਿਸਤਾਨ ਦੇ ਨਾਗਰਿਕ ਪਹਿਲਾਂ ਤੋਂ ਘੱਟ ਹਨ ਪਰ ਇਨ੍ਹਾਂ ਦੀ ਗਿਣਤੀ ਹਾਲੇ ਵੀ ਹਜ਼ਾਰਾਂ ਵਿੱਚ ਹੈ।

ਗੈਰ-ਕਾਨੂੰਨੀ ਪਰਵਾਸੀ

ਤਸਵੀਰ ਸਰੋਤ, Getty Images

ਸੰਯੁਕਤ ਰਾਸ਼ਟਰ ਮੁਤਾਬਕ ਪਿਛਲੇ ਸਾਲ 7000 ਭਾਰਤੀਆਂ ਨੇ ਅਮਰੀਕਾ ਵਿੱਚ ਸਿਆਸੀ ਪਨਾਹ ਲੈਣ ਲਈ ਅਪਲਾਈ ਕੀਤਾ ਸੀ।

ਓਰੇਗਨ ਦੀ ਮੀਡੀਆ ਮੁਤਾਬਕ ਸਥਾਨਕ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬੇਹੱਦ ਨਾਰਾਜ਼ ਹਨ।

ਪੂਰੇ ਅਮਰੀਕਾ ਵਿੱਚ ਅਜਿਹੇ 2000 ਬੱਚੇ ਹਨ ਪਰ ਉਨ੍ਹਾਂ 'ਚੋਂ ਕਿੰਨੇ ਭਾਰਤੀ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਹਿੰਦੀ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ

ਭਾਰਤ ਸਰਕਾਰ ਵੱਲੋਂ ਕੋਈ ਪ੍ਰਤਿਕਿਰਿਆ ਨਹੀਂ ਆਈ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੂੰ ਸੰਪਰਕ ਕਰਨ 'ਤੇ ਵੀ ਕੋਈ ਜਵਾਬ ਨਹੀਂ ਮਿਲਿਆ ਹੈ।

ਲੋਕਲ ਮੀਡੀਆ ਨੇ ਓਰੇਗਨ ਦੇ ਸਿਆਸੀ ਆਗੂਆਂ ਦੇ ਹਵਾਲੇ ਤੋਂ ਦੱਸਿਆ ਕਿ ਭਾਰਤੀ ਨਾਗਰਿਕਾਂ ਵਿੱਚ ਹਿੰਦੀ 'ਤੇ ਪੰਜਾਬੀ ਬੋਲਣ ਵਾਲੇ ਸਭ ਤੋਂ ਵੱਧ ਹਨ।

ਗੈਰ-ਕਾਨੂੰਨੀ ਪਰਵਾਸੀ

ਤਸਵੀਰ ਸਰੋਤ, Getty Images

ਕਿਹਾ ਜਾਂਦਾ ਹੈ ਕਿ ਉਹ ਭਾਰਤ ਵਿੱਚ ਆਪਣੇ ਖਿਲਾਫ ਕਥਿਤ ਰੂਪ ਤੋਂ ਹੋਣ ਵਾਲੇ ਭੇਦਭਾਅ ਕਾਰਨ ਦੇਸ ਛੱਡ ਕੇ ਭੱਜੇ 'ਤੇ ਅਮਰੀਕਾ ਪਹੁੰਚੇ।

ਭਾਰਤੀ ਮੂਲ ਦੀ ਸਾਂਸਦ ਪ੍ਰਮਿਲਾ ਜੈਪਾਲ ਵੀ ਇਸ ਨੀਤੀ ਦੇ ਖਿਲਾਫ ਵਧ-ਚੜ ਕੇ ਬੋਲੀ ਹਨ।

ਉਨ੍ਹਾਂ ਮੁਤਾਬਕ ਕੈਦ ਕੀਤੇ ਲੋਕਾਂ ਵਿੱਚ ਜ਼ਿਆਦਾਤਰ ਰਾਜਨੀਤਕ ਸ਼ਰਣ ਹਾਸਿਲ ਕਰਨ ਵਾਲੇ ਲੋਕ ਹਨ।

ਇੱਕ ਸਥਾਨਕ ਜੇਲ੍ਹ ਦੇ ਦੌਰੇ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਕੈਦੀਆਂ ਵਿੱਚ ਔਰਤਾਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਦਾ ਆਪਣੇ ਬੱਚਿਆਂ ਤੋਂ ਵੱਖ ਹੋਣ ਕਰਕੇ ਬੁਰਾ ਹਾਲ ਹੋ ਰੱਖਿਆ ਹੈ।

ਓਰੇਗਨ ਦੇ ਕਾਂਗਰਸ ਵਫ਼ਦ ਦੇ ਚਾਰ ਸਦੱਸਿਆ (ਸਾਰੇ ਡੈਮੋਕ੍ਰੇਟ) ਸ਼ਨੀਵਾਰ ਨੂੰ ਹਿਰਾਸਤ ਕੇਂਦਰ ਗਏ ਸਨ।

ਉਸ ਮੁਲਾਕਾਤ ਵਿੱਚ ਕੈਦੀਆਂ ਨੇ ਸਿਆਸੀ ਆਗੂਆਂ ਨੂੰ ਦੱਸਿਆ ਕਿ ਉਹ ਦਿਨ ਵਿੱਚ 22 ਤੋਂ 23 ਘੰਟੇ ਬੰਦ ਕਮਰਿਆਂ ਦੇ ਅੰਦਰ ਰਹਿੰਦੇ ਹਨ ਅਤੇ ਇੱਕ ਕਮਰੇ ਵਿੱਚ ਤਿੰਨ ਲੋਕ ਬੰਦ ਕੀਤੇ ਜਾਂਦੇ ਹਨ।

ਉਨ੍ਹਾਂ ਮੁਤਾਬਕ ਵਕੀਲ ਨਾਲ ਗੱਲ ਕਰਨਾ ਅਸੰਭਵ ਹੈ। ਉਨ੍ਹਾਂ ਨੇ ਆਗੂਆਂ ਅੱਗੇ ਆਪਣੀਆਂ ਪਤਨੀਆਂ ਤੇ ਬੱਚਿਆਂ ਲਈ ਚਿੰਤਾ ਵੀ ਵਿਖਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)