ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ: ਰਾਣਾ ਅਯੂਬ

ਤਸਵੀਰ ਸਰੋਤ, Rana Ayyub @Facebook
- ਲੇਖਕ, ਮਾਨਸੀ ਦਾਸ਼
- ਰੋਲ, ਬੀਬੀਸੀ ਪੱਤਰਕਾਰ
ਸਾਲ 2002 ਦੇ ਗੁਜਰਾਤ ਦੰਗਿਆਂ ਉੱਤੇ ਕਿਤਾਬ 'ਗੁਜਰਾਤ ਫਾਈਲਸ: ਐਨਾਟੌਮੀ ਆਫ਼ ਏ ਕਵਰ-ਅਪ' ਲਿਖ ਚੁੱਕੀ ਖੋਜੀ ਪੱਤਰਕਾਰ ਰਾਣਾ ਅਯੂਬ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਿਲ ਨੇ ਇਸ ਦਾ ਨੋਟਿਸ ਲੈਂਦਿਆਂ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਹੈ ਕਿ ਰਾਣਾ ਅਯੂਬ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।
ਰਾਣਾ ਅਯੂਬ ਨੇ ਬੀਬੀਸੀ ਪੱਤਰਕਾਰ ਮਾਨਸੀ ਦਾਸ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਧਮਕੀਆਂ ਪਹਿਲਾਂ ਆਨਲਾਈਨ ਮਿਲਦੀਆਂ ਸਨ ਪਰ ਕੁਝ ਸਮੇਂ ਤੋਂ ਹੁਣ ਫ਼ੋਨ ਉੱਤੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ, ''ਮੇਰੇ ਨਾਂ ਦਾ ਇੱਕ ਪੌਰਨ ਵੀਡੀਓ ਬਣਾਇਆ ਗਿਆ ਹੈ ਜਿਸ ਨੂੰ ਮੌਰਫ ਕਰਕੇ ਮੇਰਾ ਚਿਹਰਾ ਲਗਾ ਦਿੱਤਾ ਗਿਆ ਹੈ। ਇਸ ਨੂੰ ਫੋਨ 'ਤੇ ਵਟਸਐਪ ਰਾਹੀਂ ਹਿੰਦੁਸਤਾਨ ਵਿੱਚ ਫੈਲਾਇਆ ਜਾ ਰਿਹਾ ਹੈ।''
''ਟਵਿੱਟਰ 'ਤੇ ਮੇਰਾ ਫੋਨ ਨੰਬਰ ਅਤੇ ਪਤਾ ਟਵੀਟ ਕੀਤਾ ਗਿਆ ਹੈ। ਨਾਲ ਲਿਖਿਆ ਹੈ, ਮੈਂ ਉੱਪਲਬਧ ਹਾਂ।''
''ਇਸ ਤਰ੍ਹਾਂ ਦੀ ਗੰਦਗੀ ਮੈਂ ਪਹਿਲਾਂ ਕਦੇ ਨਹੀਂ ਵੇਖੀ।''

ਤਸਵੀਰ ਸਰੋਤ, Rana Ayyub @Facebook
ਰਾਣਾ ਨੇ ਅੱਗੇ ਦੱਸਿਆ, ''ਮੇਰੇ ਨਾਂ 'ਤੇ ਅਜਿਹੇ ਟਵੀਟ ਹਨ ਕਿ ਮੈਂ ਬੱਚਿਆਂ ਦੇ ਬਲਾਤਕਾਰੀਆਂ ਦਾ ਸਮਕਥਨ ਕਰਦੀ ਹਾਂ ਅਤੇ ਭਾਰਤ ਤੇ ਭਾਰਤੀਆਂ ਤੋਂ ਨਫਰਤ ਕਰਦੀ ਹਾਂ।''
''ਮੈਨੂੰ ਗੈਂਗ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਮਾਮਲੇ ਵਿੱਚ ਸਫਾਈ ਦੇਣ ਦੇ ਬਾਵਜੂਦ ਲੋਕ ਮੈਨੂੰ ਮੈਸੇਜ ਕਰ ਕੇ ਕਹਿ ਰਹੇ ਹਨ ਕਿ ਉਹ ਘਰ ਆਕੇ ਮੇਰਾ ਰੇਪ ਅਤੇ ਕਤਲ ਕਰਨਗੇ।''
''ਮੇਰੇ ਨੰਬਰ 'ਤੇ ਲੋਕ ਗੰਦੀਆਂ ਤਸਵੀਰਾਂ ਭੇਜ ਰਹੇ ਹਨ ਅਤੇ ਉਨ੍ਹਾਂ ਨਾਲ ਸੈਕਸ ਕਰਨ ਬਾਰੇ ਪੁੱਛ ਰਹੇ ਹਨ। ਮਾਹੌਲ ਬਹੁਤ ਵਿਗੜ ਗਿਆ ਹੈ।''

