ਮੈਂ ਖੂਬਸੂਰਤ, ਮਾਨਸਿਕ ਤੰਦਰੁਸਤ ਤੇ ਚੁਸਤ- ਡੌਨਲਡ ਟਰੰਪ

ਡੋਨਲਡ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਨਸਲਵਾਦੀ ਨਹੀਂ ਹਾਂ ਸਗੋਂ ਹੁਣ ਤੱਕ ਤੁਸੀਂ ਜਿਨ੍ਹਾਂ ਲੋਕਾਂ ਦਾ ਇੰਟਰਵਿਊ ਲਿਆ ਹੈ, ਉਨ੍ਹਾਂ ਵਿੱਚੋਂ ਮੈਂ ਸਭ ਤੋਂ ਘੱਟ ਨਸਲਵਾਦੀ ਹਾਂ।''

ਇਸ ਬਿਆਨ ਨਾਲ ਡੌਨਲਡ ਟਰੰਪ ਵੱਲੋਂ ਕਥਿਤ ਤੌਰ 'ਤੇ ਕੁਝ ਅਫਰੀਕੀ ਦੇਸਾਂ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ ਨਾਲ ਜੁੜੇ ਵਿਵਾਦ 'ਤੇ, ਖੁਦ ਨੂੰ ਪਾਕ ਪਵਿਤਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਤੋਂ ਇਲਾਵਾ ਡੌਨਲਡ ਟਰੰਪ ਖੁਦ ਨੂੰ ਮੀਆਂ ਮਿੱਠੂ ਬਣਨ ਦਾ ਕੋਈ ਵੀ ਮੌਕਾ ਨਹੀਂ ਗੁਆਉਂਦੇ ਅਤੇ ਦੁਨੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਕੋਲ ਸਭ ਤੋਂ ਵੱਧ ਅਕਲਮੰਦ ਹਨ।

ਡੌਨਲਡ ਟਰੰਪ ਵੱਲੋਂ ਆਪਣੀ ਤਾਰੀਫ਼ ਵਿੱਚ ਦਿੱਤੇ ਬਿਆਨਾਂ ਵਿੱਚੋਂ 10 ਖ਼ਾਸ ਬਿਆਨ ਕੁਝ ਇਸ ਤਰ੍ਹਾਂ ਹਨ:

11 ਜਨਵਰੀ, 2018 ਨੂੰ ਟਵਿਟਰ 'ਤੇ ਦਿੱਤਾ ਬਿਆਨ

"ਕਰਾਈਸਲਰ ਆਪਣਾ ਇੱਕ ਵੱਡਾ ਪਲਾਂਟ ਮੈਕਸਿਕੋ ਤੋਂ ਮਿਸ਼ੀਗਨ ਲਿਜਾ ਰਹੀ ਹੈ ਜੋ ਜਾਰੀ ਰਵਾਇਤ ਤੋਂ ਉਲਟ ਹੈ। ਇਸ ਸਮਝਦਾਰੀ ਵਾਲੇ ਫੈਸਲੇ ਲਈ ਮੈਂ ਕਰਾਈਸਲਰ ਦਾ ਧੰਨਵਾਦ ਕਰਦਾ ਹਾਂ।''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

"ਮਿਸ਼ੀਗਨ ਦੇ ਵੋਟਰ ਬਹੁਤ ਖੁਸ਼ ਹੋਣਗੇ ਕਿ ਉਨ੍ਹਾਂ ਨੇ ਟਰੰਪ ਲਈ ਵੋਟ ਕੀਤਾ। ਅਜੇ ਹੋਰ ਬਹੁਤ ਕੁਝ ਆਉਣਾ ਬਾਕੀ ਹੈ।''

11 ਜਨਵਰੀ ਨੂੰ ਟਵਿਟਰ 'ਤੇ ਦਿੱਤਾ ਬਿਆਨ

ਡੌਨਲਡ ਟਰੰਪ ਨੇ ਕਿਹਾ, "ਫੈਡਰਲਿਸਟ ਐਡਮ ਲੇਵਿਨ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਫੌਕਸ ਐਂਡ ਫਰੈਂਡਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਡੌਨਲਡ ਟਰੰਪ ਹੁਣ ਤੱਕ ਦੇ ਸਭ ਤੋਂ ਮਹਾਨ ਰਾਸ਼ਟਰਪਤੀ ਹਨ।''

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

'ਮਾਨਸਿਕ ਤੰਦਰੂਸਤੀ ਤੇ ਚੁਸਤੀ ਮੇਰੀ ਪੂੰਜੀਆਂ'

"ਪੂਰੀ ਜ਼ਿੰਦਗੀ ਵਿੱਚ ਮੇਰੀ ਦੋ ਸਭ ਤੋਂ ਅਹਿਮ ਪੂੰਜੀਆਂ ਹਨ ਇੱਕ ਮਾਨਸਿਕ ਤੌਰ 'ਤੇ ਤੰਦਰੁਸਤੀ ਅਤੇ ਦੂਜੀ ਚੌਕਸ ਰਹਿਣਾ।'' "ਕੁਟਲ ਹਿਲੇਰੀ ਕਲਿੰਟਨ ਨੇ ਵੀ ਅਜਿਹਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਭ ਜਾਣਦੇ ਹਨ ਕਿ ਸਭ ਕੁਝ ਸੜ ਕੇ ਸੁਆਹ ਹੋ ਗਿਆ।''

