ਭਾਰਤ ਵੇਚ ਰਿਹਾ ਹੈ ਪਾਕਿਸਤਾਨ ਤੋਂ 25 ਰੁਪਏ ਮਹਿੰਗਾ ਪੈਟਰੋਲ

ਤਸਵੀਰ ਸਰੋਤ, Getty Images
ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 76.57 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ ਜੋ ਹੁਣ ਤੱਕ ਦੀ ਸਭ ਤੋਂ ਵਧ ਹੈ।
ਇਸ ਤੋਂ ਪਹਿਲਾਂ ਦਿੱਲੀ ਵਿੱਚ 14 ਸਤੰਬਰ, 2013 ਨੂੰ ਪੈਟਰੋਲ ਦੀ ਕੀਮਤ 76.06 ਰੁਪਏ ਪ੍ਰਤੀ ਲੀਟਰ ਸੀ।
ਕਿਹਾ ਜਾ ਰਿਹਾ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਵਧਦੀ ਕੀਮਤ ਅਤੇ ਡਾਲਰ ਅੱਗੇ ਰੁਪਏ ਦੀ ਗਿਰਾਵਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।
ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀ ਰੀਟੇਲ ਕੀਮਤ ਵਿੱਚ ਦੇਸ ਦੇ ਵੱਖ ਵੱਖ ਸੂਬਿਆਂ ਵਿੱਚ ਲਾਏ ਜਾਣ ਵਾਲੇ ਟੈਕਸ ਦੀ ਵੱਡੀ ਭੁਮਿਕਾ ਹੁੰਦੀ ਹੈ।
ਜੇ ਹੁਣੇ ਲਾਏ ਜਾ ਰਹੇ ਟੈਕਸ ਵੇਖੀਏ ਤਾਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 76 ਰੁਪਏ ਪ੍ਰਤੀ ਲੀਟਰ ਹੈ। ਇਸ ਵਿੱਚੋਂ ਟੈਕਸ ਕੱਢ ਦਿੱਤਾ ਜਾਵੇ ਤਾਂ ਕੀਮਤ ਅੱਧੀ ਹੀ ਰਹਿ ਜਾਵੇਗੀ।
ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਸੋਮਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 76.57 ਰੁਪਏ, ਮੁੰਬਈ ਵਿੱਚ 84.40 ਰੁਪਏ ਅਤੇ ਚੇਨਈ ਵਿੱਚ 79.47 ਰੁਪਏ ਪ੍ਰਤੀ ਲੀਟਰ ਸੀ।
ਪੈਟਰੋਲ ਦੀਆਂ ਔਸਤਨ ਕੀਮਤਾਂ - ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿੱਚ
ਪੜੋਸੀ ਮੁਲਕਾਂ ਵਿੱਚ ਸਸਤਾ ਪੈਟਰੋਲ
ਜੇ ਭਾਰਤ ਤੋਂ ਗਰੀਬ ਦੇਸ ਸਸਤਾ ਪੈਟਰੋਲ ਵੇਚ ਸਕਦੇ ਹਨ ਤਾਂ ਭਾਰਤ ਅਜਿਹਾ ਕਿਉਂ ਨਹੀਂ ਕਰ ਰਿਹਾ ਹੈ?
ਇਸਦਾ ਮੁੱਖ ਕਾਰਨ ਹੈ ਕਿ ਭਾਰਤ ਦੇ ਹਰ ਸੂਬੇ ਵਿੱਚ ਵੱਖ ਵੱਖ ਟੈਕਸ ਲਾਏ ਜਾਂਦੇ ਹਨ। ਇਨ੍ਹਾਂ 'ਚ ਉਤਪਾਦ ਕਰ, ਵੈਟ, ਚੁੰਗੀ ਅਤੇ ਸੈਸ ਲਾਇਆ ਜਾਂਦਾ ਹੈ।
ਅਰਥਸ਼ਾਸਤ੍ਰੀਆਂ ਦਾ ਮੰਨਣਾ ਹੈ ਕਿ ਕੋਈ ਵੀ ਸਰਕਾਰ ਪੈਟਰੋਲ ਅਤੇ ਡੀਜ਼ਲ ਤੋਂ ਹੋਣ ਵਾਲੀ ਕਮਾਈ ਵਿੱਚ ਕਟੌਤੀ ਨਹੀਂ ਕਰਨਾ ਚਾਹੁੰਦੀ ਹੈ।

ਤਸਵੀਰ ਸਰੋਤ, AFP
ਭਾਰਤ ਦੇ ਗੁਆਂਢੀ ਮੁਲਕਾਂ ਵਿੱਚ ਪੈਟਰੋਲ ਦੀ ਕੀਮਤ
ਪਾਕਿਸਤਾਨ - 51.79 ਰੁਪਏ ਪ੍ਰਤੀ ਲੀਟਰ
ਨੇਪਾਲ - 67.46 ਰੁਪਏ ਪ੍ਰਤੀ ਲੀਟਰ
ਸ਼੍ਰੀਲੰਕਾ - 64 ਰੁਪਏ ਪ੍ਰਤੀ ਲੀਟਰ
ਭੂਟਾਨ - 57.24 ਰੁਪਏ ਪ੍ਰਤੀ ਲੀਟਰ
ਅਫ਼ਗਾਨਿਸਤਾਨ - 47 ਰੁਪਏ ਪ੍ਰਤੀ ਲੀਟਰ
ਬੰਗਲਾਦੇਸ਼ - 71.55 ਰੁਪਏ ਪ੍ਰਤੀ ਲੀਟਰ
ਚੀਨ - 81 ਰੁਪਏ ਪ੍ਰਤੀ ਲੀਟਰ
ਮਿਆਂਮਾਰ - 44 ਰੁਪਏ ਪ੍ਰਤੀ ਲੀਟਰ
(ਇਹ ਆਂਕੜੇ 14 ਮਈ, 2018 ਤੱਕ ਦੇ ਹਨ, ਸਰੋਤ: ਗਲੋਬਲ ਪੈਟਰੋਲ ਪਰਾਈਸ)