ਤਸਵੀਰ ਸਰੋਤ, Rana Ayyub @Facebook
ਪੁਲਿਸ ਵਿੱਚ ਅਪ੍ਰੈਲ ਤੋਂ ਦਰਜ ਹੈ ਸ਼ਿਕਾਇਤ
ਰਾਣਾ ਅਯੂਬ: 26 ਅਪ੍ਰੈਲ ਨੂੰ ਮੈਂ ਦਿੱਲੀ ਦੇ ਸਾਕੇਤ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਸੀ। ਪਹਿਲਾਂ ਉਨ੍ਹਾਂ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਇਹ ਮਾਮਲਾ ਉਨ੍ਹਾਂ ਦੇ ਖੇਤਰ ਦਾ ਨਹੀਂ ਹੈ।
ਬਾਅਦ ਵਿੱਚ ਵਕੀਲ ਰਾਹੀਂ ਪਹੁੰਚ ਕਰਨ 'ਤੇ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ।
ਅੱਧੇ ਤੋਂ ਵੱਧ ਜੂਨ ਲੰਘ ਚੁੱਕਿਆ ਹੈ ਪਰ ਹਾਲੇ ਤੱਕ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਹੋਇਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਗੁਜਰਾਤ ਫਾਈਲਜ਼ ਨਾਲ ਜੁੜਦੇ ਤਾਰ
ਰਾਣਾ ਅਯੂਬ: ਇਹ ਸਭ ਕੁਝ ਸਿਰਫ 'ਗੁਜਰਾਤ ਫਾਈਲਜ਼' ਨਹੀਂ ਬਲਕਿ ਮੈਂ ਗੁਜਰਾਤ ਵਿੱਚ ਜਿੰਨੀਆਂ ਵੀ ਰਿਪੋਰਟਾਂ ਕੀਤੀਆਂ ਹਨ, ਕਰਕੇ ਹੋ ਰਿਹਾ ਹੈ।
ਇਹ ਪਹਿਲਾਂ ਵੀ ਹੋ ਚੁੱਕਿਆ ਹੈ। ਕਿਤਾਬ ਲਾਂਚ ਤੋਂ ਪਹਿਲਾਂ ਮੈਂ ਗੁਜਰਾਤ ਵਿੱਚ ਹੋਏ ਫਰਜ਼ੀ ਮੁਠਭੇੜ 'ਤੇ ਇੱਕ ਹੋਰ ਖੋਜੀ ਰਿਪੋਰਟ ਕੀਤੀ ਸੀ।
ਟਵਿੱਟਰ 'ਤੇ ਉਨ੍ਹਾਂ ਲੋਕਾਂ ਨੇ ਰਾਣਾ ਅਯੂਬ ਸੈਕਸ ਸੀਡੀ ਨਾਂ ਦਾ ਹੈਸ਼ਟੈਗ ਚਲਾਇਆ ਸੀ ਅਤੇ ਮੇਰੇ ਨਾਂ ਤੋਂ ਗੰਦੀਆਂ ਤਸਵੀਰਾਂ ਪਾਈਆਂ ਸਨ।
ਹਮੇਸ਼ਾ ਅਜਿਹਾ ਕੁਝ ਹੁੰਦਾ ਹੈ ਪਰ ਇਸ ਵਾਰ ਤਾਂ ਧਮਕੀਆਂ ਦਾ ਪੱਧਰ ਬਹੁਤ ਡਿੱਗ ਗਿਆ ਹੈ।