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਉਨ੍ਹਾਂ ਅੱਗੇ ਲਿਖਿਆ, "ਮੈਂ ਇੱਕ ਕਾਮਯਾਬ ਸਨਅਤਕਾਰ ਤੋਂ ਲੈ ਕੇ ਅੱਵਲ ਟੀ.ਵੀ ਸਟਾਰ ਰਿਹਾ ਅਤੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਅਮਰੀਕਾ ਦਾ ਰਾਸ਼ਟਰਪਤੀ ਬਣਿਆ।''

"ਮੇਰਾ ਮੰਨਣਾ ਹੈ ਕਿ ਇਹ ਸਭ ਕੁਝ ਮੈਨੂੰ ਸਿਰਫ਼ ਹੁਸ਼ਿਆਰ ਹੀ ਨਹੀਂ ਬਲਕਿ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਾਬਿਤ ਕਰਨ ਲਈ ਕਾਫ਼ੀ ਹੈ।''

2 ਜਨਵਰੀ 2018 ਟਵਿਟਰ 'ਤੇ ਦਿੱਤਾ ਬਿਆਨ

"ਆਪਣਾ ਅਹੁਦਾ ਸਾਂਭਦੇ ਹੀ ਮੈਂ ਕਮਰਸ਼ੀਅਲ ਹਵਾਬਾਜ਼ੀ ਲਈ ਕਾਫੀ ਸਖ਼ਤ ਰਿਹਾ ਹਾਂ। ਮੈਨੂੰ ਇੱਕ ਚੰਗੀ ਖ਼ਬਰ ਮਿਲੀ ਕਿ ਸਾਲ 2017 ਵਿੱਚ ਮੌਤਾਂ ਦਾ ਅੰਕੜਾ ਸਿਫ਼ਰ ਦੇ ਬਰਾਬਰ ਰਿਹਾ ਹੈ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

"ਇਹ ਅੰਕੜਾ ਸਭ ਤੋਂ ਵਧੀਆ ਹੈ ਅਤੇ ਇਹ ਹੁਣ ਤੱਕ ਦਾ ਸਭ ਤੋਂ ਸੁਰੱਖਿਅਤ ਸਾਲ ਰਿਹਾ।''

'ਮੇਰੀ ਜ਼ਿੰਦਗੀ ਹਾਰਨ ਲਈ ਨਹੀਂ'

18 ਜੁਲਾਈ ਸੀਬੀਐੱਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ, "ਮੈਂ ਸੋਚਦਾ ਹਾਂ ਕਿ ਮੈਂ ਨਿਮਾਣਾ ਹਾਂ ਬਲਕਿ ਮੈਂ ਤੁਹਾਡੀ ਸੋਚ ਤੋਂ ਵੀ ਵੱਧ ਨਿਮਾਣਾ ਹਾਂ।''

ਡੌਨਲਡ ਟਰੰਪ ਨੇ 7 ਜੁਲਾਈ, 2016 ਨੂੰ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੈਂ ਔਰਤਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਨਿਰਮਾਣ ਉਦਯੋਗ ਵਿੱਚ ਮੈਂ ਉਹੀ ਸ਼ਖਸ ਹਾਂ ਜਿਸਨੇ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ।''

ਡੋਨਲਡ ਟਰੰਪ

ਤਸਵੀਰ ਸਰੋਤ, Getty Images

18 ਅਗਸਤ 2015, ਟਾਈਮ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ, "ਮੇਰੀ ਜ਼ਿੰਦਗੀ ਸਿਰਫ਼ ਜਿੱਤਣ ਬਾਰੇ ਹੈ, ਹਾਰਨ ਲਈ ਨਹੀਂ।''

'ਮੇਰੀ ਖੂਬਸੂਰਤੀ 'ਚ ਅਮੀਰੀ ਵੀ ਸ਼ਾਮਲ'

8 ਮਈ 2013 ਵਿੱਚ ਟਵਿਟਰ 'ਤੇ ਜਾਰੀ ਇੱਕ ਬਿਆਨ ਵਿੱਚ ਟਰੰਪ ਨੇ ਕਿਹਾ, "ਮੈਨੂੰ ਨਾਪਸੰਦ ਕਰਨ ਵਾਲਿਓ ਮੈਨੂੰ ਮੁਆਫ਼ ਕਰਨਾ ਪਰ ਮੈਂ ਸਭ ਤੋਂ ਸਿਆਣਾ ਹਾਂ ਅਤੇ ਤੁਸੀਂ ਇਹ ਜਾਣਦੇ ਹੋ। ਇਸ ਲਈ ਕਿਰਪਾ ਕਰਕੇ ਅਜਿਹੀ ਮੂਰਖਤਾ ਨਾ ਦਿਖਾਓ, ਇਹ ਤੁਹਾਡੀ ਗਲਤੀ ਨਹੀਂ।''

17 ਅਕਤੂਬਰ, 2012 ਨੂੰ ਟਵਿਟਰ 'ਤੇ ਦਿੱਤੇ ਬਿਆਨ ਵਿੱਚ ਟਰੰਪ ਨੇ ਕਿਹਾ, "ਮੇਰਾ ਟਵਿੱਟਰ ਅਕਾਊਂਟ ਇੰਨਾ ਤਾਕਤਵਰ ਹੈ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਵੀ ਸੱਚ ਬੋਲਣ ਲਈ ਮਜਬੂਰ ਕਰ ਦਿੰਦਾ ਹਾਂ।''

17 ਮਾਰਚ, 2011 ਵਿੱਚ ਗੁੱਡ ਮਾਰਨਿੰਗ ਅਮਰੀਕਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਡੌਨਲਡ ਟਰੰਪ ਨੇ ਕਿਹਾ, "ਮੇਰੀ ਖੂਬਸੂਰਤੀ ਵਿੱਚ ਮੇਰਾ ਅਮੀਰ ਹੋਣਾ ਵੀ ਸ਼ਾਮਲ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)