ਤਸਵੀਰ ਸਰੋਤ, Rana Ayyub
ਸੰਯੁਕਤ ਰਾਸ਼ਟਰ ਨੇ ਕਿਹਾ ਸੀ ਕਿ ਭਾਰਤ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਹਾਲ ਹੀ ਦੇ ਕੁਝ ਸਾਲਾਂ ਵਿੱਚ ਮਾਹੌਲ ਖ਼ਤਰਨਾਕ ਹੋ ਗਿਆ ਹੈ।
ਇਸੇ ਸਾਲ 24 ਮਈ ਨੂੰ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਭਾਰਤ ਦੀ ਸਰਕਾਰ ਨੂੰ ਰਾਣਾ ਅਯੂਬ ਦੀ ਸੁਰੱਖਿਆ ਲਈ ਇੰਤਜ਼ਾਮ ਕਰਨੇ ਚਾਹੀਦੇ ਹਨ।
ਇਸ ਤੇ ਰਾਣਾ ਅਯੂਬ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਜ਼ਮੀਨੀ ਪੱਧਰ 'ਤੇ ਇਸ ਦਾ ਕੋਈ ਅਸਰ ਨਹੀਂ ਹੈ। ਸ਼ਿਕਾਇਤ 'ਤੇ ਵੀ ਕੋਈ ਕਾਰਵਾਈ ਹੁੰਦੀ ਨਹੀਂ ਦਿੱਖ ਰਹੀ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
''ਕੁਝ ਪੱਤਰਕਾਰਾਂ ਨੇ ਮੇਰਾ ਸਾਥ ਦਿੱਤਾ ਹੈ ਪਰ ਐਡੀਟਰਜ਼ ਗਿਲਡ ਨੂੰ ਵੀ ਬਿਆਨ ਜਾਰੀ ਕਰਨ ਵਿੱਚ ਢਾਈ ਮਹੀਨੇ ਲੱਗ ਗਏ।''
ਉਨ੍ਹਾਂ ਕਿਹਾ, ''ਕੌਮਾਂਤਰੀ ਮੀਡੀਆ ਅਤੇ ਪੱਤਰਕਾਰਾਂ ਨੇ ਮੇਰਾ ਬਹੁਤ ਸਾਥ ਦਿੱਤਾ। ਉਨ੍ਹਾਂ ਕਰਕੇ ਹੀ ਸੰਯੁਕਤ ਰਾਸ਼ਟਰ ਤੱਕ ਇਹ ਸਮੱਸਿਆ ਪਹੁੰਚੀ।''
''ਹੁਣ ਬਸ ਉਮੀਦ ਕਰ ਸਕਦੀ ਹਾਂ ਕਿ ਦੇਸ਼ ਵਿੱਚ ਪੱਤਰਕਾਰਾਂ ਲਈ ਬਿਹਤਰ ਮਾਹੌਲ ਬਣੇ।''

ਤਸਵੀਰ ਸਰੋਤ, MM KALBURGI, GAURI LANKESH/ FACEBOOK
ਪੱਤਰਕਾਰ ਗੌਰੀ ਲੰਕੇਸ਼ ਨੇ ਰਾਣਾ ਅਯੂਬ ਦੀ ਕਿਤਾਬ 'ਗੁਜਰਾਤ ਫਾਈਲਜ਼' ਦਾ ਕੰਨੜ ਵਿੱਚ ਅਨੁਵਾਦ ਕੀਤਾ ਸੀ।
ਪਿਛਲੇ ਸਾਲ ਬੰਗਲੁਰੂ ਵਿੱਚ ਗੋਲੀ ਮਾਰ ਕੇ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ ਸੀ।
ਕਥਿਤ ਤੌਰ 'ਤੇ ਹਿੰਦੂਵਾਦੀ ਵਿਚਾਰਧਾਰਾ ਨੂੰ ਚੁਣੌਤੀ ਦੇਣ ਲਈ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਸੀ।
ਕਤਲ ਦੀ ਪੜਤਾਲ ਕਰ ਰਹੀ ਐੱਸਆਈਟੀ ਨੇ ਨਵੀਨ ਕੁਮਾਰ ਨਾਂ ਦੇ ਇੱਕ ਸ਼ਖਸ ਨੂੰ ਰਸਮੀ ਤੌਰ 'ਤੇ ਆਰੋਪੀ ਬਣਾਇਆ। ਉਹ ਕਥਿਤ ਤੌਰ 'ਤੇ ਹਿੰਦੂ ਯੁਵਾ ਸੇਨਾ ਦਾ ਸੰਸਥਾਪਕ ਹੈ।
ਐੱਸਆਈਟੀ ਨੇ ਕੋਰਟ ਨੂੰ ਦੱਸਿਆ ਕਿ ਤਿੰਨ ਸਾਲ ਪਹਿਲਾਂ ਹੋਏ ਡਾਕਟਰ ਐਮਐਮ ਕਲਬੁਰਗੀ ਦਾ ਕਤਲ ਅਤੇ ਗੌਰੀ ਲੰਕੇਸ਼ ਦੇ ਕਤਲ ਵਿੱਚ ਇੱਕ ਹੀ ਦੇਸੀ ਕੱਟੇ ਦਾ ਇਸਤੇਮਾਲ ਹੋਇਆ ਸੀ।
ਅਗਸਤ 2015 ਵਿੱਚ ਹਿੰਦੂਵਾਦੀ ਪਰੰਪਰਾਵਾਂ ਅਤੇ ਕਰਮਕਾਂਡਾਂ ਖਿਲਾਫ਼ ਅਭਿਆਨ ਚਲਾਉਣ ਵਾਲੇ ਡਾਕਟਰ ਐਮਐਮ ਕਲਬੁਰਗੀ ਨੂੰ ਮਾਰ ਦਿੱਤਾ ਗਿਆ ਸੀ।












